ਲਾਪ੍ਰਵਾਹੀਆਂ ਦਾ ਨਤੀਜਾ

ਲਾਪ੍ਰਵਾਹੀਆਂ ਦਾ ਨਤੀਜਾ

ਬਿਹਾਰ ਵਿਧਾਨ ਸਭਾ ਚੋਣਾਂ ‘ਚ ਜਿਸ ਗੱਲ ਦਾ ਡਰ ਸੀ ਉਹ ਸਾਹਮਣੇ ਆ ਰਿਹਾ ਹੈ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਰੈਲੀਆਂ ‘ਚ ਜਿਸ ਤਰ੍ਹਾਂ ਇਕੱਠ ਕਰਕੇ ਕੋਰੋਨਾ  ਨਿਯਮਾਂ ਦੀਆਂ ਧੱਜੀਆਂ ਉਡਾਈਆਂ ਸਨ, ਉਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ ਉਸ ਤੋਂ ਕੋਰੋਨਾ ਫੈਲਣ ਦਾ ਡਰ ਸੀ ਬਿਹਾਰ ਦੇ Àੁੱਪ ਮੁੱਖ ਮੰਤਰੀ ਸ਼ੁਸੀਲ ਮੋਦੀ ਨੂੰ ਕੋਰੋਨਾ ਹੋ ਗਿਆ ਹੈ ਇਸੇ ਤਰ੍ਹਾਂ ਭਾਜਪਾ ਦੇ ਸਟਾਰ ਪ੍ਰਚਾਰਕ ਸ਼ਾਹ ਨਿਵਾਜ਼ ਹੁਸੈਨ ਵੀ ਰਿਪੋਰਟ ਵੀ ਕੋਰੋਨਾ ਪਾਜ਼ਿਟਿਵ ਆ ਗਈ ਹੈ ਇੱਕ ਦੋ ਹੋਰ ਆਗੂ ਵੀ ਇਕਾਂਤਵਾਸ ‘ਚ ਚਲੇ ਗਏ ਹਨ  ਚੰਗੀ ਗੱਲ ਹੈ ਕਈ ਆਗੂਆਂ ਨੇ ਕੋਰੋਨਾ ਹੋਣ ਬਾਰੇ ਖੁਦ ਜਾਣਕਾਰੀ ਦਿੱਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਕੋਰੋਨਾ ਨਿਯਮਾਂ ਦੀਆਂ ਪਾਲਣਾ ਕਰਨ ਦੀਆਂ ਹਦਾਇਤਾਂ ‘ਤੇ ਚੋਣਾਵੀ ਰੈਲੀਆਂ ਨੇ ਪਾਣੀ ਜ਼ਰੂਰ ਫੇਰ ਦਿੱਤਾ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੀਤੇ ਦਿਨੀਂ ਕੌਮ ਦੇ ਨਾਂਅ ਸੰਬੋਧਨ ਦੇ ਜਲਤਾ ਨੂੰ ‘ਜਬ ਤੱਕ ਦਵਾਈ ਨਹੀਂ, ਤਬ ਤੱਕ ਢਿਲਾਈ ਨਹੀਂ’ ਦਾ ਨਾਅਰਾ ਯਾਦ ਕਰਵਾਇਆ ਸੀ ਖਾਸ ਕਰਕੇ ਬਿਹਾਰ ‘ਚ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਵੀ ਬਿਹਾਰ ਦੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਸੰਬੋਧਨ ਵੱਲ ਜ਼ਰੂਰ ਗੌਰ ਕਰਨ ਚੋਣਾਂ ਜ਼ਰੂਰੀ ਹਨ ਪਰ ਜਿੰਦਗੀ ਉਸ ਤੋਂ ਵੀ ਜ਼ਰੂਰੀ ਹੈ ਹਾਲੇ ਦੇਸ਼ ਕੋਰੋਨਾ ਮੁਕਤ ਨਹੀਂ ਹੋਇਆ ਸਗੋਂ ਅਜੇ 50 ਹਜ਼ਾਰ ਤੋਂ ਵੱਧ ਮਾਮਲੇ ਰੋਜ਼ ਆ ਰਹੇ ਹਨ

ਬਿਹਾਰ ਦੇ ਨਾਲ-ਨਾਲ ਹੁਣ ਮੱਧ ਪ੍ਰਦੇਸ਼ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਜੇਕਰ ਇਹ ਕਹੀਏ ਕਿ ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸੀਟਾਂ ਲਈ ਜ਼ਿਮਨੀ ਚੋਣਾਂ ਬਿਹਾਰ ਚੋਣਾਂ ਤੋਂ ਘੱਟ ਅਹਿਮ ਨਹੀਂ ਹਨ ਤਾਂ ਗਲਤ ਨਹੀਂ ਹੋਵੇਗਾ ਜ਼ਿਮਨੀ ਚੋਣਾਂ ਮੌਜ਼ੂਦਾ ਸਰਕਾਰ ਲਈ ਵੱਕਾਰ  ਦਾ ਸਵਾਲ ਹੁੰਦੀਆਂ ਹਨ ਤੇ ਇਹ ਕਾਂਗਰਸ ਤੇ ਭਾਜਪਾ ਦਰਮਿਆਨ ਸੱਤਾ ਦੀ ਲੜਾਈ ਵੀ ਹਨ ਚੋਣਾਂ ਦੇ ਨਤੀਜੇ ਭਾਜਪਾ ਸਰਕਾਰ ਦੀ ਹੋਣੀ ਤੈਅ ਕਰਨਗੀਆਂ ਸਿਆਸੀ ਲੜਾਈ ‘ਚ ਜਨਤਾ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ

ਭਾਜਪਾ ਨੇ ਬਿਹਾਰ ਵਿਧਾਨ ਸਭਾ ਚੋਣਾਂ ‘ਚ ਆਪਣੇ ਚੋਣ ਮਨੋਰਥ ਪੱਤਰ ‘ਚ ਸਾਰੇ ਬਿਹਾਰੀਆਂ ਨੂੰ ਕੋਰੋਨਾ ਦਾ ਮੁਫ਼ਤ ਟੀਕਾ ਲਾਉਣ ਦਾ ਵਾਅਦਾ ਕਰ ਦਿੱਤਾ ਹੈ ਪਰ ਟੀਕੇ ਵਾਂਗ ਹੀ ਸਾਵਧਾਨੀ ਜ਼ਰੂਰੀ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਨਤਾ ਦੀ ਸਿਹਤ ਪ੍ਰਤੀ ਆਪਣੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਾਨੂੰਨ ਸਿਰਫ਼ ਜਨਤਾ ਲਈ ਨਹੀਂ ਹਨ ਸਗੋਂ ਆਗੂਆਂ ਨੂੰ ਕਾਨੂੰਨਾਂ ਦਾ ਪਾਲਣ ਕਰਕੇ ਜਨਤਾ ਸਾਹਮਣੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਇਹਨਾਂ ਚੋਣਾਂ ‘ਤੇ ਸਖ਼ਤ ਨਿਗਰਾਨੀ ਕਰਕੇ ਨਿਯਮਾਂ ਨੂੰ ਯਕੀਨੀ ਬਣਾਉਣਾ ਪਵੇਗਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਵਾਇਰਸ ਅਜੇ ਖ਼ਤਮ ਨਹੀਂ ਹੋਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.