ਅੰਬਾਲਾ ਸ਼ਹਿਰ ਦੀ ਕੱਪੜਾ ਮਾਰਕਿਟ ‘ਚ ਫਰਿਸ਼ਤਾ ਬਣ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Ambala City, Clothing Market, Become Angel, Dera Sacha Saudha

ਜਾਨ ‘ਤੇ ਖੇਡ ਕੇ ਬੁਝਾਈ ਭਿਆਨਕ ਅੱਗ, ਫੜੀ-ਰੇਹੜੀ ਵਾਲਿਆਂ ਨੂੰ ਭਾਰੀ ਨੁਕਸਾਨ

  • ਸ਼ਾਰਟ ਸਰਕਿਟ ਦਾ ਪ੍ਰਗਟਾਇਆ ਜਾ ਰਿਹਾ ਸ਼ੱਕ

ਅੰਬਾਲਾ (ਸੱਚ ਕਹੂੰ ਨਿਊਜ਼)। ਅੰਬਾਲਾ ਸ਼ਹਿਰ ਦੀ ਕੱਪੜਾ ਮਾਰਕਿਟ ‘ਚ ਸੋਮਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਨੇ ਦੇਖਦਿਆਂ ਹੀ ਦੇਖਦਿਆਂ ਫੜੀ-ਰੇਹੜੀ ਲਾਉਣ ਵਾਲਿਆਂ ਦੀਆਂ 10-12 ਦੁਕਾਨਾਂ ਨੂੰ ਲਪੇਟ ‘ਚ ਲੇ ਲਿਆ ਇਨ੍ਹਾਂ ਦੁਕਾਨਾਂ ‘ਚ ਰੈਡੀਮੇਡ ਕੱਪੜੇ ਤੇ ਜੁੱਤੇ ਆਦਿ ਸਮਾਨ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅੱਗ ਨੂੰ ਦੇਖ ਇੱਕ ਸਥਾਨਕ ਵਿਅਕਤੀ ਨੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੂੰ ਫੋਨ ਕੀਤਾ।

ਉਦੋਂ ਅੰਬਾਲਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਦੇਵੀ ਦਿਆਲ ਇੰਸਾਂ 20 ਸੇਵਾਦਾਰਾਂ ਨੂੰ ਲੈ ਕੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਸੇਵਾਦਾਰਾਂ ਨੇ ਸਭ ਤੋਂ ਪਹਿਲਾਂ ਦੁਕਾਨਾਂ ‘ਚੋਂ ਸਮਾਨ ਬਾਹਰ ਕੱਢਿਆ ਤਾਂ ਕਿ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ ਫਾਇਬ ਬ੍ਰਿਗੇਡ ਟੀਮ ਦੇ ਨਾਲ ਮਿਲ ਕੇ ਅੱਗ ਬੁਝਾਉਣ ‘ਚ ਜੁਟ ਗਏ ਲਗਭਗ ਢਾਈ ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਹਾਲਾਂਕਿ ਇਸ ਦੌਰਾਨ 10-12 ਦੁਕਾਨਾਂ ‘ਚ ਰੱਖੇ ਰੇਡੀਮੇਡ ਕੱਪੜੇ ਤੇ ਜੁੱਤੇ ਆਦਿ ਸਮਾਨ ਸੜਨ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਗੁਆਂਢ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦਿਆਂ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਪੂਰੀ ਮਾਰਕਿਟ ਨੂੰ ਆਪਣੀ ਲਪੇਟ ‘ਚ ਲੈ ਲੈਂਦੀ ਸਥਾਨਕ ਲੋਕਾਂ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਜਬੇ ਨੂੰ ਫਿਰ ਤੋਂ ਸਲਾਮ ਕੀਤਾ ਕਿ ਕਿ ਕਿਸ ਤਰ੍ਹਾਂ ਬਲਦੀ ਅੱਗ ‘ਚ ਇਹ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਮਾਨ ਬਚਾਉਣ ਲਈ ਕੁੱਦ ਪੈਂਦੇ ਹਨ  ਅੱਗ ਬੁਝਾਉਣ ‘ਚ ਦੇਵੀਦਿਆਲ ਇੰਸਾਂ, ਵਿਕਾਸ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਬਲਰਾਮ ਇੰਸਾਂ, ਸੁਰੇਸ਼ ਇੰਸਾਂ, ਅਜੈ ਇੰਸਾਂ, ਸੰਦੀਪ ਇੰਸਾਂ, ਜਰਨੈਲ ਇੰਸਾਂ, ਰਾਜੇਸ਼ ਇੰਸਾਂ, ਅਮਨਦੀਪ ਇੰਸਾਂ, ਮੰਗਤਰਾਮ ਇੰਸਾਂ, ਅਜੈ ਇੰਸਾਂ ਤੇ ਪਵਨ ਇੰਸਾਂ ਨੇ ਅਹਿਮ ਭੂਮਿਕਾ ਨਿਭਾਈ।

LEAVE A REPLY

Please enter your comment!
Please enter your name here