ਚੀਨ ਦੀ ਆਰਥਿਕ ਰੀੜ੍ਹ ‘ਤੇ ਸੱਟ ਮਾਰਨ ਦਾ ਸਮਾਂ
ਗਲਵਾਨ ਘਾਟੀ ‘ਚ ਜੋ ਕੁਝ ਵੀ ਹੋਇਆ ਉਹ ਦਰਦਨਾਕ ਅਤੇ ਦੁਖਦਾਈ ਹੈ ਸਰਹੱਦ ਵਿਵਾਦ ‘ਚ ਭਾਰਤ ਅਤੇ ਚੀਨ ਦੇ ਦਰਜਨਾਂ ਫੌਜੀ ਜਾਨ ਗੁਆ ਬੈਠੇ ਜਾਂ ਜਖ਼ਮੀ ਹੋ ਗਏ ਭਾਰਤ ਦੇ 20 ਫੌਜੀ ਮਾਰੇ ਜਾਣ ਨਾਲ ਪੂਰੇ ਦੇਸ਼ ‘ਚ ਜਬਰਦਸਤ ਗੁੱਸਾ ਹੈ ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਦੇਸ਼ ‘ਚ ਇੱਕ ਵਾਰ ਫਿਰ ਚੀਨੀ ਸਾਮਾਨ ਦੇ ਬਾਈਕਾਟ ਦੀ ਮੁਹਿੰਮ ਜਿਹੀ ਛਿੜ ਗਈ ਹੈ
ਸਰਕਾਰੀ ਪੱਧਰ ‘ਤੇ ਚੀਨੀ ਸਾਮਾਨ ਦੇ ਬਾਈਕਾਟ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਪਰ ਜਨਤਾ ਖੁਦ ਹੀ ਗੁੱਸੇ ‘ਚ ਹੈ ਅਤੇ ਉਸ ਨੇ ਇਸ ਵਾਰ ਚੀਨ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਅਸਲ ‘ਚ ਕੌਮਾਂਤਰੀ ਸਮਝੌਤਿਆਂ ਤਹਿਤ ਸਰਕਾਰ ਵਪਾਰ ਨਹੀਂ ਰੋਕ ਸਕਦੀ ਪਰ ਜਨਤਾ ‘ਤੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਇਹ ਉਸ ਦੀ ਇੱਛਾ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਸਾਮਾਨ ਖਰੀਦੇ ਚੀਨ ਨੂੰ ਸਬਕ ਸਿਖਾਉਣ ਲਈ ਭਾਰਤੀ ਨਾਗਰਿਕਾਂ ਨੇ ਸੋਸ਼ਲ ਮੀਡੀਆ ‘ਤੇ ਚੀਨੀ ਸਾਮਾਨ ਦੇ ਬਾਈਕਾਟ ਦੀ ਮੁਹਿੰਮ ਚਲਾਈ ਹੈ
ਇਹ ਮੁਹਿੰਮ ਆਪਣਾ ਰੰਗ ਵਿਖਾ ਰਹੀ ਹੈ ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਭਾਰਤੀ ਬਜ਼ਾਰ ਜਦੋਂ ਤੋਂ ਚੀਨੀ ਸਾਮਾਨ ਨਾਲ ਭਰ ਗਏ, ਉਦੋਂ ਤੋਂ ਭਾਰਤ ‘ਚ ਘੁਮਿਆਰ ਦੇ ਚਾਕ ਦੀ ਰਫ਼ਤਾਰ ਹੌਲੀ ਹੀ ਨਹੀਂ ਹੋਈ, ਸਗੋਂ ਬਹੁਤ ਹੱਦ ਤੱਕ ਉਨ੍ਹਾਂ ਦਾ ਚਾਕ ਬੰਦ ਹੋ ਗਿਆ ਹੈ ਲੱਕੜ, ਮਿੱਟੀ ਅਤੇ ਖੰਡ ਦੇ ਖਿਡੌਣੇ ਬਣਾਉਣ ਵਾਲੇ ਲੋਕਾਂ ਦਾ ਕਾਰੋਬਾਰ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ
ਚੀਨੀ ਪਟਾਕਿਆਂ ਨੇ ਕਈ ਭਾਰਤੀ ਪਟਾਕਾ ਕਾਰਖਾਨਿਆਂ ਦੇ ਸ਼ਟਰ ਬੰਦ ਕਰਵਾ ਦਿੱਤੇ ਦੀਵਾਲੀ ‘ਤੇ ਸਸਤੀ ਚੀਨੀ ਲਾਈਟ ਆਉਣ ਨਾਲ ਭਾਰਤੀ ਇਲੈਕਟ੍ਰੀਸ਼ੀਅਨਾਂ ਦਾ ਕੰਮ ਠੱਪ ਹੋ ਗਿਆ ਰੱਖੜੀ ‘ਤੇ ਭਾਰਤੀ ਰੱਖੜੀ ਕਾਰੋਬਾਰ ‘ਤੇ ਡੂੰਘੀ ਸੱਟ ਵੱਜਦੀ ਹੈ ਹਾਲਾਤ ਇੱਥੋਂ ਤੱਕ ਹਨ ਕਿ ਪੂਜਾ ਸਮੱਗਰੀ ਤੱਕ ਚੀਨ ਤੋਂ ਬਣ ਕੇ ਆ ਰਹੀ ਹੈ ਇਸ ਲਈ ਚੀਨੀ ਸਾਮਾਨ ਦਾ ਬਾਈਕਾਟ ਉੱਚਿਤ ਹੈ
ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਚੀਨੀ ਸਾਮਾਨ ਦੇ ਬਾਈਕਾਟ ਅਤੇ ਭਾਰਤੀ ਸਾਮਾਨ ਦੀ ਵਰਤੋਂ ਨੂੰ ਉਤਸ਼ਾਹ ਦੇਣ ਦੇ ਆਪਣੇ ਕੌਮੀ ਅਭਿਆਨ ‘ਭਾਰਤੀ ਸਾਮਾਨ-ਹਮਾਰਾ ਅਭਿਆਨ’ ਤਹਿਤ ਕਮੋਡਿਟੀ ਦੀ 450 ਤੋਂ ਜ਼ਿਆਦਾ ਕੈਟੇਗਰੀ ਦੀ ਲੰਮੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ‘ਚ 3000 ਤੋਂ ਜ਼ਿਆਦਾ ਅਜਿਹੇ ਉਤਪਾਦ ਹਨ, ਜੋ ਚੀਨ ‘ਚ ਬਣ ਕੇ ਭਾਰਤ ‘ਚ ਆਯਾਤ ਹੁੰਦੇ ਹਨ ਇਨ੍ਹਾਂ ਦੇ ਬਾਈਕਾਟ ਦਾ ਸੱਦਾ ਕੈਟ ਨੇ ਆਪਣੇ ਅਭਿਆਨ ਦੇ ਪਹਿਲੇ ਗੇੜ ‘ਚ ਦਿੱਤਾ ਹੈ ਕੈਟ ਨੇ ਦਸੰਬਰ 2021 ਤੱਕ ਭਾਰਤ ਵੱਲੋਂ ਚੀਨ ਤੋਂ ਆਯਾਤ ‘ਚ ਲਗਭਗ ਇੱਕ ਲੱਖ ਕਰੋੜ ਰੁਪਏ ਦੀ ਕਮੀ ਕਰਨ ਦਾ ਟੀਚਾ ਰੱਖਿਆ ਹੈ
ਕੈਟ ਦੀ ਇਸ ਸੂਚੀ ‘ਚ ਰੋਜ਼ਾਨਾ ਕੰਮ ਆਉਣ ਵਾਲੀਆਂ ਵਸਤੂਆਂ, ਖਿਡੌਣੇ, ਫਰਨਿਸ਼ਿੰਗ ਫੈਬ੍ਰਿਕ ਟੈਕਸਟਾਈਲ, ਬਿਲਡਰ ਹਾਰਡਵੇਅਰ, ਫੁਟਵੀਅਰ, ਗਾਰਮੈਂਟ, ਰਸੋਈ ਦਾ ਸਾਮਾਨ, ਲਗੇਜ, ਹੈਂਡ ਬੈਗ, ਕਾਸਮੈਟਿਕਸ, ਗਿਫਟ ਆਈਟਮ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ, ਫੈਸ਼ਨ ਅਪੈਰਲ, ਖੁਰਾਕ, ਘੜੀਆਂ, ਜੇਮਸ ਅਤੇ ਜਵੈਲਰੀ, ਕੱਪੜੇ, ਸਟੇਸ਼ਨਰੀ, ਕਾਗਜ਼, ਘਰੇਲੂ ਵਸਤੂਆਂ, ਫਰਨੀਚਰ, ਲਾਈਟਿੰਗ, ਹੈਲਥ ਪ੍ਰੋਡੈਕਟ, ਪੈਕੇਜਿੰਗ ਪ੍ਰੋਡੈਕਟ, ਆਟੋ ਪਾਰਟਸ, ਯਾਰਨ, ਫੇਂਗਸ਼ੁਈ ਆਈਟਮ, ਦੀਵਾਲੀ ਅਤੇ ਹੋਲੀ ਦਾ ਸਾਮਾਨ, ਚਸ਼ਮੇ, ਟੇਪੇਸਟ੍ਰੀ ਮੈਟੇਰੀਅਲ ਆਦਿ ਸ਼ਾਮਲ ਹਨ
ਮੀਡੀਆ ਖਬਰਾਂ ਅਨੁਸਾਰ ਵਰਤਮਾਨ ‘ਚ ਚੀਨ ਤੋਂ ਭਾਰਤ ਦੁਆਰਾ ਆਯਾਤ ਲਗਭਗ 5.25 ਲੱਖ ਕਰੋੜ ਭਾਵ 70 ਅਰਬ ਡਾਲਰ ਸਾਲਾਨਾ ਦਾ ਹੈ ਕੈਟ ਨੇ ਪਹਿਲੇ ਗੇੜ ‘ਚ ਉਨ੍ਹਾਂ 3000 ਤੋਂ ਜ਼ਿਆਦਾ ਵਸਤੂਆਂ ਦੀ ਚੋਣ ਕੀਤੀ ਹੈ, ਜੋ ਭਾਰਤ ‘ਚ ਬਣਦੀਆਂ ਹਨ ਪਰ ਸਸਤੇ ਦੇ ਲਾਲਚ ‘ਚ ਹੁਣ ਤੱਕ ਚੀਨ ਤੋਂ ਇਨ੍ਹਾਂ ਵਸਤੂਆਂ ਦਾ ਆਯਾਤ ਹੋ ਰਿਹਾ ਸੀ ਇਨ੍ਹਾਂ ਵਸਤੂਆਂ ਦੇ ਨਿਰਮਾਣ ‘ਚ ਕਿਸੇ ਤਰ੍ਹਾਂ ਦੀ ਕੋਈ ਟੈਕਨਾਲੋਜੀ ਦੀ ਜ਼ਰੂਰਤ ਨਹੀਂ ਹੈ ਇਸ ਲਈ ਭਾਰਤ ‘ਚ ਬਣੀਆਂ ਵਸਤੂਆਂ ਦੀ ਵਰਤੋਂ ਚੀਨੀ ਵਸਤੂਆਂ ਦੀ ਥਾਂ ‘ਤੇ ਬਹੁਤ ਆਸਾਨੀ ਨਾਲ ਹੋ ਸਕਦੀ ਹੈ ਅਤੇ ਭਾਰਤ ਇਨ੍ਹਾਂ ਵਸਤੂਆਂ ਲਈ ਚੀਨ ‘ਤੇ ਆਪਣੀ ਨਿਰਭਰਤਾ ਨੂੰ ਕਾਫੀ ਘੱਟ ਕਰ ਸਕਦਾ ਹੈ
ਹਾਲਾਂਕਿ ਚੀਨ ਨੂੰ ਸਬਕ ਸਿਖਾਉਣਾ ਏਨਾ ਸੌਖਾ ਵੀ ਨਹੀਂ ਹੈ ਕਿਉਂਕਿ ਉਸ ਦਾ ਸਾਮਾਨ ਸਸਤਾ ਵੀ ਹੈ ਅਤੇ ਫਿਲਹਾਲ ਉਸ ਦੀ ਬਰਾਬਰੀ ਕਰਨ ਵਾਲਾ ਵੀ ਮੌਜ਼ੂਦ ਨਹੀਂ ਹੈ ਚੀਨੀ ਸਾਮਾਨ ਦੇ ਬਾਈਕਾਟ ਨਾਲ ਜ਼ਮੀਨੀ ਸੱਚਾਈ ਇਹ ਵੀ ਹੈ ਕਿ ਇਲੈਕਟ੍ਰੋਨਿਕ ਉਤਪਾਦਾਂ ਦਾ ਕੋਈ ਮਜ਼ਬੂਤ ਬਦਲ ਸਾਡੇ ਸਾਹਮਣੇ ਨਹੀਂ ਹੈ ਦੇਸ਼ ‘ਚ ਸਮਾਰਟਫੋਨ ਬਜ਼ਾਰ 2 ਲੱਖ ਕਰੋੜ ਰੁਪਏ ਦਾ ਹੈ, ਜਿਸ ‘ਚ ਚੀਨ ਦੀ ਹਿੱਸੇਦਾਰੀ 72 ਫੀਸਦੀ ਹੈ
ਚੀਨੀ ਸਮਾਰਟਫੋਨ ਤੋਂ ਨਿਜਾਤ ਪਾਉਣਾ ਬੇਹੱਦ ਮੁਸ਼ਕਲ ਹੈ, ਕਿਉਂਕਿ ਇਸ ਦਾ ਦਬਦਬਾ ਹਰ ਪ੍ਰਾਈਸ ਸੇਗਮੇਂਟ ‘ਚ ਹੈ ਅਤੇ ਆਰਐਂਡਡੀ ‘ਚ ਵੀ ਇਹ ਕਾਫੀ ਅੱਗੇ ਹੈ ਦੂਰਸੰਚਾਰ ਉਪਕਰਨਾਂ ਦਾ ਬਜ਼ਾਰ 12,000 ਕਰੋੜ ਰੁਪਏ ਦਾ ਹੈ, ਜਿਸ ‘ਚ ਚੀਨ ਦੀ ਹਿੱਸੇਦਾਰੀ 25 ਫੀਸਦੀ ਹੈ ਚੀਨੀ ਦੂਰਸੰਚਾਰ ਉਪਕਰਨਾਂ ਤੋਂ ਵੀ ਨਿਜਾਤ ਪਾ ਸਕਦੇ ਹਾਂ, ਪਰ ਇਹ ਸਾਡੇ ਲਈ ਕਾਫੀ ਮਹਿੰਗਾ ਪਵੇਗਾ ਟੈਲੀਕਾਮ ਕੰਪਨੀਆਂ ਅਨੁਸਾਰ ਜੇਕਰ ਉਹ ਅਮਰੀਕੀ ਅਤੇ ਯੂਰਪੀ ਦੂਰਸੰਚਾਰ ਉਪਕਰਨਾਂ ਨੂੰ ਖਰੀਦਣ ਦਾ ਵਿਚਾਰ ਕਰਦੇ ਹਨ ਤਾਂ ਉਨ੍ਹਾਂ ਦੀ ਲਾਗਤ 10-15 ਫੀਸਦੀ ਤੱਕ ਵਧ ਜਾਵੇਗੀ
ਭਾਰਤ ‘ਚ ਟੈਲੀਵਿਜ਼ਨ ਦਾ ਬਜ਼ਾਰ 25,000 ਕਰੋੜ ਰੁਪਏ ਦਾ ਹੈ ਸਮਾਰਟ ਟੈਲੀਵਿਜਨ ਬਜ਼ਾਰ ‘ਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ 42-45 ਫੀਸਦੀ ਅਤੇ ਗੈਰ-ਸਮਾਰਟ ਟੈਲੀਵਿਜ਼ਨ ਮਾਰਕਿਟ ‘ਚ 7-9 ਫੀਸਦੀ ਹੈ ਇਸ ਮਾਰਕਿਟ ਸੇਗਮੈਂਟ ‘ਚ ਵੀ ਅਸੀਂ ਚੀਨੀ ਮਾਲ ਤੋਂ ਨਿਜਾਤ ਪਾ ਸਕਦੇ ਹਾਂ ਪਰ ਇਹ ਬੇਹੱਦ ਮਹਿੰਗਾ ਪਵੇਗਾ, ਕਿਉਂਕਿ ਗੈਰ-ਚੀਨੀ ਟੈਲੀਵਿਜ਼ਨ 20-45 ਫੀਸਦੀ ਮਹਿੰਗੇ ਹਨ ਦੇਸ਼ ‘ਚ ਹੋਮ ਐਂਪਲਾਈਜ਼ਿਜ਼ ਦਾ ਮਾਰਕਿਟ ਸਾਈਜ਼ 50 ਹਜ਼ਾਰ ਕਰੋੜ ਰੁਪਏ ਦਾ ਹੈ, ਜਿਸ ‘ਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ 10-12 ਹੈ ਇਸ ਸੇਗਮੈਂਟ ‘ਚ ਅਸੀਂ ਆਸਾਨੀ ਨਾਲ ਚੀਨੀ ਮਾਲ ਤੋਂ ਨਿਜਾਤ ਪਾ ਸਕਦੇ ਹਾਂ ਪਰ ਜੇਕਰ ਕੋਈ ਵੱਡੀ ਚੀਨੀ ਕੰਪਨੀ ਇਨ੍ਹਾਂ ਸਸਤੇ ਉਤਪਾਦਾਂ ਨਾਲ ਉੱਤਰਦੀ ਹੈ ਤਾਂ ਫਿਰ ਬੇਹੱਦ ਮੁਸ਼ਕਲ ਹੋਵੇਗੀ
ਦੇਸ਼ ‘ਚ ਆਟੋਮੋਬਾਇਲ ਕਲ-ਪੁਰਜਿਆਂ ਦਾ ਬਜ਼ਾਰ 4.27 ਲੱਖ ਕਰੋੜ ਰੁਪਏ ਦਾ ਹੈ, ਜਿਸ ‘ਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ 26 ਫੀਸਦੀ ਹੈ ਇਸ ਸੇਗਮੈਂਟ ‘ਚ ਵੀ ਚੀਨੀ ਮਾਲ ਤੋਂ ਨਿਜਾਤ ਪਾਉਣਾ ਮੁਸ਼ਕਲ ਹੋਵੇਗਾ, ਕਿਉਂਕਿ ਇਸ ਲਈ ਘਰੇਲੂ ਜਾਂ ਕੌਮਾਂਤਰੀ ਬਦਲ ਲੱਭਣਾ ਸੌਖਾ ਨਹੀਂ ਹੋਵੇਗਾ ਦੇਸ਼ ‘ਚ 45 ਕਰੋੜ ਸਮਾਰਟਫੋਨ ਯੂਜ਼ਰ ਹਨ, ਜਿਸ ‘ਚ 66 ਫੀਸਦੀ ਲੋਕ ਘੱਟ ਤੋਂ ਘੱਟ ਇੱਕ ਚੀਨੀ ਐਪ ਦੀ ਵਰਤੋਂ ਕਰਦੇ ਹਨ ਇਸ ਸੇਗਮੈਂਟ ‘ਚ ਚੀਨ ਤੋਂ ਨਿਜਾਤ ਪਾਉਣਾ ਸੌਖਾ ਹੈ ਪਰ ਭਾਰਤੀ ਯੂਜਰ ਨੂੰ ਟਿਕਟਾਕ ਜਿਹੇ ਐਪ ਦਾ ਮੋਹ ਤਿਆਗਣਾ ਪਵੇਗਾ ਅਤੇ ਇਸ ਦਾ ਬਦਲ ਲੱਭਣ ‘ਚ ਭਾਰਤ ਨੂੰ ਹੁਣ ਤੱਕ ਨਾਕਾਮੀ ਹੀ ਹੱਥ ਲੱਗੀ ਹੈ ਜਦੋਂ ਤੱਕ ਦੇਸ਼ਵਾਸੀ ਇਲੈਕਟ੍ਰੋਨਿਕ ਅਤੇ ਤਕਨੀਕੀ ਖੇਤਰ ‘ਚ ਕੋਈ ਬਿਹਤਰ ਬਦਲ ਨਹੀਂ ਲੱਭ ਲੈਂਦੇ ਉਦੋਂ ਤੱਕ ਚੀਨੀ ਸਾਮਾਨ ਖਰੀਦਣਾ ਮਜ਼ਬੂਰੀ ਬਣਿਆ ਰਹੇਗਾ
ਭਾਰਤ ਵਿਰੋਧੀ ਮਾਨਿਸਕਤਾ ਵਾਲੇ ਲੋਕਾਂ ਦੀਆਂ ਭਾਵਨਾਤਮਕ ਅਪੀਲਾਂ ‘ਚ ਨਾ ਫਸ ਕੇ ਸਾਨੂੰ ਹਰ ਸੰਭਵ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ, ਤਾਂ ਕਿ ਸਾਡੇ ਕਾਮਿਆਂ, ਬੁਣਕਰਾਂ, ਸ਼ਿਲਪਕਾਰਾਂ ਅਤੇ ਕੁਟੀਰ ਉਦਯੋਗਾਂ ਨੂੰ ਨਵੀਂ ਤਾਕਤ ਮਿਲ ਸਕੇ ਸੁਭਾਵਿਕ ਤੌਰ ‘ਤੇ ਚੀਨੀ ਸਾਮਾਨ ਦਾ ਬਾਈਕਾਟ ਕਰਨ ਵਾਲੇ ਲੋਕ ਅੱਜ ਬਜ਼ਾਰ ‘ਚ ਭਾਰਤੀ ਸਾਮਾਨ ਦੀ ਮੰਗ ਕਰ ਰਹੇ ਹਨ ਭਾਵ ਜਦੋਂ ਭਾਰਤੀ ਸਾਮਾਨ ਦੀ ਮੰਗ ਵਧੇਗੀ, ਉਦੋਂ ਸਾਡੇ ਕੁਟੀਰ ਉਦਯੋਗ ਨੂੰ ਤਾਕਤ ਮਿਲੇਗੀ ਛੋਟੇ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਸਥਿਤੀ ਮਜ਼ਬੂਤ ਹੋਵੇਗੀ ਜਨਤਾ ਦੇ ਨਾਲ ਹੀ ਵਪਾਰੀਆਂ ਦਾ ਵੀ ਫਰਜ਼ ਹੈ ਕਿ ਉਹ ਚੀਨ ਦੇ ਸਸਤੇ ਮਾਲ ਤੋਂ ਮੁਨਾਫਾ ਕਮਾਉਣ ਦਾ ਲਾਲਚ ਛੱਡ ਕੇ ਇਸ ਚਾਲਾਕ ਦੁਸ਼ਮਣ ਦੀ ਰੀੜ੍ਹ ‘ਤੇ ਹਮਲਾ ਕਰਨ ‘ਚ ਸਹਾਇਕ ਬਣਨ
ਇਹ ਸਮਾਂ ਸਰਕਾਰ ਅਤੇ ਫੌਜ ਦੇ ਨਾਲ ਖੜ੍ਹੇ ਹੋਣ ਦਾ ਹੈ ਵਪਾਰੀ ਭਾਈਚਾਰੇ ਦੇ ਅਨੇਕਾਂ ਸੰਗਠਨਾਂ ਨੇ ਚੀਨ ਨਾਲੋਂ ਵਪਾਰਕ ਰਿਸ਼ਤੇ ਖਤਮ ਕਰਨ ਦਾ ਫੈਸਲਾ ਕਰਕੇ ਚੰਗੀ ਸ਼ੁਰੂਆਤ ਕਰ ਦਿੱਤੀ ਹੈ ਪਰ ਚੀਨੀ ਵਸਤੂਆਂ ਦੇ ਬਾਈਕਾਟ ਦੀ ਗੱਲ ਥੋੜ੍ਹੇ ਸਮੇਂ ਲਈ ਨਾ ਹੋ ਕੇ ਇੱਕ ਕੌਮੀ ਅਭਿਆਨ ਹੋਣਾ ਚਾਹੀਦਾ ਹੈ
ਇਹ ਲੜਾਈ ਸਰਹੱਦ ਤੋਂ ਜ਼ਿਆਦਾ ਆਰਥਿਕ ਮੋਰਚਿਆਂ ‘ਤੇ ਵੀ ਲੜੀ ਜਾਵੇ ਉਦੋਂ ਚੀਨ ਦਬਾਅ ‘ਚ ਆਵੇਗਾ ਹੁਣ ਜੰਗ ਸ਼ੁਰੂ ਹੋ ਹੀ ਗਈ ਹੈ ਤਾਂ ਫਿਰ ਉਸ ਨੂੰ ਅੰਜਾਮ ਤੱਕ ਲਿਜਾਣਾ ਹੀ ਉਚਿਤ ਹੋਵੇਗਾ ਉੱਥੇ ਚੀਨ ਨਾਲ ਵਪਾਰਕ ਮੁਕਾਬਲਾ ਕਰਨ ਲਈ ਸਰਕਾਰ ਨੂੰ ਉਦਯੋਗਾਂ ਅਤੇ ਉੱਦਮੀਆਂ ਨੂੰ ਗੈਰ-ਜ਼ਰੂਰੀ ਲਾਲਫੀਤਾਸ਼ਾਹੀ ਤੋਂ ਮੁਕਤ ਕਰਕੇ ਬਿਹਤਰ ਨਿਰਯਾਤ ਨੀਤੀ ਬਣਾਉਣੀ ਹੋਵੇਗੀ ਨਾਲ ਹੀ ਟੈਕਸ ਦਾ ਭਾਰ ਘੱਟ ਕਰਕੇ ਵੱਡੀ ਪੂੰਜੀ ਰੱਖਣ ਵਾਲੇ ਉਦਯੋਗਪਤੀਆਂ ਦੇ ਬਜਾਇ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਉਤਸ਼ਾਹ ਦੇਣਾ ਪਵੇਗਾ
ਡਾ. ਸ਼੍ਰੀਨਾਥ ਸਹਾਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।