ਪਿੰਡ ਦੀ ਰਿਜਰਵੇਸ਼ਨ ਨਾ ਤੋੜਨ ਕਾਰਨ ਨਾਰਾਜ ਹੋਏ ਪਿੰਡ ਵਾਸੀ | Nabha News
ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਹਲਕਾ ਨਾਭਾ ਦੇ ਪਿੰਡ ਉਪਲਾਂ ਵਿਖੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਇੱਕਜੁਟਤਾ ਨਾਲ ਬਾਈਕਾਟ ਕਰ ਦਿੱਤਾ। ਜਿੱਥੇ ਪਿੰਡ ਨੂੰ ਰਿਜਰਵ ਰੱਖੇ ਜਾਣ ’ਤੇ ਉਪਲਾਂ ਪਿੰਡ ਵਾਲਿਆਂ ਨੇ ਨਰਾਜਗੀ ਜਾਹਿਰ ਕੀਤੀ ਤੇ ਉੱਪਲਾਂ ਪਿੰਡ ਵਿੱਚ ਕੋਈ ਪੋਲਿੰਗ ਬੂਥ ਵੀ ਨਾ ਲਾਇਆ ਗਿਆ। ਪਿੰਡ ਦੀਆਂ ਗਲੀਆਂ ’ਚ ਸੁੰਨ ਪਸਰੀ ਰਹੀ। ਪਿੰਡ ਦੀ ਸਾਂਝੀ ਥਾਂ ’ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿੰਡ ਉੱਪਲਾ ਨੂੰ ਪਿਛਲੇ ਕਾਫੀ ਸਮੇਂ ਤੋਂ ਰਿਜਰਵ ਰੱਖਿਆ ਜਾ ਰਿਹਾ ਹੈ ਜਦਕਿ ਰਿਜਰਵ ਵਰਗ ’ਚ ਕੋਈ ਉੱਚ ਪੜਿਆ ਲਿਖਿਆ ਨੌਜਵਾਨ ਉਮੀਦਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਰਿਜਰਵ ਵਰਗ ਵੀ ਸਾਡੇ ਨਾਲ ਹੀ ਹੈ ਜਿਨਾਂ ਦੀਆਂ 20-22 ਵੋਟਾਂ ’ਚ ਕੋਈ ਵੀ ਪੜ੍ਹਿਆ-ਲਿਖਿਆ ਚੋਣ ਉਮੀਦਵਾਰ ਨਹੀਂ ਹੈ। Nabha News
Read This : Crime: ਚੋਣਾਂ ਦੋਰਾਨ ਪਿੰਡ ਖੁੱਡਾ ਵਿਖੇ ਚੱਲੀ ਗੋਲੀ, 1 ਜ਼ਖਮੀ
ਪਿੰਡ ਵਾਸੀਆਂ ਦੁੱਖ ਪ੍ਰਗਟਾਇਆ ਕਿ ਪਿੰਡ ਦੇ ਜਰਨਲ ਕੈਟਾਗਰੀ ’ਚ ਕਈ ਉੱਚ ਪੜ੍ਹੇ-ਲਿਖੇ ਨੌਜਵਾਨ ਹਨ। ਪਰ ਸੀਟ ਦੇ ਰਿਜਰਵ ਹੋਣ ਕਾਰਨ ਉਹ ਇਥੋਂ ਪੰਚਾਇਤੀ ਚੋਣਾਂ ਨਹੀ ਲੜ ਸਕਦੇ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਅੰਦਰ ਪਿੰਡ ਦੇ ਰਿਜਰਵ ਵਰਗ ਦੇ ਚੁਣੇ ਜਾਂਦੇ ਸਰਪੰਚਾਂ ਦੇ ਕਾਰਜਕਾਲਾਂ ਦੌਰਾਨ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਜਿਸ ਕਾਰਨ ਪਿੰਡ ਵਾਸੀਆਂ ਨੇ ਆਪਣੀ ਇਹ ਸਮੱਸਿਆ ਪ੍ਰਸ਼ਾਸਨਿਕ ਅਫਸਰਾਂ ਐਸਡੀਐਮ ਤੇ ਬੀਡੀਪੀਓ ਨਾਭਾ ਨਾਲ ਸਾਂਝੀ ਵੀ ਕੀਤੀ। ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਰਾਹ ਨਾ ਪਾਇਆ ਤੇ ਇਸ ਵਾਰ ਇਸੇ ਪ੍ਰਕਾਰ ਰਿਜਰਵ ਵਰਗ ਦੀਆਂ ਚੋਣਾਂ ਕਰਾਉਣ ਬਾਰੇ ਕਿਹਾ। ਪਿੰਡ ਵਾਸੀਆਂ ਨੇ ਨਾਰਾਜਗੀ ਜਾਹਿਰ ਕੀਤੀ ਸੀ ਕਿ ਜਦੋਂ ਪ੍ਰਸ਼ਾਸਨ ਪਿੰਡ ਨੂੰ ਪਿੰਡ ਵਾਸੀਆਂ ਦੇ ਹਿਸਾਬ ਨਾਲ ਨਹੀਂ ਚੱਲਣ ਦੇਣਾ ਚਾਹੁੰਦਾ ਤਾਂ ਅਸੀਂ ਬਿਨਾਂ ਕਿਸੇ ਮੁੱਦੇ ਤੋਂ ਕਿਉਂ ਪੰਚਾਇਤ ਚੁਣੀਏ?