Punjab Agricultural University: ਆਟੋ-ਸਟੇਅਰਿੰਗ ਸਿਸਟਮ ਨਾਲ ਹੁਣ ਆਪੇ ਚੱਲਣਗੇ ਟਰੈਕਟਰ, ਜਾਣੋ ਕਿਵੇਂ ਹੈ ਇਹ ਸੰਭਵ?

Punjab Agricultural University
Punjab Agricultural University: ਆਟੋ-ਸਟੇਅਰਿੰਗ ਸਿਸਟਮ ਨਾਲ ਹੁਣ ਆਪੇ ਚੱਲਣਗੇ ਟਰੈਕਟਰ, ਜਾਣੋ ਕਿਵੇਂ ਹੈ ਇਹ ਸੰਭਵ?

Punjab Agricultural University: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਰਵਾਇਤੀ ਖੇਤੀ ਤੋਂ ਡਿਜੀਟਲ ਤੇ ਸੂਖ਼ਤ ਖੇਤੀਬਾੜੀ ਵੱਲ ਅਹਿਮ ਕਦਮ ਚੁੱਕਦਿਆਂ ਜੀਐੱਨਐੱਸਐੱਸ ਅਧਾਰਿਤ ਸਿਸਟਮ ਤਿਆਰ ਕੀਤਾ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੇਅਰਿੰਗ ਨੂੰ ਸਵੈਚਾਲਤ ਬਣਾਵੇਗਾ। ਆਟੋ-ਸਟੇਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਤਹਿਤ ਕੰਮ ਕਰੇਗਾ।

ਯੂਨੀਵਰਸਿਟੀ ’ਚ ਖੋਜ ਫਾਰਮ ਵਿਖੇ ਟਰੈਕਟਰਾਂ ਲਈ ਜੀਐੱਨਐੱਸਐੱਸ ਅਧਾਰਿਤ ਆਟੋ-ਸਟੇਅਰਿੰਗ ਸਿਸਟਮ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ। ਉਨਾਂ ਮਸ਼ੀਨਰੀ ਪੱਖੋਂ ਪੀਏਯੂ ਦੀ ਰਵਾਇਤੀ ਖੇਤੀ ਤੋਂ ਡਿਜੀਟਲ ਤੇ ਸੂਖਮ ਖੇਤੀਬਾੜੀ ਵੱਲ ਯਾਤਰਾ ਦਾ ਇਕ ਅਹਿਮ ਪੜਾਅ ਗਰਦਾਨਿਆ। ਜ਼ਿਕਰਯੋਗ ਹੈ ਕਿ ਆਟੋ-ਸਟੇਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੇਅਰਿੰਗ ਨੂੰ ਸਵੈਚਾਲਤ ਕਰਨ ਲਈ ਤਿਆਰ ਕੀਤਾ ਗਿਆ ਹੈ। Punjab Agricultural University

Read Also : Amandeep Kaur Case: ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ

ਇਹ ਸਿਸਟਮ ਸੈਂਸਰਾਂ ਅਤੇ ਇੱਕ ਟੱਚਸਕ੍ਰੀਨ ਕੰਟਰੋਲ ਜ਼ਰੀਏ ਕਈ ਸੈਟੇਲਾਈਟ ਤੋਂ ਸਿਗਨਲਾਂ ਨੂੰ ਨਿਰਦੇਸ਼ਤ ਕਰਕੇ ਟਰੈਕਟਰਾਂ ਨੂੰ ਸਹੀ ਅਤੇ ਦੱਸੇ ਮਾਰਗਾਂ ’ਤੇ ਤੋਰਦਾ ਹੈ। ਇਹ ਘੱਟ ਰੋਸ਼ਨੀ ਵਾਲੇ ਹਾਲਾਤ ’ਚ ਵੀ ਬਿਹਤਰ ਟਰੈਕਟਰ ਚਾਲਣ ਨੂੰ ਯਕੀਨੀ ਬਣਾ ਕੇ ਗਲਤੀਆਂ ਦੀ ਗੁੰਜਾਇਸ਼ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਆਟੋ ਸਟੀਅਰਿੰਗ ਦੇ ਨਾਲ ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ, ਤੇ ਪੀਏਯੂ ਸਮਾਰਟ ਸੀਡਰ ਵਰਗੇ ਸੰਦਾਂ ਨੇ ਕਾਫੀ ਹੱਦ ਤਕ ਸਹੀ ਕਾਰਜ ਕੀਤਾ।

Punjab Agricultural University

ਮੈਨੂਅਲ ਸਟੀਅਰਿੰਗ ਦੇ ਨਾਲ ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ ਅਤੇ ਪੀਏਯੂ ਸਮਾਰਟ ਸੀਡਰ ਵਰਗੇ ਫੀਲਡ ਉਪਕਰਣਾਂ ਨੇ 3 ਤੋਂ 12 ਫੀਸਦ ਦੇ ਵਿਚਕਾਰ ਓਵਰਲੈਪ ਦਿਖਾਇਆ। ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿ ਇਸ ਵਿਧੀ ਦੀ ਸ਼ੁਰੂਆਤ ਨਾਲ ਖੇਤੀਬਾੜੀ ’ਚ ਡਿਜੀਟਲ ਤਬਦੀਲੀ ਵੱਲ ਪੀਏਯੂ ਦੀ ਪਹਿਲਕਦਮੀ ਨੂੰਵਿਸ਼ੇਸ਼ ਗਤੀ ਪ੍ਰਾਪਤ ਹੋਈ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੇ ਸੁੰਗੜਨ ਤੇ ਵਧਦੀਆਂ ਖੇਤੀ ਲਾਗਤਾਂ ਦੇ ਮੱਦੇਨਜ਼ਰ ਮਸ਼ੀਨਰੀ ਨੂੰ ਸੈਂਸਰ ਆਧਾਰਿਤ ਤੇ ਨੈਵੀਗੇਸ਼ਨ ਤਕਨਾਲੋਜੀਆਂ ਨਾਲ ਜੋੜਨਾ ਜ਼ਰੂਰੀ ਹੈ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਕਾਢਾਂ ਨੂੰ ਹਾਲ ਹੀ ’ਚ ਰਾਸ਼ਟਰੀ ਮਾਨਤਾ ਮਿਲੀ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟਿਆਲਾ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਪੀਏਯੂ ਦੇ ਸੈਂਸਰ- ਅਧਾਰਿਤ ਝੋਨਾ ਟਰਾਂਸਪਲਾਂਟਰ ਦਾ ਤਜ਼ਰਬਾ ਕੀਤਾ ਸੀ। ਇਸ ਦੌਰਾਨ ਖੇਤੀਬਾੜੀ ਇੰਜੀਨੀਅਰਿੰਗ ਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਯੂਨੀਵਰਸਿਟੀ ਵਲੋਂ ਜਾਰੀ ਰਿਮੋਟ-ਕੰਟਰੋਲ ਨਾਲ ਚਲਾਏ ਜਾਣ ਵਾਲੇ ਦੋ-ਪਹੀਆ ਝੋਨਾ ਟਰਾਂਸਪਲਾਂਟਰ ਦਾ ਜ਼ਿਕਰ ਕੀਤਾ। ਆਪੇ ਚੱਲਣ ਵਾਲੇ ਟਰੈਕਟਰ ਦੀ ਇਕ ਤਕਨਾਲੋਜੀ ਦੇ ਵਿਕਾਸ ਵਿਚ ਪੀਏਯੂ ਦੇ ਖੇਤ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ ਅਸੀਮ ਵਰਮਾ ਅਤੇ ਉਨਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।