ਲੁਧਿਆਣਾ ਸ਼ਹਿਰ ’ਚ ਵੀ 3 ਘੰਟੇ ਆਵਾਜਾਈ ਰਹੀ ਠੱਪ
ਲੁਧਿਆਣਾ,(ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨੂੰ ਪ੍ਰਦਰਸ਼ਨ ਕਰਦਿਆਂ ਅੱਜ 2 ਮਹੀਨੇ ਤੋਂ ਜਿਆਦਾ ਟਾਇਮ ਹੋ ਚੁੱਕਾ ਹੈ,ਪਰ ਇਸ ਦੇ ਬਾਵਜੂਦ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਕਤਰਾ ਰਹੀ ਹੈ। ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਵੱਲੋਂ 6 ਫਰਵਰੀ ਨੂੰ ਦੇਸ਼ ਭਰ ’ਚ ਆਵਾਜਾਈ ਠੱਪ ਕਰਨ ਲਈ ਕਿਹਾ ਸੀ, ਜਿਸ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ।
ਲੁਧਿਆਣਾ ਦੇ ਫਿਰੋਜ਼ਪੁਰ ਰੋਡ, ਦੁਗਰੀ ਪੁੱਲ, ਗਿੱਲ ਨਹਿਰ, ਇਸ਼ਰ ਨਗਰ, ਲੁਹਾਰਾ ਪੁੱਲ ਅਤੇ ਦਿੱਲੀ ਬਾਈਪਾਸ ਨੂੰ ਜਾਂਦੇ ਸਾਰੇ ਪਿੰਡਾਂ ਦੇ ਪੁੱਲਾਂ ’ਤੇ ਅੱਜ ਪਿੰਡਾਂ ਦੇ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਆਵਾਜਾਈ ਠੱਪ ਦੇ ਸੱਦੇ ਨੂੰ ਸ਼ਾਂਤੀਪੁਰਵਕ ਕਾਇਮ ਰੱਖਿਆ। ਅੱਜ ਦੁਪਿਹਰ ਤਕਰੀਬਨ 12 ਵਜੇਂ ਸ਼ਹਿਰ ਤੋਂ ਇਲਾਵਾ ਪਿੰਡਾਂ ਦੇ ਪੁੱਲਾਂ ਦੇ ਲੋਕਾਂ ਦਾ ਭਾਰੀ ਇੱਕਠ ਇੱਕ ਦਮ ਆ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ।
ਇਸ ਪ੍ਰਦਰਸ਼ਨ ਵਿੱਚ ਪਿੰਡਾਂ ਦੀਆਂ ਬਜ਼ੁਰਗ ਮਾਤਾਵਾਂ ਨੇ ਵੀ ਹਿੱਸਾ ਲਿਆ। ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਪ੍ਰਦਰਸ਼ਨ ਸ਼ਾਂਤੀਪੁਰਵਕ ਢੰਗ ਨਾਲ ਹੀ ਕੀਤਾ ਜਾ ਕਿਹਾ ਹੈ, ਇਹ ਪ੍ਰਦਰਸ਼ਨ ਦੁਪਿਹਰ 12 ਵਜੇਂ ਤੋਂ 3 ਵਜੇਂ ਦੇ ਦਰਮਿਆਨ ਹੀ ਹੋਵੇਗਾ, ਅਤੇ ਐਮਰਜੈਂਸੀ ਸੇਵਾਵਾਂ ਜਿਵੇ ਐਮਬੂਲੈਂਸ ਆਦਿ ਨੂੰ ਰਸਤਾ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.