ਸਰਗਰਮ ਮਾਮਲੇ ਘੱਟ ਕੇ 7.72 ਲੱਖ
55,722 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦਾ ਅੰਕੜਾ ਲਗਾਤਾਰ ਵਧਦਾ ਹੋਇਆ 75.50 ਲੱਖ ਹੋ ਗਿਆ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਰਗਰਮ ਮਾਮਲੇ ਘੱਟ ਕੇ 7.72 ਲੱਖ ‘ਤੇ ਆ ਗਿਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 55,722 ਨਵੇਂ ਮਾਮਲੇ ਆਏ ਤੇ ਇਹ ਗਿਣਤੀ 75,50,273 ਹੋ ਗਈ।
ਇਸ ਦੌਰਾਨ 66,399 ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ ਤੇ ਇਸ ਨੂੰ ਮਿਲਾ ਕੇ ਦੇਸ਼ ‘ਚ ਹੁਣ ਤੱਕ 66.63 ਲੱਖ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤ ਵੱਧ ਹੋਣ ਨਾਲ ਸਰਗਰਮ ਮਾਮਲੇ 11,256 ਘੱਟ ਕੇ 7,72,055 ਹੋ ਗਏ ਹਨ। ਮ੍ਰਿਤਕਾਂ ਦੀ ਗਿਣਤੀ ਇੱਕ ਦਿਨ ਵਧਣ ਤੋਂ ਬਾਅਦ ਇਸ ‘ਚ ਫਿਰ ਕਮੀ ਆਈ ਤੇ ਐਤਵਾਰ ਨੂੰ 1033 ਦੇ ਮੁਕਾਬਲੇ ਇਹ 454 ਘੱਟ ਹੋ ਕੇ 579 ਰਹੀ, ਜਿਸ ਨਾਲ ਨੂੰ ਮਿਲਾ ਕੇ ਹੁਣ ਤੱਕ 1,14,610 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਦੇਸ਼ ‘ਚ ਠੀਕ ਹੋਣ ਵਾਲਿਆਂ ਦੀ ਦਰ 88 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ 10.23 ਫੀਸਦੀ ‘ਤੇ ਆ ਗਈ ਹੈ ਜਦੋਂਕਿ ਮ੍ਰਿਤਕ ਦਰ ਹਾਲੇ 1.52 ਫੀਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.