ਆਤਮਾ ਦੁਨੀਆ ’ਚ ਆ ਕੇ ਭੁੱਲ ਜਾਂਦੀ ਹੈ ਗਰਭ ’ਚ ਕੀਤੇ ਵਾਅਦੇ : ਪੂਜਨੀਕ ਗੁਰੂ ਜੀ

MSG

ਆਤਮਾ ਦੁਨੀਆ ’ਚ ਆ ਕੇ ਭੁੱਲ ਜਾਂਦੀ ਹੈ ਗਰਭ ’ਚ ਕੀਤੇ ਵਾਅਦੇ  

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜਦੋਂ ਬੱਚਾ ਮਾਤਾ ਦੇ ਗਰਭ ਵਿਚ ਹੁੰਦਾ ਹੈ ਤਾਂ ਉਸ ਦੀ ਆਤਮਾ ਅੱਲ੍ਹਾ, ਮਾਲਕ, ਪਰਮਾਤਮਾ ਅੱਗੇ ਦੁਆ ਕਰਦੀ ਹੈ ਕਿ ਹੇ ਮੇਰੇ ਮਾਲਕਾ! ਮੈਨੂੰ ਇਸ ਕੁੰਭੀ ਨਰਕ ’ਚੋਂ ਆਜ਼ਾਦ ਕਰ ਦੇ ਅਤੇ ਮੈਂ ਹਮੇਸ਼ਾ ਤੈਨੂੰ ਯਾਦ ਰੱਖਾਂਗੀ ਪਰ ਉਹ ਆਤਮਾ ਜਿਵੇਂ ਹੀ ਬਾਹਰ ਆਉਦੀ ਹੈ ਤਾਂ ਆਪਣੇ ਕੀਤੇ ਹੋਏ ਵਾਅਦੇ ਨੂੰ ਭੁੱਲ ਜਾਂਦੀ ਹੈ ਅਤੇ ਮੋਹ-ਮਾਇਆ ਵਿਚ ਇਸ ਤਰ੍ਹਾਂ ਗੁਆਚ ਜਾਂਦੀ ਹੈ ਕਿ ਉਸ ਨੂੰ ਆਪਣੇ ਮਾਲਕ ਦੀ ਯਾਦ ਹੀ ਨਹੀਂ ਰਹਿੰਦੀ।

ਪੂਜਨੀਕ ਗੁਰੂ ਜੀ  ਫ਼ਰਮਾਉਦੇ ਹਨ ਕਿ ਜੋ ਜੀਵ ਆਤਮਾ ਆਪਣੇ ਮਾਲਕ ਨਾਲ ਕੀਤੇ ਹੋਏ ਵਾਅਦੇ ਨੂੰ ਤੋੜ ਦਿੰਦੀ ਹੈ ਉਹ ਗੱਦਾਰ ਦੇ ਸਮਾਨ ਬਣ ਜਾਂਦੀ ਹੈ ਉਹ ਆਤਮਾ ਚੰਦ ਰੁਪਏ-ਪੈਸਿਆਂ, ਮਾਣ-ਵਡਿਆਈ ਅਤੇ ਆਪਣੀ ਝੂਠੀ ਵਾਹ-ਵਾਹ ਲਈ ਆਪਣੇ ਮਾਲਕ ਤੋਂ ਮੁਨਕਰ ਹੋ ਜਾਂਦੀ ਹੈ ਅਜਿਹੀ ਆਤਮਾ ਨੂੰ ਦੋਵਾਂ ਜਹਾਨਾਂ ਵਿਚ ਨਾ ਸੌਂਦਿਆਂ ਅਤੇ ਨਾ ਜਾਗਦਿਆਂ ਕਿਤੇ ਵੀ ਚੈਨ ਨਹੀਂ ਮਿਲਦਾ ਉਹ ਹਮੇਸ਼ਾ ਤੜਫ਼ਦੀ ਰਹਿੰਦੀ ਹੈ ਇਸ ਲਈ ਇਨਸਾਨ ਦਾ ਫ਼ਰਜ਼ ਹੈ ਕਿ ਉਹ ਉਸ ਮਾਲਕ ਨੂੰ ਯਾਦ ਕਰੇ ਜਿਸ ਦੀ ਉਹ ਅੰਸ਼ ਹੈ ਅਤੇ ਜਿਸ ਤੋਂ ਉਹ ਵਿੱਛੜ ਕੇ ਆਇਆ ਹੈ ਜੋ ਇਨਸਾਨ ਮਾਲਕ ਦੀ ਸੱਚੇ ਦਿਲੋਂ ਭਗਤੀ ਕਰਦਾ ਹੈ, ਉਹ ਉਸ ਦੀ ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ।

ਆਤਮਾ ਦੁਨੀਆ ’ਚ ਆ ਕੇ ਭੁੱਲ ਜਾਂਦੀ ਹੈ ਗਰਭ ’ਚ ਕੀਤੇ ਵਾਅਦੇ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੀ ਆਤਮਾ ਉਸ ਪਰਮ ਪਿਤਾ ਪਰਮਾਤਮਾ ਦੀ ਅੰਸ਼ ਹੈ ਅਤੇ ਮਾਲਕ ਤੋਂ ਵਿੱਛੜ ਕੇ ਆਈ ਨੂਰ-ਏ-ਕਿਰਨ ਹੈ ਪਰ ਇਸ ਕਾਲ ਦੇਸ਼ ਵਿਚ ਆ ਕੇ ਜੀਵ ਆਤਮਾ ਸਭ ਕੁਝ ਭੁੱਲ ਗਈ ਹੈ ਮਨ ਅਤੇ ਮਾਇਆ ਨੇ ਆਤਮਾ ਨੂੰ ਇਸ ਤਰ੍ਹਾਂ ਗੁੰਮਰਾਹ ਕਰ ਦਿੱਤਾ ਹੈ ਕਿ ਉਹ ਆਪਣੇ ਅੱਲ੍ਹਾ, ਮਾਲਕ ਨੂੰ ਭੁੱਲ ਗਈ ਹੈ ਇਨਸਾਨ ਸਿਰਫ਼ ਆਪਣੀਆਂ ਇੱਛਾਵਾਂ ਨੂੰ ਯਾਦ ਰੱਖਦਾ ਹੈ ਜੋ ਇੱਕ ਮੱਕੜਜਾਲ ਵਾਂਗ ਹੈ ਇਨਸਾਨ ਦੀ ਇੱਕ ਇੱਛਾ ਪੂਰੀ ਹੰੁਦੀ ਹੈ ਅਤੇ ਨਾਲ ਹੀ ਦੂਜੀ ਸ਼ੁਰੂ ਹੋ ਜਾਂਦੀ ਹੈ ਫਿਰ ਦੂਜੀ ਪੂਰੀ ਹੰੁਦੀ ਹੈ ਅਤੇ ਤੀਸਰੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਇੱਛਾਵਾਂ ਦਾ ਮੱਕੜਜਾਲ ਇਨਸਾਨ ਦੇ ਜੀਵਨ ਵਿੱਚ ਛਾਇਆ ਰਹਿੰਦਾ ਹੈ ਅਤੇ ਮਾਲਕ ਦੀ ਯਾਦ ਦਿਲੋ-ਦਿਮਾਗ ’ਚੋਂ ਖ਼ਤਮ ਹੋ ਜਾਂਦੀ ਹੈ ਇਨਸਾਨ ਜਿਵੇਂ-ਜਿਵੇਂ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ ਉਵੇਂ-ਉਵੇਂ ਉਸਦੇ ਅੰਦਰ ਦਾ ਸਰੁੂਰ ਖ਼ਤਮ ਹੁੰਦਾ ਚਲਿਆ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੇ ਅੰਦਰੋਂ ਜੇਕਰ ਆਪਣੇ ਮਾਲਕ ਲਈ ਆਸਥਾ, ਵਿਸ਼ਵਾਸ ਖ਼ਤਮ ਹੋ ਜਾਂਦਾ ਹੈ ਤਾਂ ਉਸਨੂੰ ਸੁਖ, ਚੈਨ, ਖੁਸ਼ੀਆਂ ਕਿੱਥੋਂ ਮਿਲਣਗੀਆਂ ਅਜਿਹਾ ਇਨਸਾਨ ਅਨੰਦ ਤੋਂ ਖਾਲੀ ਹੋ ਜਾਂਦਾ ਹੈ ਅਤੇ ਪਰਮਾਨੰਦ ਤੋਂ ਵਾਂਝਾ ਰਹਿ ਜਾਂਦਾ ਹੈ ਇਸ ਲਈ ਇਨਸਾਨ ਨੂੰ ਆਪਣੇ ਮਾਲਕ, ਸਤਿਗੁਰੂ, ਪਰਮਾਤਮਾ ’ਤੇ ਦਿ੍ਰੜ੍ਹ ਵਿਸ਼ਵਾਸ ਰੱਖਣਾ ਚਾਹੀਦਾ ਹੈ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਸ਼ਵਾਸ ਨੂੰ ਸਤਿਸੰਗ ਰੂਪੀ ਪਾਣੀ ਪਿਲਾਉਦਾ ਰਹੇ, ਨਾ ਕਿ ਪਾਣੀ ਆਪਣੇ ਉੱਤੇ ਡੋਲ੍ਹਦਾ ਰਹੇ ਭਾਵ ਸਤਿਸੰਗ ਸੁਣੇ ਅਤੇ ਸਤਿਸੰਗ ਵਿੱਚ ਫ਼ਰਮਾਏ ਗਏ ਬਚਨਾਂ ’ਤੇ ਅਮਲ ਜ਼ਰੂਰ ਕਰੇ ਇਨਸਾਨ ਜੇਕਰ ਸਤਿਸੰਗ ਸੁਣ ਕੇ ਅਮਲ ਨਹੀਂ ਕਰਦਾ ਤਾਂ ਉਹ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ