ਨੌਜਵਾਨਾਂ ਲਈ ਵਧ ਰਹੀਆਂ ਹਨ ਚੁਣੌਤੀਆਂ

ਨੌਜਵਾਨਾਂ ਲਈ ਵਧ ਰਹੀਆਂ ਹਨ ਚੁਣੌਤੀਆਂ

ਸਾਲ 2021 ਵਿਚ ਅੰਤਰਰਾਸ਼ਟਰੀ ਯੁਵਕ ਦਿਵਸ ਨੂੰ ‘ਫੂਡ ਪ੍ਰਣਾਲੀ ਦਾ ਤਬਾਦਲਾ: ਮਨੁੱਖੀ ਅਤੇ ਗ੍ਰਹਿਸਥ ਸਿਹਤ ਲਈ ਯੁਵਾ ਨਵੀਨਤਾ’ ਉਜਾਗਰ ਕਰਨ ਪ੍ਰਤੀ ਜਾਗਰੂਕਤਾ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਅਜਿਹੇ ਵਿਸ਼ਵ ਪੱਧਰ ਵਾਲੀ ਕੋਸ਼ਿਸ਼ ਦੀ ਕਾਮਯਾਬੀ ਨੌਜਵਾਨਾਂ ਦੀ ਭਾਗੀਦਾਰੀ ਤੋਂ ਬਿਨਾ ਹਾਸਲ ਨਹੀਂ ਕੀਤੀ ਜਾ ਸਕਦੀ। 12 ਅਗਸਤ, 2010 ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਅੰਤਰਰਾਸ਼ਟਰੀ ਯੁਵਕ ਦਿਵਸ ਐਲਾਨ ਕੀਤਾ ਸੀ। ਇਸ ਦਾ ਮੁੱਖ ਉਦੇਸ਼ ਆਰਥਿਕ ਵਿਕਾਸ ਦੇ ਨਾਲ ਸ਼ਾਂਤੀ, ਕਾਨੂੰਨੀ ਮੁੱਦੇ ਅਤੇ ਮੌਜੂਦਾ ਤੇ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਅਤੇ ਮੁਸ਼ਕਲਾਂ ਪ੍ਰਤੀ ਵਿਸ਼ਵ ਜਾਗਰੂਕਤਾ ਪੈਦਾ ਕਰਨਾ ਹੈ।

ਅੰਤਰਰਾਸ਼ਟਰੀ ਯੁਵਕ ਦਿਵਸ ਦੁਨੀਆ ਭਰ ਵਿਚ ਵੱਖ-ਵੱਖ ਤਰੀਕੇ ਨਾਲ ਚੁਣੌਤੀਆਂ ਦੇ ਮੁਕਾਬਲੇ ਲਈ ਜਾਗਰੂਕਤਾ ਸਮਾਗਮ, ਕਾਨਫਰੰਸਾਂ, ਪ੍ਰਦਰਸ਼ਨੀ, ਸਵੈਸੇਵੀ ਪ੍ਰਾਜੈਕਟ, ਅੰਤਰਰਾਸ਼ਟਰੀ ਖੇਡਾਂ ਦੁਆਰਾ ਕੀਤਾ ਜਾ ਰਿਹਾ ਹੈ। ਜਵਾਨੀ ਜ਼ਿੰਦਗੀ ਦਾ ਸਮਾਂ ਨਹੀਂ, ਮਨ ਦੀ ਹਾਲਤ ਹੈ। ਹਰ ਖੇਤਰ ਵਿਚ ਕਾਮਯਾਬੀ ਲਈ ਨੌਜਵਾਨਾਂ ਨੂੰ ਆਪਣੇ ਅੰਦਰ ਉਮੀਦ ਅਤੇ ਆਤਮ-ਵਿਸ਼ਵਾਸ ਨੂੰ ਕਾਇਮ ਰੱਖਣਾ ਹੈ।
ਇਹ ਮੰਨਿਆ ਗਿਆ ਹੈ ਕਿ ਸਹਿਯੋਗੀ ਸਹਾਇਤਾ ਪ੍ਰਣਾਲੀਆਂ ਦੀ ਲੋੜ ਹੈ ਜੋ ਫੂਡ ਸਿਸਟਮ ਦੀ ਤਬਦੀਲ਼ੀ ਵਿਚ ਜੈਵ ਵਿਭਿੰਨਤਾ ਨੂੰ ਜੋੜਦੇ ਹੋਏ ਗ੍ਰਹਿ ਨੂੰ ਬਹਾਲ ਕਰਨ ਅਤੇ ਜੀਵਨ ਦੀ ਰੱਖਿਆ ਲਈ ਸਮੂਹਿਕ ਤੇ ਵਿਅਕਤੀਗਤ ਤੌਰ ’ਤੇ ਕੋਸ਼ਿਸ਼ ਵਧਾੳਂਦੇ ਰਹਿਣ ਨੂੰ ਯਕੀਨੀ ਬਣਾਉਂਦੇ ਹਨ।

ਅਗਲੇ 30 ਸਾਲਾਂ ਵਿਚ ਦੁਨੀਆ ਦੀ ਆਬਾਦੀ 2 ਬਿਲੀਅਨ ਲੋਕਾਂ ਦੇ ਵਧਣ ਦੀ ਉਮੀਦ ਨਾਲ, ਇਹ ਬਹੁਤ ਸਾਰੇ ਹਿੱਸੇਦਾਰਾਂ ਦੁਆਰਾ ਮਾਨਤਾ ਪ੍ਰਾਪਤ ਹੋ ਗਈ ਹੈ ਕਿ ਵਧੇਰੇ ਸਿਹਤਮੰਦ ਤੰਦਰੁਸਤ ਭੋਜਨ ਦੀ ਵੱਡੀ ਮਾਤਰਾ ਪੈਦਾ ਕਰਨਾ ਮਨੁੱਖ ਅਤੇ ਗ੍ਰਹਿ ਦੀ ਤੰਦਰੁਸਤੀ ਨੂੰ ਯਕੀਨੀ ਬਣਾਵੇਗਾ। ਅੱਜ ਵੱਡੀ ਚੁਣੌਤੀ ਕੋਵਿਡ-19 ਦੇ ਚੱਲਦੇ ਹੋਏ ਜ਼ਿੰਦਗੀ ਦੇ ਹਰ ਕਦਮ ’ਤੇ ਸਾਵਧਾਨੀ ਵਰਤਣ ਦੀ ਲੋੜ ਹੈ। ਯੂ. ਐਨ. ਦੇ ਏਜੰਡੇ ਵਿਚ 2030 ਤੱਕ ਹੋਰ ਚੁਣੌਤੀਆਂ ਜਿਵੇਂ ਸਿਹਤ ਸੰਭਾਲ, ਗਰੀਬੀ ਘਟਾਉਣ ਲਈ ਸਮਾਜਿਕ ਹਿੱਸੇਦਾਰੀ, ਮੌਸਮ ਵਿਚ ਤਬਦੀਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਵਗੈਰਾ ਦਾ ਵੀ ਖਿਆਲ ਰੱਖਣਾ ਹੈ। ਅਬਾਦੀ ਦੀ ਸਿਹਤ ਲਈ ਫੂਡ ਸਿਸਟਮ ਦੀ ਸਹੀ ਚੋਣ ਇਸ ਲਈ ਵੀ ਜਰੂਰੀ ਹੋ ਗਈ ਹੈ ਕਿਉਂਕਿ ਪੋਸ਼ਣ ਸਬੰਧੀ ਬਿਮਾਰੀਆਂ ਮੋਟਾਪਾ, ਡਾਇਬਟੀਜ਼, ਦਿਲ ਦਾ ਦੌਰਾ ਅਤੇ ਕੈਂਸਰ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ।

ਅੱਜ ਵਿਸ਼ਵ ਭਰ ਵਿਚ ਨੌਜਵਾਨਾਂ ਅੱਗੇ ਚੁਣੌਤੀਆਂ ਦਾ ਜਾਲ ਹੈ:

-ਹਰ ਉਮਰ ਦਾ ਵਿਅਕਤੀ ਆਪਣੇ ਫੂਡ ਪ੍ਰਤੀ ਲਾਪ੍ਰਵਾਹ ਹੋ ਚੁੱਕਾ ਹੈ। ਪੌਸ਼ਟਿਕ ਖੁਰਾਕ ਦੀ ਥਾਂ ਜੰਕ-ਫੂਡ ਦੀ ਵਰਤੋਂ ਹੋ ਰਹੀ ਹੈ।

-ਹਾਈ ਸਕੂਲ ਦੇ ਵਿਦਿਆਰਥੀ ਕਰੀਬਨ 30 ਪ੍ਰਤੀਸ਼ਤ ਵੱਖ-ਵੱਖ ਕਿਸਮ ਦੇ ਡਰਗਜ਼ ਅਤੇ 45 ਪ੍ਰਤੀਸ਼ਤ ਐਲਕੋਹਲ ਦਾ ਇਸਤੇਮਾਲ ਕਰ ਰਹੇ ਹਨ। ਕਰੀਅਰ ਤੋਂ ਫੋਕਸ ਹਟਦਾ ਜਾ ਰਿਹਾ ਹੈ।

-ਘਰ, ਸਕੂਲ-ਕਾਲਜ ਅਤੇ ਯੂਨੀਵਰਸਿਟੀ ਵਿਚ ਹਿੰਸਾ-ਕ੍ਰਾਈਮ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਸਰੀਰਕ-ਮਾਨਸਿਕ ਤੌਰ ’ਤੇ ਬਿਮਾਰ ਕਰ ਦਿੱਤਾ ਹੈ। ਇਸ ਕਰਕੇ ਸਮਾਜ ਵਿਚ ਆਤਮ-ਹੱਤਿਆ, ਗੋਲੀਬਾਰੀ, ਲੜਾਈ ਅਤੇ ਛੁਰਾ ਮਾਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ।

-ਬੱਚੇ ਅਤੇ ਨੌਜਵਾਨ, ਲਗਾਤਾਰ ਸਟਰੈੱਸ ਦੇ ਘੇਰੇ ਵਿਚ ਰਹਿਣ ਕਰਕੇ, ਯਾਨੀ ਮਾੜਾ ਸਟਰੈੱਸ ਹਰ ਪਲਾਨਿੰਗ ਫੇਲ੍ਹ ਕਰ ਦਿੰਦਾ ਹੈ।

-ਅੱਜ ਦੀ ਬਦਲ ਰਹੀ ਰਾਜਨੀਤੀ ਕਾਰਨ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਨੂੰ ਸਮਝਣਾ ਅਤੇ ਸਹੀ ਫੈਸਲਾ ਲੈਣਾ ਨੌਜਵਾਨਾਂ ਲਈ ਮੁਸ਼ਕਲ ਹੋ ਰਿਹਾ ਹੈ। ਆਪਣੇ ਲਾਭ ਲਈ ਰਾਜਨੀਤਿਕ ਪਾਰਟੀਆਂ ਨੌਜਵਾਨਾਂ ਦਾ ਗਲਤ ਇਸਤੇਮਾਲ ਕਰ ਰਹੀਆਂ ਹਨ।

-ਬੇਰੁਜ਼ਗਾਰੀ ਅਤੇ ਭੰਬਲਭੂਸੇ ਦੇ ਮਾਹੌਲ ਵਿਚ ਅੱਜ ਦਾ ਨੌਜਵਾਨ ਸਹੀ ਰਸਤਾ ਲੱਭਣ ਲਈ ਭਟਕ ਰਿਹਾ ਹੈ।

-ਮਾਡਰਨ ਸਮਾਜ ਵਿਚ ਹਰ ਖੁਸ਼ੀ ਦੇ ਮਸਲੇ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ ਹੈ। ਕਾਮਯਾਬੀ ਲਈ ਕੰਪੀਟੀਸ਼ਨ ਸਿਰਫ ਪੈਸਾ-ਪੈਸਾ ਹੀ ਰਹਿ ਗਿਆ ਹੈ। ਹੋਰ-ਹੋਰ ਦੀ ਪ੍ਰਾਪਤੀ ਦੀ ਹੋੜ ਯੁਵਾ ਵਰਗ ਨੂੰ ਨਕਾਰਾਤਮਕ ਸੋਚ ਵੱਲ ਲੈ ਕੇ ਜਾ ਰਹੀ ਹੈ।

-ਅੱਜ ਸਮਾਜ ਵਿਚ ਸ਼ਿਫਟਿੰਗ ਆਰਥਿਕਤਾ ਖੁੱਲ੍ਹੇ ਬਾਜਾਰਾਂ ਅਤੇ ਵਿਸ਼ਵੀਕਰਨ ਦਾ ਮਾਹੌਲ ਵੀ ਬੇਰੁਜ਼ਗਾਰੀ ਦੇ ਨਾਲ ਨੌਜਵਾਨਾਂ ਦੀ ਜ਼ਿੰਦਗੀ ਮੁਸ਼ਕਲਾਂ ਭਰੀ ਤੇ ਗੁੰਝਲਦਾਰ ਬਣ ਗਈ ਹੈ।

-24 ਘੰਟੇ ਸੋਸ਼ਲ ਮੀਡੀਆ ਵੱਟਸਅਪ, ਇੰਸਟਾਗ੍ਰਾਮ, ਫੇਸਬੁੱਕ, ਟਿੱਕਟਾਕ, ਟਵਿੱਟਰ ’ਤੇ ਰਹਿਣ ਮੁਸ਼ਕਲਾਂ ਯਾਨੀ ਨੌਜਵਾਨਾਂ ਨੂੰ ਸਾਈਬਰ ਧੱਕੇਸ਼ਾਹੀ, ਸਲੋਟ-ਸ਼ਰਮ ਕਰਨ ਅਤੇ ਹੋਰ ਬਹੁਤ ਕੁੱਝ ਕਰਨ ਲਈ ਬੇਨਕਾਬ ਕਰ ਦਿੱਤਾ ਹੈ। ਗੈਰ-ਸਿਹਤਮੰਦ ਫੋਟੋ ਅਤੇ ਜਿਨਸੀ ਸਮੱਗਰੀ ਹਮੇਸ਼ਾ ਆਨਲਾਈਨ ਨੌਜਵਾਨਾਂ ਨੂੰ ਮਾਨਸਿਕ ਤੌਰ ’ਤੇ ਤੇਜ਼ੀ ਨਾਲ ਬਿਮਾਰ ਕਰ ਰਹੀ ਹੈ।

-ਆਪਣੇ ਬੱਚਿਆਂ ਨੂੰ ਉਮਰ ਮੁਤਾਬਿਕ ਸਮੇਂ-ਸਮੇਂ ’ਤੇ ਸਰੀਰਕ-ਮਾਨਸਿਕ ਤੌਰ ’ਤੇ ਗਾਈਡ ਕਰਨਾ ਮਾਂ-ਬਾਪ ਦੀ ਜਿੰਮੇਵਾਰੀ ਹੈ। ਬੱਚਿਆਂ ਨਾਲ ਆਪਣੇ ਤਜ਼ੁਰਬੇ ਸ਼ੇਅਰ ਕਰੋ। ਮੌਕੇ ਦੀ ਖਿੜਕੀ ਬੰਦ ਹੋਣ ਤੋਂ ਪਹਿਲਾਂ ਇੱਕ ਮਜਬੂਤ ਨੀਂਹ ਰੱਖਣਾ ਮਹੱਤਵਪੂਰਨ ਹੁੰਦਾ ਹੈ।
ਨੋਟ: ਅੰਤਰਰਾਸ਼ਟਰੀ ਯੁਵਕ ਦਿਵਸ ਦੇ ਮੌਕੇ ’ਤੇ ਹਰ ਨੌਜਵਾਨ ਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਅੱਜ ਅਤੇ ਭਵਿੱਖ ਵਿਚ ਕਾਮਯਾਬੀ ਲਈ ਦੂਜਿਆਂ ਦੇ ਚੰਗੇ-ਮਾੜੇ ਤਜ਼ੁਰਬੇ ਤੋਂ ਸਿੱਖਿਆ ਜਾਵੇ। ਨਸ਼ੀਲੇ ਪਦਾਰਥਾਂ ਤੇ ਕ੍ਰਾਈਮ ਦੀ ਦੁਨੀਆ ਤੋਂ ਹਮੇਸ਼ਾ ਦੂਰ ਰਹਿ ਕੇ ਸਮਾਜ ਅਤੇ ਮੁਲਕ ਦੀ ਤਰੱਕੀ, ਸ਼ਾਂਤੀ ਲਈ ਆਪਣੀ ਸਕਾਰਾਤਮਕ ਸੋਚ ਨਾਲ ਜਿੰਮੇਵਾਰੀ ਚਾਹੀਦੀ ਹੈ।
ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ