ਭਾਰਤ ਨੂੰ WTC ਦਾ ਫਾਈਨਲ ਖੇਡਣ ਲਈ 7 ਜਿੱਤ ਜ਼ਰੂਰੀ
- 10 ਟੈਸਟ ਬਾਕੀ, ਇਨ੍ਹਾਂ ਵਿੱਚੋਂ 5 ਅਸਟਰੇਲੀਆ ਖਿਲਾਫ਼
- ਨਿਊਜੀਲੈਂਡ ਦੀ ਦੇਵੇਗਾ ਚੁਣੌਤੀ
ਸਪੋਰਟਸ ਡੈਸਕ। WTC Final 2025: ਸ਼੍ਰੀਲੰਕਾ ਦੌਰੇ ਤੋਂ ਬਾਅਤ ਭਾਰਤੀ ਟੀਮ 18 ਸਤੰਬਰ ਤੱਕ ਕੋਈ ਵੀ ਕੌਮਾਂਤਰੀ ਕ੍ਰਿਕੇਟ ਨਹੀਂ ਖੇਡੇਗੀ। 19 ਸਤੰਬਰ ਤੋਂ ਫਿਰ ਭਾਰਤ ਨੂੰ ਅਗਲੇ ਸਾਲ ਚੈਂਪੀਅਨਜ਼ ਟਰਾਫੀ ਤੱਕ ਲਗਾਤਾਰ ਕ੍ਰਿਕੇਟ ਖੇਡਣਾ ਹੈ। ਇਸ ਤੋਂ ਬਾਅਦ ਆਈਪੀਐੱਲ ਤੇ ਫਿਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਿਆ ਜਾਵੇਗਾ। ਭਾਰਤ ਫਿਲਹਾਲ ਟੈਸਟ ਚੈਂਪੀਅਨਸ਼ਿਪ ’ਚ ਪਹੁੰਚਣ ਦਾ ਸਭ ਤੋਂ ਜ਼ਿਆਦਾ ਦਾਅਵੇਦਾਰ ਹੈ। ਪਰ ਉਸ ਲਈ ਭਾਰਤ ਨੂੰ ਅਗਲੇ 10 ਟੈਸਟਾਂ ਵਿੱਚੋਂ 7 ਟੈਸਟ ਜਿੱਤਣੇ ਪੈ ਸਕਦੇ ਹਨ। ਇਨ੍ਹਾਂ ਵਿੱਚੋਂ ਨਿਊਜੀਲੈਂਡ ਦੇ ਅਸਟਰੇਲੀਆ ਵਰਗੀਆਂ ਟੀਮਾਂ ਭਾਰਤ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ। ਇਨ੍ਹਾਂ 2 ਟੀਮਾਂ ਖਿਲਾਫ ਭਾਰਤ ਨੇ ਟੈਸਟ ਚੈਂਪੀਅਨਸ਼ਿਪ ਦੇ ਪਿੱਛਲੇ 2 ਫਾਈਨਲ ਗੁਆਏ ਸਨ।
ਅਸਟਰੇਲੀਆ ਸਭ ਤੋਂ ਵੱਡੀ ਚੁਣੌਤੀ | WTC Final 2025
ਭਾਰਤ ਨੂੰ ਹੁਣ ਬੰਗਲਾਦੇਸ਼, ਨਿਊਜੀਲੈਂਡ ਤੇ ਅਸਟਰੇਲੀਆ ਖਿਲਾਫ 3 ਟੈਸਟ ਸੀਰੀਜ ਖੇਡਣੀਆਂ ਹਨ। ਬੰਗਲਾਦੇਸ਼ ਤੋਂ 2 ਤੇ ਨਿਊਜੀਲੈਂਡ ਤੋਂ 3 ਟੈਸਟ ਭਾਰਤ ’ਚ ਹੀ ਖੇਡੇ ਜਾਣਗੇ। ਘਰੇਲੂ ਹਾਲਾਤ ’ਚ ਭਾਰਤ ਨੇ ਪਿਛਲੇ 12 ਸਾਲਾਂ ’ਚ ਕੋਈ ਸੀਰੀਜ ਨਹੀਂ ਹਾਰੀ ਹੈ, ਇਸ ’ਚ ਵੀ ਭਾਰਤ ਸਿਰਫ 4 ਟੈਸਟ ਹੀ ਹਾਰਿਆ ਹੈ। ਅਜਿਹੇ ’ਚ ਟੀਮ ਇੰਡੀਆ ਨਿਊਜੀਲੈਂਡ ਤੇ ਬੰਗਲਾਦੇਸ਼ ਖਿਲਾਫ ਸਾਰੇ ਪੰਜ ਟੈਸਟ ਜਿੱਤ ਸਕਦੀ ਹੈ। ਜੇਕਰ ਭਾਰਤ ਸਾਰੇ ਪੰਜ ਟੈਸਟ ਜਿੱਤ ਲੈਂਦਾ ਹੈ, ਤਾਂ ਟੀਮ 134 ਅੰਕਾਂ ਤੇ 79.76 ਫੀਸਦੀ ਅੰਕਾਂ ਨਾਲ ਟੇਬਲ ’ਚ ਚੋਟੀ ’ਤੇ ਰਹੇਗੀ। ਘਰੇਲੂ ਸੀਰੀਜ ਤੋਂ ਬਾਅਦ ਭਾਰਤ ਦਸੰਬਰ ’ਚ ਅਸਟਰੇਲੀਆ ਦਾ ਦੌਰਾ ਕਰੇਗਾ, ਜਿੱਥੇ 5 ਟੈਸਟ ਮੈਚ ਹੋਣਗੇ। ਹਾਲਾਂਕਿ ਟੀਮ ਨੇ ਇੱਥੇ ਪਿਛਲੀਆਂ 2 ਟੈਸਟ ਸੀਰੀਜ ਜਿੱਤੀਆਂ ਹਨ ਪਰ ਅਸਟਰੇਲੀਆ ਦੀ ਫਾਰਮ ਨੂੰ ਵੇਖਦੇ ਹੋਏ ਇਸ ਵਾਰ ਮੁਸ਼ਕਲਾਂ ਆ ਸਕਦੀਆਂ ਹਨ। WTC Final 2025
ਅਸਟਰੇਲੀਆ ਖਿਲਾਫ 2 ਟੈਸਟ ਜਿੱਤਣੇ ਜ਼ਰੂਰੀ | WTC Final 2025
ਜੇਕਰ ਭਾਰਤ ਘਰੇਲੂ ਮੈਦਾਨ ’ਤੇ ਸਾਰੇ ਪੰਜ ਟੈਸਟ ਜਿੱਤਦਾ ਹੈ, ਤਾਂ 65 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ ਉਸ ਨੂੰ ਅਸਟਰੇਲੀਆ ’ਚ ਘੱਟੋ-ਘੱਟ 2 ਟੈਸਟ ਜਿੱਤਣੇ ਹੋਣਗੇ। ਜੇਕਰ ਉਹ ਘਰੇਲੂ ਮੈਦਾਨ ’ਤੇ ਇੱਕ ਵੀ ਟੈਸਟ ਹਾਰ ਜਾਂਦਾ ਹੈ ਜਾਂ ਡਰਾਅ ਕਰਦਾ ਹੈ ਤਾਂ ਟੀਮ ਨੂੰ ਕਿਸੇ ਵੀ ਹਾਲਾਤ ’ਚ ਅਸਟਰੇਲੀਆ ਖਿਲਾਫ 3 ਟੈਸਟ ਜਿੱਤਣੇ ਪੈਣਗੇ। ਜੇਕਰ ਭਾਰਤ ਸੀਰੀਜ ਨਹੀਂ ਜਿੱਤਦਾ ਤਾਂ ਟੀਮ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਪੈ ਸਕਦਾ ਹੈ।
Read This : ਅਸਟਰੇਲੀਆ ਬਣਿਆ WTC ਚੈਂਪੀਅਨ
ਅਸਟਰੇਲੀਆ ਨੂੰ ਵੀ ਜਿੱਤਣੇ ਪੈਣਗੇ 5 ਟੈਸਟ | WTC Final 2025
ਜੇਕਰ ਅਸਟਰੇਲੀਆ ਵੀ ਡਬਲਯੂਟੀਸੀ ਫਾਈਨਲ ’ਚ ਥਾਂ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਖਰੀ 7 ’ਚੋਂ 5 ਟੈਸਟ ਜਿੱਤਣੇ ਹੋਣਗੇ। ਭਾਵ ਉਨ੍ਹਾਂ ਨੂੰ ਸੀਰੀਜ ’ਚ ਸ਼੍ਰੀਲੰਕਾ ਤੇ ਭਾਰਤ ਦੋਵਾਂ ਨੂੰ ਹਰਾਉਣਾ ਹੋਵੇਗਾ। ਜੇਕਰ ਭਾਰਤ ਨੇ ਕਿਸੇ ਤਰ੍ਹਾਂ ਅਸਟਰੇਲੀਆ ਨੂੰ ਦੋ ਟੈਸਟ ਮੈਚ ਹਰਾ ਦਿੱਤੇ ਤੇ ਟੀਮ ਸ਼੍ਰੀਲੰਕਾ ’ਚ ਦੋਵੇਂ ਟੈਸਟ ਨਹੀਂ ਜਿੱਤ ਸਕੀ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਇਸ ਤੋਂ ਬਚਣ ਲਈ ਕੰਗਾਰੂ ਟੀਮ ਭਾਰਤ ਖਿਲਾਫ ਜਿੱਤ ਲਈ ਆਪਣੀ ਪੂਰੀ ਤਾਕਤ ਲਾਵੇਗੀ।
ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਫੀਸਦੀ ਅੰਕ ਪ੍ਰਣਾਲੀ ਕਿਉਂ ਹੈ?
2019 ’ਚ ਜਦੋਂ ਟੈਸਟ ਚੈਂਪੀਅਨਸ਼ਿਪ ਦਾ ਪਹਿਲਾ ਚੱਕਰ ਸ਼ੁਰੂ ਹੋਇਆ ਸੀ, ਤਾਂ ਆਈਸੀਸੀ ਨੇ ਕਿਹਾ ਸੀ ਕਿ ਦੋ ਜਾਂ ਜ਼ਿਆਦਾ ਮੈਚਾਂ ਦੀ ਲੜੀ ਲਈ 120 ਅੰਕ ਹੋਣਗੇ। ਦੋ ਟੈਸਟ ਮੈਚਾਂ ਦੀ ਲੜੀ ’ਚ ਹਰ ਮੈਚ ਲਈ 60 ਅੰਕ। ਤਿੰਨ ਮੈਚਾਂ ਦੀ ਲੜੀ ’ਚ ਹਰੇਕ ਮੈਚ ਲਈ 40 ਅੰਕ। ਇਸੇ ਤਰ੍ਹਾਂ, ਚਾਰ ਟੈਸਟਾਂ ਦੀ ਲੜੀ ’ਚ, ਹਰੇਕ ਮੈਚ ਲਈ 30 ਅੰਕ ਸਨ ਤੇ ਪੰਜ ਟੈਸਟਾਂ ਦੀ ਲੜੀ ਲਈ, ਹਰੇਕ ਟੈਸਟ ਲਈ 24 ਅੰਕ ਸਨ। ਆਈਸੀਸੀ ਨੇ ਨਵੰਬਰ 2020 ’ਚ ਕੋਰੋਨਾ ਮਹਾਂਮਾਰੀ ਕਾਰਨ ਪੁਆਇੰਟ ਸਿਸਟਮ ’ਚ ਬਦਲਾਅ ਕੀਤਾ ਸੀ। ਕਈ ਸੀਰੀਜ ਰੱਦ ਹੋਣ ਕਾਰਨ ਕੁਝ ਟੀਮਾਂ ਦੀਆਂ ਲੋੜੀਂਦੀਆਂ 6 ਸੀਰੀਜਾਂ ਪੂਰੀਆਂ ਨਹੀਂ ਹੋ ਰਹੀਆਂ ਸਨ। ਇਸ ਕਾਰਨ, ਆਈਸੀਸੀ ਨੇ ਸਿੱਧੇ ਅੰਕਾਂ ਦੀ ਗਣਨਾ ਕਰਨ ਦੀ ਬਜਾਏ, ਫੀਸਦੀ ਅੰਕ ਪ੍ਰਣਾਲੀ ਦਾ ਨਿਯਮ ਲਾਗੂ ਕੀਤਾ।
ਨਿਊਜੀਲੈਂਡ ਨੂੰ ਵੀ 6 ਟੈਸਟ ਜਿੱਤਣੇ ਜ਼ਰੂਰੀ | WTC Final 2025
ਫਾਈਨਲ ’ਚ ਪਹੁੰਚਣ ਲਈ ਨਿਊਜੀਲੈਂਡ ਨੂੰ 8 ’ਚੋਂ 6 ਟੈਸਟ ਜਿੱਤਣੇ ਹੋਣਗੇ। ਜੇਕਰ ਉਹ 5 ਟੈਸਟ ਜਿੱਤ ਵੀ ਲੈਂਦੀ ਹੈ ਤਾਂ ਵੀ ਉਸ ਕੋਲ ਫਾਈਨਲ ’ਚ ਪਹੁੰਚਣ ਦਾ ਮੌਕਾ ਹੋਵੇਗਾ ਪਰ ਅਜਿਹੀ ਸਥਿਤੀ ’ਚ ਦੂਜੀਆਂ ਟੀਮਾਂ ’ਤੇ ਨਿਰਭਰਤਾ ਵਧ ਜਾਵੇਗੀ। 4 ਟੈਸਟ ਹਾਰਨ ’ਤੇ ਉਨ੍ਹਾਂ ਦੇ ਮੌਕੇ ਘੱਟ ਜਾਣਗੇ, ਜੇਕਰ ਟੀਮ ਇਸ ਤੋਂ ਜ਼ਿਆਦਾ ਮੈਚ ਹਾਰਦੀ ਹੈ ਤਾਂ ਉਹ ਫਾਈਨਲ ਨਹੀਂ ਖੇਡ ਸਕੇਗੀ।