IND vs NZ: ਸਪੋਰਟਸ ਡੈਸਕ। ਵਾਸ਼ਿੰਗਟਨ ਸੁੰਦਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਦੇ ਬਾਕੀ ਦੋ ਮੈਚਾਂ ਲਈ ਭਾਰਤੀ ਟੀਮ ਦੇ 16ਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ। ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ 24 ਅਕਤੂਬਰ ਤੋਂ ਪੁਣੇ ’ਚ ਖੇਡਿਆ ਜਾਵੇਗਾ ਤੇ ਆਖਰੀ ਟੈਸਟ 1 ਨਵੰਬਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਵਾਸ਼ਿੰਗਟਨ ਨੇ ਹਾਲ ਹੀ ’ਚ ਦਿੱਲੀ ਖਿਲਾਫ ਖੇਡੇ ਗਏ ਰਣਜੀ ਟਰਾਫੀ ਮੈਚ ’ਚ ਸ਼ਾਨਦਾਰ ਸੈਂਕੜਾ ਲਾਇਆ ਤੇ ਦੋ ਵਿਕਟਾਂ ਲਈਆਂ।
ਇਹ ਖਬਰ ਵੀ ਪੜ੍ਹੋ : SA vs NZ: ਰਚਿਆ ਇਤਿਹਾਸ, ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, 15 ਸਾਲ ’ਚ ਅਨੋਖਾ ਕਾਰਨਾਮਾ
ਐਤਵਾਰ ਨੂੰ ਵਾਸ਼ਿੰਗਟਨ ਨੇ ਰਾਸ਼ਟਰੀ ਚੋਣਕਾਰ ਐੱਸ ਸ਼ਰਤ ਸਾਹਮਣੇ ਕੁੱਲ 15 ਓਵਰ ਸੁੱਟੇ ਤੇ ਆਪਣੀ ਸਪਿਨਿੰਗ ਗੇਂਦਾਂ ਨਾਲ ਦੋ ਮਹੱਤਵਪੂਰਨ ਵਿਕਟਾਂ ਲਈਆਂ। ਸਭ ਤੋਂ ਪਹਿਲਾਂ ਉਸ ਨੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਹਰਸ਼ ਤਿਆਗੀ ਨੂੰ ਇੱਕ ਖੂਬਸੂਰਤ ਆਫ ਬ੍ਰੇਕ ਗੇਂਦ ਨਾਲ ਸਲਿੱਪ ’ਚ ਬਾਬਾ ਇੰਦਰਜੀਤ ਹੱਥੋਂ ਕੈਚ ਕਰਵਾ ਕੇ ਦਿੱਲੀ ਦੀ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਉਸ ਨੇ ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਪ੍ਰਣਵ ਰਾਜਵੰਸ਼ੀ, ਜੋ ਸਥਿਰ ਖੇਡ ਰਹੇ ਸਨ, ਨੂੰ ਵੀ ਇੱਕ ਇਨਬਾਊਂਡ ਆਫ ਬ੍ਰੇਕ ਗੇਂਦ ਨਾਲ ਆਊਟ ਕਰ ਦਿੱਤਾ। IND vs NZ
ਨਿਊਜ਼ੀਲੈਂਡ ਨੇ ਭਾਰਤ ਨੂੰ ਟੈਸਟ ਮੈਚ ਵਿੱਚ ਅੱਠ ਵਿਕਟਾਂ ਨਾਲ ਹਰਾਇਆ
ਰਚਿਨ ਰਵਿੰਦਰਾ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ’ਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਕੱਲ੍ਹ ਭਾਰਤ ਨੂੰ 462 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਨਿਊਜ਼ੀਲੈਂਡ ਨੂੰ 107 ਦੌੜਾਂ ਦਾ ਟੀਚਾ ਮਿਲਿਆ। ਖਰਾਬ ਰੋਸ਼ਨੀ ਕਾਰਨ ਸ਼ਾਮ ਨੂੰ ਅੱਗੇ ਖੇਡ ਨਹੀਂ ਹੋ ਸਕੀ। ਐਤਵਾਰ ਸਵੇਰ ਦੇ ਸੈਸ਼ਨ ’ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟਾਮ ਲੈਥਮ (0) ਤੇ ਫਿਰ ਡੇਵੋਨ ਕੋਨਵੇ (17) ਨੂੰ ਆਊਟ ਕਰਕੇ ਨਿਊਜ਼ੀਲੈਂਡ ਖਿਲਾਫ਼ ਮੈਚ ’ਚ ਭਾਰਤੀ ਟੀਮ ਲਈ ਵਾਪਸੀ ਦੀ ਉਮੀਦ ਜਗਾਈ ਸੀ। IND vs NZ
ਪਰ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਲ ਯੰਗ ਤੇ ਰਚਿਨ ਰਵਿੰਦਰਾ ਨੇ ਧੀਰਜ ਨਾਲ ਬੱਲੇਬਾਜ਼ੀ ਕੀਤੀ ਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਵਿਲ ਯੰਗ (ਅਜੇਤੂ 48) ਤੇ ਰਚਿਨ ਰਵਿੰਦਰਾ (39) ਨੇ ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਨੇ 27.4 ਓਵਰਾਂ ’ਚ ਦੋ ਵਿਕਟਾਂ ’ਤੇ 110 ਦੌੜਾਂ ਬਣਾਈਆਂ ਤੇ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸਰਫਰਾਜ਼ ਖਾਨ ਤੇ ਰਿਸ਼ਭ ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਆਪਣੀ ਦੂਜੀ ਪਾਰੀ ’ਚ 462 ਦੌੜਾਂ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ। ਸਰਫਰਾਜ਼ ਨੇ ਪਰਿਪੱਕਤਾ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਸ਼ਾਨਦਾਰ ਸਕੋਰ ਬਣਾਇਆ।
ਸਰਫਰਾਜ਼ ਖਾਨ ਨੇ (150) ਦੌੜਾਂ ਦੀ ਪਾਰੀ ਖੇਡੀ। ਰਿਸ਼ਭ ਪੰਤ ਨੇ ਧਮਾਕੇਦਾਰ ਦੌੜਾਂ (99) ਬਣਾ ਕੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ ਪਰ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਦੋਵਾਂ ਬੱਲੇਬਾਜ਼ਾਂ ਵਿਚਕਾਰ 150 ਦੌੜਾਂ ਦੀ ਸਾਂਝੇਦਾਰੀ ਹੋਈ। ਭਾਰਤ ਨੇ ਦੂਜੀ ਪਾਰੀ ’ਚ 462 ਦੌੜਾਂ ਬਣਾਈਆਂ ਸਨ। ਭਾਰਤ ਦੀ ਪਹਿਲੀ ਪਾਰੀ ਸਿਰਫ਼ 46 ਦੌੜਾਂ ’ਤੇ ਹੀ ਸਿਮਟ ਗਈ ਸੀ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ’ਚ ਰਚਿਨ ਰਵਿੰਦਰਾ (134), ਡੇਵੋਨ ਕੋਨਵੇ (91) ਤੇ ਟਿਮ ਸਾਊਥੀ (65) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ 402 ਦੌੜਾਂ ਬਣਾਈਆਂ ਤੇ 356 ਦੌੜਾਂ ਦੀ ਲੀਡ ਲੈ ਲਈ ਸੀ। IND vs NZ