ਸਾਈਕਲ ‘ਤੇ ਫੇਰੀ ਵਾਲੇ ਸਮੇਂ ਵੀ ਹੋਏ ਬੀਤੇ ਦੀ ਕਹਾਣੀ

bicycle

ਸਾਈਕਲ ‘ਤੇ ਫੇਰੀ ਵਾਲੇ ਸਮੇਂ ਵੀ ਹੋਏ ਬੀਤੇ ਦੀ ਕਹਾਣੀ

ਪੁਰਾਤਨ ਪੰਜਾਬ ਵਿੱਚ ਸਾਈਕਲ ਉੱਪਰ ਫੇਰੀ ਤੇ ਆਉਣ ਵਾਲੇ ਭਾਈ ਅਲੱਗ-ਅਲੱਗ ਕਿਸਮ ਦੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਵੇਚਣ ਆਉਂਦੇ ਰਹੇ ਹਨ ਖੇਸ, ਚਤੱਈਆਂ, ਚਾਦਰਾਂ, ਟੋਟੇ, ਦੋੜੇ ਤੇ ਠੰਢ ਤੋਂ ਬਚਣ ਲਈ ਘਰੀਂ ਖੱਡੀ ‘ਤੇ ਬਣਾਏ ਹੋਏ ਦੇਸੀ ਮਫਲਰ (ਜੀਹਨੂੰ ਗੁਲੂਬੰਦ ਵੀ ਕਿਹਾ ਜਾਂਦਾ ਸੀ) ਪੂਰੀ ਡੱਗੀ ਲਿਆਇਆ ਕਰਦੇ ਸਨ ਬੇਸ਼ੱਕ ਆਮ ਪਾਉਣ ਵਾਲੇ ਕੱਪੜੇ ਵੀ ਓਸੇ ਹੀ ਡੱਗੀ ਵਿਚ ਹੁੰਦੇ ਸਨ।

bicycle

The story of the past while riding a bicycle

 ਇਸੇ ਤਰ੍ਹਾਂ ਹੋਰ ਵੀ ਅਨੇਕਾਂ ਕਿਸਮ ਦਾ ਸਾਮਾਨ ਪਿੰਡਾਂ ਵਿਚ ਸਾਈਕਲਾਂ ‘ਤੇ ਵਿਕਣ ਆਉਂਦਾ ਰਿਹਾ ਹੈ ਜਿਵੇਂ ਕਿ ਬੱਚਿਆਂ ਦੇ ਖਿਡੌਣੇ, ਕਰਦਾਂ ਕੈਂਚੀਆਂ ਲਾਉਣ ਵਾਲੇ ਭਾਈ, ਸਟੀਲ ਦੇ ਭਾਂਡੇ ਵੇਚਣੇ ਤੇ ਪੁਰਾਣੇ ਕੱਪੜੇ ਲੈਣ ਵਾਲੇ, ਚਾਵਲਾਂ ਦੇ ਬਣੇ ਹੋਏ ਨਮਕੀਨ ਪਾਪੜ ਆਚਾਰ ਤੇ ਇਸੇ ਤਰ੍ਹਾਂ ਹੀ ਹੋਰ ਵੀ ਅਨੇਕਾਂ ਕਿਸਮ ਦੀਆਂ ਚੀਜ਼ਾਂ ਵੇਚਣ ਸਾਈਕਲਾਂ ਵਾਲੇ ਭਾਈ ਪਿੰਡਾਂ ਵਿੱਚ ਆਇਆ ਕਰਦੇ ਸਨ ਤੇ ਇਨ੍ਹਾਂ ਫੇਰੀ ਵਾਲਿਆਂ ਤੋਂ ਕਈ ਪਿੰਡਾਂ ਦੀਆਂ ਪੰਚਾਇਤਾਂ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਚੰਦੇ ਦੇ ਰੂਪ ਵਿੱਚ ਕੁੱਝ ਕੁ ਆਨੇ ਜਾਂ ਰੁਪਈਆਂ ਦੇ ਹਿਸਾਬ ਨਾਲ ਆੜ੍ਹਤ ਜਾਂ ਚੰਦਾ ਜਾਂ ਕੁਝ ਵੀ ਕਹਿ ਲਵੋ ਮਤਲਬ ਪਿੰਡ ਵਿੱਚ ਗੇੜਾ ਕੱਢਣ ਦੇ ਪੈਸੇ ਲਿਆ ਕਰਦੇ ਸਨ।

ਇਸ ਕੰਮ ਲਈ ਪਿੰਡ ਵਿਚੋਂ ਕੋਈ ਇੱਕ ਬੰਦਾ ਮੁਕੱਰਰ ਕਰ ਦਿੱਤਾ ਜਾਂਦਾ ਸੀ, ਤੇ ਉਹ ਸਾਰੇ ਆਉਣ ਵਾਲੇ ਸਾਈਕਲ ਫੇਰੀ ਵਾਲਿਆਂ ਦਾ ਪਤਾ ਰੱਖਦਾ ਸੀ ਤੇ ਉਸ ਤੋਂ ਉਗਰਾਹੀ ਕਰਦਾ ਸੀ ਇਸ ਦੇ ਬਦਲੇ ਉਸ ਨੂੰ ਕੁੱਝ ਕੁ ਰੁਪੱਈਏ ਤਨਖਾਹ ਵਜੋਂ ਸਰਪੰਚ ਦੇ ਦਿਆ ਕਰਦੇ ਸਨ।

ਪਿੰਡ ਦੀਆਂ ਖਰੀਦਦਾਰ ਬੰਦੇ ਜਾਂ ਬੀਬੀਆਂ ਕਦੇ ਮੁੱਕਰਦੇ ਨਹੀਂ ਸਨ

ਭਲੇ ਸਮੇਂ ਸਨ, ਸਾਰਿਆਂ ਦੀ ਕੀਤੀ ਗੱਲ ‘ਤੇ ਇਤਬਾਰ ਵੀ ਕਰ ਲੈਂਦੇ ਸਾਂ ਤੇ ਪੂਰੇ ਵੀ ਸਾਰੇ ਇਨਸਾਨ ਹੀ ਉੱਤਰਦੇ ਸਨ ਭਾਵ ਕੋਈ ਵੀ ਸਾਈਕਲ ਫੇਰੀ ਵਾਲਾ ਜਾਂ ਪਿੰਡ ਦੀਆਂ ਖਰੀਦਦਾਰ ਬੰਦੇ ਜਾਂ ਬੀਬੀਆਂ ਕਦੇ ਮੁੱਕਰਦੇ ਨਹੀਂ ਸਨ ਸਿਰਫ਼ ਤੇ ਸਿਰਫ਼ ਯਾਦਾਸ਼ਤ ਲਈ ਲਾਲ ਰੰਗ ਦੀਆਂ ਵਹੀਆਂ ‘ਤੇ ਉਧਾਰ ਲਿਖ ਲਿਆ ਜਾਂਦਾ ਸੀ ਤੇ ਹਾੜੀ-ਸਾਉਣੀ ਹਿਸਾਬ ਕਰ ਲੈਣਾ ਮਜਾਲ ਆ ਕੋਈ ਹਿਸਾਬ-ਕਿਤਾਬ ‘ਚ ਫਰਕ ਪੈਣਾ ਜਾਂ ਪੈਸਿਆਂ ਦੇ ਲੈਣ-ਦੇਣ ‘ਚ ਕੋਈ ਜਵਾਬ ਤਲਖੀ ਹੋਣੀ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਉਹ ਵੇਲੇ ਬਹੁਤ ਸਸਤੇ ਸਨ ਆਏ-ਗਏ ਸਾਈਕਲ ਫੇਰੀ ਵਾਲਿਆਂ ਨੂੰ ਸਮੇਂ ਮੁਤਾਬਿਕ ਰੋਟੀ ਲੱਸੀ ਵੀ ਬਹੁਤ ਹੀ ਆਦਰ-ਸਤਿਕਾਰ ਨਾਲ ਪਿਆਈ ਜਾਂਦੀ ਸੀ ਬੇਸ਼ੱਕ ਕਈ ਵਾਰ ਜੇ ਭਾਅ ਨਾ ਰਲਣਾ ਤਾਂ ਕੁਝ ਵੀ ਨਹੀਂ ਸੀ ਲੈਂਦੀਆਂ ਬੀਬੀਆਂ ਪਰ ਰੋਟੀ ਪਾਣੀ ਲੱਸੀ ਜਾਂ ਚਾਹ ਪਾਣੀ ਪਿਆਉਣ ਵੱਲੋਂ ਨੱਕ ਨਹੀਂ ਸੀ ਮੋੜਦਾ।

The story of the past while riding a bicycle

ਇਨ੍ਹਾਂ ਸਾਈਕਲ ਫੇਰੀ ਵਾਲਿਆਂ ਦਾ ਬਹੁਤ ਹੀ ਵਧੀਆ ਗੁਜ਼ਾਰਾ ਹੋ ਜਾਇਆ ਕਰਦਾ ਸੀ, ਸਮੇਂ ਕੋਈ ਜ਼ਿਆਦਾ ਮਹਿੰਗੇ ਨਹੀਂ ਸਨ ਪਰ ਪੈਸੇ ਦੀ ਬਹੁਤ ਕੀਮਤ ਸਮਝੀ ਜਾਂਦੀ ਸੀ ਅਜੋਕੇ ਸਮੇਂ ਦੇ ਦੌਰ ਵਾਂਗ ਕੋਈ ਦੋ-ਦੋ ਜਾਂ ਕਈ-ਕਈ ਕੰਮ ਕਰਨ ਦਾ ਰਿਵਾਜ ਨਹੀਂ ਸੀ ਜਿਹੜਾ ਜੋ ਵੀ ਕੰਮ ਕਰਦਾ ਸੀ ਓਹਦੇ ਨਾਲ ਆਪੋ-ਆਪਣੇ ਪਰਿਵਾਰਾਂ ਦਾ ਵਧੀਆ ਗੁਜ਼ਾਰਾ ਕਰ ਲਿਆ ਕਰਦਾ ਸੀ ਬਹੁਤ ਅੱਡੀਆਂ ਚੁੱਕ ਕੇ ਫਾਹੇ ਲੈਣ ਦੇ ਰਿਵਾਜ਼ ਵੀ ਨਹੀਂ ਸਨ ਸਾਦਾ ਜੀਵਨ ਬਤੀਤ ਕਰਨ ਦਾ ਹੀ ਰਿਵਾਜ ਰਿਹਾ ਹੈ ਤੜਕ-ਭੜਕ ਦੇ ਸਮੇਂ ਨਹੀਂ ਸਨ ਸਾਦਾ ਖਾਣਾ ਸਾਦਾ ਪਹਿਰਾਵਾ ਹੀ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਰਹੀ ਹੈ।

The story of the past while riding a bicycle

ਫਿਰ ਵੀ ਲੋਕ ਆਪਣੀ ਜ਼ਿੰਦਗੀ ਤੋਂ ਖੁਸ਼ ਸਨ ਪਿਆਰ-ਮੁਹੱਬਤ ਅਪਣੱਤ ਸਭਨਾਂ ਦਾ ਗਹਿਣਾ ਹੋਇਆ ਕਰਦਾ ਸੀ ਹਰ ਇੱਕ ਬੀਬੀ ਭੈਣ ਨੂੰ ਇੱਜਤ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਇਸੇ ਕਰਕੇ ਹੀ ਕਿਸੇ ਇੱਕ ਸਾਈਕਲ ਫੇਰੀ ਨਾਲ ਪੀੜ੍ਹੀਆਂ ਤੱਕ ਨਿਭਦੀ ਰਹੀ ਹੈ ਇਹ ਸਭ ਗੱਲਾਂ ਦਾਸ ਨੇ ਅੱਖੀਂ ਵੇਖੀਆਂ ਹਨ ਜਿਉਂ-ਜਿਉਂ ਅਸੀਂ ਜ਼ਿਆਦਾ ਪੈਸੇ ਵਾਲੇ ਤੜਕ-ਭੜਕ ਦੀ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਹੈ ਤੇ ਇੱਕਵੀਂ ਸਦੀ ਵਿੱਚ ਪੈਰ ਰੱਖਿਆ ਹੈ ਓਦੋਂ ਤੋਂ ਹੀ ਅਸੀਂ ਆਪਣੇ ਪੈਰ ਵੀ ਛੱਡ ਚੁੱਕੇ ਹਾਂ।

The story of the past while riding a bicycle

ਜ਼ਿਆਦਾ ਪੈਸੇ ਦੀ ਹੋੜ ਤੇ ਲੱਗੀ ਦੌੜ ਵਿੱਚ ਅਸੀਂ ਹੁਣ ਤਾਂ ਆਪਣਿਆਂ ਨੂੰ ਹੀ ਭੁੱਲਦੇ ਜਾ ਰਹੇ ਹਾਂ ਫਿਰ ਹੁਣ ਤਾਂ ਨਵੇਂ-ਨਵੇਂ ਮਾਲ ਬਣ ਗਏ ਹਨ ਤੇ ਅਸੀਂ ਵੀ ਹਜ਼ਾਰਾਂ ਨਹੀਂ ਬਲਕਿ ਲੱਖਾਂਪਤੀ ਹੋ ਗਏ ਹਾਂ ਇਸ ਕਰਕੇ ਸਾਈਕਲ ਫੇਰੀ ਵਾਲੇ ਤੋਂ ਚੀਜ ਲੈਂਦਿਆਂ ਨੂੰ ਸਾਨੂੰ ਸ਼ਰਮ ਵੀ ਆਉਣ ਲੱਗ ਪਈ ਹੈ ਕਿ ਸਾਨੂੰ ਕੋਈ ਚੀਜ਼ ਖ਼ਰੀਦਦੇ ਨੂੰ ਵੇਖੇਗਾ ਤਾਂ ਕੀ ਕਹੇਗਾ?

ਇਸੇ ਮੈਂ ਦੇ ਵਿੱਚ ਹੀ ਅਸੀਂ ਅੱਜ ਅੱਡੀਆਂ ਚੁੱਕ-ਚੁੱਕ ਕੇ ਫਾਹੇ ਲੈ ਰਹੇ ਕਰਕੇ ਕਰਜਾਈ ਹੋ ਰਹੇ ਹਾਂ, ਸਾਨੂੰ ਆੜ੍ਹਤੀਆਂ ਦੇ ਵਿਆਜ ਨੇ ਖੁਦਕੁਸ਼ੀਆਂ ਲਾਉਣ ਲਈ ਮਜਬੂਰ ਵੀ ਕਰ ਦਿੱਤਾ ਹੈ ਅਜੋਕਾ ਹਰ ਇਨਸਾਨ ਆਪਣੀ ਮੈਂ ਨੂੰ ਪੱਠੇ ਪਾ ਰਿਹਾ ਹੈ ‘ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ‘ਕੱਲੀ’ ਵਾਲੀ ਕਹਾਵਤ ਸਾਡੇ ‘ਤੇ ਭਾਰੂ ਪੈ ਚੁੱਕੀ ਹੈ।ਪਰਮਾਤਮਾ ਹਾਲੇ ਵੀ ਆਪਾਂ ਨੂੰ ਸੁਮੱਤ ਦੇਵੇ ਤੇ ਅਸੀਂ ਚਾਦਰ ਦੇਖ ਕੇ ਪੈਰ ਪਸਾਰਨੇ ਸ਼ੁਰੂ ਕਰ ਦੇਈਏ ਕਿਤੇ ਸਮਾਂ ਨਾ ਹੱਥਾਂ ‘ਚੋਂ ਨਿੱਕਲ ਜਾਵੇ ਜੇ ਚਾਦਰ ਦੇਖ ਕੇ ਪੈਰ ਪਸਾਰਨੇ ਸ਼ੁਰੂ ਕਰਾਂਗੇ ਤਾਂ ਹੀ ਪੰਜਾਬ ਵਾਸੀ ਵੱਸਦੇ ਰਹਿਣਗੇ ਨਹੀਂ ਤਾਂ ਅੱਗਾ ਆਪਾਂ ਸਾਰਿਆਂ ਨੂੰ ਹੀ ਦਿਸਦਾ ਹੈ ਸਾਦਾ ਜੀਵਨ ਜੀਵੀਏ ਆਪਣੇ ਤੋਂ ਛੋਟੇ ਵੱਲ ਵੇ ਖਕੇ ਗੁਜ਼ਾਰਾ ਕਰੀਏ, ਇਸੇ ਵਿੱਚ ਹੀ ਭਲਾਈ ਹੈ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.