ਉੱਤਰ ਭਾਰਤ ਦੇ ਕਈ ਸੂਬਿਆਂ ਅਤੇ ਪਹਾੜੀ ਖੇਤਰਾਂ ਅਤੇ ਹੋ ਰਹੀ ਲਗਾਤਾਰ ਬਰਸਾਤ ਨਾਲ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ’ਚ ਜਨਜੀਵਨ ਤਹਿਸ-ਨਹਿਸ ਹੋ ਗਿਆ ਦਿੱਲੀ ’ਚ ਯਮੁਨਾ ਦਾ ਜਲ ਪੱਧਰ ਪਿਛਲੇ 45 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ ਸੰਨ 1978 ’ਚ ਦਿੱਲੀ ’ਚ ਯਮੁਨਾ ਦਾ ਜਲ ਪੱਧਰ 207.49 ਮੀਟਰ ਦੇ ਪੱਧਰ ’ਤੇ ਸੀ, ਜੋ ਕਿ ਬੁੱਧਵਾਰ ਨੂੰ ਯਮੁਨਾ ਦਾ ਜਲ ਪੱਧਰ 207.55 ਮੀਟਰ ਹੈ ਜੋ ਵੀਰਵਾਰ ਨੂੰ ਸਵੇਰੇ 207.72 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੰਨ 1978 ’ਚ 207.49 ਮੀਟਰ ਜਲ ਪੱਧਰ ’ਤੇ ਹੀ ਯਮੁਨਾ ’ਚ ਹੜ੍ਹ ਆ ਗਿਆ ਸੀ ਇਸ ਲਈ ਦਿੱਲੀ ’ਚ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਦਿੱਲੀ ’ਚ ਹੜ੍ਹ ਦੀ ਸੰਭਾਵਨਾ ਸਬੰਧੀ ਚਿੰਤਾ ਪ੍ਰਗਟਾਈ ਹੈ। (Flood)
ਇਹ ਵੀ ਪੜ੍ਹੋ : ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇੱਕ ਜ਼ਖਮੀ
ਕੇਜਰੀਵਾਲ ਨੇ ਯਮੁਨਾ ਦੇ ਜਲ ਪੱਧਰ ’ਚ ਵਾਧੇ ਦਾ ਕਾਰਨ ਦਿੱਲੀ ’ਚ ਭਾਰੀ ਬਰਸਾਤ ਦੀ ਬਜਾਇ ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਜ਼ਿਆਦਾ ਪਾਣੀ ਛੱਡਣ ਨੂੰ ਦੱਸਿਆ ਹੈ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਹਥਨੀਕੁੰਡ ਤੋਂ ਸੀਮਤ ਰਫ਼ਤਾਰ ਨਾਲ ਪਾਣੀ ਛੱਡਿਆ ਜਾਵੇ ਤਾਂ ਕਿ ਯਮੁਨਾ ਦਾ ਜਲ ਪੱਧਰ ਹੋਰ ਨਾ ਵਧੇ ਉੱਧਰ ਭਾਖੜਾ ਦਾ ਪਾਣੀ ਨੰਗਲ ਡੈਮ ’ਚ ਛੱਡਣ ਦੀ ਵਜ੍ਹਾ ਨਾਲ ਭਾਖੜਾ ਬਿਆਸ ਮੈਨੇਜ਼ਮੈਂਟ ਬੋੋਰਡ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੰਗਲ ਡੈਮ ’ਚ ਪਾਣੀ ਦਾ ਜਲ ਪੱਧਰ ਵਧਣ ਨਾਲ 13 ਜੁਲਾਈ ਨੂੰ ਇਸ ਦੇ ਗੇਟ ਵੀ ਖੋਲ੍ਹਣੇ ਪੈਣਗੇ ਜਿਸ ਨਾਲ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ ਜੋ ਪੰਜਾਬ ਲਈ ਵੀ ਖਤਰੇ ਦਾ ਕਾਰਨ ਹੋ ਸਕਦਾ ਹੈ ਬਰਸਾਤ ਰੁਕਣ ਨਾਲ ਕਾਫ਼ੀ ਹੱਦ ਤੱਕ ਰਾਹਤ ਹੈ, ਪਰ ਘੱਗਰ ’ਚ ਵਧਦਾ ਜਲ ਪੱਧਰ ਹਰਿਆਣਾ ਅਤੇ ਪੰਜਾਬ ਦੀ ਚਿੰਤਾ ਵਧਾ ਰਿਹਾ ਹੈ।
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ’ਚ ਹੜ੍ਹ ਦੇ ਕਾਰਨ ਇੱਕ-ਦੂਜੇ ਸੂਬੇ ਨਾਲ ਸਬੰਧਿਤ ਹਨ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਸ ਸੰਕਟ ਦੀ ਘੜੀ ’ਚ ਸਿਆਸਤ ਤੋਂ ਉੱਪਰ ਉੱਠ ਕੇ ਆਪਸੀ ਸੰਪਰਕ ਅਤੇ ਤਾਲਮੇਲ ਬਣਾ ਕੇ ਹੜ੍ਹ ਦੀ ਇਸ ਸਥਿਤੀ ਨੂੰ ਕੰਟਰੋਲ ’ਚ ਲੈਣ ਦੇ ਯਤਨ ਕਰਨੇ ਚਾਹੀਦੇ ਹਨ ਕੇਂਦਰ ਸਰਕਾਰ ਵੀ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਇਨ੍ਹਾਂ ਸੂਬਿਆਂ ਦੀਆਂ ਚਿੰਤਾਵਾਂ ’ਤੇ ਧਿਆਨ ਦੇਵੇ ਤਾਂ ਕਿ ਹੜ੍ਹ ਨਾਲ ਇਨ੍ਹਾਂ ਸੂਬਿਆਂ ’ਚ ਜਾਨ ਅਤੇ ਮਾਲ ਦੀ ਵਧੇਰੇ ਸੁਰੱਖਿਆ ਯਕੀਨੀ ਕੀਤੀ ਜਾ ਸਕੇ ਅਤੇ ਜ਼ਲਦ ਆਮ ਜਨ-ਜੀਵਨ ਬਹਾਲ ਹੋ ਸਕੇ।