ਅੱਜ ਕੋਰੋਨਾ ਦੇ 27 ਹਜ਼ਾਰ ਆਏ ਨਵੇਂ ਕੇਸ, 38 ਹਜ਼ਾਰ ਮਰੀਜ਼ ਹੋਏ ਠੀਕ
(ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 27 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਬਿਮਾਰੀ ਨਾਲ 284 ਮਰੀਜ਼ਾਂ ਦੀ ਮੌਤ ਹੋ ਗਈ, 38 ਹਜ਼ਾਰ ਤੋਂ ਵੱਧ ਵਿਅਕਤੀ ਠੀਕ ਹੋਏ ਹਨ ਦੇਸ਼ ’ਚ ਮੰਗਲਵਾਰ ਨੂੰ 61 ਲੱਖ 15 ਹਜ਼ਾਰ 690 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 75 ਕਰੋੜ 89 ਲੱਖ 12 ਹਜ਼ਾਰ 277 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 27,176 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਕੋਰੋਨਾ ਦਾ ਅੰਕੜਾ ਵਧ ਕੇ ਤਿੰਨ ਕਰੋੜ 33 ਲੱਖ 16 ਹਜ਼ਾਰ 755 ਹੋ ਗਿਆ ਹੈ ਦੌਰਾਨ 38,012 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ ਤਿੰਨ ਕਰੋੜ 25 ਲੱਖ 22 ਹਜ਼ਾਰ 171 ਹੋ ਗਈ ਹੈ ਸਰਗਰਮ ਮਾਮਲੇ 11120 ਘੱਟ ਕੇ ਤਿੰਨ ਲੱਖ 51 ਹਜ਼ਾਰ 87 ਰਹਿ ਗਏ ਹਨ ਇਸ ਦੌਰਾਨ 284 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵਧ ਕੇ 4,43,497 ਹੋ ਗਿਆ ਹੈ।
ਮਿ੍ਰਤਕ ਦਰ 1.33 ਫੀਸਦੀ
ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.05 ਫੀਸਦੀ ਤੇ ਰਿਕਵਰੀ ਦਰ ਵਧ ਕੇ 97.62 ਫੀਸਦੀ ਹੋ ਗਈ ਹੈ ਜਦੋਂਕਿ ਮਿ੍ਰਤਕ ਦਰ 1.33 ਫੀਸਦੀ ’ਤੇ ਬਰਕਰਾਰ ਹੈ ਸਰਗਰਮ ਮਾਮਲਿਆਂ ਦੇ ਹਿਸਾਬ ਨਾਲ ਕੇਰਲ ਹਾਲੇ ਦੇਸ਼ ’ਚ ਪਹਿਲੇ ਸਥਾਨ ’ਤੇ ਹੈ।
ਕੋਰੋਨਾ ਅਪਡੇਟ ਸੂਬੇ :
ਰਾਜਧਾਨੀ ਦਿੱਲੀ : ਸਰਗਰਮ ਮਾਮਲੇ 23 ਵਧ ਕੇ 400 ਹੋ ਗਏ ਹਨ ਜਦੋਂਕਿ ਠੀਕ ਹੋਣ ਵਾਲਿਆਂ ਦੀ ਗਿਣਤੀ 14,12,805 ਹੋ ਗਈ ਹੈ ਹੁਣ ਤੱਕ 25,083 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ : ਸਰਗਰਮ ਮਾਮਲੇ ਵਧ ਕੇ 319 ਹੋ ਗਏ ਹਨ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 5,84,326 ਹੋ ਗਈ ਹੈ ਜਦੋਂਕਿ 16,464 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।
ਗੁਜਰਾਤ : ਸਰਗਰਮ ਮਾਮਲੇ ਘੱਟ ਕੇ 153 ਹੋ ਗਏ ਹਨ ਤੇ ਹੁਣ ਤੱਕ 8,15,405 ਮਰੀਜ਼ ਠੀਕ ਹੋ ਚੁੱਕੇ ਹਨ ਮਿ੍ਰਤਕਾਂ ਦੀ ਗਿਣਤੀ 10,082 ਹੈ।
ਕਰਨਾਟਕ : ਕੋਰੋਨਾ ਦੇ ਸਰਗਰਮ ਮਾਮਲੇ 487 ਘੱਟ ਕੇ 15,782 ਰਹਿ ਗਏ ਹਨ ਸੂਬੇ ’ਚ 12 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 37,529 ਹੋ ਗਿਆ ਹੈ ਸੂਬੇ ’ਚ ਹੁਣ ਤੱਕ 29,09,656 ਮਰੀਜ਼ ਠੀਕ ਹੋ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ