ਤਾਲਿਬਾਨ ਨੂੰ ਦੁਨੀਆ ਦਾ ਭਰੋਸਾ ਜਿੱਤਣਾ ਪਵੇਗਾ
ਭਾਰਤ ਸਰਕਾਰ ਦਾ ਹਾਲ ਹੀ ’ਚ ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨਾਲ ਗੱਲਬਾਤ ਲਈ ਵਿਦੇਸ਼ ਮੰਤਰਾਲੇ ਦਾ ਇੱਕ ਵਫਦ ਸੰਯੁਕਤ ਸਕੱਤਰ ਜੇਪੀ ਸਿੰਘ ਦੀ ਅਗਵਾਈ ’ਚ ਜਾ ਰਿਹਾ ਹੈ ਜਦੋਂ ਤੋਂ ਅਫਗਾਨਿਸਤਾਨ ’ਚ ਤਾਲਿਬਾਨ ਸੱਤਾ ’ਤੇ ਕਾਬਜ਼ ਹੋਈ ਹੈ ਭਾਰਤ ਦੇ ਦੂਤਾਵਾਸ ਤੇ ਮਹਾਂਵਣਜ ਦੂਤਾਵਾਸ ਲੜੀਵਾਰ ਕੰਧਾਰ ਅਤੇ ਮਜ਼ਾਰ-ਏ-ਸ਼ਰੀਫ ’ਚ ਬੰਦ ਪਏ ਹਨ
ਤਾਲਿਬਾਨ ਨਾਲ ਗੱਲਬਾਤ ਦਾ ਮਕਸਦ ਮਨੱੁਖੀ ਸਹਾਇਤਾ ਦੇ ਵਿਸ਼ੇ ’ਤੇ ਹੈ ਭਾਰਤ ਅਫ਼ਗਾਨ ਜਨਤਾ ਦੀਆਂ ਤਕਲੀਫ਼ਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਦਵਾਈਆਂ, ਅਨਾਜ, ਇਲਾਜ ਮੁਹੱਈਆ ਕਰਵਾ ਰਿਹਾ ਹੈ ਹਾਲੇ ਵੀ ਭਾਰਤ ਦਾ ਰਵੱਈਆ ਇਹੀ ਹੈ ਕਿ ਤਾਲਿਬਾਨ ਨਾਲ ਰਿਸ਼ਤੇ ਵਧਾਉਣ ਨਾਲੋਂ ਚੰਗਾ ਹੈ ਲੰਮੇ ਸਮੇਂ ਤੱਕ ਇੰਤਜ਼ਾਰ ਕਰਕੇ ਤਾਲਿਬਾਨ ਨੂੰ ਪਛਾਣ ਲਿਆ ਜਾਵੇ¿; ਭਾਰਤ ਦੀ ਨੀਤੀ ਵਾਜਿਬ ਹੈ ਕਿਉਂਕਿ ਤਾਲਿਬਾਨ ਜਨਤਾ ਦਾ ਵਿਸ਼ਵਾਸ ਜਿੱਤ ਕੇ ਸੱਤਾ ’ਚ ਨਹੀਂ ਆਇਆ
ਭਾਰਤ ਨਾਲ ਪਿਛਲੀ ਤਾਲਿਬਾਨ ਸਰਕਾਰ ਦਾ ਰਵੱਈਆ ਬੇਹੱਦ ਕਸ਼ਟਦਾਇਕ ਰਿਹਾ ਹੈ ਜਦੋਂ ਭਾਰਤ ਦੇ ਜਹਾਜ਼ ਨੂੰ ਅਗਵਾ ਕਰਕੇ ਅੱਤਵਾਦੀਆਂ ਨੇ 1999 ’ਚ ਕੰਧਾਰ ’ਚ ਖੜ੍ਹਾ ਕਰ ਲਿਆ ਸੀ ਪੰਜ ਅੱਤਵਾਦੀਆਂ ਦੇ ਬਦਲੇ ਭਾਰਤ ਦੇ ਨਾਗਰਿਕਾਂ ਨੂੰ ਛੱਡਿਆ ਗਿਆ ਸੀ ਉਦੋਂ ਇੱਕ ਭਾਰਤੀ ਨੂੰ ਅਗਵਾਕਾਰਾਂ ਨੇ ਗੋਲੀ ਮਾਰ ਦਿੱਤੀ ਸੀ ਤੇ ਇੱਕ ਹੋਰ ਮੁਸਾਫਰ ਅਗਵਾ ਦੀ ਵਜ੍ਹਾ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ ਉਕਤ ਅਪਰਾਧ ’ਚ ਤਾਲਿਬਾਨ ਸਰਕਾਰ ਨੇ ਅਗਵਾਕਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਅਫ਼ਗਾਨਿਸਤਾਨ ’ਚ ਬਹੁਤ ਸਾਰੇ ਭਾਰਤੀ ਇੰਜੀਨੀਅਰਾਂ ਤੇ ਕਾਮਿਆਂ ਨੂੰ ਤਾਲਿਬਾਨ ਮਾਰ ਚੁੱਕਿਆ ਹੈ
ਜਦੋਂ ਕਿ ਉਹ ਉਥੇ ਅਫਗਾਨਿਸਤਾਨ ਦੇ ਨਿਰਮਾਣ ’ਚ ਆਪਣਾ ਸਹਿਯੋਗ ਦੇ ਰਹੇ ਸਨ ਹਾਲੇ ਵੀ ਜਦੋਂ ਤਾਲਿਬਾਨ ਨੇ ਸੱਤਾ ’ਤੇ ਕਬਜ਼ਾ ਕੀਤਾ ਉਦੋਂ ਅਫਗਾਨ ਘੱਟ ਗਿਣਤੀਆਂ ਹਿੰਦੂ ਤੇ ਸਿੱਖਾਂ ਨੇ ਅਫਗਾਨਿਸਤਾਨ ਛੱਡ ਭਾਰਤ ਤੇ ਹੋਰ ਦੇਸ਼ਾਂ ’ਚ ਸ਼ਰਨ ਲਈ ਹੈ ਸਪੱਸ਼ਟ ਹੈ ਭਾਵੇਂ ਤਾਲਿਬਾਨ ਘੱਟ ਗਿਣਤੀਆਂ ਤੇ ਮਹਿਲਾਵਾਂ ਦੇ ਮਾਮਲਿਆਂ ’ਚ ਆਪਣੇ-ਆਪ ’ਚ ਬਦਲਾਅ ਲਿਆਉਣ ਦੀਆਂ ਗੱਲਾਂ ਕਰ ਰਿਹਾ ਹੈ, ਪਰ ਉਨ੍ਹਾਂ ਦੇ ਆਪਣੇ ਨਾਗਰਿਕ ਉਨ੍ਹਾਂ ਤੋਂ ਭੈਅਭੀਤ ਹੋ ਕੇ ਦੇਸ਼ ਛੱਡ ਰਹੇ ਹਨ
ਤਾਲਿਬਾਨ ਤੋਂ ਝਿਜਕਦਿਆਂ ਹੀ ਸਹੀ ਫਿਰ ਵੀ ਭਾਰਤ ਨੂੰ ਅਫਗਾਨ ਲੋਕਾਂ ਨਾਲ ਹਮਦਰਦੀ ਹੈ, ਭਾਰਤ ਚਾਹੰੁਦਾ ਹੈ ਕਿ ਅਫਗਾਨਿਸਤਾਨ ਇੱਕ ਸ਼ਾਂਤ ਤੇ ਖੁਸ਼ਹਾਲ ਦੇਸ਼ ਬਣੇ ਤਾਲਿਬਾਨ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਪਾਕਿਸਤਾਨੀ ਕਠਪੁਤਲੀ ਵਾਂਗ ਵਿਹਾਰ ਨਾ ਕਰਕੇ ਕਿਉਂਕਿ ਹਾਲੇ ਤੱਕ ਤਾਲਿਬਾਨ ਨੇ ਇੱਕ ਅਜ਼ਾਦ ਅਫਗਾਨ ਹੋਣ ਦਾ ਅਹਿਸਾਸ ਕਰਵਾਇਆ ਹੈ, ਭਵਿੱਖ ’ਚ ਵੀ ਉਹ ਜੇਕਰ ਇਸ ਨੀਤੀ ’ਤੇ ਕਾਇਮ ਰਹਿੰਦਾ ਹੈ ਅਤੇੇ ਸ਼ਾਂਤੀਪੂਰਨ ਕੰਮਾਂ ਨੂੰ ਅੱਗੇ ਵਧਾਉਂਦਿਆਂ ਅਫ਼ਗਾਨਿਸਤਾਨ ਦੀ ਸ਼ਾਂਤੀ ਤੇ ਵਿਕਾਸ ਨੂੰ ਤਰਜੀਹ ਦਿੰਦਾ ਹੈ ਉਦੋਂ ਸ਼ਾਇਦ ਭਵਿੱਖ ’ਚ ਭਾਰਤ ਜਾਂ ਹੋਰ ਲੋਕਤਾਂਤਰਿਕ ਦੇਸ਼ ਸੀਮਿਤ ਹੀ ਸੀ ਪਰ ਅਫਗਾਨਿਸਤਾਨ ਨਾਲ ਸਬੰਧ ਬਣਾਈ ਰੱਖਣਾ ਚਾਹੁੰਣਗੇ
ਭਾਰਤ ਦੀ ਸਦਾ ਇਹੀ ਨੀਤੀ ਰਹੀ ਹੈ ਕਿ ਉਹ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ, ਪਰ ਜੇਕਰ ਉਹ ਦੇਸ਼ ਖਾਸ ਕਰਕੇ ਜੇਕਰ ਗੁਆਂਢੀ ਹੈ ਤੇ ਉਸ ਦਾ ਅਸਰ ਭਾਰਤ ਦੇ ਅੰਦਰੂਨੀ ਹਿੱਸੇ ’ਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੈਂਦਾ ਹੈ ਉਦੋਂ ਇਸ ’ਤੇ ਭਾਰਤ ਜ਼ਰੂਰ ਕੁਝ ਨਾ ਕੁਝ ਕਦਮ ਚੁੱਕਦਾ ਹੈ ਅਫ਼ਗਾਨਿਸਤਾਨ ਹਾਲੇ ਜਿਸ ਦੌਰ ’ਚ ਹੈ ਭਾਰਤ ਹੀ ਨਹੀਂ ਦੁਨੀਆ ਭਰ ਨੂੰ ਅਫਗਾਨੀਆਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ