ਮਹਿਲਾ ਨੇ ਚੱਲਦੀ ਰੇਲ ਗੱਡੀ ’ਚ ਦਿੱਤਾ ਬੱਚੇ ਨੂੰ ਜਨਮ, ਰੇਲ ਅੰਦਰ ਸਭ ਨੇ ਮਨਾਈ ਖੁਸ਼ੀ

Good News
ਮਹਿਲਾ ਨੇ ਚੱਲਦੀ ਰੇਲ ਗੱਡੀ ’ਚ ਦਿੱਤਾ ਬੱਚੇ ਨੂੰ ਜਨਮ, ਲੱਗਿਆ ਵਧਾਈਆਂ ਦਾ ਤਾਂਤਾ

ਮਾਂ ਤੇ ਬੱਚਾ ਦੋਵੋਂ ਤੰਦਰੁਸਤ (Good News)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚੋਂ ਲੰਘ ਕੇ ਲਖਨਊ ਨੂੰ ਜਾ ਰਹੀ ਰੇਲ ਗੱਡੀ ’ਚ ਇੱਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਖੁਸ਼ਕਿਸਮਤੀ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਜੱਚਾ ਤੇ ਬੱਚਾ ਦੋਵੇਂ ਠੀਕ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਲਖਨਊ ਜਾ ਰਹੀ ਰੇਲ ਗੱਡੀ ਜਿਉਂ ਹੀ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾ ਵਿਖੇ ਪਹੁੰਚੀ ਤਾਂ ਰੇਲ ਗੱਡੀ ’ਚ ਸਫ਼ਰ ਕਰ ਰਹੀ ਮਹਿਲਾ ਸੋਨਮ ਵਾਸੀ ਲੁਧਿਆਣਾ ਨੇ ਇੱਕ ਬੱਚੇ ਜਨਮ ਦਿੱਤਾ। ਜਿਸ ਤੋਂ ਬਾਅਦ ਸਮਰਾਲਾ ਰੇਲਵੇ ਸਟੇਸ਼ਨ ਤੋਂ ਜੱਚਾ ਤੇ ਬੱਚਾ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। Good News

ਇਹ ਵੀ ਪੜ੍ਹੋ: ਮਿਡ-ਡੇਅ-ਮੀਲ ਤੇ ਆਸ਼ਾ ਵਰਕਰਾਂ ਲਈ ਆਈ ਵੱਡੀ ਖ਼ਬਰ

ਜਿੱਥੇ ਡਾਕਟਰਾਂ ਦੁਆਰਾ ਮਾਂ ਤੇ ਬੱਚੇ ਦਾ ਚੈੱਕਅੱਪ ਕਰਕੇ ਦੋਵਾਂ ਨੂੰ ਤੰਦਰੁਸਤ ਦੱਸਿਆ ਹੈ। ਸੋਨਮ ਦੇ ਪਤੀ ਅੰਕੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਜੋ ਅੱਠ ਮਹੀਨਿਆਂ ਦੀ ਗਰਭਵਤੀ ਸੀ, ਨਾਲ ਲੁਧਿਆਣਾ ਤੋਂ ਲਖਨਊ ਜਾ ਰਿਹਾ ਸੀ। ਜਦ ਉਹ ਰੇਲ ਗੱਡੀ ਰਾਹੀਂ ਲਲਕਲਾ ਨੇੜੇ ਪਹੁੰਚੇ ਤਾਂ ਉਸਦੀ ਪਤਨੀ ਨੂੰ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ। ਤੁਰੰਤ ਰੇਲਵੇ ਸਟਾਫ਼ ਦੀਆਂ ਮਹਿਲਾਵਾਂ ਨੇ ਉਸਦੀ ਪਤਨੀ ਨੂੰ ਸੰਭਾਲਿਆ ਅਤੇ ਸਮਰਾਲਾ ਰੇਲਵੇ ਸਟੇਸ਼ਨ ’ਤੇ ਸੂਚਿਤ ਕਰਕੇ ਐਂਬੂਲੈਂਸ ਮੰਗਵਾਈ ਪਰ ਇਸ ਤੋਂ ਪਹਿਲਾਂ ਹੀ ਚੱਲਦੀ ਗੱਡੀ ’ਚ ਸੋਨਮ ਨੇ ਬੱਚੇ ਨੂੰ ਜਨਮ ਦੇ ਦਿੱਤਾ ਜਿਸ ਤੋਂ ਬਾਅਦ ਸਮਰਾਲਾ ਸਟੇਸ਼ਨ ਤੋਂ ਐਂਬੂਲੈਂਸ ਸੋਨਮ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵੇਂ ਠੀਕ ਹਨ। ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਚੱਲਦੀ ਰੇਲ ਗੱਡੀ ’ਚ ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਸੋਨਮ ਤੇ ਉਸਦਾ ਬੱਚਾ ਦੋਵੇਂ ਠੀਕ ਹਨ। Good News