ਅਮਰੀਕੀ ਫੌਜੀਆਂ ਦੀ ਵਾਪਸੀ ਖੱਬੇਪੱਖੀ ਸਾਜਿਸ਼ ਤਾਂ ਨਹੀਂ?
ਤਾਕਤਵਰ ਅਮਰੀਕੀ ਫੌਜੀਆਂ ਦੀ ਅਫ਼ਗਾਨਿਸਤਾਨ ਤੋਂ ਅਚਾਨਕ ਵਾਪਸੀ ਦੇ ਫੈਸਲੇ ਨਾਲ ਦੁਨੀਆ ਹੈਰਾਨ ਹੈ ਪੂਰਨ ਰੂਪ ਨਾਲ ਫੌਜ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ’ਚ ਘਟਨਾਕ੍ਰਮ ਕਿਸ ਤਰ੍ਹਾਂ ਦੀ ਕਰਵਟ ਲਵੇਗਾ, ਇਸ ਸਵਾਲ ਦਾ ਜਵਾਬ ਅੰਤਰਰਾਸ਼ਟਰੀ ਜੰਗੀ ਅਤੇ ਕੂਟਨੀਤਿਕ ਜਾਣਕਾਰਾਂ ਕੋਲ ਵੀ ਨਹੀਂ ਹੈ ਪਰ ਹੁਣ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਸਾਸਦ ਜਿਮ ਬੈਂਕਸ ਦੇ ਬਿਆਨ ਤੋਂ ਬਾਅਦ ਇਸ ਬੁਝਾਰਤ ’ਤੇ ਪਈ ਧੂੜ ਉੱਡਦੀ ਦਿਸ ਰਹੀ ਹੈ ਦਰਅਸਲ ਇਹ ਸਵਾਲ ਪੂਰੀ ਦੁਨੀਆ ’ਚ ਉੱਠ ਰਿਹਾ ਹੈ ਕਿ ਕੀ ਅਮਰੀਕਾ ਦਾ ਮਿੱਤਰ ਰਾਸ਼ਟਰਾਂ ਦੀਆਂ ਫੌਜਾਂ ਇੰਨੀਆਂ ਕਮਜ਼ੋਰ ਹਨ ਕਿ ਲੋਕਤੰਤਰ ਅਤੇ ਮਾਨਵਤਾ ਵਿਰੋਧੀ ਤਾਲਿਬਾਨ ਦੇ ਸਾਹਮਣੇ ਗੋਡੇ ਟੇਕ ਦੇਣ? ਇਸ ਪਿੱਠਭੂਮੀ ’ਚ ਹੁਣ ਸਮਝ ਆ ਰਿਹਾ ਹੈ ਕਿ ਅਮਰੀਕਾ ਦੇ ਜੋ ਬਾਇਡੇਨ ਦੀ ਅਗਵਾਈ ਵਾਲੀ ਡੈਮੋਕੇ੍ਰਟਿਕ ਸਰਕਾਰ ਦਾ ਇਹ ਸਭ ਕੀਤਾ-ਕਰਾਇਆ ਹੈ।
ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਜਿਸ ਚੀਨ ਨਾਲ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰ-ਪਾਰ ਦੀ ਲੜਾਈ ਲੜਨ ਦੀ ਧਾਰ ਲਈ ਸੀ, ਉਸ ਦੇ ਹਮਾਇਤੀ ਤਾਲਿਬਾਨੀਆਂ ਦੇ ਸਾਹਮਣੇ ਬਾਇਡੇਨ ਅਚਾਨਕ ਝੁਕ ਗਏ? ਕੀ ਚੀਨ ਅਤੇ ਬਾਇਡੇਨ ਨੇ ਖੱਬੇਪੱਖੀ ਵਿਚਾਰਕ ਹਮਾਇਤ ਦੇ ਚੱਲਦਿਆਂ ਅਜਿਹਾ ਕੀਤਾ? ਅਤੇ ਫ਼ਿਰ ਅਚਾਨਕ ਫੌਜ ਨੂੰ ਅਫਗਾਨ ਤੋਂ ਵਾਪਸ ਬੁਲਾਉਣ ਦਾ ਐਲਾਨ ਕਰ ਦਿੱਤਾ? ਹਾਲਾਂਕਿ ਅਮਰੀਕੀ ਫੌਜ ਦੀ ਵਾਪਸੀ ਦਾ ਤਾਲਿਬਾਨ ਨਾਲ ਸਮਝੌਤਾ ਕਤਰ ਦੀ ਰਾਜਧਾਨੀ ਦੋਹਾ ’ਚ ਫਰਵਰੀ 2020 ’ਚ ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਹੋਇਆ ਸੀ ਪਰ ਟਰੰਪ ਨੇ ਤਾਲਿਬਾਨ ਦੇ ਇਸ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਅਫ਼ਗਾਨਿਸਤਾਨ ਦਾ ਇਸਲਾਮਿਕ ਆਕਾ ਹੈ ਟਰੰਪ ਕਾਹਲ ’ਚ ਹਥਿਆਰਾਂ ਦਾ ਜ਼ਖੀਰਾ ਅਫ਼ਗਾਨ ਦੀ ਧਰਤੀ ’ਤੇ ਹੀ ਛੱਡ ਕੇ ਫੌਜ ਵਾਪਸੀ ਦੇ ਪੱਖ ’ਚ ਵੀ ਨਹੀਂ ਸਨ।
ਇਸ ਵਜ੍ਹਾ ਦਾ ਖੁਲਾਸਾ ਹੁਣ ਅਮਰੀਕਾ ਦੀ ਵਿਰੋਧੀ ਪਾਰਟੀ ਰਿਪਬਲਿਕਨ ਕਰਨ ਲੱਗੀ ਹੈ ਪਾਰਟੀ ਦੇ ਸਾਂਸਦ ਜਿਮ ਬੈਂਕਸ ਨੇ ਕਿਹਾ ਹੈ ਕਿ ਬਾਇਡੇਨ ਸਰਕਾਰ ਦੀ ਜ਼ਲਦਬਾਜ਼ੀ ਦੀ ਵਜ੍ਹਾ ਨਾਲ ਤਾਲਿਬਾਨੀਆਂ ਨੂੰ ਅਫ਼ਗਾਨ ’ਚ ਵੱਡੀ ਤਾਕਤ ਮਿਲ ਗਈ ਹੈ ਤਾਲਿਬਾਨ ਦੇ ਹੱਥ 85 ਬਿਲੀਅਨ ਡਾਲਰ ਦੇ ਅਮਰੀਕੀ ਫੌਜ ਦੇ ਹਥਿਆਰ ਅਤੇ ਹੋਰ ਸਾਮਾਨ ਲੱਗ ਗਿਆ ਹੈ ਇਨ੍ਹਾਂ ’ਚ 75 ਹਜ਼ਾਰ ਫੌਜੀਆਂ ਨੂੰ ਢੋਹਣ ਵਾਲੇ ਵਾਹਨ, 200 ਤੋਂ ਜ਼ਿਆਦਾ ਜਹਾਜ਼ ਅਤੇ ਹਾਕ ਹੈਲੀਕਾਪਟਰ, 6 ਲੱਖ ਮਿੰਨੀ ਅਤੇ ਮੱਧਮ ਹਥਿਆਰ ਤੇ ਵੱਡੀ ਮਾਤਰਾ ’ਚ ਗੋਲਾ-ਬਾਰੂਦ ਸ਼ਾਮਲ ਹੈ ਇਹ ਤਾਕਤ ਐਨੀ ਵੱਡੀ ਹੈ ਕਿ ਤਾਲਿਬਾਨੀਆਂ ਕੋਲ ਦੁਨੀਆ ਦੇ 85 ਫੀਸਦੀ ਦੇਸ਼ਾਂ ਤੋਂ ਕਿਤੇ ਜ਼ਿਆਦਾ ਬਲੈਕ ਹਾਕ ਲੜਾਕੂ ਹੈਲੀਕਾਪਟਰ ਆ ਗਏ ਹਨ ਇਸ ਹਵਾਈ ਤਾਕਤ ਨਾਲ ਤਾਲਿਬਾਨੀ ਕਿਤੇ ਵੀ ਕਹਿਰ ਢਾਹ ਸਕਦੇ ਹਨ ਇਨ੍ਹਾਂ ’ਚ ਨਾਈਟ ਡਿਵਾਇਸ ਅਤੇ ਬੁਲੇਟ ਪਰੂਫ਼ ਜੈਕਟ ਵੀ ਹਨ ਹਾਲਾਂਕਿ ਤਾਲਿਬਾਨ ਦੇ ਹੱਥ ਉਹ ਬਾਇਓਮੈਟਿ੍ਰਕ ਲੈਪਟਾਪ ਅਤੇ ਕੰਪਿਊਟਰ ਵੀ ਆ ਗਏ ਹਨ, ਜਿਨ੍ਹਾਂ ’ਚ ਅਮਰੀਕਾ ਦੀ ਮੱਦਦ ਕਰਨ ਵਾਲੇ ਅਫ਼ਗਾਨੀਆਂ ਦੇ ਨਾਂਅ ਅਤੇ ਪਤੇ ਦਰਜ ਹਨ ਸਾਫ਼ ਹੈ, ਤਾਲਿਬਾਨੀ ਇਨ੍ਹਾਂ ਲੋਕਾਂ ਤੋਂ ਚੁਣ-ਚੁਣ ਬਦਲਾ ਲੈਣਗੇ?
ਅਮਰੀਕੀ ਫੌਜ ਦੇ ਸਾਬਕਾ ਸਲਾਹਕਾਰ ਜੋਨਾਥਨ ਸਕ੍ਰੋਡਨ ਦਾ ਕਹਿਣਾ ਹੈ ਕਿ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ’ਤੇ ਕਬਜ਼ਾ ਕਰ ਲੈਣਾ ਤਾਂ ਅਸਾਨ ਹੈ, ਪਰ ਇਨ੍ਹਾਂ ਦਾ ਇਸਤੇਮਾਲ ਮੁਸ਼ਕਲ ਹੈ ਕਿਉਂਕਿ ਇਨ੍ਹਾਂ ਨੂੰ ਉਡਾਉਣ ਲਈ ਪੂਰੀ ਇੱਕ ਟਰੇਂਡ ਟੀਮ ਦੀ ਲੋੜ ਪੈਂਦੀ ਹੈ ਉਡਾਣ ਭਰਨ ਤੋਂ ਬਾਅਦ ਇਨ੍ਹਾਂ ’ਚ ਸੁਧਾਰ ਦੀ ਵੀ ਜ਼ਰੂਰਤ ਹੁੰਦੀ ਹੈ ਇਨ੍ਹਾਂ ਦੀ ਦੇਖਭਾਲ ਲਈ ਨਿੱਜੀ ਠੇਕੇਦਾਰ ਸਨ, ਜੋ ਅਫ਼ਗਾਨ ਦੇ ਤਾਲਿਬਾਨ ਦੇ ਕਬਜ਼ੇ ’ਚ ਆਉਣ ਤੋਂ ਪਹਿਲਾਂ ਹੀ ਪਰਤ ਆਏ ਹਨ ਫ਼ਿਰ ਵੀ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਅਲਬੱਤਾ ਇੱਕ ਸੰਭਾਵਨਾ ਇਹ ਵੀ ਉੱਠ ਰਹੀ ਹੈ ਕਿ ਅੱਤਵਾਦੀਆਂ ਦੇ ਹੱਥ ਜੋ ਹਥਿਆਰ ਆਏ ਹਨ, ਉਨ੍ਹਾਂ ਦੀ ਉਹ ਕਾਲਾਬਜ਼ਾਰੀ ਵੀ ਕਰ ਸਕਦੇ ਹਨ ਤਾਲਿਬਾਨ ਬਦਲਿਆ ਹੋਇਆ ਦਿਸਣ ਦਾ ਦਾਅਵਾ ਬੇਸ਼ੱਕ ਹੀ ਕਰ ਰਿਹਾ ਹੋਵੇ, ਪਰ ਉਸ ਦੇ ਹੱਥ ਜੋ ਹੋਰ ਅੱਤਵਾਦੀ ਸੰਗਠਨ ਹਨ, ਉਨ੍ਹਾਂ ਤੋਂ ਦੂਰੀ ਬਣਾਉਣਾ ਮੁਸ਼ਕਿਲ ਹੈ ਇਹੀ ਵਜ੍ਹਾ ਹੈ ਕਿ ਮੌਜੂਦਾ 5 ਲੱਖ ਤੋਂ ਵੀ ਜ਼ਿਆਦਾ ਅਫ਼ਗਾਨੀ ਜਾਨ ਜੋਖ਼ਿਮ ’ਚ ਪਾ ਕੇ ਦੇਸ਼ ਛੱਡਣ ਨੂੰ ਤਿਆਰ ਹਨ ਕਿਉਂਕਿ ਇਨ੍ਹਾਂ ਨੂੰ ਆਪਣਾ ਭਵਿੱਖ ਬੇਯਕੀਨੀ ਦੇ ਹਨ੍ਹੇਰੇ ’ਚ ਡੁੱਬਿਆ ਲੱਗ ਰਿਹਾ ਹੈ ਇਸ ਦੇ ਬਾਵਜ਼ੂਦ ਤਾਲਿਬਾਨੀ ਇਨ੍ਹਾਂ ਹਥਿਆਰਾਂ ਨੂੰ ਪਾ ਕੇ ਇਸ ਲਈ ਮਜ਼ਬੂਤ ਲੱਗ ਰਹੇ ਹਨ, ਕਿਉਂਕਿ ਜੋ 80 ਹਜ਼ਾਰ ਅਫ਼ਗਾਨੀ ਫੌਜੀ ਤਾਲਿਬਾਨੀਆਂ ਦੇ ਸਾਹਮਣੇ ਸਮੱਰਪਣ ਕਰ ਚੁੱਕੇ ਹਨ, ਉਨ੍ਹਾਂ ’ਚੋਂ ਕੁਝ ਇਨ੍ਹਾਂ ਹਥਿਆਰਾਂ ਅਤੇ ਹੈਲੀਕਾਪਟਰਾਂ ਨੂੰ ਚਲਾਉਣ ’ਚ ਅਮਰੀਕੀ ਟਰੇਨਰਾਂ ਦੁਆਰਾ ਮਾਹਿਰ ਕਰ ਦਿੱਤੇ ਗਏ ਹਨ ਧਰਮ ਅਤੇ ਨਸਲੀ ਇੱਕਰੂਪਤਾ ਦੇ ਚੱਲਦਿਆਂ ਇਹ ਤਾਲਿਬਾਨ ਨਾਲ ਖੜੇ੍ਹ ਹੋ ਗਏ ਹਨ।
ਜਿਮ ਬੈਂਕਸ ਦਾ ਬਿਆਨ ਇਸ ਲਈ ਵੀ ਤਰਕਸੰਗਤ ਹੈ, ਕਿਉਂਕਿ ਬਾਇਡੇਨ ਚੋਣ ਪ੍ਰਚਾਰ ਦੌਰਾਨ ਕਹਿੰਦੇ ਰਹੇ ਹਨ ਕਿ ਉਹ ਚੀਨ ਨਾਲ ਤਣਾਅਪੂਰਨ ਸਬੰਧ ਨਹੀਂ ਰੱਖਣਗੇ ਜਦੋਂਕਿ ਡੋਨਾਲਡ ਟਰੰਪ ਨੇ ਚੀਨ ਵੱਲੋਂ ਕੋਵਿਡ-19 ਵਾਇਰਸ ਦੇ ਬਨਾਉਟੀ ਰੂਪ ’ਚ ਪੈਦਾ ਕਰਨ ਦੀਆਂ ਸੰਭਾਵਨਾਵਾਂ ਦੇ ਚੱਲਦਿਆਂ ਕਈ ਪਾਬੰਦੀਆਂ ਲਾ ਦਿੱਤੀਆਂ ਸਨ ਇਸ ਸੰਭਾਵਨਾ ਦੀ ਪੁਸ਼ਟੀ ਅਮਰੀਕਾ ਵੱਲੋਂ ਕੀਤੀ ਗਈ ਉਸ ਏਅਰ ਸਟ੍ਰਰਾਇਕ ਤੋਂ ਵੀ ਹੋਈ ਹੈ, ਜਿਸ ਦੇ ਚੱਲਦਿਆਂ ਆਈਐਸ-ਖੁਰਾਸਾਨ ਗੁੱਟ ਦੇ ਉਸ ਕੱਟੜਪੰਥੀ ਨੂੰ ਮਾਰ ਦਿੱਤਾ ਹੈ, ਜਿਸ ਨੇ ਕਾਬੁਲ ਹਵਾਈ ਅੱਡੇ ’ਤੇ ਆਤਮਘਾਤੀ ਹਮਲੇ ਦੀ ਸਾਜਿਸ਼ ਰਚੀ ਸੀ ਅਮਰੀਕੀ ਫੌਜ ਦੇ ਦਫ਼ਤਰ ਪੇਂਟਾਗਨ ਨੇ ਇਹ ਦਾਅਵਾ ਕੀਤਾ ਹੈ ਇੱਥੇ ਸਵਾਲ ਉੱਠ ਰਿਹਾ ਹੈ ਕਿ ਅਮਰੀਕਾ ਨੇ ਆਖ਼ਰਕਾਰ ਇਸ ਹਵਾਈ ਅੱਡੇ ਅਤੇ ਹੋਰ ਹਵਾਈ ਅੱਡਿਆਂ ’ਤੇ ਖੜ੍ਹੇ ਹਾਕ ਹੈਲੀਕਾਪਟਰਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਨਸ਼ਟ ਕਿਉਂ ਨਹੀਂ ਕੀਤਾ? ਸਮਾਂ ਪਾ ਕੇ ਇਹੀ ਹੈਲੀਕਾਪਟਰ ਤਾਲਿਬਾਨੀਆਂ ਦੀ ਹਵਾਈ ਤਾਕਤ ਬਣ ਸਕਦੇ ਹਨ?
ਇਸ ਮਕਸਦ ਦੇ ਪਿੱਛੇ ਇਹ ਕੂਟਨੀਤਿਕ ਮਨਸ਼ਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਤਾਲਿਬਾਨ ਨੂੰ ਬਾਇਡੇਨ ਸਰਕਾਰ ਏਨੀ ਤਾਕਤ ਦੇ ਦੇਣਾ ਚਾਹੁੰਦੀ ਹੈ, ਜਿਸ ਨਾਲ ਰੂਸ ਅਤੇ ਤੁਰਕੀ ਵਰਗੇ ਦੇਸ਼ ਭੈਅਭੀਤ ਰਹਿਣ ਦਰਅਸਲ ਚੀਨ ਨੇ ਇਸਲਾਮਿਕ ਈਸਟ ਤੁਰਕੀਸਤਾਨ ਮੂਵਮੈਂਟ ਨੂੰ ਅੱਤਵਾਦੀ ਸੰਗਠਨ ਦਾ ਦਰਜਾ ਦਿੱਤਾ ਹੋਇਆ ਹੈ ਇਸ ਕਾਰਨ ਤੁਰਕੀ ਅਤੇ ਚੀਨ ’ਚ ਦੂਰੀ ਬਣੀ ਹੋਈ ਹੈ ਉਂਜ ਤਾਲਿਬਾਨੀਆਂ ਨੂੰ ਇਨ੍ਹਾਂ ਹਥਿਆਰਾਂ ਦੇ ਇਸਤੇਮਾਲ ਲਈ ਕਿਸੇ ਨੈਤਿਕ ਕਾਰਨ ਦੀ ਜ਼ਰੂਰਤ ਨਹੀਂ ਹੈ ਅਲਬੱਤਾ ਬਾਇਡੇਨ ਭਾਰਤ ਦੇ ਟਰੰਪ ਵਾਂਗ ਸ਼ੁੱਭਚਿੰਤਕ ਨਹੀਂ ਹੋ ਸਕਦੇ, ਇਸ ਲਿਹਾਜ਼ ਨਾਲ ਇੱਕ ਸੰਭਾਵਨਾ ਇਹ ਵੀ ਹੈ ਕਿ ਤਾਲਿਬਾਨ ਜੇਕਰ ਆਪਣੇ ਮੱਦਦਗਾਰ ਪਾਕਿਸਤਾਨ ਦੇ ਜਰੀਏ ਇਨ੍ਹਾਂ ਹਥਿਆਰਾਂ ਦੀ ਵਰਤੋਂ ਭਾਰਤ ਖਿਲਾਫ਼ ਕਰਦਾ ਹੈ ਤਾਂ ਭਾਰਤ ਨੂੰ ਆਪਣੀ ਸੁਰੱਖਿਆ ਲਈ ਅਮਰੀਕਾ ਤੋਂ ਹਥਿਆਰ ਖਰੀਦਣ ਨੂੰ ਮਜ਼ਬੂਰ ਹੋਣਾ ਪਵੇਗਾ? ਭਾਵ ਬਾਇਡੇਨ ਦੋਵਾਂ ਹੱਥਾਂ ’ਚ ਲੱਡੂ ਰੱਖਣਾ ਚਾਹੁੰਦੇ ਹਨ।
ਅਚਾਨਕ ਅਮਰੀਕੀ ਫੌਜਾਂ ਦੇ ਹਟਣ ਨਾਲ ਹੀ, ਤਾਲਿਬਾਨੀਆਂ ਦੇ ਅਫ਼ਗਾਨੀ ਸੱਤਾ ’ਤੇ ਕਾਬਜ਼ ਹੋਣ ਦੇ ਮਨਸੂਬੇ ਪੂਰੇ ਹੋ ਗਏ ਚੀਨ ਵੀ ਤਾਲਿਬਾਨੀਆਂ ਦੇ ਸਮੱਰਥਨ ’ਚ ਇਸ ਲਈ ਆ ਖੜ੍ਹਾ ਹੋਇਆ ਹੈ, ਕਿਉਂਕਿ ਉਹ ਅਫ਼ਗਾਨਿਸਤਾਨ ਦੀ ਧਰਤੀ ’ਚ ਸਮਾਏ ਖਣਿੱਜਾਂ ਦੀ ਵਰਤੋਂ ਕਰਨ ਦੀ ਇੱਛਾ ਪਾਲ ਰਿਹਾ ਹੈ ਇਸ ਲਈ ਇਸ ਘਟਨਾਕ੍ਰਮ ਦੀ ਸ਼ੁਰੂਆਤ ਤੋਂ ਹੀ ਚੀਨ ਤਾਲਿਬਾਨ ਦੇ ਉਤਸ਼ਾਹ ’ਚ ਲੱਗਾ ਹੈ।
ਦਰਅਸਲ ਚਾਲਬਾਜ਼ ਚੀਨ ਦੀ ਜ਼ਮੀਨ ਦੀ ਇੱਕ ਪੱਟੀ ਚੀਨ ਨੂੰ ਅਫ਼ਗਾਨਿਸਤਾਨ ਦੀ ਸੀਮਾ ਨਾਲ ਜੋੜਦੀ ਹੈ ਚੀਨ ਜਿਸ ਦੇਸ਼ ਦੀ ਵੀ ਮੱਦਦ ਕਰਦਾ ਹੈ, ਉਸ ਦੇ ਆਰਥਿਕ ਅਤੇ ਖਣਿੱਜ ਦੀ ਵਰਤੋਂ ਲਈ ਪ੍ਰਸਿੱਧ ਹੈ ਅਫ਼ਗਾਨ ਦੀ ਇਸ ਧਰਤੀ ਉੱਪਰ ਸੁੱਕਾ ਮੇਵਾ ਅਤੇ ਹੇਠਾਂ ਖਣਿੱਜਾਂ ਦੇ ਭੰਡਾਰ ਹਨ ਇਨ੍ਹਾਂ ਖਣਿਜਾਂ ਦੇ ਖਦਾਨ ਦੀ ਤਕਨੀਕ ਅਫ਼ਗਾਨ ਕੋਲ ਨਹੀਂ ਹੈ ਲਿਹਾਜਾ ਕਥਿਤ ਤਾਲਿਬਾਨੀ ਸਰਕਾਰ ਨੂੰ ਦੇਸ਼ ਦੀ ਮਾਲੀ ਹਾਲਤ ਬਹਾਲ ਰੱਖਣੀ ਹੈ ਤਾਂ ਖਣਿੱਜਾਂ ਦਾ ਖਦਾਨ ਜ਼ਰੂਰੀ ਹੈ ਇਨ੍ਹਾਂ ਖਣਿੱਜਾਂ ਨਾਲ ਚੀਨ ਕੋਰੋਨਾ ਦੇ ਚੱਲਦਿਆਂ ਉਦਯੋਗਾਂ ਦੀ ਸੁਸਤ ਹੋਈ ਚਾਲ ਨੂੰ ਤੇਜ਼ੀ ਦੇ ਸਕਦਾ ਹੈ ਚੀਨ ਦਾ ਏਸ਼ੀਆ ਨੂੰ ਜੋੜਨ ਵਾਲਾ ਬੇਲਟ ਐਂਡ ਰੋਡ ਪ੍ਰੋਜੈਕਟ ਨੂੰ ਵੀ ਇਸ ਧਰਤੀ ਤੋਂ ਲੰਘਣਾ ਹੈ ਇਸ ਲਈ, ਚੀਨ ਦਾ ਤਾਲਿਬਾਨ ਦੇ ਪੱਖ ’ਚ ਨਰਮ ਅਤੇ ਮੱਦਦਗਾਰ ਰੁਖ ਫ਼ਲਦਾਈ ਸਾਬਤ ਹੋ ਸਕਦਾ ਹੈ ਪਰ ਚੀਨ ਜਿਸ ਤਰ੍ਹਾਂ ਦੀਆਂ ਚਲਾਕੀਆਂ ਵਰਤਣ ਦਾ ਆਦੀ ਹੈ, ਉਸ ਪਰਿਪਪੱਖ ’ਚ ਨਹੀਂ ਲੱਗਦਾ ਕਿ ਦੋਵਾਂ ਦਾ ਤਾਲਮੇਲ ਲੰਮੇ ਸਮੇਂ ਤੱਕ ਚੱਲੇਗਾ? ਇਸ ਲਈ ਅਫ਼ਗਾਨਿਸਤਾਨ ਤੋਂ ਫੌਜੀਆਂ ਦੀ ਜਿਸ ਤਰ੍ਹਾਂ ਜਲਦਬਾਜੀ ਨਾਲ ਵਾਪਸੀ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸ ’ਚ ਜਿਮ ਬੈਂਕਸ ਅਤੇ ਹੋਰ ਜਾਣਕਾਰ ਖੱਬੇਪੱਥੀ ਹਿੱਤ ਅਤੇ ਹਰਕਤਾਂ ਦੀ ਸੰਭਾਵਨਾ ਦੇਖ ਰਹੇ ਹਨ, ਤਾਂ ਵਰਤਮਾਨ ਹਾਲਾਤਾਂ ’ਚ ਉਹ ਬੇਮਤਲਬ ਨਹੀਂ ਹੈ।
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ