ਆਜ਼ਮਗੜ੍ਹ ਤੇ ਰਾਮਪੁਰ ਦੇ ਲੋਕ-ਫਤਵਿਆਂ ਦੇ ਮਾਇਨੇ!

ਆਜ਼ਮਗੜ੍ਹ ਤੇ ਰਾਮਪੁਰ ਦੇ ਲੋਕ-ਫਤਵਿਆਂ ਦੇ ਮਾਇਨੇ!

ਇਸ ’ਚ ਕੋਈ ਦੋ ਰਾਇ ਨਹੀਂ ਕਿ ਦੇਸ਼ ਦੀ ਰਾਜਨੀਤੀ ’ਚ ਉੱਤਰ ਪ੍ਰਦੇਸ਼ ਦਾ ਵਿਸ਼ੇਸ਼ ਸਥਾਨ ਹੈ ਇੱਥੇ ਹੋਣ ਵਾਲੀਆਂ ਛੋਟੀਆਂ ਤੋਂ ਛੋਟੀਆਂ ਚੋਣਾਂ ਦੇ ਨਤੀਜਿਆਂ ਨੂੰ ਦੇਸ਼ ਦੀ ਰਾਜਨੀਤੀ ਦਾ ਮੂਡ ਸਮਝਣ ਦਾ ਪੈਮਾਨਾ ਮੰਨ ਲਿਆ ਜਾਂਦਾ ਹੈ ਇਹ ਕਿਹਾ ਜਾਵੇ ਕਿ ਯੂਪੀ ਚੋਣਾਂ ਦੇ ਨਤੀਜੇ ਦੇਸ਼ ਦੀ ਭਾਵੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਦੇ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਪਿਛਲੇ ਦਿਨੀਂ ਉਪ ਚੋਣਾਂ ਦੇ ਨਤੀਜੇ ਐਲਾਨ ਹੋਏ ਦੇਸ਼ ਭਰ ਦੀਆਂ ਨਜ਼ਰਾਂ ਯੂਪੀ ਦੇ ਆਜ਼ਮਗੜ੍ਹ ਅਤੇ ਰਾਮਪੁਰ ਸੀਟਾਂ ਦੇ ਨਤੀਜਿਆਂ ’ਤੇ ਗੱਡੀਆਂ ਸਨ ਆਜ਼ਮਗੜ੍ਹ ਸੀਟ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਰਾਮਪੁਰ ਸੀਟ ਦਿੱਗਜ ਆਗੂ ਆਜ਼ਮ ਖਾਂ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ

ਆਜ਼ਮਗੜ੍ਹ ਅਤੇ ਰਾਮਪੁਰ ਲੋਕ ਸਭਾ ਸੀਟਾਂ ’ਤੇ ਮੁਸਲਿਮ ਅਬਾਦੀ ਦੀ ਬਹੁਤਾਤ ਹੈ ਰਾਮਪੁਰ ’ਚ ਇਹ ਅਬਾਦੀ 50-55 ਫੀਸਦੀ ਤੋਂ ਜਿਆਦਾ ਹੈ ਆਜ਼ਮਗੜ੍ਹ ’ਚ ਮੁਸਲਿਮ ਅਤੇ ਯਾਦਵ 50 ਫੀਸਦੀ ਤੋਂ ਜ਼ਿਆਦਾ ਹਨ ਇਹ ਦੋਵੇਂ ਲੋਕ ਸਭਾ ਹਲਕੇ ਸਮਾਜਵਾਦੀਆਂ ਦੇ ਮਜ਼ਬੂਤ ਗੜ੍ਹ ਰਹੇ ਹਨ ਔਸਤਨ ਮੁਸਲਿਮ ਵੋਟ ਅੱਜ ਵੀ ਭਾਜਪਾ ਖਿਲਾਫ਼ ਮੰਨੇ ਜਾਂਦੇ ਹਨ ਅਜਿਹੇ ’ਚ ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕ ਸਭਾ ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ

ਆਜ਼ਮਗੜ੍ਹ ਤੋਂ ਭੋਜਪੁਰੀ ਫ਼ਿਲਮੀ ਸਿਤਾਰੇ ਦਿਨੇਸ਼ ਲਾਲ ਯਾਦਵ ਨਿਰਹੂਆ ਅਤੇ ਰਾਮਪੁਰ ਤੋਂ ਘਣਸ਼ਿਆਮ ਲੋਧੀ ਨੇ ਜਿੱਤ ਹਾਸਲ ਕੀਤੀ ਆਜ਼ਮਗੜ੍ਹ ’ਚ ਤਾਂ ਸਪਾ ਦੀ ਹਾਰ ਦਾ ਕਾਰਨ ਬਸਪਾ ਉਮੀਦਵਾਰ ਗੁੱਡੂ ਜਮਾਲੀ ਬਣੇ ਜਿਨ੍ਹਾਂ ਨੇ ਤਕਰੀਬਨ ਦੋ ਲੱਖ ਵੋਟਾਂ ਹਾਸਲ ਕਰ ਲਈਆਂ ਉਨ੍ਹਾਂ ਨੂੰ ਵੱਡੀ ਗਿਣਤੀ ’ਚ ਮੁਸਲਿਮ ਵੋਟ ਮਿਲਣ ਨਾਲ ਸਪਾ ਨੂੰ ਭਾਰੀ ਨੁਕਸਾਨ ਹੋਇਆ ਇਸ ਸੀਟ ’ਤੇ ਅਖਿਲੇਸ਼ ਨੇ ਆਪਣੇ ਚਚੇਰੇ ਭਰਾ ਧਰਮਿੰਦਰ ਨੂੰ ਉਤਾਰਿਆ ਸੀ ਪਰ ਰਾਮਪੁਰ ’ਚ 55 ਫੀਸਦੀ ਮੁਸਲਿਮ ਵੋਟਰ ਹੋਣ ਦੇ ਬਾਵਜੂਦ ਸਪਾ ਦੇ ਆਸਿਮ ਰਾਜਾ ਦਾ 42 ਹਜ਼ਾਰ ਨਾਲ ਹਾਰ ਜਾਣਾ ਸਪਾ ਦੀ ਚਿੰਤਾ ਵਧਾਉਣ ਵਾਲੀ ਗੱਲ ਹੈ

ਇਨ੍ਹਾਂ ਨਤੀਜਿਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਿਆਸੀ ਕੱਦ ਨੂੰ ਹੋਰ ਉੱਚਾ ਕਰ ਦਿੱਤਾ ਸਾਰਿਆਂ ਤੋਂ ਚੰਗੀ ਗੱਲ ਇਹ ਹੋਈ ਕਿ ਉੱਤਰ ਪ੍ਰਦੇਸ਼ ’ਚ ਜਾਤੀ ਅਧਾਰਿਤ ਰਾਜਨੀਤੀ ਆਪਣਾ ਅਸਰ ਗੁਆਉਂਦੀ ਜਾ ਰਹੀ ਹੈ, ਉੱਥੇ ਮੁਸਲਿਮ ਵੋਟਰਾਂ ਦੀ ਭਾਜਪਾ ਵਿਰੋਧੀ ਗੋਲਬੰਦੀ ਵੀ ਕਾਰਗਰ ਸਾਬਤ ਨਹੀਂ ਹੋ ਰਹੀ ਕਿਹਾ ਜਾ ਰਿਹਾ ਹੈ ਕਿ ਮੁਸਲਿਮ ਭਾਈਚਾਰੇ ਦਾ ਕੁਝ ਹਿੱਸਾ ਭਾਜਪਾ ਵੱਲ ਝੁਕ ਰਿਹਾ ਹੈ ਜਿਸ ਦੀ ਵਜ੍ਹਾ ਸਪਾ ਦੀ ਡਿੱਗਦੀ ਸਾਖ ਅਤੇ ਧਾਕ ਹੈ ਮੁਲਾਇਮ ਸਿੰਘ ਯਾਦਵ ਦੇ ਬਿਮਾਰ ਹੋਣ ਕਾਰਨ ਅਖਿਲੇਸ਼ ਦੇ ਹੱਥ ਜਦੋਂ ਤੋਂ ਪਾਰਟੀ ਦੀ ਕਮਾਨ ਆਈ ਹੈ ਉਦੋਂ ਤੋਂ ਉਹ ਲਗਾਤਾਰ ਬਿਖਰਾਅ ਅਤੇ ਭਟਕਾਅ ਦਾ ਸ਼ਿਕਾਰ ਹੋ ਰਹੀ ਹੈ

ਅਸਲ ਵਿਚ ਮੁਸਲਮਾਨਾਂ ਦੇ ਮਨ ’ਚ ਇਹ ਗੱਲ ਘਰ ਕਰਨ ਲੱਗੀ ਹੈ ਕਿ ਸਪਾ ਦੇ ਭਰੋਸੇ ਉਹ ਆਪਣਾ ਰਾਜਨੀਤਿਕ ਮਹੱਤਵ ਬਰਕਰਾਰ ਨਹੀਂ ਰੱਖ ਪਾ ਰਹੇ ਕਾਂਗਰਸ ਡੁੱਬਦੀ ਬੇੜੀ ਹੈ ਅਤੇ ਬਸਪਾ ਆਪਣੇ ਬਣਾਏ ਜਾਲ ’ਚ ਫਸ ਚੁੱਕੀ ਹੈ ਇਸ ਕਾਰਨ ਉੱਤਰ ਪ੍ਰਦੇਸ਼ ਦੇ ਮੁਸਲਮਾਨਾਂ ਦੇ ਮਨ ਵੀ ਉਥਲ-ਪੁਥਲ ਹੈ ਰਾਮ ਮੰਦਿਰ ਦਾ ਨਿਰਮਾਣ ਤੇਜ਼ੀ ਨਾਲ ਹੋਣ ਨਾਲ ਹੀ ਇੱਕ ਪਾਸੇ ਗਿਆਨਵਾਪੀ ਮਜਸਿਦ ਦਾ ਵਿਵਾਦ ਭਖ਼ਿਆ ਤੇ ਦੂਜੇ ਪਾਸੇ ਮਥੁਰਾ ’ਚ ਕ੍ਰਿਸ਼ਨ ਜਨਮਭੂਮੀ ਦੇ ਮਾਮਲੇ ਨੂੰ ਵੀ ਹਵਾ ਮਿਲਣ ਲੱਗੀ ਇਸ ਸਭ ਵਿਚਕਾਰ ਸਪਾ ਜਾਂ ਹੋਰ ਗੈਰ-ਭਾਜਪਾ ਪਾਰਟੀਆਂ ਜਿਸ ਤਰ੍ਹਾਂ ਕਮਜ਼ੋਰ ਬਣੀਆਂ ਹੋਈਆਂ ਹਨ ਉਸ ਤੋਂ ਮੁਸਲਮਾਨਾਂ ਨੂੰ ਲੱਗਣ ਲੱਗਾ ਹੈ ਕਿ ਜਾਂ ਤਾਂ ਉਨ੍ਹਾਂ ਦੀ ਆਪਣੀ ਅਗਵਾਈ ਹੋਣੀ ਚਾਹੀਦੀ ਹੈ ਅਤੇ ਭਾਜਪਾ ਦੇ ਵਿਰੋਧ ਤੋਂ ਬਚ ਕੇ ਉਨ੍ਹਾਂ ਨੂੰ ਉਸ ਦੇ ਨਾਲ ਤਾਲਮੇਲ ਬਣਾ ਕੇ ਚੱਲਦਾ ਚਾਹੀਦਾ ਹੈ

ਕਈ ਮੁਸਲਿਮ ਧਰਮ ਗੁਰੂਆਂ ਨੇ ਵੀ ਗਿਆਨਵਾਪੀ ਅਤੇ ਹਾਲ ਹੀ ’ਚ ਉੱਠੇ ਨੁਪੂਰ ਸ਼ਰਮਾ ਵਿਵਾਦ ’ਤੇ ਜਿਸ ਤਰ੍ਹਾਂ ਦਾ ਸਝਮੌਤਾਵਾਦੀ ਰੁਖ ਅਪਣਾਇਆ ਉਹ ਇਸ ਗੱਲ ਦਾ ਸੰਕੇਤ ਹੈ ਕਿ ਮੁਸਲਿਮ ਭਾਈਚਾਰੇ ਵਿਚਕਾਰ ਭਾਜਪਾ ਸਬੰਧੀ ਸਲਾਹ ਸ਼ੁਰੂ ਹੋ ਗਈ ਹੈ ਸਵਾਲ ਇਹ ਵੀ ਹੈ ਕਿ ਕੀ ਹੁਣ ਮੁਸਲਮਾਨ ਵੀ ਪ੍ਰਧਾਨ ਮੰਤਰੀ ਮੋਦੀ ਦੀਆਂ ਰਾਸ਼ਟਰੀ ਯੋਜਨਾਵਾਂ ਅਤੇ ਗਰੀਬਮੁਖੀ ਪ੍ਰੋਗਰਾਮਾਂ ’ਤੇ ਯਕੀਨ ਕਰਨ ਲੱਗੇ ਹਨ, ਕਿਉਂਕਿ ਹਿੱਸੇਦਾਰੀ ਉਨ੍ਹਾਂ ਨੂੰ ਵੀ ਮਿਲ ਰਹੀ ਹੈ? ਕੀ ਮੁਸਲਮਾਨਾਂ ਦਾ ਇੱਕ ਤਬਕਾ ਹੁਣ ਭਾਜਪਾ ਨੂੰ ‘ਅਛੂਤ’ ਨਹੀਂ ਮੰਨੇਗਾ ਅਤੇ ਇਸ ਤਰ੍ਹਾਂ ਲੋਕ-ਫ਼ਤਵਾ ਦੇ ਕੇ ਭਾਜਪਾ ਨੂੰ ਵੀ ਮੌਕਾ ਦੇਵੇਗਾ? ਮੁੱਕਦੀ ਗੱਲ ਆਜ਼ਮਗੜ੍ਹ ਅਤੇ ਰਾਮਪੁਰ ਦੇ ਲੋਕ-ਫ਼ਤਵਿਆਂ ਨੂੰ ਕੀ 2024 ਦੀਆਂ ਆਮ ਚੋਣਾਂ ਦਾ ਕੋਈ ਸਪੱਸ਼ਟ ਸੰਕੇਤ ਮੰਨਿਆ ਜਾ ਸਕਦਾ ਹੈ? ਮੁੱਖ ਮੰਤਰੀ ਯੋਗੀ ਨੇ 2024 ’ਚ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ

ਫ਼ਿਲਹਾਲ ਆਜ਼ਮਗੜ੍ਹ ਤੋਂ ਭਾਜਪਾ ਉਮੀਦਵਾਰ, ਭੋਜਪੁਰੀ ਫ਼ਿਲਮਾਂ ਦੇ ਸੁਪਰ ਸਟਾਰ, ਦਿਨੇਸ਼ ਲਾਲ ਯਾਦਵ ‘ਨਿਰਹੂਆ’ ਨੇ 8679 ਵੋਟਾਂ ਨਾਲ ਧਰਮਿੰਦਰ ਯਾਦਵ ਨੂੰ ਹਰਾਇਆ ਹੈ ਲੋਕ-ਫ਼ਤਵੇ ਦਾ ਇਹ ਫਾਸਲਾ ਬਹੁਤਾ ਵੱਡਾ ਨਹੀਂ ਹੈ ਜੇਕਰ ਬਸਪਾ ਉਮੀਦਵਾਰ ਨਾ ਹੁੰਦਾ, ਤਾਂ ਨਤੀਜਾ ਕੁਝ ਵੀ ਹੋ ਸਕਦਾ ਸੀ ਇਹ ਸੀਟ ਅਖਿਲੇਸ਼ ਯਾਦਵ ਦੇ ਅਸਤੀਫ਼ੇ ਨਾਲ ਖਾਲੀ ਹੋਈ ਸੀ, ਕਿਉਂਕਿ ਹੁਣ ਉਹ ਵਿਧਾਨ ਸਭਾ ’ਚ ਆਗੂ ਵਿਰੋਧੀ ਧਿਰ ਹਨ ਰਾਮਪੁਰ ਖੇਤਰ ’ਚ ਪੁਰਾਣੇ ਸਪਾ ਆਗੂ ਆਖ਼ਮ ਖਾਨ ਦਾ ਅਜਿਹਾ ਜਲਵਾ ਰਿਹਾ ਹੈ ਕਿ ਉਨ੍ਹਾਂ ਨੇ ਜੇਲ੍ਹ ’ਚ ਰਹਿੰਦਿਆਂ ਹੀ ਵਿਧਾਨ ਸਭਾ ਦੀ ਚੋਣ ਜਿੱਤੀ ਹੈ ਸਾਂਸਦ ਤੋਂ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਹੀ ਇਹ ਸੀਟ ਖਾਲੀ ਹੋਈ ਸੀ, ਪਰ ਭਾਜਪਾ ਦੇ ਜਿਸ ਉਮੀਦਵਾਰ ਘਣਸ਼ਿਆਮ ਲੋਧੀ ਨੇ 42,192 ਵੋਟਾਂ ਨਾਲ ਸਪਾ ਆਗੂ ਆਸਿਮ ਰਜ਼ਾ ਨੂੰ ਹਰਾਇਆ ਹੈ, ਉਹ ਖੁਦ ਸਪਾ ਤੋਂ ਭਾਜਪਾ ’ਚ ਆਏ ਹਨ ਅਤੇ 12 ਸਾਲ ਤੱਕ ਵਿਧਾਇਕ ਵੀ ਰਹੇ ਹਨ

ਸਾਫ਼ ਹੈ ਕਿ ਭਾਜਪਾ ਦੇ ਪੱਖ ’ਚ ਕੋਈ ‘ਕ੍ਰਾਂਤੀਕਾਰੀ ਧਰੁਵੀਕਰਨ’ ਨਹੀਂ ਹੋਇਆ ਹੈ ਫਿਰ ਵੀ ਇਹ ਚੋਣਾਵੀ ਜਿੱਤ ਤਾਂ ਹੈ ਇਨ੍ਹਾਂ ਨਾਲ ਲੋਕ ਸਭਾ ’ਚ ਸਪਾ ਦੇ ਸਿਰਫ਼ 3 ਸਾਂਸਦ ਰਹਿ ਜਾਣਗੇ ਅਤੇ ਭਾਜਪਾ ਦੀ ਗਿਣਤੀ ਫ਼ਿਰ 303 ਹੋ ਜਾਵੇਗੀ ਭਾਜਪਾ ਦੀ ਤੁਲਨਾ ’ਚ ਸਪਾ, ਅਖਿਲੇਸ਼ ਯਾਦਵ ਦੀ ਅਗਵਾਈ ’ਚ, 2014 ਦੀਆਂ ਲੋਕ ਸਭਾ, 2017 ਦੀਆਂ ਵਿਧਾਨ ਸਭਾ, 2019 ਦੀਆਂ ਲੋਕ ਸਭਾ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਲਗਾਤਾਰ ਹਾਰੀ ਹੈ ਭਾਜਪਾ ਦੀ ਠੋਸ ਚੁਣਾਵੀ ਰਣਨੀਤੀ ਨੂੰ ਸਮਝਿਆ ਜਾ ਸਕਦਾ ਹੈ

ਬੇਸ਼ੱਕ ਉਪ ਚੋਣ ਸੀ, ਪਰ ਮੁੱਖ ਮੰਤਰੀ ਯੋਗੀ ਨੇ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਮੰਤਰੀਆਂ ਤੋਂ ਲੈ ਕੇ ਆਮ ਕਾਡਰ ਤੱਕ ਸਾਰੇ ਆਪਣੇ-ਆਪਣੇ ਸਥਾਨ ’ਤੇ ਸਰਗਰਮ ਰਹੇ ਲੋਕ-ਫ਼ਤਵੇ ਸਾਹਮਣੇ ਹਨ ਸਮਾਜਵਾਦੀਆਂ ਦੇ ਗੜ੍ਹ ਢਾਹੇ ਹਨ ਅਤੇ ਉੱਥੇ ਆਪਣੀ ਸੱਤਾ ਸਥਾਪਿਤ ਕੀਤੀ ਹੈ ਹੁਣ ਪਾਰਟੀ ਦਾ ਉਨ੍ਹਾਂ ਖੇਤਰਾਂ ’ਚ ਵੀ ਵਿਸਥਾਰ ਕੀਤਾ ਜਾਵੇਗਾ ਭਾਜਪਾ ਜਿੱਥੇ ਆਪਣੇ ਮੌਲਿਕ ਏਜੰਡੇ ’ਤੇ ਚੱਲਦਿਆਂ 80 ਲੋਕ ਸਭਾ ਸੀਟਾਂ ਵਾਲੇ ਇਸ ਸੂਬੇ ’ਚ ਆਪਣੀ ਪਕੜ ਮਜ਼ਬੂਤ ਕਰਦੀ ਜਾ ਰਹੀ ਹੈ, ਉੁਥੇ ਸਪਾ ਮਸਤ ਹੋ ਕੇ ਆਪਣੇ ਮਜ਼ਬੂਤ ਕਿਲ੍ਹੇ ਗਵਾਉਂਦੀ ਜਾ ਰਹੀ ਹੈ

ਇਨ੍ਹਾਂ ਨਤੀਜਿਆਂ ਲਈ ਸਪਾ ਦੇ ਨਵੇਂ ਸਹਿਯੋਗੀ ਓਮਪ੍ਰਕਾਸ਼ ਰਾਜਭਰ ਨੇ ਅਖਿਲੇਸ਼ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਉਹ ਆਪਣੇ ਏ.ਸੀ. ਕਮਰੇ ’ਚੋਂ ਹੀ ਬਾਹਰ ਨਹੀਂ ਨਿੱਕਲੇ ਅਤੇ ਨਾਮਜ਼ਦਗੀ ਦੇ ਆਖਰੀ ਦਿਨ ਉਮੀਦਵਾਰ ਐਲਾਨ ਕੀਤੇ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਖੁਦ ਤੇ ਉਨ੍ਹਾਂ ਦੇ ਸਾਥੀ ਆਜ਼ਮਗੜ੍ਹ ’ਚ ਮੋਰਚਾ ਨਹੀਂ ਸੰਭਾਲਦੇ ਤਾਂ ਹਾਰ ਲੱਖਾਂ ’ਚ ਹੁੰਦੀ ਆਜ਼ਮਗੜ੍ਹ ਅਤੇ ਰਾਮਪੁਰ ਦੇ ਉਪ ਚੋਣ ਨਤੀਜੇ ਅਖਿਲੇਸ਼ ਯਾਦਵ ਲਈ ਬਹੁਤ ਵੱਡਾ ਝਟਕਾ ਹਨ

ਇਸ ਨਾਲ ਆਪਣੀ ਪਾਰਟੀ ਅੰਦਰ ਵੀ ਉਨ੍ਹਾਂ ਦੀ ਵਜ਼ਨਦਾਰੀ ’ਚ ਕਮੀ ਆਵੇਗੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਪਾ ਸੰਸਥਾਪਕ ਮੁਲਾਇਮ ਸਿੰਘ ਹੁਣ ਉਸ ਸਥਿਤੀ ’ਚ ਨਹੀਂ ਰਹਿ ਗਏ ਕਿ ਉਨ੍ਹਾਂ ਦੀ ਢਾਲ ਬਣ ਸਕਣ ਅਜਿਹੇ ’ਚ ਸ਼ਿਵਪਾਲ ਯਾਦਵ ਅਤੇ ਆਜ਼ਮ ਖਾਨ ਜ਼ਿਆਦਾ ਦਿਨ ਖਾਮੋਸ਼ ਨਹੀਂ ਬੈਠਣਗੇ ਆਉਣ ਵਾਲੀ ਦਸੰਬਰ ’ਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ ਉਪ ਚੋਣਾਂ ਦੇ ਨਤੀਜਿਆਂ ਨਾਲ ਬੀਜੇਪੀ ਨੂੰ ਮਨੋਵਿਗਿਆਨਕ ਵਾਧਾ ਮਿਲਿਆ ਹੈ ਅਜਿਹਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਮਾਜਵਾਦੀ ਪਾਰਟੀ ਅਤੇ ਅਖਿਲੇਸ਼ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ
ਡਾ. ਸ਼੍ਰੀਨਾਥ ਸਹਾਇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ