ੳੱੁਤਰ ਪ੍ਰਦੇਸ਼ ਦੇ ਬਲੀਆ ’ਚ ਤੇਜ਼ ਗਰਮੀ ਤੇ ਲੋਅ ਲੱਗਣ ਨਾਲ ਵੱਡੀ ਗਿਣਤੀ ’ਚ ਲੋਕਾਂ ਦੇ ਬਿਮਾਰ ਹੋਣ ਤੇ ਕਈ ਮੌਤਾਂ ਹੋਣ ਦੀਆਂ ਖਬਰਾਂ ਹਨ। ਹਾਲਾਂਕਿ ਇਸ ਵਾਰ ਮੌਨਸੂਨ ਤੋਂ ਪਹਿਲਾਂ ਉੱਤਰ ਭਾਰਤ ’ਚ ਵਰਖਾ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਫਿਰ ਵੀ ਕੁਝ ਖੇਤਰਾਂ ’ਚ ਗਰਮੀ ਦੀ ਕਰੋਪੀ ਹੈ। ਪਰ ਜਿਸ ਤਰ੍ਹਾਂ ਲੋਕ ਵੱਡੀ ਗਿਣਤੀ ’ਚ ਗਰਮੀ ਦੇ ਸ਼ਿਕਾਰ ਹੋ ਰਹੇ ਹਨ ਉਸ ਤੋਂ ਇਹ ਗੱਲ ਸਾਫ ਹੈ ਕਿ ਬਿਮਾਰੀਆਂ ’ਚ ਇਹ ਵਾਧਾ ਬਦਲ ਰਹੀ ਜੀਵਨਸ਼ੈਲੀ ਅਤੇ ਖੁਰਾਕ ਪ੍ਰਤੀ ਜਾਗਰੂਕਤਾ ਦੀ ਘਾਟ ਦਾ ਵੀ ਨਤੀਜਾ ਹੈ। (Food and Health)
ਆਧੁਨਿਕ ਜ਼ਮਾਨੇ ’ਚ ਮਨੁੱਖ ਦਾ ਖਾਣ-ਪੀਣ ਇੰਨਾ ਜ਼ਿਆਦਾ ਵਿਗੜ ਗਿਆ ਹੈ ਕਿ ਮਨੁੱਖ ਗਰਮੀ-ਸਰਦੀ ਸਹਿਣ ਦੇ ਹੀ ਕਾਬਲ ਨਹੀਂ ਰਿਹਾ। ਮਨੁੱਖ ਦੀ ਜੀਵਨਸ਼ੈਲੀ ’ਚ ਸਰੀਰਕ ਕੰਮਕਾਜ ਤੇ ਘਰੋਂ ਬਾਹਰ ਨਿੱਕਲਣ ਦਾ ਰੁਝਾਨ ਖਤਮ ਹੋ ਗਿਆ ਹੈ ਜਿਸ ਕਰਕੇ ਮਨੁੱਖ ਮੌਸਮ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਰਿਹਾ।
ਖਾਣ-ਪੀਣ ’ਚ ਵਿਗਾੜ ਮੁੱਖ ਕਾਰਨ | Food and Health
ਕਦੇ ਸਮਾਂ ਸੀ ਲੋਕ 40 ਡਿਗਰੀ ਤਾਪਮਾਨ ’ਚ ਖੇਤਾਂ ’ਚ ਕੰਮ ਕਰਦੇ ਸਨ। ਸਾਰੀ ਦੁਪਹਿਰ ਕੰਮ ਕਰਨ ਦੇ ਬਾਅਦ ਬਿਮਾਰ ਨਹੀਂ ਹੁੰਦੇ ਸਨ ਪਰ ਹੁਣ ਏਅਰਕੰਡੀਸ਼ਨਿੰਗ ਘਰਾਂ ’ਚ ਰਹਿਣ ਦੇ ਬਾਵਜ਼ੂਦ ਕੁਝ ਮਿੰਟ ਧੁੱਪ ਦਾ ਸਾਹਮਣਾ ਨਹੀਂ ਕਰ ਰਹੇ। ਮਨੁੱਖ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਗਈਆਂ ਹਨ ਜਿਸ ਦਾ ਇੱਕ ਕਾਰਨ ਮਨੁੱਖ ਦਾ ਧੁੱਪ ਤੋਂ ਬਚਦੇ ਰਹਿਣਾ ਹੈ। ਮੌਸਮ ਦਾ ਸਾਹਮਣਾ ਨਾ ਕਰਨ ਦਾ ਇੱਕ ਵੱਡਾ ਕਾਰਨ ਖਾਣ-ਪੀਣ ’ਚ ਵੱਡਾ ਵਿਗਾੜ ਆਉਣਾ ਹੈ। ਅੱਜ ਚਾਰੇ ਪਾਸੇ ਕੋਲਡ ਡਿ੍ਰੰਕਸ ਹੀ ਨਜ਼ਰ ਆਉਂਦਾ ਹੈ ਜੋ ਪਾਣੀ ਦੀ ਪਿਆਸ ਬੁਝਾਉਣ ਦੀ ਬਜਾਇ ਪਿਆਸ ਵਧਾਉਣ ਦਾ ਕਾਰਨ ਬਣ ਰਿਹਾ ਹੈ। ਸਾਫਟ ਡਿੰ੍ਰਕਸ ਦੀ ਵਧ ਰਹੀ ਇਸ਼ਤਿਹਾਰਬਾਜ਼ੀ ਕਾਰਨ ਛੋਟੇ-ਛੋਟੇ ਬੱਚੇ ਸਾਫਟ ਡਿ੍ਰੰਕ ਪੀਣ ਦੇ ਆਦੀ ਹੋ ਰਹੇ ਹਨ ਜਿਸ ਕਾਰਨ ਬੱਚਿਆਂ ਦੇ ਸਰੀਰ ਅੰਦਰ ਧੁੱਪ ਸਹਿਣ ਤੇ ਰੋਗ ਨਾਲ ਲੜਨ ਦੀ ਸ਼ਕਤੀ ਖਤਮ ਹੋ ਰਹੀ ਹੈ।
ਕੱਚਾ ਪਿਆਜ਼ ਸਿਹਤ ਲਈ ਰਾਮਬਾਣ
ਭਾਰਤ ਦੇ ਪਰੰਪਰਿਕ ਖਾਣੇ, ਫਲ ਤੇ ਸਬਜ਼ੀਆਂ ਮਨੱੁਖ ਦੇ ਸਰੀਰ ਨੂੰ ਰੋਗਾਂ ਨਾਲ ਲੜਨ ਦੇ ਸਮਰੱਥ ਬਣਾਉਂਦੇ ਦੀਆਂ ਸਨ। ਨਿੰਬੂ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਜੋ ਸਰੀਰ ਨੂੰ ਗਰਮੀ ਤੋਂ ਬਚਾਉਂਦਾ ਹੈ ਤੇ ਸਰੀਰ ’ਚ ਪਾਣੀ ਦੀ ਮਾਤਰਾ ਪੂਰੀ ਰੱਖਦਾ ਹੈ। ਗੁੜ ਦਾ ਸ਼ਰਬਤ ਤਾਂ ਅੱਜ ਸੁਫਨਾ ਹੋ ਗਿਆ ਹੈ। ਠੰਢਾਈ ਤੇ ਸ਼ਰਬਤ ਨੂੰ ਵੀ ਅੱਜ ਪੁਰਾਣੇ ਜ਼ਮਾਨੇ ਦੇ ਲੋਕਾਂ ਦੀ ਪਸੰਦ ਦੱਸਿਆ ਜਾਂਦਾ ਹੈ। ਗੂੰਦ ਕਤੀਰੇ ਦੀਆਂ ਰੇਹੜੀਆਂ ਲੱਖਾਂ ਦੀ ਆਬਾਦੀ ਵਾਲੇ ਸ਼ਹਿਰ ’ਚ ਇੱਕ-ਦੋ ਹੀ ਨਜ਼ਰ ਆਉਂਦੀਆਂ ਹਨ।
ਇਹ ਵੀ ਪੜ੍ਹੋ : PM Kisan Yojana : ਕਿਸਾਨਾਂ ਦੀ ਬੱਲੇ ! ਬੱਲੇ!, ਹੁਣ 6000 ਦੀ ਜਗ੍ਹਾ ਮਿਲਣਗੇ ਸਾਲਾਨਾ ਐਨੇ ਰੁਪਏ?
ਪੀਣ ਵਾਲੇ ਇਹ ਸਾਰੇ ਪਦਾਰਥ ਪੁਰਾਣੇ ਵੈਦਾਂ ਤੇ ਬਜ਼ੁਰਗਾਂ ਦੇ ਹਜ਼ਾਰਾਂ ਸਾਲ ਦੇ ਤਜ਼ਰਬੇ ਦੀ ਕਾਢ ਸਨ। ਕੱਚਾ ਪਿਆਜ਼ ਲੋਅ ਲੱਗਣ ਤੋਂ ਬਚਾਉਣ ਲਈ ਰਾਮਬਾਣ ਮੰਨਿਆ ਜਾਂਦਾ ਹੈ। ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਲੋਕ ਤੰਦਰੁਸਤ ਰਹਿੰਦੇ ਸਨ। ਹੁਣ ਤਲੀਆਂ ਚੀਜ਼ਾਂ ਪੌਸ਼ਟਿਕ ਤੱਤਾਂ ਤੋਂ ਖਾਲੀ ਜੰਕ ਫੂਡ ਨੇ ਮਨੁੱਖ ਨੂੰ ਰੋਗੀ ਬਣਾ ਦਿੱਤਾ ਹੈ। ਤੰਦਰੁਸਤੀ ਲਈ ਮਨੁੱਖ ਨੂੰ ਦੁਬਾਰਾ ਪਾਰੰਪਰਿਕ ਜੀਵਨਸ਼ੈਲੀ ਅਪਣਾਉਣੀ ਪਵੇਗੀ।