ਦੇਸ਼ ’ਚ ਕੋਰੋਨਾ ਦੇ 38,353 ਨਵੇਂ ਕੇਸ ਮਿਲੇ, 497 ਹੋਰ ਮੌਤਾਂ

ਦੇਸ਼ ’ਚ ਕੋਰੋਨਾ ਦੇ 38,353 ਨਵੇਂ ਕੇਸ ਮਿਲੇ, 497 ਹੋਰ ਮੌਤਾਂ

ਰਿਕਵਰੀ ਦਰ ਵਧ ਕੇ ਪਹੁੰਚੀ 97.45 ਫੀਸਦੀ

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 38,353 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਦਰਮਿਆਨ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਧੇਰੇ ਰਹਿਣ ਨਾਲ ਰਿਕਵਰੀ ਦਰ ਵਧ ਕੇ 97.45 ਫੀਸਦੀ ਹੋ ਗਈ ਹੈ ਦੇਸ਼ ’ਚ ਮੰਗਲਵਾਰ ਨੂੰ 41 ਲੱਖ 38 ਹਜ਼ਾਰ646 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 51 ਕਰੋੜ 90 ਲੱਖ 80 ਹਜ਼ਾਰ 524 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 38,353 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ 3 ਕਰੋੜ 20 ਲੱਖ 36 ਹਜ਼ਾਰ 511 ਹੋ ਗਿਆ ਹੈ ਇਸ ਦੌਰਾਨ 40 ਹਜ਼ਾਰ 13 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ 12 ਲੱਖ 20 ਹਜ਼ਾਰ 981 ਹੋ ਗਈ ਹੈ ਸਰਗਰਮ ਮਾਮਲੇ, 2157 ਘੱਟ ਕੇ ਤਿੰਨ ਲੱਖ 86 ਹਜ਼ਾਰ 351 ਰਹਿ ਗਏ ਹਨ ਇਸ ਦੌਰਾਨ 497 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ 29 ਹਜ਼ਾਰ 179 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.21 ਫੀਸਦੀ, ਰਿਕਵਰੀ ਦਰ ਵਧ ਕੇ 97.45 ਫੀਸਦੀ ਤੇ ਮ੍ਰਿਤਕ ਦਰ 1.34 ਫੀਸਦੀ ਹੈ।

ਮਹਾਂਰਾਸ਼ਟਰ ’ਚ 137 ਮਰੀਜ਼ਾਂ ਦੀ ਮੌਤ

ਮਹਾਂਰਾਸ਼ਟਰ ’ਚ ਪਿਛਲੇ 24 ਘੰਟਿਆਂ ’ਚ ਦੌਰਾਨ ਸਰਗਰਮ ਮਾਮਲੇ 2248 ਘੱਟ ਕੇ 69565 ਹੋ ਗਏ ਹਨ ਇਸ ਦੌਰਾਨ ਸੂਬੇ ’ਚ 7720 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 6159676 ਹੋ ਗਈ ਹੈ, ਜਦੋਂਕਿ 137 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 134201 ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ