ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਏ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੂਹ ਜੀਵ-ਆਤਮਾਵਾਂ ਨਾਲ ਜੁੜਿਆ ਹੁੰਦਾ ਹੈ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਰਸਤੇ ਤੋਂ ਭਟਕਦਿਆਂ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ ਤੇ ਫ਼ਿਕਰਮੰਦ ਹੋਏ ਬਿਨਾ ਨਹੀਂ ਰਹਿ ਸਕਦੇ।
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ
ਭਲੇ ਕੀ ਕਹੂੰ ਸੰਨ 1954, ਗਦਰਾਣਾ ਜ਼ਿਲ੍ਹਾ ਸਰਸਾ ‘ਚ ਸਤਿਸੰਗ ਸੀ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉੱਥੇ ਪਧਾਰਨ ਲਈ ਸਰਸਾ ਤੋਂ ਰੇਲਗੱਡੀ ਰਾਹੀਂ ਲੱਕੜਵਾਲੀ ਦੇ ਰੇਲਵੇ ਸਟੇਸ਼ਨ ਪਹੁੰਚੇ ਉੱਥੇ ਸਾਧ-ਸੰਗਤ ਨੇ ਬੇਪਰਵਾਹ ਸ਼ਾਹ ਮਸਤਾਨਾ ਜੀ ਦਾ ਸਵਾਗਤ ਕੀਤਾ ਪਿੰਡ ਗਦਰਾਣਾ ਦੀ ਸਾਧ-ਸੰਗਤ ਉੱਥੇ ਪੂਜਨੀਕ ਗੁਰੂ ਜੀ ਲਈ ਰਥ ਲੈ ਕੇ ਆਈ ਸੀ ਪਰ ਬੇਪਰਵਾਹ ਜੀ ਪੈਦਲ ਹੀ ਚੱਲਦੇ ਗਏ ਅੱਗੇ-ਅੱਗੇ ਭਜਨ ਮੰਡਲੀ ਨੱਚਦੀ ਗਾਉਂਦੀ ਹੋਈ ਜਾ ਰਹੀ ਸੀ ਭਜਨ ਬੋਲਿਆ ਜਾ ਰਿਹਾ ਸੀ।
”ਅਜਲ ਸਪੈਸ਼ਲ ਆਨੇ ਵਾਲੀ ਹੈ ਤੇਰੇ ਭਲੇ ਕੀ ਕਹੂੰ ਥੋੜ੍ਹਾ ਖਾਹ ਤੇਰੇ ਭਲੇ ਕੀ ਕਹੂੰ” ਪੂਜਨੀਕ ਮਸਤਾਨਾ ਜੀ ਨੇ ਵਿਚਾਲੇ ਕਿਹਾ, ‘ਕਾਖ ਮੇਂ ਖੇਸ ਤੇਰੇ ਭਲੇ ਕੀ ਕਹੂੰ” ਇਹ ਸੁਣ ਕੇ ਸਾਰੀ ਸਾਧ-ਸੰਗਤ ਬਹੁਤ ਹੱਸੀ ਸਤਿਸੰਗ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਡੇਰਾ ਸੱਚਾ ਸੌਦਾ ਲੱਕੜਵਾਲੀ ਤੋਂ ਪੂਰਬ ਦੀ ਦਿਸ਼ਾ ‘ਚ ਖੜ੍ਹੇ ਸਨ ਉੱਥੇ ਉਨ੍ਹਾਂ ਨੇ ਪੱਛਮ ਵੱਲ ਇਸ਼ਾਰਾ ਕੀਤਾ ਤੇ ਫ਼ਰਮਾਇਆ, ਉੱਥੇ ਸਟੇਸ਼ਨ, ਆਸ਼ਰਮ ਦੇ ਸਾਹਮਣੇ ਬਣੇਗਾ, ਸੰਗਤ ਨੂੰ ਅਰਾਮ ਰਹੇਗਾ’ ਕੁਝ ਹੀ ਸਮੇਂ ਬਾਅਦ ਸ਼ਹਿਨਸ਼ਾਹ ਜੀ ਦੇ ਇਲਾਹੀ ਬਚਨ ਪੂਰੇ ਹੋਏ ਤੇ ਆਸ਼ਰਮ ਦੇ ਸਾਹਮਣੇ ਸਟੇਸ਼ਨ ਬਣ ਗਿਆ, ਜਿਸਦਾ ਨਾਂਅ ਹੁਣ ਸੁਖਚੈਨ ਹੈ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
- ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’
17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਤਿਸੰਗ ਫ਼ਰਮਾਉਣ ਲਈ ਪਿੰਡ ਕੈਲੇ ਵਾਂਦਰ ਜ਼ਿਲ੍ਹਾ ਬਠਿੰਡਾ ਪਧਾਰੇ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ‘ਦੋ ਘੜੀ ਤੂੰ ਬੈਠ ਕੇ ਬੰਦੇ ਰਾਮ ਨਾਮ ਗੁਣ ਗਾ..’ ‘ਤੇ ਵਿਆਖਿਆ ਕੀਤੀ ਸਾਰੀ ਰਾਤ ਸਤਿਸੰਗ ਚੱਲਿਆ ਸਾਧ-ਸੰਗਤ ਦੇ ਪ੍ਰੇਮ ਨੂੰ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਰਾਤ ਦਾ ਸਤਿਸੰਗ ਸਮਾਪਤ ਹੋਣ ਤੋਂ ਬਾਅਦ ਪਰਮ ਪਿਤਾ ਜੀ ਨੇ ਫ਼ਿਰ ਅਗਲੇ ਦਿਨ ਉੱਥੇ ਸਤਿਸੰਗ ਫ਼ਰਮਾਇਆ ਸਤਿਸੰਗ ਦਾ ਪ੍ਰੇਮ ਵੇਖ ਕੇ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਫ਼ਰਮਾਇਆ ਕਿ ‘ਬੇਟਾ! ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ”।
ਪ੍ਰੇਮੀ ਧਨੀ ਰਾਮ ਨੂੰ ਕੋਲ ਸੱਦ ਕੇ ਪਰਮ ਪਿਤਾ ਜੀ ਨੇ ਫ਼ਰਮਾਇਆ ਕਿ ਬੇਟਾ, ਤੁਹਾਡੀ ਸਾਧ-ਸੰਗਤ ਪਹਿਲਾ ਨੰਬਰ ਲੈਣਾ ਚਾਹੁੰਦੀ ਹੈ ਇਸ ‘ਤੇ ਧਨੀਰਾਮ ਨੇ ਕਿਹਾ ਕਿ ਸਤਿਗੁਰੂ ਜੀ ਸਾਡੀ ਪ੍ਰੀਤ ਰੂਪੀ ਤਾਰ ਆਪ ਜੀ ਨਾਲ ਇਸੇ ਤਰ੍ਹਾਂ ਜੁੜੀ ਰਹੇ ਫਿਰ ਪਰਮ ਪਿਤਾ ਜੀ ਨੇ ਫ਼ਰਮਾਇਆ, ”ਬੇਟਾ! ਤੁਸੀਂ ਤਾਂ ਸਭ ਕੁਝ ਪਾ ਗਏ ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਫਿਰ ਕੀ ਰਹਿ ਗਿਆ” ਇੰਨਾ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।
ਅਗਲੇ ਸਤਿਸੰਗ ਨੇ ਹੋਰ ਜ਼ਿਆਦਾ ਉਤਸ਼ਾਹ ਵਿਖਾਇਆ ਸਤਿਗੁਰੂ ਜੀ ਨੇ ਖੁਸ਼ ਹੋ ਕੇ ਉਸ ਪਿੰਡ ਦਾ ਨਾਂਅ ਕੈਲੇ ਵਾਂਦਰ ਤੋਂ ਬਦਲ ਕੇ ‘ਨਸੀਬਪੁਰਾ’ ਰੱਖ ਦਿੱਤਾ ਤੇ ਫ਼ਰਮਾਇਆ, ”ਬੇਟਾ! ਇਹ ਤਾਂ ਨਸੀਬਾਂ ਵਾਲਾ ਨਗਰ ਹੈ” ਪਰਮ ਪਿਤਾ ਜੀ ਨੇ ਉਸ ਸਮੇਂ ਗਾਈ ਜਾ ਰਹੀ ਕਵਾਲੀ ‘ਚ ਇਹ ਲਾਈਨ ਜੋੜ ਦਿੱਤੀ ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
- ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਪਰ ਭਾਗਾਂਵਾਲੇ ਜੀਵ ਹੀ ਸਿਮਰਨ ਕਰਦੇ ਹਨ ਇਸ ਘੋਰ ਕਲਿਯੁਗ ‘ਚ ਲੋਕ ਹੋਰ ਕੰਮ-ਧੰਦਿਆਂ ‘ਚ ਮਸਤ ਹਨ ਪਰ ਮਾਲਕ ਦੀ ਭਗਤੀ ਇਬਾਦਤ ਕੋਈ ਭਾਗਾਂਵਾਲਾ ਹੀ ਕਰ ਪਾਉਂਦਾ ਹੈ ਜਾਂ ਜੋ ਇਨਸਾਨ ਆਪਣੀ ਖੁਦ-ਮੁਖਤਿਆਰੀ ਦਾ ਫਾਇਦਾ ਉਠਾਉਂਦੇ ਹੋਏ ਸਤਿਸੰਗ ਸੁਣਦੇ ਹਨ, ਅੱਲ੍ਹਾ, ਵਾਹਿਗੁਰੂ ਦੀ ਯਾਦ ‘ਚ ਬੈਠਦੇ ਹਨ, ਮਾਲਕ ਉਨ੍ਹਾਂ ਨੂੰ ਹਿੰਮਤ ਦਿੰਦਾ ਹੈ ਤੇ ਉਹ ਮਾਲਕ ਦੀ ਭਗਤੀ-ਇਬਾਦਤ ‘ਚ ਲੱਗ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਨਾਲ ਤਮਾਮ ਦੁਨੀਆ ਸੁਧਰ ਰਹੀ ਹੈ ਦੁਨੀਆ ਸੁਧਰੇਗੀ ਤਾਂ ਇਸ ਧਰਤੀ ‘ਤੇ ਪਿਆਰ-ਮੁਹੱਬਤ ਦੀ ਗੰਗਾ ਵਹਿ ਸਕਦੀ ਹੈ ਇਨਸਾਨ ਤਮਾਮ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ।
ਪਰ ਕੀ ਆਮ, ਭੋਲਾ-ਭਾਲਾ ਇਨਸਾਨ ਇਸ ‘ਤੇ ਯਕੀਨ ਕਰੇਗਾ ਦੁਨੀਆ ਸੁਧਰਨ ਨਾਲ, ਰਾਮ-ਨਾਮ ਥਾਂ-ਥਾਂ ਹੋਣ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਤਕਲੀਫ਼ ਹੁੰਦੀ ਹੈ ਕਿ ਜੇਕਰ ਇੰਜ ਹੀ ਰਾਮ-ਨਾਮ ਫੈਲਦਾ ਰਿਹਾ ਤਾਂ ਸਾਰੀ ਜਗ੍ਹਾ ਹੀ ਰਾਮ-ਨਾਮ ਹੋਵੇਗਾ ਤਾਂ ਭਾਈ, ਜੇਕਰ ਮਾਲਕ ਨੂੰ ਮਨਜ਼ੂਰ ਹੈ ਤਾਂ ਅਜਿਹਾ ਹੀ ਹੋਵੇਗਾ ਕਿਉਂਕਿ ਜਦੋਂ ਉਸਦੀ ਮਰਜ਼ੀ ਹੁੰਦੀ ਹੈ ਉਦੋਂ ਰਾਮ-ਨਾਮ ਹੁੰਦਾ ਹੈ ਰਾਮ-ਨਾਮ ਚੱਲ ਰਿਹਾ ਹੈ ਬਸ, ਤੁਸੀਂ ਉਸ ਨਾਲ ਜੁੜ ਜਾਓ ਉਹ ਧੁਨ, ਅਨਹਦ-ਨਾਦ ਜੋ ਤੁਹਾਡੇ ਅੰਦਰ ਚੱਲ ਰਿਹਾ ਹੈ, ਤੁਸੀਂ ਜਿਵੇਂ ਹੀ ਉਸ ਨਾਲ ਜੁੜੋਗੇ ਤਾਂ ਉਹ ਅੰਦਰ-ਬਾਹਰੋਂ ਉਸ ਦਇਆ-ਮਿਹਰ, ਰਹਿਮਤ ਨਾਲ ਮਿਲਾ ਦੇਵੇਗਾ ਜੋ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਮਿਟਾਉਂਦਿਆਂ ਤੁਹਾਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗੀ।