ਨੀਲ ਕੰਠ ਦੀ ਸੇਵਾ ਭਾਵਨਾ
ਸੇਵਕ ਰਾਮ ਇੱਕ ਕਥਾਵਾਚਕ ਸੀ ਉਹ ਸੰਸਕ੍ਰਿਤ ਦਾ ਵਿਦਵਾਨ ਸੀ ਇੱਕ ਵਾਰ ਦੱਖਣੀ ਭਾਰਤ ਦੀ ਤੀਰਥ ਯਾਤਰਾ ਦੌਰਾਨ ਉਹ ਪੇਚਿਸ਼ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਭਿਆਨਕ ਦੁੱਖ ਤੇ ਕਮਜ਼ੋਰੀ ਕਾਰਨ ਰਾਹ ‘ਚ ਪਿਆ ਉਹ ਰੋਣ ਲੱਗਾ ਉਸ ਕੋਲ ਇੱਕ ਹਜ਼ਾਰ ਸੋਨੇ ਦੀਆਂ ਮੋਹਰਾਂ ਵੀ ਸਨ, ਪਰ ਕਿਸੇ ਸੇਵਕ ਦੀ ਘਾਟ ਕਾਰਨ ਸਭ ਕੁਝ ਵਿਅਰਥ ਸੀ ਉਸੇ ਦੌਰਾਨ ਵੈਂਟਕਟਾਦ੍ਰਿ ਤੋਂ ਸੇਤੂ ਬੰਨ੍ਹ ਰਾਮੇਸ਼ਵਰ ਜਾਂਦੇ ਹੋਏ ਨੀਲਕੰਠ ਵਰਨੀ ਨੇ ਰਾਹ ‘ਚ ਇੱਕ ਪਾਸੇ ਪਏ ਸੇਵਕ ਰਾਮ ਨੂੰ ਵੇਖਿਆ
ਉਸ ਦੀ ਹਾਲਤ ਵੇਖ ਕੇ ਨੀਲਕੰਠ ਨੇ ਕਿਹਾ, ”ਤੁਸੀਂ ਘਬਰਾਓ ਨਾ ਅਜਿਹੀ ਹਾਲਤ ‘ਚ ਮੈਂ ਤੁਹਾਡੀ ਸੇਵਾ ਕਰਾਂਗਾ” ਪਿੱਛੋਂ ਇੱਕ ਛਾਂਦਾਰ ਦਰੱਖਤ ਹੇਠਾਂ, ਕੇਲੇ ਦੇ ਪੱਤੇ ਲਿਆ ਕੇ ਨੀਲਕੰਠ ਨੇ ਸੇਵਕ ਰਾਮ ਦੇ ਲੇਟਣ ਲਈ ਲਗਭਗ ਦੋ ਫੁੱਟ ਉੱਚਾ ਬਿਸਤਰਾ ਤਿਆਰ ਕਰ ਦਿੱਤਾ ਦਸਤਾਂ ਨਾਲ ਭਰੇ ਉਸ ਦੇ ਗੰਦੇ ਕੱਪੜੇ ਧੋਣੇ, ਉਸ ਨੂੰ ਨਹਾਉਣਾ, ਉਸ ਲਈ ਭੋਜਨ ਪਕਾਉਣਾ ਆਦਿ ਕਈ ਤਰ੍ਹਾਂ ਦੀਆਂ ਸੇਵਾਵਾਂ ਨੀਲਕੰਠ ਕਰਨ ਲੱਗਾ ਬਾਲਯੋਗੀ ਪਿੰਡ ‘ਚ ਜਾ ਕੇ ਭਿੱਖਿਆ ਮੰਗਦਾ, ਫੇਰ ਕਿਤੇ ਉਸ ਦੇ ਭੋਜਨ ਦਾ ਪ੍ਰਬੰਧ ਹੋ ਸਕਦਾ ਸੀ
ਸੇਵਕ ਰਾਮ ਸੋਨੇ ਦੀਆਂ ਮੋਹਰਾਂ ਦੇ ਕੇ ਉਸ ਤੋਂ ਭੋਜਨ ਸਮੱਗਰੀ ਮੰਗਵਾ ਲੈਂਦਾ, ਪਰ ਨੀਲਕੰਠ ਨੂੰ ਉਸ ਵਿੱਚੋਂ ਕੁਝ ਵੀ ਨਾ ਦਿੰਦਾ ਜਿਸ ਦਿਨ ਨੀਲਕੰਠ ਨੂੰ ਪਿੰਡ ‘ਚੋਂ ਭਿੱਖਿਆ ਨਾ ਮਿਲਦੀ, ਉਸ ਦਿਨ ਉਹ ਵਰਤ ਰੱਖ ਲੈਂਦੇ ਸਨ ਪਰ ਸੇਵਕ ਰਾਮ ਕੋਲੋਂ ਉਨ੍ਹਾਂ ਨੇ ਕੁਝ ਨਾ ਮੰਗਿਆ ਹੌਲੀ-ਹੌਲੀ ਸੇਵਕ ਰਾਮ ਠੀਕ ਹੋ ਕੇ ਇੱਕ ਕਿੱਲੋ ਘਿਓ ਪੀ ਕੇ ਪਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਗਿਆ
ਪਰ ਰਾਹ ‘ਚ ਤੁਰਦੇ ਸਮੇਂ ਵੀਹ ਕਿੱਲੋ ਭਾਰ ਦੀ ਆਪਣੇ ਸਾਮਾਨ ਦੀ ਗੰਢ, ਨੀਲਕੰਠ ਦੇ ਸਿਰ ‘ਤੇ ਰੱਖ ਕੇ ਚੱਲਦਾ ਸੀ ਇੰਨੀ ਸੇਵਾ ਕਰਨ ਤੋਂ ਬਾਅਦ ਵੀ ਨੀਲਕੰਠ ਵਰਨੀ ਦੀ ਉਸ ਦੇ ਮਨ ‘ਚ ਭੋਰਾ ਵੀ ਮਹਿਮਾ ਨਹੀਂ ਸੀ ਨਾ ਉਸ ਨੇ ਕਦਰ ਕੀਤੀ ਨਾ ਕਦੇ ਸਹਿਯੋਗ ਦਿੱਤਾ ਵਰਨੀ ਸੁਭਾਵਕ ਤੌਰ ‘ਤੇ ਦਿਆਲੂ ਸੀ, ਨਿਹਸਵਾਰਥ ਭਾਵਨਾ ਨਾਲ ਸੇਵਾ ਕਰਦਾ ਸੀ ਉਨ੍ਹਾਂ ਨੇ ਸੇਵਾ ਦੀ ਆਦਰਸ਼ ਮਿਸਾਲ ਪੇਸ਼ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.