ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ‘ਚ ਕਈ ਤਰ੍ਹਾਂ ਦੇ ਇਨਸਾਨ ਹੁੰਦੇ ਹਨ ਕੋਈ ਭਗਵਾਨ, ਮਾਲਕ ਨੂੰ ਨਹੀਂ ਮੰਨਦਾ, ਉਹ ਨਾਸਤਿਕ ਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਮਾਲਕ ਨੂੰ ਮੰਨਦਾ ਹੈ ਪਰ ਪਹਿਲਾਂ ਚਮਤਕਾਰ ਚਾਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਕਿ ਜੋ ਭਗਤੀ-ਮਾਰਗ ‘ਚ ਆ ਜਾਂਦਾ ਹੈ ਪਰ ਦਿਲ ਨਹੀਂ ਲਗਾਉਂਦਾ ਅਤੇ ਪਛਤਾਉਂਦਾ ਰਹਿੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਸੁਖਦਾਇਕ ਹਾਲਾਤਾਂ ‘ਚ ਖੁਸ਼ ਰਹਿੰਦਾ ਹੈ ਅਤੇ ਦੁਖਦਾਈ ਹਾਲਾਤਾਂ ‘ਚ ਦੁਖੀ ਰਹਿੰਦਾ ਹੈ ਉਹ ਮਾਲਕ ਵੱਲੋਂ ਮੂੰਹ ਮੋੜ ਲੈਂਦਾ ਹੈ। (Saint Dr. MSG)

ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ

ਪਰ ਮਾਲਕ ਦਾ ਅਸਲੀ ਮੁਰੀਦ ਉਹ ਹੁੰਦਾ ਹੈ, ਜਿਸ ਨੂੰ ਮਾਲਕ ਜਿਵੇਂ ਰੱਖੇ, ਉਵੇਂ ਰਹਿੰਦਾ ਹੈ, ਉਸ ਦੀ ਰਜ਼ਾ ‘ਚ ਰਹਿੰਦਾ ਹੈ, ਉਸ ਦੇ ਹੁਕਮ ‘ਚ ਰਹਿੰਦਾ ਹੈ ਅਤੇ ਉਸ ਦੇ ਰਹਿਮੋ-ਕਰਮ ਨਾਲ ਰਹਿੰਦਾ ਹੈ ਉਹੀ ਮਾਲਕ ਦੇ ਕਣ-ਕਣ ‘ਚ, ਹਰ ਰੂਪ ‘ਚ ਪ੍ਰਤੱਖ ਦਰਸ਼ਨ ਕਰਦਾ ਹੈ ਅਜਿਹੇ ਮੁਰੀਦ ਵੀ ਹੁੰਦੇ ਹਨ ਜੋ ਦਿਸਣ ‘ਚ ਕੁਝ ਹੋਰ ਹੁੰਦੇ ਹਨ ਅਤੇ ਕਰਦੇ ਕੁਝ ਹੋਰ ਹਨ ਛੋਟੀਆਂ-ਛੋਟੀਆਂ ਗੱਲਾਂ ਲਈ ਆਪਣੀ ਭਗਤੀ ਨੂੰ ਖਤਮ ਕਰਦੇ ਰਹਿੰਦੇ ਹਨ। (Saint Dr. MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਪ੍ਰਤੀ ਦੀਵਾਨਗੀ ਇਹ ਨਹੀਂ ਹੁੰਦੀ ਕਿ ਚਾਰ ਦਿਨ ਖੁਸ਼ੀਆਂ ਵਿਖਾਉਣੀਆਂ ਅਤੇ ਵਿਖਾਵਾ ਕਰਨਾ ਕਿ ਮੈਂ ਇਹ ਹਾਂ ਜਾਂ ਉਹ ਹਾਂ ਚਾਰ ਦਿਨਾਂ ਬਾਅਦ ਅਜਿਹਾ ਹੋ ਜਾਂਦਾ ਹੈ ਜਿਵੇਂ ਗਧੇ ਦੀ ਅਵਾਜ਼ ਬੋਲਦੇ-ਬੋਲਦੇ ਬੈਠ ਜਾਂਦੀ ਹੈ ਕਹਿਣ ਦਾ ਭਾਵ ਹੈ ਕਿ ਸੰਸਾਰ ‘ਚ ਇਨਸਾਨ ਦੇ ਬੜੇ ਨਮੂਨੇ ਹਨ, ਪਲ ‘ਚ ਰੱਤੀ ਅਤੇ ਪਲ ‘ਚ ਮਾਸਾ ਹੋ ਜਾਂਦੇ ਹਨ ਭਾਵ ਭਗਤੀ ‘ਚ ਕਦੇ ਇੰਨੀ ਬਹਾਦੁਰੀ ਵਿਖਾਉਂਦੇ ਹਨ ਕਿ ਭਾਵੇਂ ਦੁੱਖ ਆਉਣ, ਭਾਵੇਂ ਸੁੱਖ ਅਤੇ ਜਦੋਂ ਮਨ ਦੀ ਖੁਰਾਕ ਨਹੀਂ ਮਿਲਦੀ ਤਾਂ ਉਹ ਤਿਲਮਿਲਾ ਜਾਂਦਾ ਹੈ ਇਸ ਲਈ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ ਕਿ ‘ਬੰਦੇ ਵੋ ਹੀ ਹੈਂ ਜਗਤ ਮੇਂ ਕਾਮ ਕੇ ਸਤਿਗੁਰ ਜੋ ਹੈਂ ਦੀਵਾਨੇ ਤੇਰੇ ਨਾਮ ਕੇ’ ਜੋ ਸਵੇਰੇ-ਸ਼ਾਮ ਨਾਮ ਜਪਦੇ ਹਨ ਅਤੇ ਦੂਜੀਆਂ ਚੀਜ਼ਾਂ ਨਾਲ ਕੋਈ ਕੰਮ ਨਹੀਂ ਹੁੰਦਾ ਪਰ ਅਜਿਹੇ ਵੀ ਸੱਜਣ ਹਨ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ’ਚ ਸੇਵਾਦਾਰਾਂ ਦਾ ਕਮਾਲ, ਸਿਰਫ ਦੋ ਘੰਟਿਆਂ ’ਚ ਲਗਾਏ ਹਜ਼ਾਰਾਂ ਪੌਦੇ

ਜੋ ਨਾਮ ਨਹੀਂ ਜਪਦੇ ਅਤੇ ਉਨ੍ਹਾਂ ਨੂੰ ਦੂਜੀਆਂ ਚੀਜ਼ਾਂ ਨਾਲ ਹੀ ਕੰਮ ਹੁੰਦਾ ਹੈ ਉਹ ਵੇਖਦੇ ਰਹਿੰਦੇ ਹਨ ਕਿ ਕੌਣ ਕਿਹੋ-ਜਿਹਾ ਹੈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਹ ਬਚਨ ਹਨ, ‘ਨਾਮ ਜਪੇ ਸੁਬਹ-ਸ਼ਾਮ ਔਰ ਚੀਜ਼ ਸੇ ਕਿਆ ਕਾਮ, ਇੱਕ ਸਵਾਸ ਵੀ ਹਰਾਮ ਆਵੇ ਗੁਰੂ ਕੇ ਨਾ ਕਾਮ’ ਵਾਹ! ਸੱਚੇ ਬੇਪਰਵਾਹ ਜੀ ਨੇ ਇੱਕ ਸੱਚੇ ਮੁਰੀਦ ਦੀ ਕੀ ਪਰਿਭਾਸ਼ਾ ਦਿੱਤੀ ਹੈ ਅਸਲ ‘ਚ ਇੱਕ ਮੁਰੀਦ ਨੂੰ ਅਜਿਹਾ ਹੋਣਾ ਚਾਹੀਦਾ ਹੈ ਸੱਚਾ ਮੁਰੀਦ ਮੁਰਦੇ ਵਾਂਗ ਹੁੰਦਾ ਹੈ ਕਿਉਂਕਿ ਉਸ ਨੂੰ ਜਿਵੇਂ ਰੱਖੋ ਉਹ ਉਵੇਂ ਹੀ ਹੋ ਜਾਂਦਾ ਹੈ ਉਹ ਸਤਿਗੁਰੂ ਦੇ ਇਸ਼ਾਰੇ ‘ਤੇ ਹੀ ਚੱਲਦਾ ਹੈ ਇੱਕ ਮੁਰੀਦ ਦੀ ਇਹੀ ਪਰਿਭਾਸ਼ਾ ਹੁੰਦੀ ਹੈ, ਜੋ ਬੇਪਰਵਾਹ ਜੀ ਨੇ ਦੱਸੀ ਹੈ ਜੇਕਰ ਮਨ ਆਪਣੇ ਸਤਿਗੁਰੂ ਨੂੰ ਦੇ ਦਿੱਤਾ ਤਾਂ ਕਿਉਂ, ਕਿੰਤੂ, ਪਰੰਤੂ ਨਹੀਂ ਹੋਣੀ ਚਾਹੀਦੀ। (Saint Dr. MSG)