ਬੁਲਟ ਦੇ ਪਟਾਕੇ ਪਾਉਣ ਵਾਲੇ ਸਕੂਲੀ ਵਿਦਿਆਰਥੀਆਂ ਦੀ ਆਈ ਸ਼ਾਮਤ
ਸ਼ੇਰਪੁਰ (ਰਵੀ ਗੁਰਮਾ)। ਲੋਕਾਂ ਦੀ ਸੜਕੀ ਸੁਰੱਖਿਆ ਦੀ ਮਹੱਤਤਾ ਨੂੰ ਸਮਝਦਿਆਂ ਟ੍ਰੈਫਿਕ ਇੰਚਾਰਜ਼ ਸ਼ੇਰਪੁਰ ਗੁਰਮੁੱਖ ਸਿੰਘ ਲੱਡੀ ਵੱਲੋਂ ਕਸਬੇ ਵਿੱਚ ਅੱਜ ਪੂਰਨ ਤੌਰ ਤੇ ਨਾਕਾਬੰਦੀ ਕਰਕੇ ਬੁਲਟ ਮੋਟਰਸਾਇਕਲਾ ਦੇ ਪਟਾਕੇ ਪਾਉਣ ਵਾਲੇ ਸਕੂਲੀ ਵਿਦਿਆਰਥੀਆਂ ਦੇ ਚਲਾਣ ਕੱਟਕੇ ਪਟਾਕੇ ਪਵਾਏ ਗਏ। ਇਸ ਮੌਕੇ ਟ੍ਰੈਫਿਕ ਇੰਚਾਰਜ ਗੁਰਮੁੱਖ ਸਿੰਘ ਵੱਲੋਂ ਕਿਹਾ ਗਿਆ ਕਿ ਸਾਨੂੰ ਕੁਝ ਦਿਨਾਂ ਤੋਂ ਲੋਕਾਂ ਵੱਲੋਂ ਸ਼ਿਕਾਇਤ ਮਿਲ ਰਹੀ ਸੀ ਕਿ ਕੁੱਝ ਮਨਚਲੇ ਨੌਜਵਾਨ ਤੇ ਸਕੂਲੀ ਵਿਦਿਆਰਥੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾ ਕੇ ਆਮ ਜਨਤਾ ,ਦੁਕਾਨਦਾਰਾਂ ਤੇ ਰਾਹਗੀਰਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ।
ਅੱਜ ਵਿਸ਼ੇਸ਼ ਨਾਕਾਬੰਦੀ ਕਰਕੇ ਕੁਝ ਲੋਕਾਂ ਦੇ ਚਲਾਨ ਅਤੇ ਕੁਝ ਬੁਲਟ ਮੋਟਰਸਾਈਕਲਾਂ ਨੂੰ ਬਾਊਂਡ ਕੀਤਾ ਗਿਆ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹ ਘਰ ਤੋਂ ਸਕੂਲ ਤੇ ਸਿੱਧਾ ਸਕੂਲ ਤੋਂ ਘਰ ਆਉਣ। ਇਸ ਮੌਕੇ ਟ੍ਰੈਫਿਕ ਇੰਚਾਰਜ਼ ਨੇ ਸੜਕੀ ਸੁਰੱਖਿਆ ਤੇ ਜ਼ੋਰ ਦਿੰਦਿਆਂ, ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਾਉਣ, ਵਾਹਨਾਂ ਨੂੰ ਸਪੀਡ ਲਿਮਿਟ ਵਿਚ ਚਲਾਉਣ ਅਤੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਹੌਲਦਾਰ ਸਿਕੰਦਰ ਸਿੰਘ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.