Synthetic Drugs: ਸਿੰਥੈਟਿਕ ਡਰੱਗਸ ਦਾ ਪਸਾਰ, ਇੱਕ ਸੰਸਾਰਿਕ ਸੰਕਟ

Synthetic Drugs
Synthetic Drugs: ਸਿੰਥੈਟਿਕ ਡਰੱਗਸ ਦਾ ਪਸਾਰ, ਇੱਕ ਸੰਸਾਰਿਕ ਸੰਕਟ

Synthetic Drugs: ਪਿਛਲੇ ਕੁਝ ਸਾਲਾਂ ’ਚ ਦੁਨੀਆ ਭਰ ’ਚ ਇੱਕ ਗੰਭੀਰ ਸਮਾਜਿਕ, ਆਰਥਿਕ ਅਤੇ ਸਿਹਤ ਸੰਕਟ ਉੱਭਰ ਕੇ ਸਾਹਮਣੇ ਆਇਆ ਹੈ- ਸਿੰਥੈਟਿਕ ਡਰੱਗਸ ਇਹ ਨਾ ਸਿਰਫ਼ ਭਾਰਤ, ਸਗੋਂ ਸੰਸਾਰ ਦੇ ਕਈ ਦੇਸ਼ਾਂ ਦੇ ਨੌਜਵਾਨ ਵਰਗ ਨੂੰ ਆਪਣੀ ਜਕੜ ’ਚ ਲੈ ਰਿਹਾ ਹੈ ਇਹ ਸੰਕਟ ਐਨਾ ਵਿਆਪਕ ਹੈ ਕਿ ਇਸ ਦੇ ਪ੍ਰਭਾਵ ਨਾਲ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ, ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਇਸ ਦੀ ਸਭ ਤੋਂ ਵੱਡੀ ਸ਼ਿਕਾਰ ਬਣ ਰਹੀ ਹੈ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਖ਼ਤਰਨਾਕ ਆਦਤ ਨਾਲ ਕਿੰਨਾ ਪ੍ਰਭਾਵਿਤ ਹੋ ਸਕਦਾ ਹੈ, ਇਹ ਵਿਚਾਰਨ ਵਾਲੀ ਗੱਲ ਹੈ ਸਿੰਥੈਟਿਕ ਡਰੱਗਸ ਦੀ ਬਜ਼ਾਰ ’ਚ ਵਧਦੀ ਹਰਮਨਪਿਆਰਤਾ ਦਾ ਮੁੱਖ ਕਾਰਨ ਇੰਟਰਨੈੱਟ ਦਾ ਪਸਾਰ ਹੈ ਕੁਝ ਬਟਨਾਂ ਦੇ ਕਲਿੱਕ ਨਾਲ ਇਹ ਨਸ਼ੀਲੀ ਸਮੱਗਰੀ ਆਮ ਖ਼ਪਤਕਾਰਾਂ ਤੱਕ ਪਹੰੁਚ ਰਹੀ।

ਇਹ ਖਬਰ ਵੀ ਪੜ੍ਹੋ : Punjab Weather News: ਮੌਸਮ ਵਿਭਾਗ ਦੀ ਚੇਤਾਵਨੀ, ਫਿਰ ਹੋਣ ਵਾਲੀ ਐ ਪੱਛਮੀ ਗੜਬੜੀ, ਬਦਲੇਗਾ ਮੌਸਮ

ਨੌਜਵਾਨ ਇੱਕ ਕਲਿੱਕ ’ਚ ਇਨ੍ਹਾਂ ਖ਼ਤਰਨਾਕ ਪਦਾਰਥਾਂ ਨੂੰ ਪ੍ਰਾਪਤ ਕਰ ਰਹੇ ਹਨ ਇਹ ਇੱਕ ਨਵੀਂ ਤਕਨੀਕ ਹੈ, ਜਿਸ ਨੇ ਨਾ ਸਿਰਫ਼ ਡਰੱਗਸ ਦੀ ਵਰਤੋਂ ਨੂੰ ਸੌਖਾ ਬਣਾ ਦਿੱਤਾ ਹੈ, ਸਗੋਂ ਇਸ ਨੂੰ ਇੱਕ ਨਵਾਂ ਚਿਹਰਾ ਵੀ ਦੇ ਦਿੱਤਾ ਹੈ ਇਸ ਬਦਲਾਅ ਨੇ ਨਾ ਸਿਰਫ਼ ਡਰੱਗਸ ਦੇ ਵਪਾਰ ਨੂੰ ਹੱਲਾਸ਼ੇਰੀ ਦਿੱਤੀ ਹੈ, ਸਗੋਂ ਇਸ ਦੇ ਉਤਪਾਦਨ ਦੀ ਪ੍ਰਕਿਰਿਆ ਨੂੰ ਵੀ ਸੌਖਾ ਬਣਾ ਦਿੱਤਾ ਹੈ ਸਿੰਥੈਟਿਕ ਡਰੱਗਸ ਦਾ ਨਿਰਮਾਣ ਬਹੁਤ ਹੀ ਸਸਤਾ ਅਤੇ ਸੌਖਾ ਹੰੁਦਾ ਹੈ, ਅਤੇ ਇਸ ਲਈ ਬਹੁਤ ਜ਼ਿਆਦਾ ਵਸੀਲਿਆਂ ਦੀ ਲੋੜ ਨਹੀਂ ਹੰੁਦੀ ਇਹੀ ਕਾਰਨ ਹੈ ਕਿ ਡਰੱਗਸ ਮਾਫੀਆ ਵੀ ਹੁਣ ਸਿੰਥੈਟਿਕ ਡਰੱਗਸ ਦੇ ਉਤਪਾਦਨ ਵੱਲ ਵਧ ਰਹੇ ਹਨ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਸਮੱਸਿਆ ਤੋਂ ਜ਼ਿਆਦਾ ਖਤਰਾ ਹੈ। Synthetic Drugs

ਕਿਉਂਕਿ ਉਹ ਨਸ਼ੀਲੇ ਪਦਾਰਥਾਂ ਦੀ ਚਮਕ-ਦਮਕ ਨਾਲ ਆਕਰਸ਼ਿਤ ਹੋ ਜਾਂਦੇ ਹਨ ਅਤੇ ਇਸ ਜਾਲ ’ਚ ਫਸ ਜਾਂਦੇ ਹਨ ਇਸ ਸੰਕਟ ਨੂੰ ਜੇਕਰ ਛੇਤੀ ਹੀ ਨਾ ਰੋਕਿਆ ਗਿਆ, ਤਾਂ ਆਉਣ ਵਾਲੇ ਕੱਲ੍ਹ ’ਚ ਸਾਡੇ ਨੌਜਵਾਨ ਜੋ ਦੇਸ਼ ਦੇ ਪ੍ਰਤਿਭਾਸ਼ਾਲੀ ਭਵਿੱਖ ਹਨ, ਇਸ ਖਤਰੇ ਦਾ ਸ਼ਿਕਾਰ ਹੋ ਸਕਦੇ ਹਨ ਇਹੀ ਕਾਰਨ ਹੈ ਕਿ ਇਹ ਜ਼ਰੂਰਤ ਹੈ ਕਿ ਭਾਰਤ ਸਮੇਤ ਸਾਰੇ ਦੇਸ਼ ਇਸ ਸੰਕਟ ਦਾ ਸਾਹਮਣਾ ਕਰਨ ਲਈ ਇਕੱਠੇ ਹੋਣ ਸਾਨੂੰ ਮਿਲ ਕੇ ਇਸ ਸਮੱਸਿਆ ਖਿਲਾਫ ਸਾਂਝੀ ਲੜਾਈ ਲੜਨੀ ਹੋਵੇਗੀ ਭਾਰਤ ਅਤੇ ਅਮਰੀਕਾ ਨੂੰ ਇਸ ਦਿਸ਼ਾ ’ਚ ਠੋਸ ਕਦਮ ਚੁੱਕਣ ਦੀ ਲੋੜ ਹੈ ਇਹ ਜ਼ਰੂਰੀ ਹੈ ਕਿ ਸਿਰਫ਼ ਘਰੇਲੂ ਉਪਾਵਾਂ ’ਤੇ ਨਿਰਭਰ ਨਾ ਰਹੀਏ। Synthetic Drugs

ਸਗੋਂ ਇੱਕ ਸਾਂਝਾ ਅੰਤਰਰਾਸ਼ਟਰੀ ਆਪਰੇਸ਼ਨ ਅਤੇ ਨੀਤੀ ਬਣਾਈਏ ਹਾਲ ਦੇ ਦਿਨਾਂ ’ਚ, ਭਾਰਤ ਅਤੇ ਅਮਰੀਕਾ ਵਿਚਕਾਰ ਡਰੱਗਸ ਦੀ ਸਮੱਸਿਆ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਦੋਵਾਂ ਦੇਸ਼ਾਂ ਨੇ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਕਈ ਯਤਨ ਕੀਤੇ ਹਨ ਹਾਲ ਹੀ ’ਚ ਦਿੱਲੀ ’ਚ 900 ਕਿੱਲੋ ਕੋਕੀਨ ਦੀ ਬਰਾਮਦਗੀ ਨੇ ਇਸ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ ਇਹ ਸਿਰਫ਼ ਇੱਕ ਵੱਡੀ ਖੇਪ ਦੀ ਬਰਾਮਦਗੀ ਨਹੀਂ ਹੈ, ਸਗੋਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੀ ਚੌਕਸੀ ਨੂੰ ਦਰਸ਼ਾਉਂਦੀ। ਅਮਰੀਕਾ ’ਚ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਨੇ ਪਿਛਲੇ ਕੁਝ ਸਾਲਾਂ ’ਚ ਸਿੰਥੈਟਿਕ ਡਰੱਗਸ ਦੇ ਪਸਾਰ ਦੇ ਖਿਲਾਫ ਚਿੰਤਾ ਪ੍ਰਗਟਾਈ। ਇਨ੍ਹਾਂ ਡਰੱਗਸ ਦੀ ਸੰਸਾਰ ਪੱਧਰ ’ਤੇ ਵਧਦੀ ਵਰਤੋਂ ਨਾ ਸਿਰਫ਼ ਸਿਹਤ ’ਤੇ ਸਗੋਂ ਸਮਾਜਿਕ ਢਾਂਚੇ ’ਤੇ ਵੀ ਡੂੰਘਾ ਅਸਰ ਪਾ ਰਹੀ ਹੈ।

ਇਸ ਨਾਲ ਨਾ ਸਿਰਫ਼ ਨਿੱਜੀ ਸਿਹਤ ਖਤਰੇ ’ਚ ਹੈ, ਸਗੋਂ ਸਮਾਜ ’ਚ ਅਪਰਾਧ ਅਤੇ ਹਿੰਸਾ ਵੀ ਵਧ ਰਹੀ ਹੈ ਅਮਰੀਕਾ ਨੇ ਕਈ ਅੰਤਰਰਾਸ਼ਟਰੀ ਸਹਿਯੋਗ ਅਤੇ ਨੀਤੀਆਂ ਬਣਾਈਆਂ ਹਨ, ਜਿਨ੍ਹਾਂ ’ਚ ਭਾਰਤ ਵਰਗੇ ਮਿੱਤਰ ਰਾਸ਼ਟਰਾਂ ਨਾਲ ਗਠਜੋੜ ਵੀ ਸ਼ਾਮਲ ਹਨ ਭਾਰਤ ਅਤੇ ਅਮਰੀਕਾ ਵਿਚਕਾਰ ਡਰੱਗਸ ਦੀ ਰੋਕਥਾਮ ਲਈ ਐਕਸ਼ਨ ਪਲਾਨ ਦੀ ਲੋੜ ਪਹਿਲਾਂ ਤੋਂ ਕਿਤੇ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਦੋਵਾਂ ਦੇਸ਼ਾਂ ਨੂੰ ਮਿਲ ਕੇ ਡਰੱਗਸ ਦੇ ਨੈੱਟਵਰਕ ਨੂੰ ਕਮਜ਼ੋਰ ਕਰਨ, ਤਸਕਰੀ ਦੀਆਂ ਗਤੀਵਿਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ’ਤੇ ਕੰਟਰੋਲ ਰੱਖਣ ਲਈ ਰਣਨੀਤੀਆਂ ’ਤੇ ਵਿਚਾਰ ਕਰਨਾ ਹੋਵੇਗਾ ਇਸ ਸਬੰਧੀ, ਹਾਲ ’ਚ ਹੋਈ ਬਰਾਮਦਗੀ ਨਾ ਸਿਰਫ਼ ਇੱਕ ਉਦਾਹਰਨ ਹੈ, ਸਗੋਂ ਇਹ ਇੱਕ ਵਿਆਪਕ ਸਮੱਸਿਆ ਦਾ ਹਿੱਸਾ ਹੈ। Synthetic Drugs

ਜੇਕਰ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਰਾਸ਼ਟਰਾਂ ਦੀ ਸੁਰੱਖਿਆ ਅਤੇ ਜਨਤਾ ਦੀ ਸਿਹਤ ਲਈ ਇੱਕ ਗੰਭੀਰ ਖਤਰਾ ਬਣ ਸਕਦਾ ਹੈ ਭਾਰਤ ਅਤੇ ਅਮਰੀਕਾ ਨੂੰ ਮਿਲ ਕੇ ਇੱਕ ਠੋਸ ਰਣਨੀਤੀ ਬਣਾਉਣੀ ਹੋਵੇਗੀ ਜਿਸ ’ਚ ਤਕਨੀਕੀ ਸਹਿਯੋਗ, ਸਿਖਲਾਈ ਅਤੇ ਸੂਚਨਾ ਦਾ ਅਦਾਨ-ਪ੍ਰਦਾਨ ਸ਼ਾਮਲ ਹੋਵੇ ਇਹ ਸਪੱਸ਼ਟ ਹੈ ਕਿ ਡਰੱਗ ਦੀ ਸਮੱਸਿਆ ਸਿਰਫ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਇੱਕ ਸੰਸਾਰਿਕ ਚੁਣੌਤੀ ਹੈ ਭਾਰਤ ਅਤੇ ਅਮਰੀਕਾ ਵਰਗੇ ਦੇਸ਼ ਜੇਕਰ ਇੱਕਜੁਟ ਹੋ ਕੇ ਕੰਮ ਕਰਨ, ਤਾਂ ਉਹ ਇਸ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ ਅਤੇ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕਰ ਸਕਦੇ ਹਨ ਇਸ ਦਿਸ਼ਾ ’ਚ ਅੰਤਰਰਾਸ਼ਟਰੀ ਮੰਚਾਂ ’ਤੇ ਡਰੱਗਸ ਦੇ ਪਸਾਰ ਖਿਲਾਫ ਸਾਂਝੀਆਂ ਨੀਤੀਆਂ ਲਾਗੂ ਕਰਨ ਦੀ ਲੋੜ ਹੈ ਸਿੰਥੈਟਿਕ ਡਰੱਗਸ, ਜੋ ਵਿਗਿਆਨਕ ਪ੍ਰਕਿਰਿਆਵਾਂ ਨਾਲ ਬਣਦੇ ਹਨ।

ਇਨ੍ਹੀਂ ਦਿਨੀਂ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਹੇ ਹਨ ਇਨ੍ਹਾਂ ਦੀ ਵਰਤੋਂ ਨਾ ਸਿਰਫ਼ ਖ਼ਤਰਨਾਕ ਹੈ, ਸਗੋਂ ਇਹ ਸੰਸਾਰਿਕ ਪੱਧਰ ’ਤੇ ਇੱਕ ਗੰਭੀਰ ਸਮੱਸਿਆ ਦਾ ਰੂਪ ਲੈ ਰਹੀ ਹੈ ਪਿਛਲੇ ਚਾਰ ਸਾਲਾਂ ’ਚ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸਿੰਥੈਟਿਕ ਡਰੱਗਸ ਦੇ ਵਾਧੇ ਨੂੰ ਰੋਕਣ ਲਈ ਵੱਖ-ਵੱਖ ਪਹਿਲਾਂ ਕੀਤੀਆਂ ਹਨ ਅਮਰੀਕਾ ’ਚ ਸਰਕਾਰ ਨੇ ਇਸ ਖਤਰੇ ਨਾਲ ਨਜਿੱਠਣ ਲਈ ਕਈ ਰਣਨੀਤੀਆਂ ਅਪਣਾਈਆਂ ਹਨ, ਜਿਨ੍ਹਾਂ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ ਤੱਤਕਾਲੀ ਯਤਨਾਂ ਦੇ ਬਾਵਜ਼ੂਦ, ਇਹ ਸਪੱਸ਼ਟ ਹੈ ਕਿ ਇਹ ਲੜਾਈ ਹਾਲੇ ਵੀ ਅਧੂਰੀ ਹੈ ਸਿੰਥੈਟਿਕ ਡਰੱਗਸ ਦਾ ਵਪਾਰ ਤੇਜ਼ੀ ਨਾਲ ਵਧ ਰਿਹਾ ਹੈ। Synthetic Drugs

ਇਨ੍ਹਾਂ ਡਰੱਗਸ ਦਾ ਨਿਰਮਾਣ ਅਕਸਰ ਅਜਿਹੇ ਰਸਾਇਣਾਂ ਨਾਲ ਕੀਤਾ ਜਾਂਦਾ ਹੈ, ਜੋ ਜਾਨਲੇਵਾ ਪ੍ਰਭਾਵ ਪਾ ਸਕਦੇ ਹਨ ਇਸ ਨਾਲ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ ਇਸ ਦੀ ਵਰਤੋਂ ਨਾਲ ਨਾ ਸਿਰਫ਼ ਵਿਅਕਤੀਗਤ ਸਿਹਤ ਨੂੰ ਖਤਰਾ ਹੈ, ਸਗੋਂ ਇਸ ਨਾਲ ਸਮਾਜ ’ਚ ਅਪਰਾਧ ਅਤੇ ਹਿੰਸਾ ਵੀ ਵਧ ਰਹੀ ਹੈ ਭਾਰਤ ਦੀ ਭੂਮਿਕਾ ਇਸ ਸੰਦਰਭ ’ਚ ਬੇਹੱਦ ਮਹੱਤਵਪੂਰਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਨੇ ਡਰੱਗਸ ਦੀ ਰੋਕਥਾਮ ਲਈ ਇੱਕ ਸਾਂਝਾ ਢਾਂਚਾ ਤਿਆਰ ਕੀਤਾ ਹੈ ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਮਿਲ ਕੇ ਸਿੰਥੈਟਿਕ ਡਰੱਗ ਦੀ ਸਮੱਸਿਆ ਦਾ ਸਾਹਮਣਾ ਕਰਨਗੇ ਭਾਰਤ ਨੇ ਆਪਣੀ ਸੰਸਾਰਿਕ ਅਗਵਾਈ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ, ਅਤੇ ਹੁਣ ਸਮਾਂ ਆ ਗਿਆ ਹੈ। Synthetic Drugs

ਕਿ ਇਸ ਦਿਸ਼ਾ ’ਚ ਹੋਰ ਸਰਗਰਮੀ ਦਿਖਾਈ ਜਾਵੇ ਨਵੀਂ ਅਮਰੀਕੀ ਸਰਕਾਰ ਦੀ ਅਗਵਾਈ ’ਚ ਕਈ ਚੁਣੌਤੀਆਂ ਸਾਹਮਣੇ ਆਉਣਗੀਆਂ, ਜਿਨ੍ਹਾਂ ਨਾਲ ਨਜਿੱਠਣ ਲਈ ਭਾਰਤ ਨੂੰ ਤਿਆਰ ਰਹਿਣਾ ਹੋਵੇਗਾ ਡਰੱਗਸ ਦੀ ਸਮੱਸਿਆ ਨੂੰ ਸਿਰਫ਼ ਐਲਾਨਾਂ ਅਤੇ ਯਤਨਾਂ ਨਾਲ ਨਹੀਂ ਹੱਲ ਕੀਤਾ ਜਾ ਸਕਦਾ ਇਹ ਜ਼ਰੂਰੀ ਹੈ ਕਿ ਦੇਸ਼ਾਂ ਵਿਚਕਾਰ ਨਾ ਸਿਰਫ਼ ਸਮਝੌਤੇ ਹੋਣ, ਸਗੋਂ ਉਨ੍ਹਾਂ ’ਤੇ ਠੋਸ ਕਾਰਵਾਈ ਵੀ ਕੀਤੀ ਜਾਵੇ ਇਸ ਖਤਰੇ ’ਤੇ ਸਮਾਂ ਰਹਿੰਦਿਆਂ ਕਾਬੂ ਨਾ ਪਾਇਆ ਗਿਆ, ਤਾਂ ਇਸ ਦਾ ਖਮਿਆਜ਼ਾ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਦੇਸ਼, ਖਾਸ ਕਰਕੇ ਭਾਰਤ ਅਤੇ ਅਮਰੀਕਾ ਇੱਕਜੁਟ ਹੋ ਕੇ ਇਸ ਖਤਰਨਾਕ ਰੁਝਾਨ ਦਾ ਮੁਕਾਬਲਾ ਕਰਨ ਇੱਕ ਸੁਰੱਖਿਅਤ ਅਤੇ ਸਿਹਤਮੰਦ ਸਮਾਜ ਦੀ ਦਿਸ਼ਾ ’ਚ ਇਹ ਇੱਕ ਮਹੱਤਵਪੂਰਨ ਕਦਮ ਹੋਵੇਗਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ

LEAVE A REPLY

Please enter your comment!
Please enter your name here