Artificial Food Items: ਸਿਹਤ ਲਈ ਖ਼ਤਰਨਾਕ ਮਿਲਾਵਟੀ ਤੇ ਨਕਲੀ ਖੁਰਾਕੀ ਚੀਜ਼ਾਂ ਦਾ ਰੁਝਾਨ

Artificial Food Items
Artificial Food Items: ਸਿਹਤ ਲਈ ਖ਼ਤਰਨਾਕ ਮਿਲਾਵਟੀ ਤੇ ਨਕਲੀ ਖੁਰਾਕੀ ਚੀਜ਼ਾਂ ਦਾ ਰੁਝਾਨ

Artificial Food Items: ਘੱਟ ਤੋਂ ਘੱਟ ਸਮੇਂ ਅਤੇ ਲਾਗਤ ’ਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਵਰਗੇ ‘ਸ਼ਾਰਟ ਕੱਟ’ ਮਨੁੱਖੀ ਰੁਝਾਨ ਨੇ ਲਗਭਗ ਪੂਰੇ ਦੇਸ਼ ਨੂੰ ਸੰਕਟ ’ਚ ਪਾ ਦਿੱਤਾ ਹੈ ਭਾਰਤੀ ਬਜ਼ਾਰ ’ਚ ਨਕਲੀ ਅਤੇ ਮਿਲਾਵਟੀ ਸਾਮਾਨਾਂ ਦੀ ਭਰਮਾਰ ਇਸ ਰੁਝਾਨ ਦਾ ਨਤੀਜਾ ਹੈ ਪਰ ਜਦੋਂ ਇਹੀ ਮਿਲਾਵਟਖੋਰੀ ਜਾਂ ਨਕਲੀ ਸਮੱਗਰੀ ਦੀ ਵਰਤੋਂ ਖੁਰਾਕੀ ਸਮੱਗਰੀਆਂ ’ਚ ਹੋਣ ਲੱਗਦੀ ਹੈ, ਤਾਂ ਬਿਨਾਂ ਸ਼ੱਕ ਇਹ ਸਿੱਧੇ ਤੌਰ ’ਤੇ ਇਨਸਾਨ ਦੀ ਜਾਨ ਨਾਲ ਖਿਲਵਾੜ ਕਰਨ ਜਾਂ ਹੌਲਾ ਜ਼ਹਿਰ ਦੇਣ ਤੋਂ ਸਿਵਾਏ ਹੋਰ ਕੁਝ ਨਹੀਂ ਪੂਰਾ ਦੇਸ਼ ਇਸ ਗੱਲ ਤੋਂ ਭਲੀ-ਭਾਂਤ ਵਾਕਿਫ ਹੈ ਕਿ ਸਾਡੇ ਦੇਸ਼ ’ਚ ਦੁੱਧ ਦਾ ਜਿੰਨਾ ਉਤਪਾਦਨ ਹੁੰਦਾ ਹੈ। Artificial Food Items

ਉਸ ਤੋਂ ਕਈ ਗੁਣਾ ਜ਼ਿਆਦਾ ਦੁੱਧ ਅਤੇ ਦੁੱਧ ਨਾਲ ਬਣੀ ਜ਼ਰੂਰੀ ਸਮੱਗਰੀ ਦੀ ਖਪਤ ਹੁੰਦੀ ਹੈ ਇਹ ਦੁੱਧ ਆਖ਼ਰ ਕਿੱਥੋਂ ਆਉਂਦਾ ਹੈ? ਸੋਸ਼ਲ ਮੀਡੀਆ ਦੇ ਵਰਤਮਾਨ ਦੌਰ ’ਚ ਅਜਿਹੀਆਂ ਅਣਗਿਣਤ ਵੀਡੀਓ ਵਾਇਰਲ ਹੋ ਗਈਆਂ ਹਨ, ਜਿਨ੍ਹਾਂ ’ਚ ਨਕਲੀ ਤੇ ਜ਼ਹਿਰੀਲਾ ਦੁੱਧ ਬਣਦੇ ਦੇਖਿਆ ਜਾ ਸਕਦਾ ਹੈ ਨਕਲੀ ਅਤੇ ਮਿਲਾਵਟੀ ਦੇਸ਼ੀ ਘਿਓ, ਖੋਆ ਸਭ ਕੁਝ ਦੇਸ਼ ’ਚ ਬਣ ਰਿਹਾ ਹੈ ਅਤੇ ਵੇਚਿਆ ਜਾ ਰਿਹਾ ਹੈ ਅਸਲੀ-ਨਕਲੀ ਦਾ ਫ਼ਰਕ ਨਾ ਕਰ ਸਕਣ ਵਾਲੀ ਆਮ ਜਨਤਾ ਉਸ ਹੌਲੇ ਜ਼ਹਿਰ ਨੂੰ ਖਾਣ-ਪੀਣ ਲਈ ਮਜ਼ਬੂਰ ਹੈ ਅਤੇ ਇਨ੍ਹਾਂ ਨੂੰ ਜਾਂ ਇਨ੍ਹਾਂ ਤੋਂ ਬਣੀਆਂ ਕਈ ਖਾਧ ਸਮੱਗਰੀਆਂ ਦੀ ਵਰਤੋਂ ਕਰਕੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ।

ਇਹ ਖਬਰ ਵੀ ਪੜ੍ਹੋ : Haryana New Expressway: ਇਸ ਜ਼ਿਲ੍ਹੇ ’ਚੋਂ ਹੋ ਕੇ ਲੰਘੇਗਾ 750 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ, ਇਨ੍ਹਾਂ ਥਾਵਾਂ ’ਤੇ …

ਹੁਣ ਤਾਂ ਹੱਦ ਇਹ ਹੋ ਗਈ ਹੈ ਕਿ ਪਿਛਲੇ ਦਿਨੀਂ ਦੇਸ਼ ਦੇ ਕਈ ਰਾਜਾਂ ’ਚ ਅਮੂਲ ਵਰਗੇ ਲੋਕਪ੍ਰਿਯ ਦੇਸੀ ਘਿਓ ਸਮੇਤ ਕਈ ਹੋਰ ਕੰਪਨੀਆਂ ਦੇ ਬ੍ਰਾਂਡ ਦੇ ਨਾਂਅ ’ਤੇ ਬਣਨ ਵਾਲਾ ਨਕਲੀ ਘਿਓ ਫੜਿਆ ਗਿਆ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡ ਨਾਂਅ ਨਾਲ ਤਿਆਰ ਕੀਤਾ ਜਾ ਰਿਹਾ ਦੇਸੀ ਘਿਓ ਬਣਾ ਕੇ ਬਜ਼ਾਰ ’ਚ ਵੇਚ ਰਹੇ ਸਨ ਸਿਰਫ਼ ਹਰਿਆਣਾ ਦੇ ਜੀਂਦ ’ਚ ਜੋ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਫੜੀ ਗਈ ਹੈ ਉੱਥੇ 2500 ਲੀਟਰ ਨਕਲੀ ਘਿਓ ਦਾ ਕੱਚਾ ਮਾਲ ਬਰਾਮਦ ਹੋਇਆ ਨਕਲੀ ਜ਼ਹਿਰੀਲਾ ਘਿਓ ਖਾਣ ਦਾ ਮਤਲਬ ਕੈਂਸਰ ਨੂੰ ਸੱਦਾ ਦੇਣਾ ਹੁੰਦਾ ਹੈ ਉਂਜ ਤਾਂ ਦੇਸੀ ਘਿਓ ’ਚ ਆਮ ਤੌਰ ’ਤੇ ਆਲੂ, ਸ਼ੰਕਰਕੰਦ ਵਰਗੇ ਸਟਾਰਚ ਦੀ ਮਿਲਾਵਟ ਕੀਤੀ ਜਾਂਦੀ ਹੈ ਪਰ ਕਈ ਵਾਰ ਇਸ ’ਚ ਕੋਲ ਟਾਰ ਡਾਈ ਜਾਂ ਹੋਰ ਖ਼ਤਰਨਾਕ ਰਸਾਇਣ ਵੀ ਮਿਲਾ ਦਿੱਤੇ ਜਾਂਦੇ ਹਨ। Artificial Food Items

ਜਿਸ ਕਾਰਨ ਫੂਡ ਪੁਆਜ਼ਨਿੰਗ, ਐਲਰਜੀ ਵਰਗੀਆਂ ਪ੍ਰੇਸ਼ਾਨੀਆਂ ਤੋਂ ਲੈ ਕੇ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਤੱਕ ਵੀ ਹੋ ਸਕਦੀ ਹੈ ਖ਼ਬਰਾਂ ਅਨੁਸਾਰ ਬੀਤੀ 12 ਨਵੰਬਰ ਨੂੰ ਸਿਰਫ਼ ਦਿੱਲੀ ’ਚ ਇੱਕ ਹੀ ਦਿਨ ’ਚ 50 ਹਜ਼ਾਰ ਵਿਆਹ ਹੋਏ ਜ਼ਰਾ ਸੋਚੋ ਕਿ ਹਰ ਵਿਆਹ ’ਚ ਦੁੱਧ ਘਿਓ ਪਨੀਰ ਖੋਆ ਮਠਿਆਈਆਂ ਆਦਿ ਦੀ ਕਿੰਨੀ ਖਪਤ ਹੋਈ ਹੋਵੇਗੀ ਇਸ ਤਰ੍ਹਾਂ ਪੂਰੇ ਦੇਸ਼ ਦੇ ਵਿਆਹ ਪ੍ਰੋਗਰਾਮਾਂ ਅਤੇ ਹੋਰ ਪ੍ਰੋਗਰਾਮਾਂ ’ਚ ਤੁਸੀਂ ਜਦੋਂ ਜਿੱਥੇ ਅਤੇ ਜਿੰਨਾ ਵੀ ਘਿਓ, ਦੁੱਧ, ਦਹੀਂ, ਮੱਖਣ, ਖੋਆ, ਪਨੀਰ ਆਦਿ ਜੋ ਵੀ ਚਾਹੋ ਤੁਹਾਨੂੰ ਮਿਲ ਜਾਵੇਗਾ ਸਵਾਲ ਇਹ ਹੈ ਕਿ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਵੀ ਇਸ ਜਾਲਸਾਜ਼ੀ ਅਤੇ ਮਿਲਾਵਟਖੋਰੀ ਦੀਆਂ ਖ਼ਬਰਾਂ ਅਤੇ ਇਸ ਦੇ ਨੈੱਟਵਰਕ ਤੋਂ ਵਾਫਿਕ ਹਨ ਅਤੇ ਇਸ ਨੂੰ ਰੋਕਣ ਲਈ ਲੋੜੀਂਦੇ ਕਾਨੂੰਨ ਵੀ ਬਣੇ ਹਨ।

ਉਸ ਦੇ ਬਾਵਜ਼ੂਦ ਮਿਲਾਵਟਖੋਰੀ ਦਾ ਇਹ ਸਿਲਸਿਲਾ ਦਹਾਕਿਆਂ ਤੋਂ ਕਿਉਂ ਚੱਲਿਆ ਆ ਰਿਹਾ ਹੈ? ਕੁਝ ਲੋਕਾਂ ਦੇ ਜ਼ਿਆਦਾ ਪੈਸਾ ਕਮਾਉਣ ਦੇ ‘ਸ਼ਾਰਟਕੱਟ’ ਰੁਝਾਨ ਨੇ ਆਖਰ ਪੂਰੇ ਦੇਸ਼ ਨੂੰ ਹੌਲਾ ਜ਼ਹਿਰ ਖਾਣ ਲਈ ਕਿਉਂ ਮਜ਼ਬੂਰ ਕਰ ਦਿੱਤਾ ਹੈ? ਕਿਉਂ ਜ਼ਹਿਰ ਦੇ ਇਨ੍ਹਾਂ ਕਾਰੋਬਾਰੀਆਂ ਦੇ ਹੌਂਸਲੇ ਦਿਨ-ਪ੍ਰਤੀਦਿਨ ਵਧਦੇ ਹੀ ਜਾ ਰਹੇ ਹਨ ਸਾਡੇ ਦੇਸ਼ ’ਚ ਇਸ ਤਰ੍ਹਾਂ ਦੇ ਨਕਲੀ, ਮਿਲਾਵਟੀ ਅਤੇ ਜ਼ਹਿਰੀਲੇ ਖੁਰਾਕੀ ਨੈੱਟਵਰਕ ਨੂੰ ਹੱਲਾਸ਼ੇਰੀ ਦੇਣ ਦੇ ਪਿੱਛੇ ਸੱਚ ਪੁੱਛੋ ਤਾਂ ਸਰਕਾਰ, ਪ੍ਰਸ਼ਾਸਨ ਅਤੇ ਜਨਤਾ ਕੁਝ ਨਾ ਕੁਝ ਸਾਰੇ ਜਿੰਮੇਵਾਰ ਹਨ ਜੇਕਰ ਤੁਸੀਂ ਦੇਸ਼ ਦੇ ਅਖ਼ਬਾਰਾਂ ’ਤੇ ਨਜ਼ਰ ਮਾਰੋ ਤਾਂ ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇ ਜਿਸ ਦਿਨ ਇਸ ਤਰ੍ਹਾਂ ਦਾ ਨਕਲੀ, ਮਿਲਾਵਟੀ ਅਤੇ ਜ਼ਹਿਰੀਲੀ ਖੁਰਾਕ ਸਮੱਗਰੀ ਦਾ ਨੈੱਟਵਰਕ ਫੜਿਆ ਨਾ ਜਾਂਦਾ ਹੋਵੇ। Artificial Food Items

ਪਰ ਤੁਹਾਨੂੰ ਇਹ ਖਬਰ ਬਹੁਤ ਘੱਟ ਸਗੋਂ ਨਾਂਹ ਦੇ ਬਰਾਬਰ ਪੜ੍ਹਨ ਨੂੰ ਮਿਲੇਗੀ ਕਿ ਫਲਾਂ ਨਕਲੀ, ਮਿਲਾਵਟੀ ਖੁਰਾਕੀ ਨੈਟਵਰਕ ਨਾਲ ਜੁੜੇ ਲੋਕਾਂ ਨੂੰ ਸਖ਼ਤ ਸਜ਼ਾ ਹੋਈ ਹੋਵੇ ਇਸ ਦਾ ਕਾਰਨ ਹੈ ਕਿ ਜੋ ਪ੍ਰਸ਼ਾਸਨ ਮਿਲਾਵਟਖੋਰੀ ਦੇ ਨੈੱਟਵਰਕ ਨੂੰ ਫੜੇ ਜਾਣ ਦੀ ਵਾਹੋਵਾਹੀ ਜਿਸ ਤਰੀਕੇ ਨਾਲ ਲੁੱਟਦਾ ਹੈ, ਉੱਥੇ ਉਨ੍ਹਾਂ ਨਾਲ ਜੁੜੇ ਉਨ੍ਹਾਂ ਸਬੂਤਾਂ ਨੂੰ ਅਦਾਲਤ ਤੱਕ ਉਸ ਮੁਸ਼ਤੈਦੀ ਨਾਲ ਨਹੀਂ ਪਹੁੰਚਾ ਸਕਦਾ ਜਿਵੇਂ ਕਿ ਛਾਪੇਮਾਰੀ ਸਮੇਂ ਮੀਡੀਆ ’ਚ ਨਜ਼ਰ ਆਉਂਦਾ ਹੈ ਹੁਣ ਕਿਉਂਕਿ ਅਦਾਲਤਾਂ ਸਬੂਤਾਂ, ਗਵਾਹੀ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਹੀ ਆਪਣੇ ਫੈਸਲੇ ਸੁਣਾਉਂਦੀਆਂ ਹਨੈ ਅਤੇ ਅਦਾਲਤ ’ਚ ਸਬੂੁਤ, ਗਵਾਹੀ ਅਤੇ ਦਸਤਾਵੇਜਾਂ ਨੂੰ ਮੁਹੱਈਆ ਕਰਵਾਉਣਾ ਕਾਰਜਪਾਲਿਕਾ ਦਾ ਵਿਸ਼ਾ ਹੈ ਇਸ ਲਈ ਸਬੂਤ, ਗਵਾਹੀ ਅਤੇ ਦਸਤਾਵੇਜਾਂ ਦੀ ਘਾਟ ’ਚ ਸਾਰੇ ਗ੍ਰਿਫਤਾਰ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਸਕਦੀ।

ਇਸ ਲਈ ਇਹ ਆਮ ਧਾਰਨਾ ਬਣ ਗਈ ਹੈ ਕਿ ਇਸ ਤਰ੍ਹਾਂ ਦੇ ਨੈੱਟਵਰਕ ਨਾਲ ਜੁੜੇ ਲੋਕ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦੇ ਦਮ ’ਤੇ ਖੁਦ ਨੂੰ ਬਚਾ ਲਂੈਦੇ ਹਨ ਅਤੇ ਜ਼ਾਹਿਰ ਹੈ ਕਿ ਬਰੀ ਹੋਣ ਤੋਂ ਬਾਅਦ ਇਹੀ ਲੋਕ ਬੁਲੰਦ ਹੌਂਸਲੇ ਨਾਲ ਆਮ ਲੋਕਾਂ ਨੂੰ ਜ਼ਹਿਰ ਵੇਚਣ ਦਾ ਇਹੀ ਕੰਮ ਫਿਰ ਸ਼ੁਰੂ ਕਰ ਦਿੰਦੇ ਹਨ ਜਨਤਾ ਇਸ ਲਈ ਜਿੰਮੇਵਾਰ ਹੈ ਕਿ ਉਹ ਅਜਿਹੇ ਅਪਰਾਧੀਆਂ ਨੂੰ ਸਮਾਜ ’ਚ ਸੁਰੱਖਿਆ ਦਿੰਦੀ ਹੈ ਜੋ ਲੋਕ ਨਕਲੀ, ਮਿਲਾਵਟੀ ਖੁਰਾਕੀ ਨੈੱਟਵਰਕ ਨਾਲ ਜੁੜੇ ਹੁੰਦੇ ਹਨ, ਉਹ ਏਲੀਅਨ ਨਹੀਂ ਅਤੇ ਨਾ ਹੀ ਉਹ ਅਸਮਾਨ ਤੋਂ ਡਿੱਗਦੇ ਹਨ ਉਹ ਵੀ ਕਿਸੇ ਗਲੀ, ਮੁਹੱਲੇ, ਕਾਲੋਨੀ ਜਾਂ ਸ਼ਹਿਰ ਅਤੇ ਪਿੰਡ ’ਚ ਰਹਿੰਦੇ ਹਨ ਜਦੋਂ ਇਹ ਲੋਕ ਜ਼ਹਿਰ ਵੇਚਦੇ ਫੜ੍ਹੇ ਜਾਂਦੇ ਹਨ ਤਾਂ ਇਨ੍ਹਾਂ ਦੇ ਰਿਸ਼ਤੇਦਾਰ, ਗੁਆਂਢੀ ਸਾਰਿਆਂ ਨੂੰ ਇਨ੍ਹਾਂ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਹੈ। Artificial Food Items

ਅਸਲ ’ਚ ਸਮਾਜ ਨੂੰ ਅਜਿਹੇ ਲੋਕਾਂ ਦਾ ਪੂਰਨ ਤੌਰ ’ਤੇ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ ਜੇਕਰ ਆਪਣੀਆਂ ਚਲਾਕੀਆਂ ਜਾਂ ਰਿਸ਼ਵਤ ਦੇ ਦਮ ’ਤੇ ਇਹ ਅਦਾਲਤ ’ਚੋਂ ਬਰੀ ਵੀ ਹੋ ਜਾਣ ਤਾਂ ਵੀ ਆਂਢ-ਗੁਆਂਢ ਦੇ ਲੋਕਾਂ ਅਤੇ ਇਨ੍ਹਾਂ ਦੇ ਸਾਰੇ ਜਾਣਨ ਵਾਲਿਆਂ ਨੂੰ ਇਨ੍ਹਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ ਹੈਰਾਨੀ ਹੈ ਕਿ ਜੋ ਲੋਕ ਸਮਾਜ ਨੂੰ ਜ਼ਹਿਰ ਦੇ ਕੇ ਮਾਰਨ ਦਾ ਸੰਗਠਿਤ ਅਤੇ ਇਰਾਦਤਨ ਅਪਰਾਧ ਕਰਦੇ ਹਨ ਉਸੇ ਸਮਾਜ ਦੇ ਲੋਕ ਇਨ੍ਹਾਂ ਅਪਰਾਧੀਆਂ ਨੂੰ ਆਪਣੇ ਸਿਰ-ਮੱਥੇ ’ਤੇ ਬਿਠਾਉਂਦੇ ਹਨ? ਇਸ ਨਾਲ ਵੀ ਇਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ ਅਤੇ ਅਜਿਹੇ ਹੀ ਲੋਕਾਂ ਦੇ ਚੱਲਦੇ ਮਿਲਾਵਟੀ ਅਤੇ ਨਕਲੀ ਖੁਰਾਕ ਸਮੱਗਰੀ ਦਾ ਵਧਦਾ ਰੁਝਾਨ ਦੇਸ਼ ਲਈ ਕਲੰਕ ਬਣਦਾ ਜਾ ਰਿਹਾ ਹੈ। Artificial Food Items

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਨਿਰਮਲ ਰਾਣੀ