ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home Breaking News Mpox outbreak...

    Mpox outbreak: ਸਾਵਧਾਨ! ਪਾਕਿਤਸਾਨ ਤੱਕ ਪੁੱਜੀ ਇਹ ਖ਼ਤਰਨਾਕ ਬਿਮਾਰੀ, ਭਾਰਤ ’ਚ ਸਿਹਤ ਵਿਭਾਗ ਨੇ ਚੌਕਸੀ ਵਧਾਈ

    Mpox outbreak

    ਨਵੀਂ ਦਿੱਲੀ (ਏਜੰਸੀ)। Mpox outbreak : ਖ਼ਤਰਨਾਕ ਐੱਮਪਾਕਸ ਭਾਵ ਮੰਕੀਪੌਕਸ ਅਫਰੀਕਾ ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਦਸਤਕ ਦੇ ਚੁੱਕਾ ਹੈ। ਇਸ ਨੂੰ ਲੈ ਕੇ ਸਾਡੇ ਦੇਸ਼ ਅੰਦਰ ਚਿੰਤਾ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੰਕੀਪੌਕਸ ਦੇ ਕਹਿਰ ਨੂੰ ਇੰਟਰਨੈਸ਼ਨਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਚੁੱਕਾ ਹੈ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਟੈਡ੍ਰੋਸ ਐਡਨਾਮ ਘੇਬ੍ਰੇਯਸਸ ਨੇ ਦੱਸਿਆ ਕਿ 15 ਅਗਸਤ ਨੂੰ ਮੰਕੀਪੌਕਸ ’ਤੇ ਐਮਰਜੈਂਸੀ ਕਮੇਟੀ ਨੇ ਬੈਠਕ ਕੀਤੀ। ਇਸ ਦੌਰਾਨ ਦੱਸਿਆ ਗਿਆ ਕਿ 12 ਤੋਂ ਵੱਧ ਦੇਸ਼ਾਂ ਵਿਚ ਬੱਚਿਆਂ ਤੇ ਬਾਲਗਾਂ ਵਿਚ ਮੰਕੀਪੌਕਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਵਿਸ਼ਵ ਪੱਧਰ ’ਤੇ ਐੱਮਪਾਕਸ ਸਬੰਧੀ ਮੌਜ਼ੂਦਾ ਸਥਿਤੀ ਨੂੰ ਵੇਖਦਿਆਂ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ ਹੈ। ਸਿਹਤ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਮੰਕੀਪੌਕਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਐਮਰਜੈਂਸੀ ਵਾਰਡ ਬਣਾਉਣ ਅਤੇ ਹਵਾਈ ਅੱਡਿਆਂ ’ਤੇ ਚੌਕਸੀ ਵਧਾਉਣ ਵਰਗੇ ਅਹਿਤਿਆਤੀ ਕਦਮ ਚੁੱਕੇ ਗਏ ਹਨ। Mpox outbreak

    Read Also : ਵਕਫ਼ ਕਾਨੂੰਨ ’ਤੇ ਵਿਚਾਰ-ਵਟਾਂਦਰੇ ਨਾਲ ਨਿਕਲੇਗਾ ਰਸਤਾ

    ਸੂਤਰਾਂ ਮੁਤਾਬਕ ਸਰਕਾਰ ਨੇ ਹਸਪਤਾਲਾਂ ਨੂੰ ਰੈਸ਼ੇਜ਼ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਲਈ ਆਈਸੋਲੇਸ਼ਨ ਵਾਰਡ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਲਈ ਦਿੱਲੀ ਵਿਚ 3 ਨੋਡਲ ਹਸਪਤਾਲਾਂ (ਸਫਦਰਜੰਗ, ਲੇਡੀ ਹਾਰਡਿੰਗ ਮੈਡੀਕਲ ਕਾਲਜ ਤੇ ਰਾਮ ਮਨੋਹਰ ਲੋਹੀਆ ਹਸਪਤਾਲ) ਦੀ ਪਛਾਣ ਕੀਤੀ ਗਈ ਹੈ। Mpox outbreak

    ਸ਼ੱਕੀ ਮਰੀਜ਼ਾਂ ਦੀ ਆਰ. ਟੀ.-ਪੀ. ਸੀ. ਆਰ. ਤੇ ਨੇਜ਼ਲ ਸਵੈਬ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਵਾਈ ਅੱਡਿਆਂ ’ਤੇ ਜ਼ਰੂਰੀ ਸਾਵਧਾਨੀ ਰੱਖਣ ਲਈ ਚੌਕਸ ਕਰ ਦਿੱਤਾ ਗਿਆ ਹੈ। ਅਫਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਹੁਣੇ ਜਿਹੇ ਐਲਾਨ ਕੀਤਾ ਸੀ ਕਿ ਮੰਕੀਪੌਕਸ ਦਾ ਕਹਿਰ ਜਨਤਕ ਸਿਹਤ ਦੀ ਐਮਰਜੈਂਸੀ ਸਥਿਤੀ ਹੈ। ਇਸ ਵਿਚ 500 ਤੋਂ ਵੱਧ ਮੌਤਾਂ ਹੋਈਆਂ ਹਨ।

    LEAVE A REPLY

    Please enter your comment!
    Please enter your name here