Robbery: ਮੋਟਰਸਾਇਕਲ ਸਵਾਰ 6 ਜਣਿਆਂ ਨੇ ਟਰਾਂਸਪੋਰਟ ਨਗਰ ਕੱਟ ਬਰਿੱਜ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ
Robbery: ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਇੱਕ ਸੇਲਸਮੈਨ ਦੀ ਸ਼ਿਕਾਇਤ ’ਤੇ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਸੇਲਸਮੈਨ ਮੁਤਾਬਕ ਉਹ ਕੰਮ ਤੋਂ ਘਰ ਪਰਤ ਰਿਹਾ ਸੀ, ਇਸ ਦੌਰਾਨ ਉਸ ਨੂੂੰ ਲੁਟੇਰਿਆਂ ਨੇ ਰਾਹ ’ਚ ਘੇਰ ਕੇ ਉਸ ਪਾਸੋੋਂ 72 ਹਜ਼ਾਰ ਰੁਪਏ ਦੀ ਨਕਦੀ ਤੇ ਉਸਦਾ ਮੋਬਾਇਲ ਫੋਨ ਖੋਹ ਲਿਆ।
Read Also : Ludhiana News: ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ
ਵਿਸ਼ਾਲ ਜੈਨ ਪੁੱਤਰ ਤਰਸੇਮ ਕੁਮਾਰ ਜੈਨ ਵਾਸੀ ਹਾਲ ਅਬਾਦ ਗੁਰਪਾਲ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਡੀਕੋਨ ਲਾਈਟਸ ਸਿੰਗਲਾ ਟੇ੍ਰਡਿੰਗ ਕੰਪਨੀ ਜੋ 100 ਫੁੱਟਾ ਰੋਡ ’ਤੇ ਸਥਿੱਤ ਹੈ, ’ਚ ਬਤੌਰ ਸੇਲਸਮੈਂਨ ਨੌਕਰੀ ਕਰਦਾ ਹੈ। ਵਿਸ਼ਾਲ ਜੈਨ ਨੇ ਦੱਸਿਆ ਕਿ 28 ਅਕਤੂਬਰ ਨੂੰ ਦੇ ਰਾਤ ਉਹ ਕੰਮ ਤੋਂ ਆਪਣੇ ਮੋਟਰਸਾਇਕਲ ’ਤੇ ਘਰ ਨੂੰ ਪਰਤ ਰਿਹਾ ਸੀ। ਜਦ ਉਹ ਫਲਾਈ ਓਵਰ ਬਰਿੱਜ ਸਮਰਾਲਾ ਚੌਂਕ ਪਾਰ ਕਰਕੇ ਟਰਾਂਸਪੋਰਟ ਨਗਰ ਕੱਟ ਬਰਿੱਜ ਦੇ ਉਪਰੋਂ ਦੀ ਲੰਘ ਰਿਹਾ ਸੀ ਤਾਂ ਉਸ ਦੇ ਪਿੱਛੇ ਤੋਂ ਆਏ ਮੋਟਰਸਾਇਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
Robbery
ਪੀੜਤ ਨੇ ਅੱਗੇ ਦੱਸਿਆ ਕਿ ਕੁੱਟਮਾਰ ਕਰਨ ਪਿੱਛੋਂ ਮੋਟਰਸਾਇਕਲ ਸਵਾਰ ਉਸ ਦੇ ਪਰਸ ਵਿੱਚੋਂ 12 ਹਜ਼ਾਰ ਰੁਪਏ ਕੈਸ, 50 ਹਜ਼ਾਰ ਰੁਪਏ ਕੁਲੈਕਸ਼ਨ ਦੇ ਅਤੇ ਹੋਰ ਜ਼ਰੂਰੀ ਕਾਗਜਾਤ ਤੇ ਉਸਦਾ ਮੋਬਾਇਲ ਫੋਨ ਖੋਹ ਕੇ ਰਫ਼ੂ ਚੱਕਰ ਹੋ ਗਏ। ਜਿਸ ਪਿੱਛੋਂ ਉਹ ਜਿਵੇਂ- ਤਿਵੇਂ ਘਰ ਪਹੁੰਚਿਆ ਅਤੇ ਕੰਪਨੀ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕੀਤਾ। ਜਾਂਚਕਰਤਾ ਅਧਿਕਾਰੀ ਸਾਹਿਬ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਵਿਸ਼ਾਲ ਜੈਨ ਦੀ ਸ਼ਿਕਾਇਤ ’ਤੇ 6 ਨਾਮਲੂਮ ਲੜਕਿਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਤਹਿਤ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। Robbery