ਸੰਯੁਕਤ ਰਾਸ਼ਟਰ ਦੀ ਭੂਮਿਕਾ
ਭਾਰਤ ਸਮੇਤ ਕਈ ਦੇਸ਼ਾਂ ਨੇ ਸੰਯੁਕਤ ਰਾਸ਼ਟਰ ’ਚ ਸੁਧਾਰ ਨਾ ਹੋਣ ’ਤੇ ਅਸੰਤੁਸ਼ਟੀ ਜਾਹਿਰ ਕੀਤੀ ਹੈ ਇਸ ਕੌਮਾਂਤਰੀ ਸੰਸਥਾ ’ਚ ਸੁਧਾਰਾਂ ਦੀ ਫੌਰੀ ਤੌਰ ’ਤੇ ਜ਼ਰੂਰਤ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਹੜੇ ਉਦੇਸ਼ਾਂ ਦੀ ਪੂਰਤੀ ਲਈ ਇਸ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ ਉਸ ਨੂੰ ਪੂਰਾ ਕਰ ਸਕਣ ’ਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ’ਚ ਕੁਝ ਤਾਕਤਵਰ ਮੁਲਕਾਂ ਦਾ ਦਬਦਬਾ ਹੈ
ਦਹਾਕਿਆਂ ਤੋਂ ਚੱਲਿਆ ਇਹ ਸੰਗਠਨ ਵੱਖ-ਵੱਖ ਮੁਲਕਾਂ ਦਰਮਿਆਨ ਚੱਲ ਰਹੀ ਸਿੱਧੀ-ਅਸਿੱਧੀ ਜੰਗ ਰੋਕਣ ’ਚ ਨਾਕਾਮ ਰਿਹਾ ਹੈ ਇਹੀ ਕਾਰਨ ਹੈ ਕਿ ਵਿਸ਼ਵ ਅੱਤਵਾਦ ਨਾਲ ਨਜਿੱਠਣ ’ਚ ਵੀ ਦੇਰੀ ਹੋ ਰਹੀ ਹੈ ਅੱਤਵਾਦ ਸਬੰਧੀ ਇੱਕ ਪਰਿਭਾਸ਼ਾ, ਨੀਤੀ ਅਤੇ ਮਾਪਦੰਡ ਤੈਅ ਨਾ ਹੋਣ ਕਾਰਨ ਸਮੇਂ ਸਿਰ ਤੇ ਠੋਸ ਕਾਰਵਾਈ ਨਹੀਂ ਹੋ ਰਹੀ ਇੱਕ ਦੇਸ਼ ਦੇ ਅੱਤਵਾਦੀ ਨੂੰ ਦੂਜਾ ਦੇਸ਼ ਬਾਗੀ ਜਾਂ ਕਾਰਕੁੰਨ ਐਲਾਨ ਰਿਹਾ ਹੈ ਜਿਹੜੇ ਮੁਲਕ ਨੂੰ ਅੱਤਵਾਦ ਨਾਲ ਨਜਿੱਠਣ ਲਈ ਵਿੱਤੀ ਮੱਦਦ ਮਿਲ ਰਹੀ ਹੈ ਉਹੀ ਮੁਲਕ ਅੱਤਵਾਦ ਨੂੰ ਹੱਲਾਸ਼ੇਰੀ ਦੇਂਦਾ ਸਾਹਮਣੇ ਆਉਂਦਾ ਹੈ
ਅਜਿਹੇ ਹਾਲਾਤਾਂ ’ਚ ਅੱਤਵਾਦ ਖਿਲਾਫ਼ ਤੈਅ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਫੈਸਲੇ ਕੋਈ ਸਹੀ ਨਤੀਜੇ ਨਹੀਂ ਦੇਂਦੇ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦਾ ਮੈਂਬਰ ਚੀਨ ਭਾਰਤ ਨੂੰ ਲੋੜੀਂਦੇ ਵਿਸ਼ਵ ਅੱਤਵਾਦੀ ਐਲਾਨਣ ’ਚ ਅੜਿੱਕਾ ਪਾਉਂਦਾ ਆ ਰਿਹਾ ਹੈ ਅੱਤਵਾਦੀ ਹਮਲਿਆਂ ਦੀਆਂ ਧਮਕੀਆਂ ਦੇਣ ਵਾਲੇ ਅੱਤਵਾਦੀ ਸਰਗਨੇ ਸ਼ਰੇਆਮ ਘੁੰਮ ਦੇ ਨਜ਼ਰ ਆਉਂਦੇ ਹਨ ਜੇਕਰ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਵਾਲੀ ਸੰਸਥਾ ਦਾ ਮੈਂਬਰ ਦੇਸ਼ ਹੀ ਅੱਤਵਾਦੀਆਂ ਦਾ ਬਚਾਅ ਕਰੇਗਾ ਤਾਂ ਅਮਨ-ਅਮਾਨ ਦੀ ਉਮੀਦ ਕਰਨਾ ਬੇਤੁਕੀ ਗੱਲ ਹੈ ਜਿਹੜੇ ਦੇਸ਼ ਅੱਤਵਾਦ ਦੀ ਅਸਿੱਧੇ ਤੌਰ ’ਤੇ ਹਮਾਇਤ ਕਰਦੇ ਹਨ
ਉਹਨਾਂ ਬਾਰੇ ਵਿਚਾਰ ਹੋਣਾ ਚਾਹੀਦਾ ਹੈ ਅੱਤਵਾਦ ਦੇ ਖਾਤਮੇ ਦੇ ਮੁੱਦੇ ’ਤੇ ਇਕਜੁਟਤਾ ਹਰ ਹਾਲ ’ਚ ਜ਼ਰੂਰੀ ਹੈ ਸਲਾਮਤੀ ਕੌਂਸਲ ’ਚ ਕੁਝ ਦੇਸ਼ਾਂ ਦਾ ਦਬਦਬਾ ਤੇ ਮਨਮਰਜ਼ੀ ਨਹੀਂ ਚੱਲਣੀ ਚਾਹੀਦੀ ਵਿਸ਼ਵ ਦੀਆਂ ਬਦਲ ਰਹੀਆਂ ਪ੍ਰਸਥਿਤੀਆਂ ਅਨੁਸਾਰ ਇਸ ਵਿੱਚ ਵੀ ਤਬਦੀਲੀ ਹੋਣੀ ਚਾਹੀਦੀ ਹੈ ਭਾਰਤ ਦੁਨੀਆ ਦਾ ਉੱਭਰਦਾ ਦੇਸ਼ ਹੈ ਤੇ ਭਾਰਤ ਦੀ ਅਰਥਵਿਵਸਥਾ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ’ਚ ਸ਼ੁਮਾਰ ਹੈ
ਭਾਰਤ ਆਪਣੀ ਮਜ਼ਬੂਤੀ, ਅੰਤਰਰਾਸ਼ਟਰੀ ਸਥਿਤੀ ਤੇ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਲਾਮਤੀ ਕੌਂਸਲ ਦੀ ਪੱਕੀ ਮੈਂਬਰਸ਼ਿਪ ਦਾ ਹੱਕਦਾਰ ਹੈ ਇਸ ਦੇ ਬਾਵਜੂਦ ਭਾਰਤ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਭਾਰਤ ਆਪਣੀ ਵਿਚਾਰਧਾਰਾ ਇਤਿਹਾਸ ਦੇ ਮੱਦੇਨਜ਼ਰ ’ਚ ਦੁਨੀਆਂ ’ਚ ਅੱਤਵਾਦ ਤੇ ਦੇਸ਼ਾਂ ਦੇ ਆਪਸੀ ਟਕਰਾਅ ਨੂੰ ਰੋਕਣ ਲਈ ਭਾਰਤ ਸੰਯੁਕਤ ਰਾਸ਼ਟਰ ਦੇ ਪੱਕੇ ਮੈਂਬਰ ਵਜੋਂ ਵਧੀਆ ਭੂਮਿਕਾ ਨਿਭਾ ਸਕਦਾ ਹੈ ਸੰਯੁਕਤ ਰਾਸ਼ਟਰ ’ਚ ਬਦਲਾਅ ਤੇ ਸੁਧਾਰ ਜ਼ਰੂਰੀ ਹਨ ਇਨ੍ਹਾਂ ’ਚ ਦੇਰੀ ਦੁਨੀਆ ਦਾ ਨੁਕਸਾਨ ਹੀ ਕਰ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ