ਪਰਿਵਰਤਨ ਦਾ ਸਮਾਂ ਆ ਗਿਆ ਹੈ

ਪਰਿਵਰਤਨ ਦਾ ਸਮਾਂ ਆ ਗਿਆ ਹੈ

ਜੀਵਨ ’ਚ ਸਿਰਫ਼ ਪਰਿਵਰਤਨ ਹੀ ਸਥਿਰ ਹੈ ਇਹ ਗੱਲ ਹਥਿਆਰਬੰਦ ਫੌਜਾਂ ’ਚ ਸਾਢੇ 17 ਸਾਲਾਂ ਤੋਂ 23 ਸਾਲਾਂ ਦੇ ਨੌਜਵਾਨਾਂ ਦੀ ਭਰਤੀ ਲਈ ਇੱਕ ਮਹੱਤਵਪੂਰਨ ਅਗਨੀਪਥ ਯੋਜਨਾ ਦਾ ਸਾਰ ਹੈ ਇਸ ਯੋਜਨਾ ਤਹਿਤ ਇਨ੍ਹਾਂ ਨੌਜਵਾਨਾਂ ਨੂੰ ਚਾਰ ਸਾਲ ਹਥਿਆਰਬੰਦ ਫੌਜ ਦੀ ਸੇਵਾ ਕਰਨੀ ਹੋਵੇਗੀl

ਇਸ ਯੋਜਨਾ ਤਹਿਤ 25 ਫੀਸਦੀ ਅਗਨੀਵੀਰਾਂ ਨੂੰ 15 ਸਾਲ ਤੋਂ ਜ਼ਿਆਦਾ ਦੀਆਂ ਸੇਵਾਵਾਂ ਲਈ ਸਥਾਈ ਕੀਤਾ ਜਾਵੇ ਨਾਲ ਹੀ ਅਗਨੀਵੀਰਾਂ ਨੂੰ ਨੀਮ ਫੌਜੀ ਬਲਾਂ, ਕੋਟਸ ਗਾਰਡ, ਰੱਖਿਆ ਨੌਕਰੀਆਂ, ਰੇਲਵੇ, ਹੋਰ ਮੰਤਰਾਲਿਆਂ, ਸਿੱਖਿਆ ਆਦਿ ’ਚ 10 ਫੀਸਦੀ ਦੀ ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀl

ਇਸ ਯੋਜਨਾ ਦਾ ਐਲਾਨ 14 ਜੂਨ ਨੂੰ ਕੀਤਾ ਗਿਆ ਉਮੀਦ ਅਨੁਸਾਰ ਇਸ ਯੋਜਨਾ ਨੂੰ ਸਬੰਧੀ ਦੇਸ਼ ’ਚ ਧਰੁਵੀਕਰਨ ਹੋਇਆ ਕੁਝ ਸੂਬਿਆਂ ’ਚ ਹਿੰਸਾ ਹੋਈ, ਰੇਲਵੇ ਸਟੇਸ਼ਨਾਂ ’ਤੇ ਭੰਨ-ਤੋੜ ਕੀਤੀ ਗਈ, ਰੇਲਗੱਡੀਆਂ ਨੂੰ ਅੱਗ ਲਾਈ ਗਈ, ਸੜਕ ਅਤੇ ਰੇਲ ਮਾਰਗਾਂ ਨੂੰ ਰੋਕਿਆ ਗਿਆ ਬਲਦੀ ’ਤੇ ਤੇਲ ਪਾਉਂਦਿਆਂ ਵਿਰੋਧੀ ਪਾਰਟੀਆਂ ਨੇ ਇਹ ਕਹਿੰਦਿਆਂ ਇਸ ਨੂੰ ਮੁੱਦੇ ਨੂੰ ਹੋਰ ਭੜਕਾਇਆ ਕਿ ਇਸ ਨਾਲ ਫੌਜਾਂ ਦੀ ਜੰਗ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ ਅਤੇ ਇਹ ਯੋਜਨਾ ਸਥਾਈ ਨੌਕਰੀ ਅਤੇ ਪੈਨਸ਼ਨ ਦੇ ਬਿਨਾਂ ਇੱਕ ਅਲਪਕਾਲੀ ਕਰਾਰ ਹੋਵੇਗਾl

ਨਿਸ਼ਚਿਤ ਤੌਰ ’ਤੇ ਹਿੰਸਾ ਸਹੀ ਨਹੀਂ ਹੈ, ਇਸ ਨੂੰ ਮਾਮੂਲੀ ਨਹੀਂ ਸਮਝਿਆ ਜਾਣਾ ਚਾਹੀਦਾ ਨਾਲ ਹੀ ਇਹ ਦੱਸਦਾ ਹੈ ਕਿ ਦੇਸ਼ ’ਚ ਬੇਰੁਜ਼ਗਾਰੀ ਸੰਕਟ ਕਿੰਨਾ ਵਧ ਰਿਹਾ ਹੈ ਇਹ ਵੀ ਸੱਚ ਹੈ ਕਿ ਸੂਬੇ ਇਹ ਹਿੰਸਾ ਨਾਲ ਨਜਿੱਠਣ ਲਈ ਤਿਆਰ ਨਹੀਂ ਸਨ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਹਿੰਸਾ ਦਾ ਪਹਿਲਾਂ ਅੰਦਾਜ਼ਾ ਨਹੀਂ ਲਾਇਆ ਸ਼ਾਇਦ ਪ੍ਰਸ਼ਾਸਨ ਨੂੰ ਇਸ ਸਬੰਧੀ ਹੋਰ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀl

ਬੇਰੁਜ਼ਗਾਰਾਂ ਦੀ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਇਸ ਯੋਜਨਾ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਸੀ ਅਤੇ ਸਿਆਸੀ ਪਾਰਟੀਆਂ ਅਤੇ ਸੂਬਿਆਂ ਨੂੰ ਵਿਸ਼ਵਾਸ ’ਚ ਲੈਣਾ ਚਾਹੀਦਾ ਸੀ ਪਰ ਇਹ ਇਸ ਗੱਲ ਨੂੰ ਵੀ ਦਰਸਾੳਂੁਦਾ ਹੈ ਕਿ ਸੁਧਾਰ ਸ਼ੁਰੂ ਕਰਨਾ ਕਿੰਨੀ ਵੱਡੀ ਚੁਣੌਤੀ ਹੈ
ਅਗਨੀਪਥ ਦਾ ਵਿਰੋਧ ਕਰਨ ਵਾਲੇ ਲੋਕ ਉਹ ਗਰੁੱਪ ਹਨl

ਜੋ ਇਸ ਸਥਿਤੀ ਤੋਂ ਲਾਭ ਲੈਂਦੇ ਹਨ ਅਤੇ ਜੋ ਸਾਡੀ ਫੌਜ ਦੇ ਅਤੀਤ ਦੇ ਤਜ਼ਰਬੇ ’ਤੇ ਵਿਚਾਰ ਨਹੀਂ ਕਰਦੇ ਹਨ ਸਾਲ 1977 ਤੱਕ ਫੌਜਾਂ ਨੂੰ ਸਿਰਫ਼ ਸੱਤ ਸਾਲਾਂ ਲਈ ਭਰਤੀ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਬਦਲਕੇ 17 ਸਾਲ ਕੀਤਾ ਗਿਆ ਇਸ ਦਾ ਮਤਲਬ ਹੈ ਕਿ 1962 ’ਚ ਚੀਨ ਨਾਲ ਜੰਗ, 1965 ਅਤੇ 1971 ’ਚ ਪਾਕਿਸਤਾਨ ਨਾਲ ਜੰਗ ਉਨ੍ਹਾਂ ਫੌਜਾਂ ਨੇ ਜਿੱਤੀ, ਜਿਨ੍ਹਾਂ ਨੂੰ ਸੱਤ ਸਾਲਾਂ ਲਈ ਨਿਯੁਕਤ ਕੀਤਾ ਗਿਆ ਸੀ ਕੁਝ ਲੋਕਾਂ ਦਾ ਮੰਨਣਾ ਹੈl

ਕਿ ਇਹ ਵਿਰੋਧ ਪ੍ਰਦਰਸ਼ਨ ਨਾ ਸਿਰਫ਼ ਸੇਵਾਕਾਲ ਨੂੰ ਘੱਟ ਕਰਨ ਤੋਂ ਹੈ, ਸਗੋਂ ਅਗਨੀਪਥ ਯੋਜਨਾ ’ਚ ਫੌਜਾਂ ਨੂੰ ਪੈਨਸ਼ਨ ਅਤੇ ਮੈਡੀਕਲ ਸੁਵਿਧਾ ਨਾ ਦੇਣ ਸਬੰਧੀ ਵੀ ਹੈ, ਜੋ ਫੌਜ 0.5 ਫੀਸਦੀ ਤੋਂ ਘੱਟ ਜਨ ਸ਼ਕਤੀ ਨੂੰ ਨਿਯੁਕਤੀ ਕਰਦੀ ਹੈ, ਉਸ ਦਾ ਪੈਨਸ਼ਨ ਬਿੱਲ ਬਹੁਤ ਭਾਰੀ ਹੈ ਸਾਲ 2010-11 ’ਚ ਫੌਜ ਪੈਨਸ਼ਨ ’ਤੇ ਆਪਣੇ ਕੁੱਲ ਰੱਖਿਆ ਖਰਚ ਦਾ 1 ਫੀਸਦੀ ਖਰਚ ਕਰਦੀ ਸੀ, ਜੋ ਸਾਲ 2020-21 ’ਚ ਵਧ ਕੇ 26 ਫੀਸਦੀ ਤੱਕ ਪਹੁੰਗ ਗਏ, ਉਸ ਦੇ ਚੱਲਦਿਆਂ ਅਸੀਂ ਰੱਖਿਆ ਉਪਕਰਨਾਂ ਅਤੇ ਹਥਿਆਰਾਂ ’ਤੇ ਘੱਟ ਖਰਚ ਕਰ ਰਹੇ ਹਾਂ ਇਸ ਲਈ ਪੈਨਸ਼ਨ ਸੁਧਾਰ ਵੀ ਜ਼ਰੂਰੀ ਹੈl

ਵਿਸ਼ਵ ਭਰ ’ਚ ਫੌਜਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ ਅਮਰੀਕਾ ’ਚ ਵੀ ਫੌਜ ਕਰਮਚਾਰੀਆਂ ਨੂੰ ਸਿਰਫ਼ ਚਾਰ ਸਾਲਾਂ ਲਈ ਲਿਆ ਜਾਂਦਾ ਹੈ , ਉਸ ਤੋਂ ਬਾਅਦ ਉਨ੍ਹਾਂ ਨੂੰ ਚਾਰ ਸਾਲ ਦੀ ਰਿਜ਼ਰਵ ਸੇਵਾ ਕਰਨੀ ਪੈਂਦੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਜ਼ਰੂਰਤ ਪੈਣ ’ਤੇ ਫੌਜ ਦੀ ਸੇਵਾ ’ਚ ਬੁਲਾਇਆ ਜਾ ਸਕਦਾ ਹੈ ਚੀਨ ’ਚ ਫੌਜ ’ਚ ਤਿੰਨ ਸਾਲ ਅਤੇ ਨੈਵੀ ਅਤੇ ਹਵਾਈ ਫੌਜ ’ਚ ਚਾਰ ਸਾਲ ਲਈ ਫੌਜੀਆਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਸਵੈ ਸੇਵੀਆਂ ਲਈ ਅੱਠ ਸਾਲ ਅਤੇ 12 ਸਾਲ ਤੋਂ ਜ਼ਿਆਦਾ ਸੇਵਾ ਨਹੀਂ ਦੇ ਸਕਦੇ ਹਨl

ਰੂਸ ’ਚ ਇੱਕ ਸਾਲ ਦੀ ਸੇਵਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਰਿਜ਼ਰਵ ਫੌਜ ’ਚ ਰੱਖਿਆ ਜਾਂਦਾ ਹੈ ਫਰਾਂਸ ’ਚ ਸਮਾਜ ਸੇਵੀ ਇੱਕ ਸਾਲ ਦੇ ਕਰਾਰ ’ਤੇ ਦਸਤਖਤ ਕਰ ਸਕਦੇ ਹਨ, ਜਿਸ ਨੂੰ ਪੰਜ ਸਾਲ ਤੱਕ ਵਧਾਇਆ ਜਾ ਸਕਦਾ ਹੈ ਇਜਰਾਈਲ ’ਚ 30 ਮਹੀਨੇ ਦੀ ਜ਼ਰੂਰੀ ਫੌਜ ਸੇਵਾ ਹੈ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਸੁਧਾਰ ਜ਼ਰੂਰੀ ਹਨl

ਕਿਉਂਕਿ ਇਸ ਨਾਲ ਨਾ ਕੇਵਲ ਉਦਯੋਗਿਕੀ ਅਤੇ ਵਿਗਿਆਨ ਦੀ ਫੌਜ ’ਚ ਵਰਤੋਂ ਹੋਵੇਗੀ ਅਤੇ ਇਸ ਤਰ੍ਹਾਂ ਨਾ ਕੇਵਲ ਫੌਜ ਨੂੰ ਉਦਯੋਗਿਕੀ ਦੀ ਵਰਤੋ ’ਚ ਚੁਸਤ ਬਣਾਇਆ ਜਾਵੇਗਾ , ਜੋ ਭਾਰਤ ਦੀ ਵਿਆਪਕ ਮੁਸ਼ਕਲ ਅਤੇ ਬਹੁਆਯਾਮੀ ਸੁਰੱਖਿਆ ਲਈ ਜ਼ਰੂਰੀ ਹੈ ਸਾਡੀ ਸਰਗਰਮ ਸੀਮਾਵਾਂ ਅਤੇ ਪੁਲਾੜ ਸੁਰੱਖਿਆ ਦੀ ਚੁਣੌਤੀਪੂਰਨ ਖਤਰਿਆਂ ਦੇ ਮੱਦੇਨਜ਼ਰ ਸਾਨੂੰ ਹਰ ਸਮੇਂ ਸੰਚਾਲਨਾਤਮਕ ਤਿਆਰੀ ਬਣਾਈ ਰੱਖਣੀ ਹੋਵੇਗੀ, ਸਮਰੱਥਾ ਨਿਰਮਾਣ ਕਰਨਾ ਹੋਵੇਗਾl

ਜੰਗੀ ਫੌਜ ਦੀ ਔਸਤ ਉਮਰ ਘੱਟ ਕਰਨੀ ਹੋਵੇਗੀ, ਫੌਜ ’ਚ ਜਿਆਦਾ ਨੌਜਵਾਨਾਂ ਨੂੰ ਭਰਤੀ ਕਰਨਾ ਹੋਵੇਗਾ ੂਅਤੇ ਵਧਦੇ ਪੈਨਸ਼ਨ ਬਿੱਲ ’ਤੇ ਰੋਕ ਲਾਉਣੀ ਹੋਵੇਗੀ ਬਿਨਾਂ ਸ਼ੱਕ ਉਦਯੋਗਿਕੀ ਰੱਖਿਆ ਫੌਜਾਂ ਨੂੰ ਫੌਜ ਖਤਰੇ ਦਾ ਮੁਕਾਬਲਾ ਕਰਨ ’ਚ ਸਮਰੱਥ ਬਣਾਏਗੀ ਅਤੇ ਦੁਸ਼ਮਣ ਦਾ ਮੁਕਾਬਲਾ ਕਰ ਸਕਣਗੇ ਇਸ ਨਾਲ ਖੂੁਫ਼ੀਆ ਸਮਰੱਥਾ ਵੀ ਵਧੇਗੀ, ਜੋ ਰਾਸ਼ਟਰ ਦੇ ਸਮਰੱਥ ਖਤਰਿਆਂ ਦਾ ਮੁੱਲਾਂਕਣ ਕਰਨ ਲਈ ਜ਼ਰੂਰੀ ਹੈ ਇਸ ਤੋਂ ਇਲਾਵਾ ਉਹ ਅੱਤਵਾਦ ਵਰਗੇ ਵਿਸੇਸ਼ ਖਤਰਿਆਂ ਦਾ ਮੁਲਾਂਕਣ ਕਰਨ ’ਚ ਵੀ ਸਹਾਇਕ ਹੋਵੇਗੀ, ਜਿਸ ਦਾ ਮੁਕਾਬਲਾ ਪਰੰਪਰਾਗਤ ਜੰਗੀ ਫੌਜਾਂ ਨਾਲ ਨਹੀਂ ਕੀਤਾ ਜਾ ਸਕਦਾ ਹੈl

ਇਸ ਤੋਂ ਇਲਾਵਾ ਇਸ ਨਾਲ ਨੀਤੀ-ਨਿਰਮਾਤਾਵਾਂ ਨੂੰ ਫੌਜੀ ਬਦਲਾਂ ਦੇ ਵਿਸਥਾਰ ਦਾ ਮੌਕਾ ਵੀ ਮਿਲੇਗਾ ਇਸ ਨਾਲ ਵੱਖ-ਵੱਖ ਵਾਤਾਵਰਨ ’ਚ ਅਸਥਿਰਤਾ ਅਤੇ ਟਕਰਾਅ ਨੂੰ ਰੋਕਣ ’ਚ ਮੱਦਦ ਮਿਲੇਗੀ ਹਥਿਆਰਾਂ ਦੀ ਖਰੀਦ ਦੀ ਲਾਗਤ ਘੱਟ ਹੋਵੇਗੀ ਸਿਹਤ ਉਦਯੋਗਿਕੀ ਸੰਰਚਨਾ ਦਾ ਨਿਰਮਾਣ ਹੋਵੇਗਾ ਅਤੇ ਉਦਯੋਗਿਕ ਸਮਰੱਥਾ ਵਧੇਗੀ ,ਜੋ ਭਾਰਤ ਦੀਆਂ ਰੱਖਿਆ ਤਿਆਰੀਆਂ ਅਤੇ ਉਭਰਦੇ ਖਤਰਿਆਂ ਦਾ ਸਾਹਮਣਾ ਕਰਨ ਲਈ ਜ਼ਰੂਰੀ ਹੈ ਤਕਨੀਕ ਉੱਨਤ ਫੌਜ ਪ੍ਰਣਾਲੀਆਂ ਨੂੰ ਅਸਾਨ ਅਤੇ ਲਾਗਤ ਪ੍ਰਭਾਵੀ ਬਣਾਉਂਦੀ ਹੈl

ਤੁਹਾਡੇ ਧਿਆਨ ਹੋਵੇਗਾ ਕਿ ਬਾਲਾਕੋਟ ’ਚ ਹਵਾਈ ਫੌਜ ਵੱਲੋਂ ਕੀਤਾ ਗਿਆ ਹਮਲੇ ’ਚ ਸੈਟੇਲਾਈਟ ਦੀ ਮੱਦਦ ਲਈ ਗਈ ਸੀ ਪਾਕਿਸਤਾਨ ਦੇ ਲਾਂਚਿੰਗ ਪੈਡ ਦਾ ਪਤਾ ਲਾਉਣ ਲਈ ਸੈਟੇਲਾਈਟ ਇਮੇਜ਼ਾਂ ਦੀ ਵਰਤੋਂ ਕੀਤੀ ਗਈ ਇਸ ਤਰ੍ਹਾਂ ਅਮਰੀਕਾ ਨੇ ਪਾਕਿਸਤਾਨ ਦੇ ਐਬਟਾਬਾਦ ’ਚ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਲਈ ਉੱਨਤ ਤਕਨੀਕ ਦੀ ਵਰਤੋਂ ਕੀਤੀ ਅਤੇ ਇਰਾਨ ਦੀ ਸੁਰੱਖਿਆ ਮੁਖੀ ਦਾ ਪਤਾ ਲਾਉਣ ਅਤੇ ਉਸ ਨੂੰ ਮਾਰਨ ਲਈ ਡਰੋਨ ਦੀ ਵਰਤੋਂ ਕੀਤੀl

ਅਜਿਹੇ ਵਾਤਾਵਰਨ ’ਚ ਜਿੱਥੇ ਤਕਨੀਕ ਨੇ ਵਰਤਮਾਨ ਪਲੇਟਫਾਰਮਾਂ ਦੇ ਬਿਹਤਰ ਪ੍ਰਦਰਸ਼ਨ ਨਾਲ ਜੰਗ ਖੇਤਰ ਦਾ ਦ੍ਰਿਸ਼ ਬਦਲ ਗਿਆ ਹੈ, ਸੰਭਾਵਿਤ ਅਗਨੀਵੀਰਾਂ ਨੂੰ ਖੁੱਲ੍ਹਾ ਦਿਲ ਰੱਖਣਾ ਹੋਵੇਗਾ ਉਨ੍ਹਾਂ ਨੂੰ ਭਾਰਤ ਦੀ ਰੱਖਿਆ ਨਾਲ ਸਿਆਸਤ ਬੰਦ ਕਰਨੀ ਹੋਵੇਗੀ ਅਤੇ ਆਪਣੇ ਰੁਖ ’ਚ ਲਚਕੀਲਾਪਣ ਲਿਆਉਣਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਅਤੇ ਸਾਫਟਵੇਅਰ ਹਰੇਕ ਮੁਸ਼ਕਲ ਫੌਜੀ ਪ੍ਰਣਾਲੀ ਦੀ ਸਮਰੱਥਾ ਵਧਾਉਣੀ ਹੈl

ਫੌਜ ਦੇ ਇੱਕ ਸੇਵਾ ਮੁਕਤ ਸੀਨੀਅਰ ਅਧਿਕਾਰੀ ਅਨੁਸਾਰ ਆਧੁਨਿਕ ਜੰਗਾਂ ’ਤੇ ਦੂਰ ਤੋਂ ਨਿਗਰਾਨੀ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਜੰਗੀ ਸਮਰੱਗੀ ਦੇ ਆਉਣ ਜਾਣ ਅਤੇ ਭੰਡਾਰ ’ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ ਇਸ ਲਈ ਸਾਨੂੰ ਬਿਹਤਰ ਸੇਂਸਰ ਦੀ ਜ਼ਰੂਰਤ ਹੈ ਜੋ ਰਸਾਈਣਿਕ ਅਤੇ ਜੈਵਿਕ ਏਜੰਟਾਂ ਦੀ ਪਛਾਣ ਕਰ ਸਕਣ ਇਸ ਲਈ ਜ਼ਰੂਰੀ ਹੈl

ਕਿ ਪੁਲਾੜ, ਸਾਈਬਰ, ਇਲੈਕਟ੍ਰਾਨਿਕ, ਆਰਟੀਫ਼ਿਸ਼ੀਅਲ ਇੰਟਲੀਜੈਂਸ ਉਦਯੋਗਕੀ ਅਤੇ ਵਿਗਿਆਨ ’ਚ ਸਹੀ ਤਕਨੀਕ ਅਪਣਾਈ ਜਾਵੇ ਅਤੇ ਇਨ੍ਹਾਂ ਤਕਨੀਕਾਂ ’ਚ ਨਿਵੇਸ਼ ਫੌਜਾਂ ਦੀ ਤਾਕਤ ਕਈ ਗੁਣਾ ਵਧਾ ਦੇਵੇਗਾ ਅਤੇ ਇਹ ਤਕਨੀਕ ਦੇਸ਼ ਦੀ ਫੌਜ ਨੂੰ ਸਮਾਂ ’ਤੇ ਵਿਆਪਕ ੂਅਤੇ ਵਿਸਥਾਰ ਖੁਫ਼ੀਆ ਸਹਾਇਤਾ ਮੁਹੱਈਆ ਕਰਾਏਗੀ , ਜਿਸ ਦੇ ਚੱਲਦਿਆਂ ਟੈਂਕ, ਤੋਪਖਾਨਾ, ਜੰਗੀ ਜਹਾਜ਼ ਵਰਗੇ ਹਥਿਆਰਾਂ ਦੇ ਪਲੇਟਫਾਰਮਾਂ ਦਾ ਨਿਕਾਸੀ ਕੰਮ ਜਲਦੀ ਹੋਵੇਗਾ ਅਤੇ ਉਸ ’ਚ ਸੁਧਾਰ ਆਵੇਗਾ ਅਤੇ ਫੌਜੀ ਕਮਾਂਡਰ ਸਹੀ ਫੈਸਲਾ ਲੈ ਸਕਣਗੇl

ਇਸ ਸਮੱਸਿਆ ਦਾ ਹੱਲ ਸਾਰੇ ਹਿੱਤ ਧਾਰਕਾਂ ਨਾਲ ਵਿਚਾਰ-ਵਟਾਂਦਰਾ ਅਤੇ ਰਵਾਇਤੀ ਸਹਿਮਤੀ ਹੈ ਸਾਰਿਆਂ ਨੂੰ ਇਹ ਦੱਸਣਾ ਹੋਵੇਗਾ ਕਿ ਅਗਨੀਪਥ ਇੱਕ ਅਲਪਕਾਲਿਕ ਕਰਾਰ ਨਹੀਂ ਹੈ, ਸਗੋਂ ਇਹ ਭਾਰਤ ਦੀਆਂ ਹਥਿਆਰਬੰਦ ਫੌਜਾਂ ਦੇ ਆਧੁਨਿਕੀਕਰਨ ਦਾ ਮਾਰਗ ਹੈ ਸਰਕਾਰ ਨੂੰ ਅਗਨੀਵੀਰ ਦੀ ਫੌਜਾਂ ਦਾ ਪੰਜ ਸਾਲਾਂ ਤੱਕ ਵਧਾਉਣ ਵਰਗੇ ਸੁਝਾਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈl

ਇਸ ਦਾ ਕਾਰਜਸ਼ੈਲੀ ਜ਼ਰੂਰੀ ਹੈ ਅਤੇ ਪ੍ਰਸ਼ਾਸਨ ਨੂੰ ਸੰਵੇਸ਼ਨਸ਼ੀਲਤਾ ਨਾਲ ਇਸ ਚੁਣੌਤੀ ਨੂੰ ਸਵੀਕਾਰ ਕਰਨਾ ਹੋਵੇਗਾ ਤਾਂ ਕਿ ਵਿਸ਼ਵਾਸ ਬਣਾਈ ਰੱਖਿਆ ਜਾ ਸਕੇ ਸਾਨੂੰ ਇਹ ਗੱਲ ਧਿਆਨ ’ਚ ਰੱਖਣੀ ਹੋਵੇਗੀ ਕਿ ਪਸੀਨੇ ਨਾਲ ਖੂਨ ਬਚਦਾ ਹੈ ਅਤੇ ਖੂਨ ਨਾਲ ਜੀਵਨ , ਪਰ ਦਿਮਾਗ ਅਤੇ ਤਕਨੀਕ ਦੋਵਾਂ ਨੂੰ ਬਚਾਉਂਦੇੇ ਹਨl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ