ਬਲੈਕ ਫੰਗਸ ’ਚ ਧਿਆਨ ਰੱਖਣ ਵਾਲੀਆਂ ਗੱਲਾਂ

ਬਲੈਕ ਫੰਗਸ ’ਚ ਧਿਆਨ ਰੱਖਣ ਵਾਲੀਆਂ ਗੱਲਾਂ

ਅੱਜ ਕੋਵਿਡ-19 ਦੇ ਚੱਲਦੇ, ਜਾਨਲੇਵਾ ਬਿਮਾਰੀ ਬਲੈਕ-ਫੰਗਸ (ਮੂੁਕੋਰਮਾਈਕੋਸਿਸ) ਕਿਸੇ ਵੀ ਉਮਰ ਦੇ ਵਿਅਕਤੀ ਦੀਆਂ ਅੱਖਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ, ਇਸ ਕਰਕੇ ਮੌਤਾਂ ਦਾ ਅੰਕੜਾ ਵੀ ਵਧ ਰਿਹਾ ਹੈ। ਇਹ ਇੱਕ ਗੰਭੀਰ ਅਤੇ ਦੁਰਲੱਭ ਇਨਫੈਕਸ਼ਨ ਮੱਥਾ, ਨੱਕ, ਗੱਲ੍ਹਾਂ ਦੀਆਂ ਹੱਡੀਆਂ ਅਤੇ ਅੱਖਾਂ ਦੇ ਵਿਚਕਾਰ ਚਮੜੀ ਦੀ ਲਾਗ ਨਾਲ ਸ਼ੁਰੂ ਹੋ ਕੇ ਅੱਖਾਂ, ਫੇਫੜੇ ਅਤੇ ਦਿਮਾਗ ’ਤੇ ਅਸਰ ਕਰ ਸਕਦੀ ਹੈ।

ਬਲੈਕ-ਫੰਗਸ ਦੌਰਾਨ ਬੁਖਾਰ, ਖੰਘ, ਮੂੰਹ ਦੇ ਅੰਦਰ ਕਾਲੇ ਜਖਮ, ਛਾਤੀ ਵਿੱਚ ਦਰਦ, ਸਾਹ ਲੈਣ ਵਿਚ ਮੁਸ਼ਕਲ ਆਉਣੀ, ਸਾਈਨਸ ਦੀ ਲਾਗ, ਸਿਰ ਦਰਦ, ਘਬਰਾਹਟ, ਉਲਟੀ, ਖੂਨੀ ਦਸਤ, ਅੱਖਾਂ ਵਿਚ ਖੂਨ ਦਾ ਦੌਰਾ ਘੱਟ ਹੋਣ ਨਾਲ ਨਸਾਂ ਨੂੰ ਨੁਕਸਾਨ, ਧੁੰਦਲਾਪਣ, ਅੱਖਾਂ ਦੀ ਲਾਲੀ ਦੇ ਨਾਲ ਦਰਦ ਸ਼ੁਰੂ ਵਗੈਰਾ ਲੱਛਣ ਸਾਹਮਣੇ ਆ ਸਕਦੇ ਹਨ। ਇਹ ਬਿਮਾਰੀ ਗੰਭੀਰ ਹੋ ਜਾਣ ਦੀ ਹਾਲਤ ਵਿਚ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਗੰਭੀਰ ਹਾਲਤ ਵਿਚ ਕਰੀਬਨ 50 ਫੀਸਦੀ ਮੌਤ ਵੀ ਹੋ ਸਕਦੀ ਹੈ। ਮੌਤ ਦੀ ਜ਼ਿਆਦਾ ਸੰਭਾਵਨਾ ਫੇਫੜੇ ਅਤੇ ਦਿਮਾਗ ਦੀ ਇਨਫੈਕਸ਼ਨ ਦੇ ਮੁਤਾਬਿਕ ਹੋ ਸਕਦੀ ਹੈ। ਅੱਗੇ ਲਿਖੀਆਂ ਹਾਲਾਤਾਂ ਵਿਚ ਖਤਰਾ ਹੋਰ ਵੀ ਵਧ ਰਿਹਾ ਹੈ:-

ਜੇ ਇਮਿਊਨ ਸਿਸਟਮ ਜ਼ਿਆਦਾ ਕਮਜ਼ੋਰ ਹੈ-ਕੋਵਿਡ-19 ਹੋ ਜਾਣ ਤੋਂ ਬਾਅਦ ਬਲੈਕ-ਫੰਗਸ ਦੀ ਸੰਭਾਵਨਾ ਵੱਧ ਹੈ। ਕੋਵਿਡ-19 ਤੋਂ ਰਿਕਵਰ ਹੋ ਚੁੱਕੇ ਲੋਕਾਂ ਵਿਚ ਬਲੈਕ ਫੰਗਸ ਦੀ ਇਨਫੈਕਸ਼ਨ ਵਧ ਰਹੀ ਹੈ।

-ਸੰਪਰਕ ਵਿਚ ਆਉਂਦੇ ਹੀ ਫੰਗਸ ਸਰੀਰ ਦੇ ਕਿਸੇ ਹਿੱਸੇ ਨਾਲ ਚਿਪਕ ਕੇ ਇੱਕ ਪੁਆਇੰਟ ਤੋਂ ਬਾਅਦ ਅੱਖਾਂ, ਨੱਕ ਅਤੇ ਫੇਫੜਿਆਂ ਵੱਲ ਟਰੈਵਲ ਕਰਦਾ ਹੈ। ਬ੍ਰੇਨ ’ਤੇ ਹਮਲੇ ਤੋਂ ਬਾਅਦ ਹਾਲਤ ਗੰਭੀਰ ਹੋ ਸਕਦੀ ਹੈ।-ਵਾਤਾਵਰਨ ਵਿਚ ਮੌਜੂਦ ਯਾਨੀ ਤੈਰਦੀ ਫੰਗਲ ਬਿਮਾਰੀ ਕੱਟ, ਰਗੜ ਅਤੇ ਹੋਰ ਕਿਸੇ ਵੀ ਕਿਸਮ ਦੇ ਚਮੜੀ ਦੇ ਸਦਮੇ ਰਾਹੀਂ ਸਕਿਨ ਅੰਦਰ ਸ਼ਾਮਲ ਹੋ ਜਾਂਦਾ ਹੈ।

-ਚਿੱਟੇ ਬਲੱਡ ਸੱੈਲਾਂ ਦੀ ਘੱਟ ਗਿਣਤੀ-ਸਰੀਰ ਅੰਦਰ ਆਇਰਨ ਦੀ ਜ਼ਿਆਦਾ ਘਾਟ (ਹੀਮੋਚ੍ਰੋਮੇਟੋਸਿਸ)-ਡਾਇਬਟੀਜ਼ ਕੰਟਰੋਲ ਵਿਚ ਨਾ ਹੋਵੇ-ਐਚਆਈਵੀ ਜਾਂ ਏਡਜ਼-ਕੈਂਸਰ-ਸਰੀਰਕ ਅੰਗ ਟਰਾਂਸਪਲਾਂਟ/ਸਟੈਮ ਸੈੱਲ ਟਰਾਂਸਪਲਾਂਟ-ਤੰਬਾਕੂ, ਐਲਕੋਹਲ, ਨਸ਼ੀਲੇ ਪਦਾਰਥਾਂ ਦੀ ਲਗਾਤਾਰ ਵਰਤੋਂ-ਲੰਬੇ ਸਮੇਂ ਤੋਂ ਲੈ ਰਹੇ ਸਟੀਰਾਈਡਜ਼-ਖਾਣ-ਪੀਣ ਵਾਲੀਆਂ ਖਰਾਬ ਹੋਈਆਂ ਚੀਜ਼ਾਂ ਅੰਦਰ ਫੰਗਲ ਸਪੋਰਸ ਅਕਸਰ ਮਿਲ ਸਕਦੇ ਹਨ।

-ਬਲੈਕ ਫੰਗਸ ਅਤੇ ਅੱਖਾਂ ’ਤੇ ਅਟੈਕ ਫੰਗਲ ਸਪੋਰਸ ਦੇ ਸੰਪਰਕ ਵਿਚ ਯਾਨੀ ਚਮੜੀ ਦੇ ਕੱਟ, ਖਾਰਿਸ਼, ਜਲਣ ਵਗੈਰਾ ਨਾਲ ਹਾਲਤ ਗੰਭੀਰ ਹੋ ਸਕਦੀ ਹੈ।ਆਪਣਾ ਖਿਆਲ ਰੱਖੋ:-ਘੱਟ ਇਮਿਊਨਿਟੀ ਵਾਲੇ ਜ਼ਿਆਦਾ ਮਿੱਟੀ-ਧੂੜ ਦੇ ਮਾਹੌਲ ਕੰਮ ਕਰਨ ਵਾਲੇ ਹਮੇਸ਼ਾ ਐਨ-95 ਮਾਸਕ ਪਾਉਣ। ਬਗੀਚੇ ਵਿਚ ਕੰਮ ਕਰਨ ਵਾਲੇ ਚੰਗੇ ਦਸਤਾਨੇ, ਗਾਰਡਨ-ਸ਼ੂਜ਼, ਸੇਫਟੀ ਗਲਾਸ, ਜਰੂਰ ਪਾਓ।

-ਪਰਸਨਲ ਸਫਾਈ ਦੇ ਨਾਲ-ਨਾਲ ਆਪਣੇ ਹੱਥਾਂ ਨੂੰ ਵਾਰ-ਵਾਰ ਧੋ ਕੇ ਕਿਟਾਣੂਨਾਸ਼ਕ ਕ੍ਰੀਮ ਲਗਾਓ।-ਦਿਮਾਗੀ ਇਨਫੈਕਸ਼ਨ ਦੇ ਸ਼ੱਕ ਵਿਚ ਸੀਟੀ ਜਾਂ ਐਮਆਰਆਈ ਸਕੈਨ ਕੀਤਾ ਜਾ ਸਕਦਾ ਹੈ।

ਪਤਾ ਲੱਗਦੇ ਹੀ ਐਂਟੀਫੰਗਲ ਇਲਾਜ਼ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦਵਾਈਆਂ ਵਿਚ ਐਮਫੋਟਰੀਸਿਨ ਬੀ, ਈਸਾਵੁਕੋਨਾਜ਼ੋਲ, ਪੋਸਕੋਨਾਜ਼ੋਲ ਵਗੈਰਾ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।-ਕਈ ਵਾਰ ਇਸ ਇਲਾਜ਼ ਨਾਲ ਪੇਟ-ਦਰਦ ਅਤੇ ਸਾਹ ਲੈਣ ਵਿਚ ਮੁਸ਼ਕਲ ਵਗੈਰਾ ਹਾਲਾਤਾਂ ਵਿਚ ਹਾਲਤ ਗੰਭੀਰ ਨਾ ਹੋਣ ਲਈ, ਬਿਨਾ ਦੇਰੀ ਡਾਕਟਰੀ ਮੱਦਦ ਲੈਣੀ ਚਾਹੀਦੀ ਹੈ।

-ਕੁਦਰਤੀ ਆਫਤਾਂ ਤੋਂ ਬਾਅਦ ਸੰਕਰਮਿਤ ਤੇ ਗੰਦੇ ਪਾਣੀ ਦੇ ਇਸਤੇਮਾਲ ਨਾਲ ਵੀ ਸਮੱਸਿਆ ਆ ਸਕਦੀ ਹੈ। ਬਚਾਅ ਲਈ ਹਮੇਸ਼ਾ ਪਾਣੀ ਚੰਗੀ ਤਰ੍ਹਾਂ ਉਬਾਲ ਕੇ ਇਸਤੇਮਾਲ ਕਰਨਾ ਚਾਹੀਦਾ ਹੈ।-ਰੋਗੀ ਆਕਸੀਜਨ ਥੈਰੇਪੀ ਦੌਰਾਨ ਹਿਮਿਡਫਾਇਅਰਜ਼ ਲਈ ਕਲੀਨ ਅਤੇ ਨਿਰਜੀਵ ਪਾਣੀ ਦਾ ਇਸਤੇਮਾਲ ਕਰੋ।-ਹਾਈਪਰ ਗਲਾਈਸੀਮੀਆ ਨੂੰ ਕੰਟਰੋਲ ਵਿਚ ਰੱਖੋ।

-ਡਾਇਬਟੀਜ਼ ਦੇ ਪੁਰਾਣੇ ਰੋਗੀ ਖੂਨ ਵਿਚ ਗਲੂਕੋਜ਼ ਦੇ ਲੈਵਲ ’ਤੇ ਹਮੇਸ਼ਾ ਨਜ਼ਰ ਰੱਖਣੀ ਚਾਹੀਦੀ ਹੈ।-ਸਟੀਰਾਈਡਸ, ਐਂਟੀਬਾਇਓਟਿਕਸ ਅਤੇ ਐਂਟੀਫੰਗਲ ਦਵਾਈਆਂ ਦੀ ਵਰਤੋਂ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਹੀ ਕਰੋ।

ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।