ਦੇਸ਼ ਦੇ ਵੱਖ-ਵੱਖ ਰਾਜਾਂ ’ਚ ਖੇਤੀ ਮੇਲੇ ਕਰਵਾਏ ਜਾ ਰਹੇ ਹਨ ਸਰਕਾਰਾਂ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਨਮਾਨਿਤ ਕਰ ਰਹੀਆਂ ਹਨ ਪਰ ਅਜੇ ਕਿਸਾਨਾਂ ਦੀ ਸੋਚ ਬਦਲਣ ਵਾਲੇ ਕਿਸਾਨ ਮੇਲੇ ਨਜ਼ਰ ਨਹੀਂ ਆ ਰਹੇ ਮੇਲੇ ’ਚ ਪੁੱਜੇ ਬਹੁਤੇ ਕਿਸਾਨਾਂ ਦੀ ਦਿਲਚਸਪੀ ਸਿਰਫ ਤੇ ਸਿਰਫ਼ ਝਾੜ ਵਧਾਉਣ ਵਾਲੇ ਬੀਜਾਂ ’ਤੇ ਹੁੰਦੀ ਹੈ ਮਹਿੰਗੀ ਮਸ਼ੀਨਰੀ ਦੇ ਸਟਾਲ ਵੀ ਲੱਗਦੇ ਹਨ ਇਹ ਸਾਰਾ ਮਾਹੌਲ ਅਜੇ ਮਹਿੰਗੀ ਖੇਤੀ ਵਾਲਾ ਹੀ ਬਣਿਆ ਹੋਇਆ ਹੈ ਸਸਤੀ ਤੇ ਸਾਂਝੀ ਖੇਤੀ ਦਾ ਸੰਕਲਪ ਬੜਾ ਕਮਜ਼ੋਰ ਹੋ ਗਿਆ ਹੈ ਮਹਿੰਗੇ ਸੰਦ ਖਰੀਦਣ ਦਾ ਰੁਝਾਨ ਕਿਸਾਨਾਂ ’ਤੇ ਬੋਝ ਬਣਿਆ ਹੋਇਆ ਹੈ ਸਹਿਕਾਰੀ ਖੇਤਰ ਦੀ ਕਿਰਾਏ ’ਤੇ ਖੇਤੀ ਸੰਦ ਦੇਣ ਵਾਲੀ ਸ਼ੁਰੂਆਤ ਵੱਡੀ ਲਹਿਰ ਨਹੀਂ ਬਣ ਸਕੀ ਇਸ ਦੇ ਨਾਲ ਹੀ ਜੈਵਿਕ ਖੇਤੀ ਦਾ ਤਾਂ ਰੁਝਾਨ ਬੁਹਤ ਹੀ ਘੱਟ ਹੈ। (Agricultural)
ਇਹ ਵੀ ਪੜ੍ਹੋ : ਤੜਕਸਾਰ ਆਈ ਬੁਰੀ ਖ਼ਬਰ, ਹਾਦਸੇ ‘ਚ ਚਾਰ ਦੀ ਮੌਤ
ਭਾਵੇਂ ਕਿਸਾਨ ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਤੇ ਕਿਸਾਨਾਂ ਦਾ ਇਲਾਜ ’ਚ ਭਾਰੀ ਖਰਚਾ ਹੋ ਰਿਹਾ ਹੈ ਫਿਰ ਵੀ ਆਰਗੈਨਿਕ ਖੇਤੀ ਲਈ ਕਿਸਾਨ ਤਿਆਰ ਨਹੀਂ ਹੋ ਰਹੇ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਪਵੇਗਾ ਕਿ ਘੱਟੋ-ਘੱਟ ਕਿਸਾਨ ਆਪਣੇ ਪਰਿਵਾਰ ਲਈ ਆਰਗੈਨਿਕ ਫਸਲਾਂ ਤੇ ਸਬਜ਼ੀਆਂ ਦੀ ਸ਼ੁਰੂਆਤ ਤਾਂ ਜ਼ਰੂਰ ਕਰੇ ਅਸਲ ’ਚ ਕਿਸਾਨੀ ਮਸਲੇ ਨੂੰ ਸਿਰਫ ਫਸਲਾਂ ਦੀ ਬਿਜਾਈ, ਸੰਭਾਲ, ਵਾਢੀ ਤੇ ਨਫੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ ਕਿਸਾਨੀ ਦੇ ਸਮਾਜਿਕ ਮਸਲਿਆਂ ਨੂੰ ਵੀ ਖੇਤੀ ਨਾਲ ਜੋੜਨ ਦੀ ਜ਼ਰੂਰਤ ਹੈ ਕਿਸਾਨਾਂ ਦੇ ਸਿਹਤ ਸਬੰਧੀ ਮਸਲਿਆਂ ਪ੍ਰਤੀ ਵੀ ਸਰਕਾਰਾਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ ਕੀਟਨਾਸ਼ਕਾਂ ਦੇ ਜ਼ਹਿਰੀਲੇ ਅਸਰ ਦੀ ਮਾਰ ਸਭ ਤੋਂ ਪਹਿਲਾਂ ਕਿਸਾਨ ਨੂੰ ਪੈਂਦੀ ਹੈ ਮੈਡੀਕਲ ਸਾਇੰਸ ਦੀਆਂ ਉਨ੍ਹਾਂ ਤਾਜ਼ੀਆਂ ਰਿਪੋਰਟਾਂ ਦਾ ਸਰਕਾਰ ਦੇ ਖੇਤੀ ਵਿਭਾਗ ਨੂੰ ਨੋਟਿਸ ਲੈਣਾ ਬਣਦਾ ਹੈ। (Agricultural)
ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੁਝ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਸੰਪਰਕ ’ਚ ਆਏ ਕਿਸਾਨਾਂ ਨੂੰ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਸਾਹਮਣੇ ਆਏ ਹਨ ਇਹਨਾਂ ਰਿਪੋਰਟਾਂ ’ਚ ਸੁਝਾਅ ਦਿੱਤਾ ਗਿਆ ਹੈ ਕਿ ਸਪਰੇਅ ਕਰਨ ਤੋਂ ਬਾਅਦ ਕਿਸਾਨਾਂ ਨੂੰ ਸਪਰੇਅ ਵਾਲੇ ਖੇਤਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਸਿਹਤ ਸਬੰਧੀ ਗਿਆਨ ਖੇਤੀ ਮੇਲਿਆਂ ’ਚ ਚਰਚਾ ਦਾ ਅੰਗ ਬਣਾਏ ਜਾਣ ਦੀ ਸਖ਼ਤ ਜ਼ਰੂਰਤ ਹੈ ਸਿਰਫ਼ ਜ਼ਿਆਦਾ ਤੇਜ਼ ਕੀਟਨਾਸ਼ਕਾਂ ਨਾਲ ਝਾੜ ਵਧਾ ਲੈਣਾ ਹੀ ਅਸਲ ਸਫ਼ਲਤਾ ਨਹੀਂ ਸਗੋਂ ਕਿਸਾਨਾਂ ਦੀ ਸਿਹਤ ਸਲਾਮਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤੀ ਨੂੰ ਇੱਕ ਅਮੀਰ ਵਿਰਾਸਤ ਦੇ ਰੂਪ ’ਚ ਕਾਇਮ ਕਰਨਾ ਜ਼ਰੂਰੀ ਹੈ ਖੇਤੀ ਸਿਰਫ ਪੈਸਾ ਨਹੀਂ ਸਗੋਂ ਕਿਸਾਨ ਦੀ ਮਾਨਸਿਕ ਤੇ ਸਮਾਜਿਕ ਖੁਸ਼ਹਾਲੀ ਦਾ ਵੀ ਮੁੱਦਾ ਹੈ। (Agricultural)