IFPRI: ਦੋ ਅਰਬ ਲੋਕਾਂ ਨੂੰ ਪੋਸ਼ਟਿਕ ਖੁਰਾਕ ਦੀ ਲੋੜ

Nutritious Food
IFPRI: ਦੋ ਅਰਬ ਲੋਕਾਂ ਨੂੰ ਪੋਸ਼ਟਿਕ ਖੁਰਾਕ ਦੀ ਲੋੜ

ਅੰਤਰਰਾਸ਼ਟਰੀ ਖਾਧ ਨੀਤੀ ਖੋਜ਼ ਸੰਸਥਾਨ ਆਈਐਫਪੀਆਰਆਈ ਵੱਲੋਂ ਹਾਲ ਹੀ ’ਚ ਜਾਰੀ ਵਿਸ਼ਵੀ ਖਾਧ ਨੀਤੀ ਰਿਪੋਰਟ ਇਸ ਮਾਇਨੇ ’ਚ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਕਿ ਲੱਖ ਯਤਨਾਂ ਦੇ ਬਾਵਜੂਦ ਦੁਨੀਆ ਦੀ ਬਹੁਤ ਵੱਡੀ ਆਬਾਦੀ ਨੂੰ ਪੌਸ਼ਟਿਕ ਖੁਰਾਕ ਨਹੀਂ ਮਿਲ ਪਾ ਰਹੀ ਹੈ ਹਾਲੀਆ ਰਿਪੋਰਟ ਅਨੁਸਾਰ ਦੁਨੀਆ ਦੀ 2. 2 ਅਰਬ ਆਬਾਦੀ ਅੱਜ ਵੀ ਪੌਸ਼ਟਿਕ ਖੁਰਾਕ ਤੋਂ ਵਾਂਝੀ ਹੈ ਇਸ ਕਾਰਨ ਕੁਪੋਸ਼ਣ ਵਧ ਰਿਹਾ ਹੈ ਅਤੇ ਲੋਕ ਬਿਮਾਰੀਆਂ ਦਾ ਆਸਾਨ ਸ਼ਿਕਾਰ ਬਣ ਰਹੇ ਹਨ ਸਾਡੀਆਂ ਆਦਤਾਂ ਕਾਰਨ ਬਹੁਤ ਵੱਡੀ ਮਾਤਰਾ ’ਚ ਇੱਕ ਪਾਸੇ ਭੋਜਨ ਦੀ ਬਰਬਾਦੀ ਹੋ ਰਹੀ ਹੈ ਉਥੇ ਸਾਡੀਆਂ ਵਿਵਸਥਾਵਾਂ ਦੇ ਚੱਲਦਿਆਂ ਵੱਡੀ ਮਾਤਰਾ ’ਚ ਜਾਂ ਤਾਂ ਖਾਧਾਨ ਬਿਹਤਰ ਰੱਖ ਰੱਖਾਅ ਦੇ ਘਾਟ ’ਚ ਖਰਾਬ ਹੋ ਜਾਂਦਾ ਹੈ ਜਾਂ ਫਿਰ ਹਾਰਵੇਸਟਿੰਗ ਗਤੀਵਿਧੀਆਂ ਨੂੰ ਵਿਸਤਾਰਿਤ ਅਤੇ ਕਾਸ਼ਤਕਾਰਾਂ ਤੱਕ ਤਕਨੀਕ ਦੀ ਪਹੁੰਚ ਨਾ ਹੋਣ।

ਕਾਰਨ ਖਰਾਬ ਹੋ ਜਾਂਦਾ ਹੈ ਭਾਵ ਇੱਕ ਪਾਸੇ ਸਾਡੀਆਂ ਆਦਤਾਂ ਕਾਰਨ ਤਾਂ ਦੂਜੇ ਪਾਸੇ ਖੁਰਾਕਾਂ ਨੂੰ ਸਹਿਜ਼ ਦੇ ਰੱਖਣ ਦੀ ਸਹੀ ਵਿਵਸਥਾਵਾਂ ਦੀ ਘਾਟ ’ਚ ਅੰਨ ਬੇਕਾਰ ਹੋ ਜਾਂਦਾ ਹੈ ਅਤੇ ਇਸ ਦਾ ਸਿੱਧਾ-ਸਿੱਧਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਰਿਪੋਰਟ ਜਾਰੀ ਹੋ ਰਹੀ ਹੋਵੇ, ਸਗੋਂ ਆਈਐਫਪੀਆਰਆਈ ਦਾ ਇਹ ਸਾਲਾਨਾ ਪ੍ਰੋਗਰਾਮ ਹੈ ਅਤੇ ਹਰ ਸਾਲ ਇਸ ਤਰ੍ਹਾਂ ਦੀ ਰਿਪੋਰਟ ਜਾਰੀ ਹੁੰਦੀ ਹੈ ਇਸ ’ਚ ਵੀ ਕੋਈ ਦੋ ਰਾਇ ਨਹੀਂ ਕਿ ਹਾਲਾਤ ’ਚ ਸੁਧਾਰ ਹੋ ਰਿਹਾ ਹੈ ਪਰ ਜਿਸ ਤਰ੍ਹਾਂ ਦਾ ਸੁਧਾਰ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਹੋ ਰਿਹਾ ਹੈ ਇਹ ਕਿਸੇ ਇੱਕ ਦੇਸ਼ ਦੀ ਸਮੱਸਿਆ ਤਾਂ ਅਜਿਹਾ ਵੀ ਨਹੀਂ ਹੈ।

ਕਮੋਬੇਸ ਇਹ ਹਲਾਤ ਦੁਨੀਆ ਦੇ ਜਿਆਦਤਰ ਦੇਸ਼ਾਂ ’ਚ ਹੈ ਹਾਂ ਫਰਕ ਐਨਾਂ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ’ਚ ਸਮੱਸਿਆ ਜਿਆਦਾ ਗੰਭੀਰ ਹੈ ਇਹ ਤਾਂ ਸਾਫ ਹੋ ਗਿਆ ਹੈ ਕਿ ਕੁਪੋਸ਼ਣ ਕਾਰਨ ਜਾਂ ਕਹੀਏ ਕਿ ਪੋਸ਼ਟਿਕ ਖੁਰਾਕ ਦੀ ਸਹਿਜ਼ ਉਪਲੱਬਧਾ ਨਾ ਹੋਣ ਕਾਰਨ ਸਿੱਧਾ ਸਿੱਧਾ ਸਿਹਤ ’ਤੇ ਅਸਰ ਪੈ ਰਿਹਾ ਹੈ ਇੱਕ ਮੋਟੇ ਅੰਦਾਜ਼ੇ ਅਨੁਸਾਰ ਜੇਕਰ ਲੋਕਾਂ ਨੂੰ ਪੌਸ਼ਟਿਕ ਖੁਰਾਕ ਮਿਲਣ ਲੱਗੇ ਤਾਂ ਪੰਜ ’ਚੋਂ ਇੱਕ ਜਾਨ ਤਾਂ ਆਸਾਨੀ ਨਾਲ ਬਚਾਈ ਜਾ ਸਕਦੀ ਹੈ ਪੌਸ਼ਟਿਕ ਭੋਜਨ ਦੀ ਮਿਲਣ ਦੀ ਗੰਭੀਰਤਾ ਨੂੰ ਇਸ ਨਾਲ ਸਮਝਿਆ ਜਾ ਸਕਦਾ ਹੈ ਕਿ 14.8 ਕਰੋੜ ਬੱਚੇ ਘੱਟ ਵਿਕਸਿਤ ਹੋ ਰਹੇ ਹਨ ਤਾਂ 4.8 ਕਰੋੜ ਬੱਚੇ ਘੱਟ ਵਜਨੀ ਹੋ ਰਹੇ ਹਨ।

ਕੇਵਲ ਪੌਸ਼ਟਿਕ ਖੁਰਾਕ ਨਾ ਮਿਲਣ ਕਾਰਨ ਹੀ 50 ਲੱਖ ਲੋਕ ਡਾਇਬਿਟਿਜ਼ ਦੇ ਸ਼ਿਕਾਰ ਹੋ ਰਹੇ ਹਨ ਜਿਆਦਾ ਵਜਨ ਅਤੇ ਮੋਟਾਪਾ ਆਮ ਹੁੰਦਾ ਜਾ ਰਿਹਾ ਹੈ ਕੁਪੋਸ਼ਣ ਕਾਰਨ ਗੈਰ ਸੰਚਾਰੀ ਬਿਮਾਰੀਆਂ ਦੀ ਗ੍ਰਿਫ਼ਤ ’ਚ ਆਉਂਦੇ ਜਾ ਰਹੇ ਹਨ ਹਲਾਂਕਿ ਦੁਨੀਆ ਦੇ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਾਉਣ ਲਈ ਗੰਭੀਰ ਹਨ ਪਰ ਇਸ ਦੇ ਮੁੱਖ ਕਾਰਨਾਂ ’ਚੋਂ ਸਹਿਜ਼ ਉਪਲੱਬਤਾ, ਪਹੁੰਚ ਦੀ ਘਾਟ, ਤਾਕਤ ਭਾਵ ਕਿ ਗਰੀਬੀ ਜਾਂ ਭਰਪੂਰ ਆਮਦਨ ਨਾ ਹੋਣਾ ਹੈ ਸਭ ਤੋਂ ਜਿਆਦਾ ਵਿਸ਼ਵੀ ਪੱਧਰ ’ਤੇ ਹਾਲਾਤਾਂ ਨਾਲ ਨਿਪਟਣ ਦੇ ਤਾਲਮੇਲ ਯਤਨਾਂ ਦੀ ਜ਼ਰੂਰਤ ਹੈ ਦੁਨੀਆ ਦੇ ਦੇਸ਼ਾਂ ਨੂੰ ਮੰਗ ਅਤੇ ਸਪਲਾਈ ਦੀ ਵਿਵਸਥਾ ਨੂੰ ਵੀ ਦੇਖਣਾ ਪਵੇਗਾ।

ਇਸ ਸਭ ਨਾਲ ਹੀ ਸਾਡੀ ਬਦਲਦੀ ਜੀਵਨ ਸ਼ੈਲੀ ਜਿਸ ’ਚ ਅਪੌਸ਼ਟਿਕ ਖਾਧ ਅਤੇ ਪੀਣਯੋਗ ਪਦਾਰਥਾਂ ਦੀ ਵਰਤੋਂ ਆਮ ਹੁੰਦੀ ਜਾ ਰਹੀ ਹੈ ਉਸ ’ਤੇ ਵੀ ਰੋਕ ਲਾਉਣੀ ਚਾਹੀਦੀ ਅਤੇ ਜਦੋਂ ਤੱਕ ਸਰਕਾਰਾਂ ਦੇ ਯਤਨ ਸਫਲ ਨਹੀਂ ਹੁੰਦੇ ਉਦੋਂ ਤੱਕ ਸਾਨੂੰ ਵੀ ਸਾਡੀਆਂ ਆਦਤਾਂ ਨੂੰ ਸੁਧਾਰਨ ਦੀ ਪਹਿਲ ਕਰਨੀ ਹੀ ਹੋਵੇਗੀ ਇਸ ਦੇ ਸਾਰਿਆਂ ਦੇ ਨਾਲ ਹੀ ਦੁਨੀਆਂ ਦੇ ਦੇਸ਼ਾਂ ਦੇ ਸਿਵਿਕ ਸੈਂਸ ਨੂੰ ਵੀ ਸਕਾਰਾਤਮਕ ਬਣਾਉਣਾ ਹੋਵੇਗਾ ਹਲਾਂਕਿ ਕਈ ਦੇਸ਼ਾਂ ’ਚ ਹੋਟਲਾਂ, ਰੇਸਟ੍ਰਾ, ਸਾਮੂਹਿਕ ਪ੍ਰੋਗਰਾਮਾਂ ਸਮੇਤ ਵੱਖ-ਵੱਖ ਸਮਾਗਮਾਂ ’ਚ ਭੋਜਨ ਦੀ ਬਰਬਾਦੀ ਰੋਕਣ ਲਈ ਸਰਗਰਮੀ ਦਿਖਾਈ ਹੈ, ਪਰ ਇਹ ਉਠ ਦੇ ਮੂੰਹ ’ਚ ਜੀਰੇ ਤੋਂ ਜ਼ਿਆਦਾ ਨਹੀਂ ਹੈ।

Read This : Welfare: ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਨੌਜਵਾਨ ਨੂੰ ਸੰਭਾਲ ਪਿੱਛੋਂ ਪਿੰਗਲਵਾੜੇ ਭੇਜਿਆ

ਅਜਿਹੇ ’ਚ ਸਾਨੂੰ ਅੰਨ ਦੇ ਇੱਕ ਇੱਕ ਦਾਣੇ ਨੂੰ ਬਚਾਉਣ ਬਾਰੇ ਸੋਚਣਾ ਹੋਵੇਗਾ ਜਿਸ ਤਰ੍ਹਾਂ ਨਾਲ ਪਾਰਟੀਆਂ ’ਚ ਖਾਣੇ ਦੀ ਬਰਬਾਦੀ ਹੋਣ ਲੱਗੀ ਹੈ, ਇਹ ਆਪਣੇ ਆਪ ’ਚ ਗੰਭੀਰ ਹੈ ਬੁੂਫੇ ਦੇ ਖਾਣੇ ’ਚ ਇਸ ਨੂੰ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ ਭਾਵੇਂ ਹੀ ਇਹ ਹਾਲਾਤ ਸਾਡੇ ਦੇਸ਼ ’ਚ ਹੋਣ ਕਿ ਪ੍ਰੋਗਰਾਮਾਂ ’ਚ ਕਿਸ ਤਰ੍ਹਾਂ ਨਾਲ ਲੋਕ ਬੂਫੇ ਸਟਾਲ ’ਤੇ ਟੁੱਟ ਪੈਂਦੇ ਹਨ, ਖਾਣੇ ਦੀ ਪਲੇਟ ਨੂੰ ਇੱਕ ਹੀ ਵਾਰ ’ਚ ਭਰ ਲੈਂਦੇ ਹਨ ਅਤੇ ਫਿਰ ਜੂਠ ਦੇ ਰੂਪ ’ਚ ਡਸਟਬਿਨ ਨੂੰ ਸਮਰਪਿਤ ਕਰ ਦਿੰਦੇ ਹਨ ਇਹ ਤਸਵੀਰ ਖਾਣੇ ਦੀ ਬਰਬਾਦੀ ਨੂੰ ਦਰਸਾ ਦਿੰਦੀ ਹੈ ਇਹ ਹਾਲਾਤ ਦੁਨੀਆ ਦੇ ਜਿਆਦਾਤਰ ਦੇਸ਼ਾਂ ’ਚ ਦੇਖੇ ਜਾ ਸਕਦੇ ਹਨ ਹੁਣ ਸੋਚੋ ਇਸ ਤਰ੍ਹਾਂ ਨਾਲ ਬਰਬਾਦ ਖਾਣਾ ਕਿੰਨੇ ਲੋਕਾਂ ਦੇ ਪੇਟ ਨੂੰ ਭਰ ਸਕਦਾ ਹੈ ਖਾਣੇ ਦੀ ਇਹ ਦੁਰਵਰਤੋਂ ਆਸਾਨੀ ਨਾਲ ਰੋਕੀ ਜਾ ਸਕਦੀ ਹੈ।

ਇਸ ਲਈ ਆਦਤ ਜਾਂ ਵਿਵਸਥਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਇਸ ਤਰ੍ਹਾਂ ਨਾਲ ਖੇਤਾਂ ’ਚ ਵਿਵਸਥਾ ਦੇ ਘਾਟ ’ਚ ਹੋਣ ਵਾਲੀ ਖੇਤੀ ਉਤਪਾਦਾਂ ਦਾ ਨੁਕਸਾਨ ਵੀ ਘੱਟ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਨਾਲ ਅੰਨ ਅਤੇ ਖੁਰਾਕ ਦੋਵਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ ਤਾਂ ਦੂਜੇ ਪਾਸੇ ਇਹ ਸਾਰਾ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ਵ ਖਾਧ ਸੰਗਠਨ ਅਤੇ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਆਸਾਨੀ ਨਾਲ ਕਰ ਸਕਦੀਆਂ ਹਨ ਸਵਾਲ ਸਿੱਧਾ ਜਿਹਾ ਹੈ ਕਿ ਮੁਹੱਈਆ ਖਦਾਨਾਂ ਨਾਲ ਹੀ ਸਮੱਸਿਆ ਨੂੰ ਇੱਕ ਹੱਦ ਤੱਕ ਤਾਂ ਦੂਰ ਕੀਤਾ ਹੀ ਜਾ ਸਕਦਾ ਹੈ ਇਸ ਦੇ ਨਾਲ ਹੀ ਦੁਨੀਆ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਹੋਰ ਹੱਲ ’ਤੇ ਵੀ ਧਿਆਨ ਦੇਣਾ ਹੋਵੇਗਾ ਤਾਂ ਕਿ ਲੋਕਾਂ ਨੂੰ ਪੌਸ਼ਟਿਕ ਖੁਰਾਕ ਮਿਲ ਸਕੇ।

ਇਹ ਲੇਖਕ ਦੇ ਆਪਣੇ ਵਿਚਾਰ ਹਨ
ਡਾ. ਰਾਜਿੰਦਰ ਪ੍ਰਸ਼ਾਦ ਸ਼ਰਮਾ

LEAVE A REPLY

Please enter your comment!
Please enter your name here