ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ‘ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਮੁਲਾਂਕਣ ਸ਼ੁਰੂ

Education

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਪ੍ਰੀਖਿਆਵਾਂ ਸ਼ੁਰੂ

ਮੋਹਾਲੀ, (ਕੁਲਵੰਤ ਕੋਟਲੀ) ਅਨੇਕਾਂ ਚੁਣੌਤੀਆਂ ਦੇ ਬਾਵਜੂਦ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕੋਰੋਨਾ ਦੇ ਔਖੇ ਸਮੇਂ ਦੌਰਾਨ ਘਰ ਬੈਠੇ ਬੱਚਿਆਂ ਨੂੰ ਕਰਵਾਈ ਆਨਲਾਈਨ ਪੜ੍ਹਾਈ ਦਾ ਮੁਲਾਂਕਣ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ ਬੇਸ਼ੱਕ ਬਿਨਾਂ ਅਧਿਆਪਕਾਂ ਦੀ ਨਿਗਰਾਨੀ ਤੋਂ ਹੋ ਰਿਹਾ ਇਹ ਮੁਲਾਂਕਣ ਕਈ ਸਵਾਲ ਖੜ੍ਹੇ ਕਰਦਾ ਹੈ ਪਰ ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਉਪਰ ਕਿਸੇ ਠੋਸੇ ਗਏ ਪਹਿਰੇ ਦੀ ਥਾਂ ਉਨ੍ਹਾਂ ਨੂੰ ਇਮਾਨਦਾਰੀ ਦਾ ਸਬਕ ਸਿਖਾਉਣ ਲਈ ਕੋਈ ਨਵੀਂ ਪਹਿਲ ਕਦਮੀ ਤਾਂ ਕਰਨੀ ਹੀ ਪੈਣੀ ਹੈ ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਭਵਿੱਖ ‘ਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ

ਸਿੱਖਿਆ ਵਿਭਾਗ ਨੇ ਅੱਜ ਰਾਜ ਭਰ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਪ੍ਰੀਖਿਆਵਾਂ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਇਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਕਿ ਬੇਸ਼ੱਕ ਪਹਿਲੀ ਵਾਰ ਹੋ ਰਹੀ ਆਨਲਾਈਨ ਪ੍ਰੀਖਿਆ ਕਾਰਨ ਅਨੇਕਾਂ ਚੁਣੌਤੀਆਂ ਹਨ,ਪਰ ਇਸ ਦੇ ਬਾਵਜ਼ੂਦ ਸੂਬੇ ਭਰ ਦੇ ਅਧਿਆਪਕ ਆਨਲਾਈਨ ਸਿੱਖਿਆ ਦੇਣ ਵਾਂਗ ਇਸ ਪ੍ਰੀਖਿਆ ‘ਚੋਂ ਵੀ ਸਫਲ ਹੋਕੇ ਨਿਕਲਣਗੇ

PSEB, Practical, English

ਅੱਜ ਵਾਲੀ ਪ੍ਰੀਖਿਆ ਤਹਿਤ ਛੇਵੀਂ ਕਲਾਸ ਦਾ ਪੰਜਾਬੀ, ਸੱਤਵੀਂ ਕਲਾਸ ਦਾ ਹਿੰਦੀ, ਅੱਠਵੀਂ ਕਲਾਸ ਦਾ ਪੰਜਾਬੀ, ਨੌਵੀਂ ਕਲਾਸ ਦਾ ਅੰਗਰੇਜ਼ੀ, ਦਸਵੀਂ ਕਲਾਸ ਦਾ ਹਿਸਾਬ, ਗਿਆਰਵੀਂ ਕਲਾਸ ਦਾ ਜਨਰਲ ਪੰਜਾਬੀ ਅਤੇ ਬਾਰਵੀਂ ਕਲਾਸ ਦਾ ਜਨਰਲ ਅੰਗਰੇਜ਼ੀ ਦਾ ਪੇਪਰ ਹੋਇਆ  ਇਹ ਪ੍ਰੀਖਿਆ 18 ਜੁਲਾਈ ਤੱਕ ਚੱਲੇਗੀ ,ਜਿਸ ਦੌਰਾਨ ਹੁਣ ਤੱਕ ਦੀ ਪੜ੍ਹਾਈ ਦਾ ਲੇਖਾ ਜੋਖਾ ਹੋਵੇਗਾ ਅਤੇ ਹਰ ਟੈਸਟ 20 ਨੰਬਰਾਂ ਦਾ ਹੋਵੇਗਾ

ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਹਰ ਜ਼ਿਲ੍ਹੇ ਅੰਦਰ ਬੇਸ਼ੱਕ ਪਹਿਲੀ ਵਾਰ ਆਨਲਾਈਨ ਪ੍ਰੀਖਿਆ ਕਰਕੇ ਕੁਝ ਮੁਸ਼ਕਲਾਂ ਆਈਆਂ ਪਰ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਵੱਲੋਂ ਮਾਪਿਆਂ ਦੇ ਸਹਿਯੋਗ ਨਾਲ ਇਸ ਵੱਡੇ ਕਾਰਜ ਨੂੰ ਨੇਪਰੇ ਚਾੜ੍ਹਿਆਂ ਜਾ ਰਿਹਾ ਹੈ

ਐੱਸ ਏ ਐੱਸ ਨਗਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਿੰਮਤ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਹੋ ਰਹੇ ਆਨਲਾਈਨ ਮੁਲਾਂਕਣ ਲਈ ਬੇਸ਼ੱਕ ਸ਼ੁਰੂਆਤੀ ਸਮੇਂ ਦੌਰਾਨ ਕੁਝ ਦਿੱਕਤਾਂ ਆ ਸਕਦੀਆਂ ਨੇ ਪਰ ਇਸ ਦੇ ਭਵਿੱਖ ‘ਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ ਸਰਕਾਰੀ ਸੈਕੰਡਰੀ ਸਕੂਲ ਟੀਰਾ ਦੀ ਅਧਿਆਪਕਾ ਸ਼ੁਭਲਾ ਸ਼ਰਮਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦਾ ਹੁਣ ਸਮਾਂ ਚੱਲ ਰਿਹਾ ਹੈ,

ਉਸ ਸਬੰਧੀ ਅਜਿਹੇ ਰੁਝਾਨ ਦੀ ਲੋੜ ਸੀ ਉਨ੍ਹਾਂ ਕਿਹਾ ਕਿ ਮਾਪੇ ਵੀ ਮਹਿਸੂਸ ਕਰਦੇ ਹਨ ਕਿ ਬੱਚਿਆਂ ਲਈ ਕੋਈ ਇਮਤਿਹਾਨ ਜਾਂ ਮੁਲਾਂਕਣ ਤਾਂ ਹੋਣਾ ਹੀ ਚਾਹੀਦਾ ਹੈ, ਫਿਰ ਹੀ ਬੱਚੇ ਗੰਭੀਰਤਾ ਨਾਲ ਪੜ੍ਹਾਈ ‘ਚ ਜੁਟਣਗੇ ਘਰ ਬੈਠੇ ਬੱਚਿਆਂ ਲਈ ਆਪਣੀ ਜਾਂ ਮਾਪਿਆਂ ਦੀ ਨਿਗਰਾਨੀ ਹੇਠ ਪੇਪਰ ਦੇਣਾ, ਇੱਕ ਵੱਖਰਾ ਅਨੁਭਵ ਹੈ, ਇਸ ਨਾਲ ਵਿਦਿਆਰਥੀਆਂ ‘ਚ ਵੱਖਰੀ ਤਰ੍ਹਾਂ ਦਾ ਆਤਮ ਵਿਸ਼ਵਾਸ਼ ਅਤੇ ਇਮਾਨਦਾਰੀ ਦੀ ਭਾਵਨਾ ਵਿਕਸਤ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ