ਸਾਰਿਆਂ ਪੱਖਾਂ ਦੀਆਂ ਦਲੀਲਾਂ 4 ਵਜੇ ਤੱਕ ਖਤਮ ਹੋਈਆਂ
ਨਵੀਂ ਦਿੱਲੀ। ਅਯੁੱਧਿਆ ਮਾਮਲੇ ‘ਤੇ ਬੁੱਧਵਾਰ ਨੂੰ 40ਵੇਂ ਦਿਨ ਸਾਰੇ ਪੱਖਾਂ ਦੀ ਸੁਣਵਾਈ ਪੂਰੀ ਹੋ ਗਈ। ਸੁਪਰੀਮ ਕੋਰਟ ਨੇ ਵਿਵਾਦਤ ਜ਼ਮੀਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੁਣਵਾਈ ਦੌਰਾਨ ਕੋਰਟ ‘ਚ ਬਹਿਸਬਾਜ਼ੀ ਹੁੰਦੀ ਰਹੀ। ਮੁਸਲਿਮ ਪੱਖ ਦੇ ਵਕੀਲ ਨੇ ਹਿੰੰਦੂ ਮਹਾਸਭਾ ਦਾ ਦਿੱਤਾ ਨਕਸ਼ਾ ਫਾੜ ਦਿੱਤਾ ਸੀ। ਇਸ ‘ਤੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਅਜਿਹਾ ਹੁੰਦਾ ਰਿਹਾ ਤਾਂ ਅਸੀਂ ਉੱਠ ਕੇ ਚਲੇ ਜਾਵਾਂਗੇ। Ayodhya
ਚਰਚਾ ਹੈ ਕਿ ਸਭ ਤੋਂ ਵੱਡੇ ਦਾਅਵੇਦਾਰਾਂ ‘ਚ ਇੱਕ ਸੁੱਨੀ ਵਕਫ ਬੋਰਡ ਵਿਵਾਦਤ ਜ਼ਮੀਨ ‘ਤੇ ਮਾਲੀਕਾਨਾ ਹੱਕ ਛੱਡਣ ਦੀ ਅਰਜੀ ਦਾਖਲ ਕੀਤੀ ਹੈ, ਪਰ ਚਰਚਾ ਸੁਪਰੀਮ ਕੋਰਟ ਦੇ ਬਾਹਰ ਹੈ। ਪਰ, ਆਲ ਇੰਡੀਆ ਬਾਬਰੀ ਮਸਜਿਦ ਦੇ ਸੰਸਥਾਪਕ ਜਫਰਆਬ ਜਿਲਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ‘ਚ ਕੋਈ ਜਾਣਕਾਰੀ ਨਹੀਂ ਹੈ। 134 ਸਾਲ ਪੁਰਾਣੇ ਅਯੁੱਧਿਆ ਵਿਵਾਦ ਮਾਮਲੇ ‘ਚ ਸੁੱਨੀ ਵਕਫ ਬੋਰਡ 58 ਸਾਲ ਤੋਂ ਦਾਅਵੇਦਾਰ ਹਨ।
ਇਲਾਹਾਬਾਦ ਹਾਈਕੋਰਟ ਨੇ ਉਸ ਨੂੰ ਰਾਮਲਲਾ ਵਿਰਾਜਮਾਨ ਅਤੇ ਨਿਰਮੋਹੀ ਅਖਾੜੇ ਨਾਲ ਬਰਾਬਰ ਦੀ ਜ਼ਮੀਨ ਦਿੱਤੀ ਸੀ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਅੱਜ ਸ਼ਾਮ 5 ਵਜੇ ਸੁਣਵਾਈ ਖਤਮ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਸਾਰੇ ਪੱਖਾਂ ਦੀ ਦਲੀਲਾਂ 4 ਵਜੇ ਤੱਕ ਪੂਰੀਆਂ ਹੋ ਗਈਆਂ।
ਇਸ ਮੌਕੇ ਹਿੰਦੂ ਮਹਾਸਭਾ ਦੇ ਵਕੀਲ ਵਿਕਾਸ ਸਿੰਘ ਨੇ ਵਿਵਾਦਤ ਜਗ੍ਹਾ ਅਤੇ ਮੰਦਰ ਦੀ ਮੌਜੂਦਗੀ ਸਾਬਤ ਕਰਨ ਲਈ ਸਾਬਕਾ ਆਈਪੀਐਸ ਅਫਸਰ ਕਿਸ਼ੋਰ ਕੁਣਾਲ ਦੀ ਕਿਤਾਬ ‘ਅਯੁੱਧਿਆ ਰਿਵੀਜੀਟੇਡ’ ਦਾ ਹਵਾਲਾ ਦੇਣਾ ਚਾਹਿਆ। ਧਵਨ ਨੇ ਇਸ ਰਿਕਾਰਡ ਦਾ ਹਿੱਸਾ ਨਹੀਂ ਦਸਦੇ ਹੋਏ ਵਿਰੋਧ ਕੀਤਾ।
ਵਿਕਾਸ ਸਿੰਘ ਨੇ ਇੱਕ ਨਕਸ਼ਾ ਪੇਸ਼ ਕੀਤਾ ਅਤੇ ਉਸ ਦੀ ਕਾਪੀ ਧਵਨ ਨੂੰ ਵੀ ਦਿੱਤੀ। ਧਵਨ ਨੇ ਵਿਰੋਧ ਕਰਦੇ ਹੋਏ ਨਕਸ਼ੇ ਦੀ ਕਾਪੀ ਫਾੜਨੀ ਸ਼ੁਰੂ ਕਰ ਦਿੱਤੀ। ਧਵਨ ਦੇ ਤਰੀਕੇ ‘ਤੇ ਚੀਫ ਜਸਟਿਸ ਨੇ ਨਾਰਾਜਗੀ ਜਤਾਉਂਦਿਆਂ ਕਿਹਾ ”ਤੁਸੀਂ ਚਾਹੋ ਤਾਂ ਪੂਰੇ ਪੇਜ ਫਾੜ ਸਕਦੇ ਹੋ”। ਜੀਫ ਜਸਟਿਸ ਨੇ ਇਹ ਵੀ ਕਿਹਾ ਕਿ ”ਜੇਕਰ ਇਸ ਤਰ੍ਹਾਂ ਚਲਦਾ ਰਿਹਾ, ਤਾਂ ਸੁਣਵਾਈ ਹੁਣੇ ਪੂਰੀ ਕਰ ਦਿੱਤੀ ਜਾਵੇਗੀ। ਫਿਰ ਜਿਸ ਵੀ ਪੱਖ ਨੂੰ ਦਲੀਲ ਦੇਣੀ ਹੋਵੇਗੀ। ਉਹ ਲਿਖਿਤ ‘ਚ ਲੈ ਲਈ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।