ਠੋਸ ਕੂੜੇ ਦੀ ਬੇਲਗਾਮ ਸਮੱਸਿਆ

ਠੋਸ ਕੂੜੇ ਦੀ ਬੇਲਗਾਮ ਸਮੱਸਿਆ

ਕੌਮੀ ਹਰਿਆਵਲ ਸੰਸਥਾ (ਐਨਜੀਟੀ) ਨੇ ਪੰਜਾਬ ਸਰਕਾਰ ਨੂੰ ਕੂੜੇ ਦਾ ਨਿਪਟਾਰਾ ਨਾ ਕਰਨ ਦੇ ਮਾਮਲੇ ’ਚ 2000 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਹੈ ਪਿਛਲੇ ਹਫ਼ਤੇ ਰਾਜਸਥਾਨ ਖਿਲਾਫ਼ ਵੀ ਅਜਿਹੀ ਕਾਰਵਾਈ ਕੀਤੀ ਗਈ ਰਾਜਸਥਾਨ ਨੂੰ 3000 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਸੀ ਉੱਤਰ ਪ੍ਰਦੇਸ਼ ਨੂੰ 100 ਕਰੋੜ ਦਾ ਜ਼ੁਰਮਾਨਾ ਹੋ ਚੁੱਕਾ ਹੈ ਇਹ ਕਾਰਵਾਈਆਂ ਇਹ ਜ਼ਰੂਰ ਸਾਬਤ ਕਰਦੀਆਂ ਹਨ ਕਿ ਸੂਬਾ ਸਰਕਾਰਾਂ ਕੂੜੇ ਦੇ ਨਿਬੇੜੇ ਲਈ ਠੋਸ ਨੀਤੀਆਂ ਤੇ ਪ੍ਰੋਗਰਾਮ ਨਹੀਂ ਬਣਾ ਸਕੀਆਂ ਕੂੜਾ ਡੰਪ ਨਾ ਤਾਂ ਸਮੇਂ ਸਿਰ ਬਣਾਏ ਜਾਂਦੇ ਹਨ ਤੇ ਨਾ ਹੀ ਇਸ ਸਬੰਧੀ ਜਨਤਾ ਦੀ ਸਹਿਮਤੀ ਲਈ ਜਾਂਦੀ ਹੈ ਬਹੁਤ ਸਾਰੇ ਕੂੜਾ ਡੰਪ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਵੀ ਕਾਮਯਾਬ ਨਹੀਂ?ਹੁੰਦੇ ਅਸਲ ’ਚ ਸਿਆਸੀ ਹਿੱਤ ਵੀ ਇਸ ਮਾਮਲੇ?’ਚ ਅੜਿੱਕਾ ਬਣਦੇ ਹਨ ਜੇਕਰ ਕੂੜੇ ਪ੍ਰਤੀ ਲਾਪ੍ਰਵਾਹੀ ਤੇ ਢਿੱਲਮੱਸ ਵਾਲਾ ਰਵੱਈਆ ਹੀ ਅਪਣਾਇਆ ਗਿਆ ਤਾਂ ਇਹ ਪੰਜਾਬ ਦੇ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਜਾਵੇਗਾ ਅਸਲ ’ਚ ਵਧ ਰਹੇ

ਉਦਯੋਗੀਕਰਨ, ਅਬਾਦੀ ਦੇ ਵਾਧੇ ਤੇ ਉਤਪਾਦਨਾਂ ਦੀ ਪੈਕਿੰਗ ਦੇ ਨਵੇਂ ਢੰਗ-ਤਰੀਕਿਆਂ ਨਾਲ ਕੂੜਾ ਵਧ ਰਿਹਾ ਹੈ ਖਾਸਕਰ ਪਲਾਸਟਿਕ ਦਾ ਕੂੜਾ ਬਹੁਤ ਜ਼ਿਆਦਾ ਵਧ ਰਿਹਾ ਹੈ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਹੋਣ ਦੇ ਬਾਵਜ਼ੂਦ ਇਸ ਦੀ ਵਰਤੋਂ ਧੜੱਲੇ ਨਾਲ ਜਾਰੀ ਹੈ ਕਾਨੂੰਨ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਜਾਂਦਾ ਹੈ ਸੂਬਾ ਸਰਕਾਰਾਂ ਵੱਲੋਂ ਕੂੜਾ ਪਲਾਂਟਾਂ ਲਈ ਲੋੜੀਂਦੀ ਰਾਸ਼ੀ ਖਰਚੀ ਹੀ ਨਹੀਂ ਜਾ ਰਹੀ ਜਿਹੜੇ ਕੰਮ ਲਈ 5000 ਕਰੋੜ ਰੁਪਏ ਦੀ ਜ਼ਰੂਰਤ ਹੈ?

ਉੱਥੇ 200-400 ਕਰੋੜ ਰੁਪਏ ਨਾਲ ਬੁੱਤਾ ਸਾਰਿਆ ਜਾ ਰਿਹਾ ਹੈ ਜੇਕਰ ਕੂੜਾ ਪਲਾਂਟ ਸਹੀ ਸਮੇਂ?’ਤੇ ਸਮਰੱਥਾ ਅਨੁਸਾਰ ਕੰਮ ਕਰਨ ਤਾਂ ਬਿਜਲੀ ਉਤਪਾਦਨ ਵਧਣ ਨਾਲ ਬਿਜਲੀ ਦੀ ਘਾਟ ਵੀ ਪੂਰੀ ਹੁੰਦੀ ਹੈ ਅਸਲ ’ਚ ਇੱਛਾ-ਸ਼ਕਤੀ ਦੀ ਘਾਟ ਹੀ ਵੱਡੀ ਵਜ੍ਹਾ ਹੈ ਉੱਚ ਅਹੁਦਿਆਂ ’ਤੇ ਬੈਠੇ ਆਗੂ ਐਲਾਨ ਤਾਂ ਜ਼ਰੂਰ ਵੱਡੇ ਕਰ ਰਹੇ ਹਨ ਪਰ ਨਾ ਤਾਂ?ਲੋੜੀਂਦੇ ਫੰਡ ਮੌਜ਼ੂਦ ਹੁੰਦੇ ਹਨ ਤੇ ਨਾ ਹੀ ਕੰਮ ਤੇਜ਼ੀ ਨਾਲ ਹੁੰਦਾ ਹੈ

ਇੱਕ ਜ਼ਿਲ੍ਹੇ ’ਚ ਇੱਕ ਕੂੜਾ ਡੰਪ ਵੀ ਘੱਟ ਪੈ ਜਾਂਦਾ ਹੈ ਪਰ ਇੱਥੇ ਤਾਂ 4-5 ਜ਼ਿਲ੍ਹਿਆਂ ਲਈ ਵੀ ਇੱਕ ਕੂੜਾ ਡੰਪ ਬਣਾਇਆ ਜਾਂਦਾ ਹੈ ਜਿਸ ਨਾਲ ਢੋਆ-ਢੁਆਈ ਦਾ ਖਰਚ ਵੀ ਵਧਦਾ ਹੈ ਤੇ ਸਮੇਂ ਸਿਰ ਕੂੜਾ ਤਬਦੀਲ ਵੀ ਨਹੀਂ ਕੀਤਾ ਜਾਂਦਾ ਇਹ ਵੀ ਜ਼ਰੂਰੀ ਹੈ ਕਿ ਕੂੜੇ ਦੇ ਨਿਪਟਾਰੇ ਲਈ ਤਕਨੀਕ ਹੀ ਅਜਿਹੀ ਵਰਤੀ ਜਾਵੇ ਕਿ ਕੂੜਾ ਘੱਟ ਤੋਂ ਘੱਟ ਪੈਦਾ ਹੋਵੇ ਜੂਟ ਦੇ ਥੈਲਿਆਂ ਦਾ ਰੁਝਾਨ ਨਹੀਂ?ਵਧਾਇਆ ਗਿਆ ਲੋਕ ਮੁੜ-ਘੁੜ ਪਲਾਸਟਿਕ ਦੇ ਲਿਫ਼ਾਫਿਆਂ ਵੱਲ ਮੁੜ ਆਉਂਦੇ ਹਨ ਸੱਚਾਈ ਇਹ ਹੈ ਕਿ ਕੂੜੇ ਦੇ ਨਿਪਟਾਰੇ ਲਈ ਇਨਕਲਾਬੀ ਕਦਮ ਚੁੱਕਣ ਦੀ ਜ਼ਰੂਰਤ ਹੈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦੇ ਨਾਲ ਢਾਂਚਾਗਤ ਨੁਕਸ ਵੀ ਦੂਰ ਕਰਨੇ ਪੈਣਗੇ ਸਾਰਾ ਕੰਮ ਸਮਾਂਬੱਧ ਹੋਣਾ ਚਾਹੀਦਾ ਹੈ ਲੇਟਲਤੀਫੀ ਲਈ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ