Punjab Farmers: ਪੰਜਾਬ ਦੇ ਕਿਸਾਨਾਂ ਨੂੰ ਮਾਲਾਮਾਲ ਕਰ ਰਹੇ ਨੇ ਇਹ ਦੋ ਕੰਮ, ਘਾਟੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

Punjab Farmers
Punjab Farmers: ਪੰਜਾਬ ਦੇ ਕਿਸਾਨਾਂ ਨੂੰ ਮਾਲਾਮਾਲ ਕਰ ਰਹੇ ਨੇ ਇਹ ਦੋ ਕੰਮ, ਘਾਟੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

Punjab Farmers: ਪੰਜਾਬ ਦੇ ਕਿਸਾਨ ਹੋਰਨਾਂ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਨਾਲ ਹੀ ਧਨੀਏ ਦੀ ਸਫਲ ਕਾਸ਼ਤ ਕਰਕੇ ਧਨੀ ਬਣ ਸਕਦੇ ਹਨ ਕਿਉਂਕਿ ਤਿੰਨ ਕੁ ਮਹੀਨੇ ਚੱਲਣ ਵਾਲੀ ਇਹ ਫਸਲ ਕਿਸਾਨਾਂ ਨੂੰ ਬਹੁਤ ਜਿਆਦਾ ਆਮਦਨ ਦੇ ਸਕਦੀ ਹੈ। ਮੰਡੀ ਵਿੱਚ ਧਨੀਏ ਦੇ ਭਾਅ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਕਾਰਨ ਘਾਟੇ ਦਾ ਸੌਦਾ ਤਾਂ ਸਾਬਤ ਹੁੰਦਾ ਹੀ ਨਹੀਂ ਕਿਉਂਕਿ ਇੱਕ ਲੱਖ ਰੁਪਏ ਪ੍ਰਤੀ ਏਕੜ ਤੋਂ ਥੱਲੇ ਆਉਂਦਾ ਹੀ ਨਹੀਂ ਹੈ।

Read Also : Punjab News: ਪੰਜਾਬ ਸਰਕਾਰ ਨਵਾਂ ਕਾਨੂੰਨ ਲਾਗੂ ਕਰਕੇ ਕਮਾ ਸਕਦੀ ਹੈ ਕਰੋੜਾਂ ਰੁਪਏ

ਕਈ ਵਾਰ ਤਾਂ ਇਕੱਲੇ ਹਰੇ ਧਨੀਏ ਦੀ ਫਸਲ ਹੀ 2 ਤੋਂ ਢਾਈ ਲੱਖ ਰੁਪਏ ਤੱਕ ਵੀ ਪਹੁੰਚ ਜਾਂਦੀ ਹੈ। ਫਸਲ ਪੱਕਣ ਤੋਂ ਬਾਅਦ ਬੀਜ ਦੀ ਪੈਦਾਵਾਰ ਤੋਂ ਹੋਣ ਵਾਲੀ ਆਮਦਨ ਵੱਖਰੀ ਹੈ। ਜੇਕਰ ਧਨੀਏ ਦੀ ਖੇਤੀ ਕਰਨ ਲਈ ਬੀਜ ਆਪਣੇ ਖੇਤ ਦਾ ਰੱਖਿਆ ਹੋਵੇ ਤਾਂ ਹੋਰ ਵੱਧ ਆਮਦਨ ਹੋ ਜਾਂਦੀ ਹੈ। ਇੱਕ ਏਕੜ ਜ਼ਮੀਨ ਵਿੱਚ 30 ਤੋਂ 35 ਕਿਲੋ ਧਨੀਏ ਦਾ ਬੀਜ ਪੈਂਦਾ ਹੈ। Cultivation of Coriander

ਧਨੀਏ ਦੀ ਬਿਜਾਈ | Punjab Farmers

ਜੇਕਰ ਧਨੀਏ ਦੀ ਬਿਜਾਈ ਮਜਦੂਰਾਂ ਰਾਹੀਂ ਕਰਵਾਈ ਜਾਵੇ ਤਾਂ 5 ਤੋਂ 7 ਕਿਲੋ ਤੱਕ ਬੀਜ ਘੱਟ ਲੱਗਦਾ ਹੈ। ਧਨੀਏ ਦੇ ਬੀਜ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਤੱਕ ਹੈ। ਤਿੰਨ ਤੋਂ 5 ਵਾਢਾਂ ਵਿੱਚ ਧਨੀਏ ਦੀ ਕਟਾਈ ਕੀਤੀ ਜਾ ਸਕਦੀ ਹੈ। ਜੇਕਰ ਫਸਲ ਦਾ ਬੀਜ ਰੱਖਣਾ ਹੋਵੇ ਤਾਂ ਇੱਕ ਦੋ ਕਟਾਈਆਂ ਘੱਟ ਵੀ ਕੀਤੀਆਂ ਜਾ ਸਕਦੀਆਂ ਹਨ। ਇੱਕ ਕਟਾਈ ਵਿੱਚ ਤਕਰੀਬਨ 40 ਕੁਇੰਟਲ ਧਨੀਆ ਮੰਡੀ ਵਿੱਚ ਵੇਚਿਆ ਜਾ ਸਕਦਾ ਹੈ।

ਜੇਕਰ ਸਬਜੀ ਮੰਡੀ ਵਿੱਚ ਭਾਅ ਵਧੀਆ ਮਿਲ ਜਾਵੇ ਤਾਂ ਤਿੰਨ-ਚਾਰ ਵਾਢਾਂ ਵਿੱਚ ਧਨੀਏ ਦੀ ਫਸਲ ਕਿਸਾਨ ਨੂੰ ਧਨੀ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ਪੰਜ ਕੁਇੰਟਲ ਦੇ ਕਰੀਬ ਧਨੀਏ ਦਾ ਬੀਜ ਵੀ ਪੈਦਾ ਹੋ ਸਕਦਾ ਹੈ। ਜਿਸ ਦੀ ਘੱਟੋ-ਘੱਟ ਕੀਮਤ ਲਾ ਕੇ ਵੀ ਲੱਖ ਰੁਪਏ ਦੇ ਨੇੜੇ ਪਹੁੰਚ ਜਾਂਦਾ ਹੈ। ਪਰ ਧਨੀਏ ਦੀ ਦੇਸੀ ਕਿਸਮ ਹੀ ਬੀਜਣੀ ਚਾਹੀਦੀ ਹੈ ਕਿਉਂਕਿ ਹਾਈਬ੍ਰਿਡ ਧਨੀਏ ਦਾ ਬੀਜ ਨਹੀਂ ਬਣਦਾ ਅਤੇ ਦੇਸੀ ਕਿਸਮ ਦਾ ਧਨੀਆ ਖੁਸ਼ਬੂਦਾਰ ਵੀ ਹੁੰਦਾ ਹੈ। Punjab Farmers

ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ | Farmers of Punjab

ਪੰਜਾਬ ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਬਹੁਤ ਹੀ ਸਫਲਤਾ ਪੂਰਵਕ ਢੰਗ ਨਾਲ ਚੱਲ ਰਿਹਾ ਹੈ। ਜਿਸ ਕਰਕੇ ਕਈ ਕਿਸਾਨਾਂ ਨੇ ਮੱਖੀ ਪਾਲਣ ਦੇ ਧੰਦੇ ਨੂੰ ਮੁੱਖ ਕਾਰੋਬਾਰ ਵਜੋਂ ਅਪਣਾ ਲਿਆ ਹੈ। ਆਮ ਤੌਰ ’ਤੇ ਮੱਖੀ ਪਾਲਣ ਦੇ ਧੰਦੇ ਦੀ ਸ਼ੁਰੂਆਤ ਸਾਲ ਵਿੱਚ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਦੇ ਮਹੀਨਿਆਂ ਦੌਰਾਨ ਕੀਤੀ ਜਾਂਦੀ ਹੈ ਪਰ ਫਰਵਰੀ-ਮਾਰਚ ਦੇ ਮਹੀਨੇ ’ਚ ਮੱਖੀ ਪਾਲਣਾ ਸਭ ਤੋਂ ਸਫਲ ਮੰਨਿਆ ਜਾਂਦਾ ਹੈ ਕਿਉਂਕਿ ਬਹਾਰ ਰੁੱਤ ਹੋਣ ਕਰਕੇ ਫੁੱਲਾਂ ਦਾ ਭਰਵਾਂ ਸੀਜਨ ਹੁੰਦਾ ਹੈ। ਜਿਸ ਕਰਕੇ ਰਾਣੀ ਮੱਖੀ ਆਪਣਾ ਪਰਿਵਾਰਕ ਵਾਧਾ ਕਰਦੀ ਹੈ। ਜਦੋਂਕਿ ਅਗਸਤ –ਸਤੰਬਰ ਦੇ ਮਹੀਨਿਆਂ ਦੌਰਾਨ ਬਰਸਾਤਾਂ ਅਤੇ ਅੱਗੇ ਠੰਢ ਆਉਣ ਕਾਰਨ ਮੱਖੀ ਦਾ ਪਰਿਵਾਰਕ ਵਾਧਾ ਘੱਟ ਹੁੰਦਾ ਹੈ। ਪੰਜਾਬ ਵਿੱਚ ਆਮ ਤੌਰ ’ਤੇ ਇਟਾਲੀਅਨ ਮੱਖੀ ਹੀ ਪਾਲੀ ਜਾ ਰਹੀ ਹੈ। Farmers of Punjab

ਜਿਹੜੀ ਸਾਲਾਨਾ 20 ਤੋਂ 50 ਕਿਲੋ ਪ੍ਰਤੀ ਬਕਸਾ ਸ਼ਹਿਦ ਦੀ ਪੈਦਾਵਾਰ ਦੇ ਦਿੰਦੀ ਹੈ। ਜੇਕਬ ਆਪਾਂ ਮੱਖੀਆਂ ਦੇ ਬਕਸੇ ਇੱਕ ਹੀ ਜਗ੍ਹਾ ’ਤੇ ਰੱਖੇ ਹੋਣ ਤਾਂ 20 ਕਿਲੋ ਤੱਕ, ਜੇਕਰ ਬਕਸੇ ਵੱਧ ਗਿਣਤੀ ’ਚ ਹੋਣ ਤਾਂ ਸਰੋ੍ਹਂ, ਸਫੈਦਾ, ਬਰਸੀਮ ਆਦਿ ਸਮੇਤ ਕਈ ਥਾਵਾਂ ’ਤੇ ਬਕਸਿਆਂ ਦੀ ਅਦਲਾ-ਬਦਲੀ ਕੀਤੀ ਜਾ ਸਕਦੀ ਹੈ। ਜਿਸ ਨਾਲ ਸ਼ਹਿਦ ਦੀ ਪੈਦਾਵਾਰ ਕਈ ਗੁਣਾ ਵਧ ਜਾਂਦੀ ਹੈ। ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਕਰਜੇ ਦੇ ਰੂਪ ’ਚ ਆਰਥਿਕ ਮੱਦਦ ਅਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਜਿਸ ਕਰਕੇ ਕਿਸਾਨ ਮੱਖੀ ਪਾਲਣ ਨੂੰ ਮੁੱਖ ਕਿਤੇ ਜਾਂ ਸਹਾਇਕ ਕਿੱਤੇ ਵਜੋਂ ਵੀ ਅਪਣਾ ਸਕਦੇ ਹਨ।

ਬ੍ਰਿਸ਼ਭਾਨ ਬੁਜਰਕ, ਪਾਤੜਾਂ, ਪਟਿਆਲਾ।
ਮੋ. 98761-01698