ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਚ ਬਣੀ ਨਵੀਂ ਚੌਂਕੀ ਦਾ ਲੋਕਾਂ ਨੂੰ ਫਾਇਦਾ ਮਿਲਣਾ ਹੋਣਾ ਹੋਇਆ ਸ਼ੁਰੂ | Faridkot News
- ਹਸਪਤਾਲ ਵਿੱਚ ਮਰੀਜ਼ਾਂ ਦੇ ਵਾਰਸਾਂ ਦੇ ਮੋਬਾਈਲ ਤੇ ਮੋਟਰਸਾਈਕਲ ਚੋਰੀ ਕਰਨ ਵਾਲਿਆਂ ’ਤੇ ਕਸਿਆ ਪੁਲਿਸ ਨੇ ਸਿਕੰਜ਼ਾ
- ਇੱਕ ਵਿਅਕਤੀ ਨੂੰ 8 ਚੋਰੀ ਦੇ ਮੋਬਾਇਲਾਂ ਸਮੇਤ ਕੀਤਾ ਕਾਬੂ,ਇਸਤੋਂ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਵੀ ਕੀਤੇ ਜਾ ਚੁੱਕੇ ਹਨ ਬਰਾਮਦ
ਫ਼ਰੀਦਕੋਟ (ਗੁਰਪ੍ਰੀਤ ਪੱਕਾ) Faridkot News ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਅਤੇ ਹਸਪਤਾਲ ਵਿੱਚ ਲਗਾਤਾਰ ਮਰੀਜ਼ਾਂ ਦੇ ਵਾਰਸਾਂ ਦੇ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਪਿਛਲੇ ਦਿਨੀਂ ਹਸਪਤਾਲ ਵਿੱਚ ਮੁੜ ਤੋਂ ਪੁਲਿਸ ਚੌਂਕੀ ਬਣਾਈ ਗਈ ਸੀ ਜਿਸ ਦਾ ਲੋਕਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ ਜਿਸ ਦੀ ਹਕੀਕਤ ਸਾਹਮਣੇ ਆਈ ਹੈ ਮਰੀਜ਼ਾਂ ਦੇ ਵਾਰਸਾਂ ਦੇ ਮੋਬਾਇਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰਕੇ ਉਸ ਕੋਲੋਂ 8 ਦੇ ਕਰੀਬ ਚੋਰੀ ਦੇ ਮੋਬਾਈਲ ਵੀ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ: Sad News: ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਚਾਰ ਸਾਲ ਦੇ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਇਸ ਬਾਰੇ ਜਾਣਕਰੀ ਦਿੰਦੇ ਹੋਏ ਡੀ ਐਸ ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਚੌਂਕੀ ਇੰਚਾਰਜ ਅਕਲਪ੍ਰੀਤ ਸਿੰਘ ਅਤੇ ਉਸਦੀ ਟੀਮ ਵੱਲੋਂ ਦਿਨ-ਰਾਤ ਮਿਹਨਤ ਕੀਤੀ, ਜਿਸ ਦਾ ਰਿਜ਼ਲਟ ਸਾਹਮਣੇ ਅਉਣਾ ਸ਼ੁਰੂ ਹੋ ਗਿਆ ਹੈ ਜਿਹੜੇ ਮਰੀਜ਼ਾ ਦੇ ਵਾਰਿਸ ਰਾਤਾਂ ਮਰੀਜ਼ਾਂ ਕੋਲ ਰਹਿੰਦੇ ਸਨ। ਉਨ੍ਹਾਂ ਦੇ ਮੋਬਾਈਲ ਜਾਂ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਸਨ। Faridkot News
ਇਸੇ ਅਧਾਰ ਦੇ ਪਿੰਡ ਅਰਾਈਆਂਵਾਲੇ ਦੇ ਅਕਾਸ਼ਦੀਪ ਸਿੰਘ ਨਾਂਅ ਦੇ ਇਕ ਸਕਸ਼ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦੇ 8 ਮੋਬਾਈਲ ਵੀ ਬਰਾਮਦ ਕੀਤੇ ਹਨ ਜਿਹੜਾ ਚਿੱਟੇ ਦਾ ਆਦੀ ਹੈ ਅਤੇ ਉਸਦਾ ਰਿਮਾਂਡ ਹਾਸਲ ਕਰਕੇ ਉਸਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਵੀ ਚੋਰੀ ਦੀਆਂ ਘਟਨਾਵਾਂ ਦੇ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਇਹ ਚੋਰੀ ਹੋਏ ਮੋਬਾਈਲ ਦੇ ਮਾਲਕਾਂ ਨੂੰ ਲੱਭ ਕੇ ਇਹ ਮੋਬਾਇਲ ਉਨ੍ਹਾਂ ਦੇ ਹਵਾਲੇ ਕੀਤੇ ਜਾਣਗੇ ਅਤੇ ਅੱਗੇ ਤੋਂ ਹੋਰ ਸਖਤੀ ਨਾਲ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ।