ਸੜਕ ਹਾਦਸੇ ਨੇ ਲਈਆਂ ਦੋ ਜਾਨਾਂ

Road Accident, Two Dies

ਅਣਪਛਾਤੇ ਵਾਹਨ ਦੀ ਲਪੇਟ ਚ ਆਉਣ ਨਾਲ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੋਤ

ਗੁਰੂਹਰਸਹਾਏ (ਵਿਜੈ ਹਾਂਡਾ)। ਬੀਤੀ ਰਾਤ ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ ਉਪਰ ਸਥਿਤ ਪਿੰਡ ਜੀਵਾਂ ਅਰਾਈ ਕੋਲ ਵਾਪਰੇ ਦਰਦਨਾਕ ਸੜਕ ਹਾਦਸੇ Accident ਵਿੱਚ ਦੋ ਨੋਜਵਾਨ ਦੀ ਮੋਤ ਹੋ ਗਈ । ਜਾਣਕਾਰੀ ਅਨੁਸਾਰ ਮਮਦੋਟ ਦੇ ਨਜ਼ਦੀਕੀ ਪਿੰਡ ਰਹੀਮੇ ਕੇ ਉਤਾੜ ਦੇ ਰਹਿਣ ਵਾਲੇ ਦੋ ਨੌਜਵਾਨ ਸ਼ੇਰ ਸਿੰਘ ਉਮਰ 20 ਸਾਲ ਉਰਫ ਜੰਟਾ ਤੇ ਕੁਲਦੀਪ ਸਿੰਘ ਉਮਰ 19 ਸਾਲ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਹਾਦਸੇ ਦਾ ਸਿਕਾਰ ਹੋ ਗਏ । ਮਿਤ੍ਕਾ ਦੇ ਰਿਸ਼ਤੇਦਾਰਾਂ ਅਨੁਸਾਰ ਦੋਵੇਂ ਦੋਸਤ ਸਨ ਤੇ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਤੇ ਜਲਾਲਾਬਾਦ ਵਿਖੇ ਕੰਮ ਦੇ ਸਿਲਸਿਲੇ ਵਿੱਚ ਗਏ ਹੋਏ ਸੀ ਤੇ ਰਾਤ ਕਰੀਬ 8:30 ਵਜੇ ਘਰ ਨੂੰ ਵਾਪਸ ਪਰਤ ਰਹੇ ਸਨ ਤੇ ਪਿੰਡ ਜੀਵਾਂ ਅਰਾਈ ਕੋਲ ਵਾਪਰੇ ਸੜਕ ਹਾਦਸੇ ਵਿੱਚ ਦੋਵਾਂ ਦੀ ਮੋਤ ਹੋ ਗਈ ।

  • ਨੌਜਵਾਨਾਂ ਦੀ ਮੋਤ ਦੀ ਖਬਰ ਸੁਣਦਿਆਂ ਹੀ ਪਿੰਡ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ।
  • ਇਸ ਮਾਮਲੇ ਸਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਿਸ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
  • ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

ਮਮਦੋਟ ਦੇ ਨਜ਼ਦੀਕੀ ਪਿੰਡ ਰਹੀਮੇ ਕੇ ਉਤਾੜ ਦੇ ਰਹਿਣ ਵਾਲੇ ਦੋ ਨੌਜਵਾਨ ਸ਼ੇਰ ਸਿੰਘ ਉਮਰ 20 ਸਾਲ ਉਰਫ ਜੰਟਾ ਤੇ ਕੁਲਦੀਪ ਸਿੰਘ ਉਮਰ 19 ਸਾਲ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਹਾਦਸੇ ਦਾ ਸਿਕਾਰ ਹੋ ਗਏ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Accident

LEAVE A REPLY

Please enter your comment!
Please enter your name here