Project Tiger: ਉਤਸ਼ਾਹ ਨਾਲ ਅੱਗੇ ਵਧੇ ਬਾਘ ਸੁਰੱਖਿਆ ਮੁਹਿੰਮ

Project Tiger

Project Tiger: ਬਾਘਾਂ ਦੀ ਗਿਣਤੀ ’ਚ ਵਾਧੇ ਦੇ ਸਰਕਾਰੀ ਦਾਅਵੇ ਚਾਹੇ ਕਿੰਨੇ ਵੀ ਕਿਉਂ ਨਾ ਕੀਤੇ ਜਾਣ, ਪਰ ਮੁੁਕੰਮਲ ਸੱਚਾਈ ਇਹ ਹੈ ਕਿ ਇਨ੍ਹਾਂ ਦੀ ਵਿਸ਼ਵ ਪੱਧਰ ’ਤੇ ਅਬਾਦੀ ਲਗਾਤਾਰ ਘਟ ਰਹੀ ਹੈ ਗਲੋਬਲ ਸੰਸਥਾ ‘ਵਰਲਡ ਵਾਈਲਡ ਲਾਈਫ ਫੰਡ’ ਦੀ ਰਿਪੋਰਟ ’ਤੇ ਗੌਰ ਕਰੀਏ, ਤਾਂ ਸਮੁੱਚੀ ਦੁਨੀਆ ’ਚ ਇਸ ਸਮੇਂ ਸਿਰਫ਼ ਸਾਢੇ ਚਾਰ ਹਜ਼ਾਰ ਦੇ ਨੇੜੇ-ਤੇੜੇ ਹੀ ਬਾਘ ਬਾਕੀ ਬਚੇ ਹਨ, ਜਿਨ੍ਹਾਂ ’ਚੋਂ 70 ਤੋਂ 80 ਫੀਸਦੀ ਤਾਂ ਭਾਰਤ ’ਚ ਹੀ ਹਨ ਬਾਕੀ ਦਰਜਨਾਂ ਮੁਲਕ ਤਾਂ ਅਜਿਹੇ ਹਨ।

ਜੋ ਬਾਘ ਤੋਂ ਸੱਖਣੇ ਹੋ ਗਏ ਹਨ ਅਤੇ ਕਈ ਦੇਸ਼ ਉਸ ਦਿਸ਼ਾ ’ਚ ਵਧ ਰਹੇ ਹਨ ਸਮਾਜਿਕ ਅੰਕੜੇ ਦੱਸਦੇ ਹਨ ਕਿ 20ਵੀਂ ਸਦੀ ਦੀ ਸ਼ੁਰੂਆਤ ਤੋਂ ਬਾਅਦ ਸੰਸਾਰਿਕ ਪੱਧਰ ’ਤੇ ਤਕਰੀਬਨ ਨੱਬੇ ਫੀਸਦੀ ਤੋਂ ਜਿਆਦਾ ਬਾਘਾਂ ਦੀ ਅਬਾਦੀ ਘੱਟ ਹੋਈ ਇੱਕ ਸਮਾਂ ਸੀ ਜਦੋਂ ਸਾਲ 1915 ਤੱਕ ਇਨ੍ਹਾਂ ਦੀ ਗਿਣਤੀ ਲੱਖ ਤੋਂ ਜਿਆਦਾ ਸੀ ਬਾਘਾਂ ਦੀ ਗਿਣਤੀ ਘੱਟ ਕਿਉਂ ਹੋਈ? ਉਸ ਦੇ ਕੁਝ ਬੁਨਿਆਦੀ ਕਾਰਨ ਹਨ ਦਰਅਸਲ ਬਾਘ ਇੱਕ ਦੁਰਲੱਭ ਕਿਸਮ ਦਾ ਤੇਜ਼ ਅਤੇ ਤਾਕਤਵਰ ਜਾਨਵਰ ਹੈ।

ਜਿਸ ਨੂੰ ਆਮ ਆਦਮੀ ਆਪਣੇ ਬੁੱਤੇ ਨਹੀਂ ਸੰਭਾਲ ਸਕਦਾ ਅਤੇ ਨਾਲ ਉਸ ਨੂੰ ਸੁਰੱਖਿਅਤ ਕਰ ਸਕਦਾ ਹੈ ਇਸ ਲਈ ਵਿਸ਼ੇਸ਼ ਸਾਜੋ-ਸਾਮਾਨ ਜਾਂ ਫਿਰ ਹਕੂਮਤੀ ਵਿਵਸਥਾ ਅਤੇ ਪ੍ਰਬੰਧਨ ਦੀ ਜ਼ਰੂਰਤ ਹੁੰਦੀ ਹੈ ਬਾਘਾਂ ਦੀ ਸੁਰੱਖਿਆ ਨੂੰ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਪੂਰੇ ਵਿਸ਼ਵ ’ਚ ਟਾਈਗਰ ਦਿਵਸ ਮਨਾਇਆ ਜਾਂਦਾ ਹੈ ਪਿਛਲੇ ਦੋ-ਤਿੰਨ ਸਾਲਾਂ ਤੋਂ ਕੋਰੋਨਾ ਦੀ ਕਰੋਪੀ ਜਾਰੀ ਹੈ ਤਾਂ ਇਹ ਦਿਵਸ ਕੋਈ ਖਾਸ ਤਰੀਕੇ ਨਾਲ ਨਹੀਂ ਮਨਾਇਆ ਜਾ ਰਿਹਾ ਹੈ ਭਾਰਤ ਦੇ ਲਿਹਾਜ਼ ਨਾਲ ਦੇਖੀਏ, ਤਾਂ ਬੀਤੇ ਦੋ ਸਾਲ ਪਹਿਲਾਂ ਬਾਘਾਂ ਦੇ ਸਬੰਧ ’ਚ ਸੁਖਦਾਈ ਖਬਰ ਸਰਕਾਰ ਵੱਲੋਂ ਦੱਸੀ ਗਈ ਸੀ ਬਾਘਾਂ ਦੀ ਗਿਣਤੀ ’ਚ ਵਾਧੇ ਦਾ ਦਾਅਵਾ ਕੀਤਾ ਗਿਆ ਸੀ। Project Tiger

2014 ਦੀ ਤੁਲਨਾ ’ਚ 2018 ’ਚ ਬਾਘਾਂ ਦੀ ਗਿਣਤੀ 2226 ਤੋਂ ਵਧ ਕੇ 2967 ਦੱਸੀ ਗਈ

ਹਾਲਾਂਕਿ ਉਦੋਂ ਵਾਤਾਵਰਨ ਮਾਹਿਰਾਂ ਅਤੇ ਪਸ਼ੂ ਪ੍ਰੇਮੀਆਂ ਨੇ ਸਰਕਾਰੀ ਦਾਅਵਿਆਂ ’ਤੇ ਜ਼ਿਆਦਾ ਇਤਫਾਕ ਨਹੀਂ ਕੀਤਾ ਸੀ ਉਨ੍ਹਾਂ ਦਾ ਤੱਥ ਸੀ ਕਿ ਸਰਕਾਰ ਅੰਕੜਿਆਂ ’ਚ ਕਲਾਕਾਰੀ ਕਰਕੇ ਬਾਘਾਂ ਦੀ ਘਟਦੀ ਗਿਣਤੀ ਖਿਲਾਫ ਉੁਠਣ ਵਾਲੀਆਂ ਅਵਾਜਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਦਾਅਵੇ ਕੁਝ ਅਜਿਹੇ ਸਨ, 2014 ਦੀ ਤੁਲਨਾ ’ਚ 2018 ’ਚ ਬਾਘਾਂ ਦੀ ਗਿਣਤੀ 2226 ਤੋਂ ਵਧ ਕੇ 2967 ਦੱਸੀ ਗਈ ਸੀ ਜਦੋਂਕਿ, 2006 ’ਚ ਹਿੰਦੁਸਤਾਨ ’ਚ ਬਾਘਾਂ ਦੀ ਕੁੱਲ ਗਿਣਤੀ 1411 ਸੀ, ਜੋ 2010 ’ਚ ਵਧ ਕੇ 1706 ਹੋਈ ਤੇ ਫਿਰ 2014 ’ਚ ਹੋਰ ਵਧ ਕੇ 2226 ਤੱਕ ਪਹੁੰਚ ਗਈ ਸੀ ਮਤਲਬ ਸੰਨ। Project Tiger

2014 ਤੋਂ 2018 ਵਿਚਕਾਰ ਬਾਘਾਂ ਦੀ ਗਿਣਤੀ 2226 ਤੋਂ ਵਧ ਕੇ 2967 ਤੱਕ ਪਹੁੰਚੀ

2014 ਤੋਂ 2018 ਵਿਚਕਾਰ ਬਾਘਾਂ ਦੀ ਗਿਣਤੀ 2226 ਤੋਂ ਵਧ ਕੇ 2967 ਤੱਕ ਪਹੁੰਚੀ ਉੱਥੇ, ਇਨ੍ਹਾਂ ਦੇ ਕੁਝ ਸਾਲ ਪਿੱਛੇ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਦੋਂ ਗਿਣਤੀ ਹੋਰ ਤੇਜ਼ੀ ਨਾਲ ਘਟੀ ਇਸ ਦਰਮਿਆਨ ਸਾਲ 2016 ’ਚ 20 ਬਾਘਾਂ ਦੀਆਂ ਸ਼ੱਕੀ ਹਾਲਾਤਾਂ ’ਚ ਮੌਤਾਂ ਵੀ ਹੋਈਆਂ ਮੱਧ ਪ੍ਰਦੇਸ਼ ’ਚ ਵੀ 2018 ਤੋਂ 2021 ਵਿਚਕਾਰ 93 ਬਾਘਾਂ ਦੀ ਮੌਤ ਹੋਈ ਹੈ ਜਿਸ ਦੀ ਜਾਣਕਾਰੀ ਬਕਾਇਦਾ ਵਿਧਾਨ ਸਭਾ ’ਚ ਜੰਗਲਾਤ ਮੰਤਰੀ ਵੱਲੋਂ ਦਿੱਤੀ ਗਈ ਮਾਰੇ ਗਏ ਉਹ ਬਾਘ ਸਨ ਜੋ ਜੰਗਲਾਂ ’ਚੋਂ ਨਿੱਕਲ ਕੇ ਬਾਹਰ ਆਏ ਸਨ, ਉਨ੍ਹਾਂ ਨੂੰ ਜਾਂ ਤਾਂ ਕਿਸਾਨਾਂ ਨੇ ਮਾਰਿਆ। Project Tiger

ਬਾਘਾਂ ਦੀ ਗਿਣਤੀ ਘਟਾਉਣ ਦਾ ਇੱਕ ਕਾਰਨ ਤਸਕਰੀ ਵੀ

ਜਾਂ ਫਿਰ ਸ਼ਿਕਾਰੀਆਂ ਨੇ ਇਸ ਕਾਰੇ ਦੇ ਪਿੱਛੇ ਜੰਗਲਾਤ ਕਰਮਚਾਰੀਆਂ ਦੀ ਭੂਮਿਕਾ ਵੀ ਕਈ ਵਾਰ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜਿਲ੍ਹੇ ’ਚ ਟਾਈਗਰ ਰਿਜਰਵ ਖੇਤਰ ਨਾਲ ਵੀ ਅਜਿਹੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਜੰਗਲਾਤ ਕਰਮਚਾਰੀ ਨੇ ਕੁਝ ਪੈਸਿਆਂ ਦੇ ਲਾਲਚ ’ਚ ਸ਼ਿਕਾਰੀਆਂ ਨੂੰ ਬਾਘ ਦੀ ਜਾਨ ਲੈਣ ਦੀ ਇਜਾਜਤ ਦੇ ਦਿੱਤੀ ਦਰਅਸਲ ਬਾਘਾਂ ਦੀ ਖੱਲ ਅਤੇ ਉਨ੍ਹਾਂ ਦੀਆਂ ਹੱਡੀਆਂ ਦੀ ਬਾਘ ਤਸਕਰ ਇੰਟਰਨੈਸ਼ਨਲ ਮਾਰਕਿਟ ’ਚ ਮੂੰਹ ਮੰਗੀ ਕੀਮਤ ਵਸੂਲਦੇ ਹਨ ਬਾਘਾਂ ਦੀ ਗਿਣਤੀ ਘਟਾਉਣ ਦਾ ਇੱਕ ਕਾਰਨ ਤਸਕਰੀ ਵੀ ਹੈ ਜਿਸ ’ਚ ਜੰਗਲਾਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਖੇਡ ਖੇਡੀ ਜਾਂਦੀ ਹੈ। Project Tiger

ਕੇਂਦਰ ਸਰਕਾਰ ਨੇ ਬੀਤੇ ਪੰਜ-ਛੇ ਸਾਲਾਂ ਤੋਂ ਜੰਗਲਾਤ ਖੇਤਰਾਂ ’ਚ ਚੌਕਸੀ ਵਧਾਈ

ਕੇਂਦਰ ਸਰਕਾਰ ਨੇ ਬੀਤੇ ਪੰਜ-ਛੇ ਸਾਲਾਂ ਤੋਂ ਜੰਗਲਾਤ ਖੇਤਰਾਂ ’ਚ ਚੌਕਸੀ ਵਧਾਈ ਹੈ ਜਿਸ ਨਾਲ ਇਨ੍ਹਾਂ ਹਰਕਤਾਂ ’ਤੇ ਕਾਫੀ ਹੱਦ ਤੱਕ ਰੋਕ ਲੱਗੀ ਹੈ ਸਾਲ 2014 ’ਚ ਬਾਘਾਂ ਦੀ ਮੂਲ ਤੇ ਬਚੀ ਹੋਈ ਅਬਾਦੀ ਨੂੰ ਜਾਂਚਣ ਲਈ ਸਰਕਾਰ ਨੇ ਨਵਾਂ ਤਰੀਕਾ ਇਜਾਦ ਕੀਤਾ ਕੈਮਰਾ ਟੈ੍ਰਪਿੰਗ ਵਿਧੀ ਦੀ ਵਰਤੋਂ ਕੀਤੀ, ਜਿਸ ਜ਼ਰੀਏ ਹਿੰਦੁਸਤਾਨ ’ਚ ਪਹਿਲੀ ਵਾਰ ਬਾਘਾਂ ਦੀ ਸਭ ਤੋਂ ਜਿਆਦਾ ਆਬਾਦੀ ਹੋਣ ਦਾ ਦਾਅਵਾ ਕੀਤਾ ਗਿਆ ਵਾਧਾ ਹੋਣ ਨਾਲ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ’ ਵੀ ਨਾਂਅ ਦਰਜ ਹੋਇਆ ਕੈਮਰਾ ਟ੍ਰੈਪਿੰਗ ਤਕਨੀਕ ਦੀ ਵਰਤੋਂ ਉਨ੍ਹਾਂ ਖੇਤਰਾਂ ’ਚ ਕੀਤੀ ਗਈ ਜਿੱਥੇ ਬਾਘਾਂ ਦੀ ਬਹੁਗਿਣਤੀ ਸੀ। Project Tiger

ਬਾਘਾਂ ਦੇ ਘਟਨ ਦਾ ਸਿਲਸਿਲਾ ਕੋਈ ਹੁਣ ਤੋਂ ਸ਼ੁਰੂ ਨਹੀਂ ਹੋਇਆ

ਬਾਘਾਂ ਦੇ ਪੰਜਿਆਂ ਦੇ ਨਿਸ਼ਾਨਿਆਂ ਨਾਲ ਬਾਘਾਂ ਦੀ ਗਿਣਤੀ ਦਾ ਮੁਲਾਂਕਣ ਕੀਤਾ ਗਿਆ ਬਾਘ ਵਰਗੇ ਦੁਰਲੱਭ ਜੰਗਲੀ ਜੀਵ ਦੀ ਗਿਣਤੀ ਵਧੇ, ਉਸ ਲਈ ਯਤਨਾਂ ਦੀ ਕੋਈ ਕਮੀ ਨਹੀਂ ਰਹੀ, ਸਰਕਾਰਾਂ ਨੇ ਸੁਰੱਖਿਆ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਫਿਲਹਾਲ, ਬਾਘਾਂ ਦੇ ਘਟਨ ਦਾ ਸਿਲਸਿਲਾ ਕੋਈ ਹੁਣ ਤੋਂ ਸ਼ੁਰੂ ਨਹੀਂ ਹੋਇਆ, ਅਜ਼ਾਦੀ ਤੋਂ ਬਾਅਦ ਲਗਾਤਾਰ ਗਿਣਤੀ ਘਟੀ ਹੈ ਸਮਾਜਿਕ ਅਤੇ ਸਰਕਾਰੀ ਪੱਧਰ ’ਤੇ ਚਿੰਤਾਵਾਂ ਵੀ ਹੋਈਆਂ ਬਾਘ ਗਿਣਤੀ ਵਾਧੇ ਸਬੰਧੀ ਕਈ ਦੇਸ਼ੀ ਨੁਸਖੇ ਵੀ ਅਪਣਾਏ ਗਏ, ਪਰ ਸਾਰੇ ਨਾਕਾਫੀ ਸਾਬਤ ਹੋਏ ਕੇਂਦਰ ਸਰਕਾਰ ਨੂੰ ਸਭ ਤੋਂ ਪਹਿਲਾਂ ਬਾਘ ਤਸਕਰਾਂ ’ਤੇ ਰੋਕ ਲਾਉਣੀ ਚਾਹੀਦੀ ਹੈ। Project Tiger

ਭਾਰਤੀ ਬਾਘਾਂ ਦੇ ਰਹਿੰਦ ਖੂੰਹਦ ਦੀ ਸਪਲਾਈ ਦੂਜੇ ਮੁਲਕਾਂ ’ਚ ਹੁੰਦੀ ਰਹੀ ਹੈ

ਕਾਨੂੰਨੀ ਚੌਕਸੀ ਤੋਂ ਬਾਅਦ ਵੀ ਤਸਕਰ ਚੋਰੀ-ਛੁਪੇ ਆਪਣੇ ਮਨਸੂਬਿਆਂ ਨੂੰ ਅੰਜਾਮ ਦਿੰਦੇ ਹਨ ਇੰਟਰਨੈਸ਼ਨਲ ਬਜਾਰਾਂ ’ਚ ਬਾਘ ਦੇ ਅੰਗਾਂ ਅਤੇ ਉਸ ਦੀ ਖੱਲ ਦੀ ਜਿੰਨੀ ਮੰਗ ਰਹਿੰਦੀ ਹੈ ਉਹ ਕਦੇ ਪੂਰੀ ਨਹੀਂ ਹੋ ਸਕਦੀ ਭਾਰਤੀ ਬਾਘਾਂ ਦੇ ਰਹਿੰਦ ਖੂੰਹਦ ਦੀ ਸਪਲਾਈ ਦੂਜੇ ਮੁਲਕਾਂ ’ਚ ਹੁੰਦੀ ਰਹੀ ਹੈ ਬਾਘ ਦੇ ਅੰਗਾਂ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਜੰਗਲ ਅਧਿਕਾਰੀਆਂ ਦੀ ਜਬਰਦਸਤ ਪਹਿਰੇਦਾਰੀ ਤੋਂ ਬਾਅਦ ਪੇਸ਼ੇਵਰ ਕਿਸਮ ਦੇ ਸ਼ਿਕਾਰੀ ਬਾਘਾਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਖੁੰਝਦੇ ਬਾਘਾਂ ਦੀ ਸਟੀਕ ਗਿਣਤੀ ਜਾਣਨ ਲਈ ਸਾਨੂੰ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨੀ ਪਵੇਗੀ। Project Tiger

ਡਾ. ਰਮੇਸ਼ ਠਾਕੁਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)