ਰਮੇਸ਼ ਠਾਕੁਰ
ਬੀਤੇ ਸ਼ੁੱਕਰਵਾਰ ਨੂੰ ਪੰਜਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੁਕੰਮਲ ਹੋਇਆ। ਸਰਕਾਰੀ ਅਮਲੇ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਯੋਗ ਦਿਵਸ ਦੀ ਸਫਲਤਾ ਦੀ ਜ਼ਿੰਮੇਦਾਰੀ ਆਯੂਸ਼ ਮੰਤਰਾਲੇ ‘ਤੇ ਸੀ। ਇਸ ਨੂੰ ਲੈ ਕੇ ਲਗਭਗ ਮਹੀਨਾ ਭਰ ਪਹਿਲਾਂ ਤੋਂ ਮੰਤਰਾਲਾ ਤਿਆਰੀਆਂ ‘ਚ ਜੁਟਿਆ ਸੀ। ਦਿਵਸ ਦਾ ਵੱਡਾ ਪ੍ਰੋਗਰਾਮ ਰਾਂਚੀ ਵਿੱਚ ਰੱਖਿਆ ਗਿਆ ਜਿੱਥੇ ਪ੍ਰਧਾਨ ਮੰਤਰੀ ਦੀ ਮੌਜ਼ੂਦਗੀ ਰਹੀ। ਯੋਗ ਦਿਵਸ ਲਈ ਇਸ ਵਾਰ ਕੀ ਵਿਸ਼ੇਸ਼ ਇੰਤਜਾਮ ਸਨ, ਨੂੰ ਲੈ ਕੇ ਆਯੂਸ਼ ਮੰਤਰੀ ਸ਼੍ਰੀਪਾਦ ਯੇੱਸੋ ਨਾਇਕ ਨਾਲ ਰਮੇਸ਼ ਠਾਕੁਰ ਨੇ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:
‘ਤਿਆਰੀਆਂ ਦੇ ਲਿਹਾਜ਼ ਤੋਂ ਇਸ ਵਾਰ ਮੰਤਰਾਲੇ ਸਾਹਮਣੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ?
ਪੰਜਵਾਂ ਯੋਗ ਦਿਵਸ ਵੀ ਪਹਿਲਾਂ ਵਾਂਗ ਸਫਲ ਰਿਹਾ। ਯੋਗ ਮਨੁੱਖੀ ਜੀਵਨ ਦੀ ਸਿਹਤ ਨਾਲ ਸਿੱਧਾ ਸਬੰਧ ਰੱਖਦਾ ਹੈ। ਅਸੀਂ ਇਸ ਮੁਹਿੰਮ ਨੂੰ ਜਨ-ਜਾਗਰਣ ਵਿੱਚ ਤਬਦੀਲ ਕਰਨਾ ਚਾਹੁੰਦੇ ਹਾਂ। ਪਹਿਲੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰੋਗਰਾਮ ਦਿੱਲੀ ਵਿੱਚ ਕੀਤਾ ਗਿਆ ਸੀ ਜਿਸ ਵਿੱਚ 15 ਹਜ਼ਾਰ ਲੋਕ ਸ਼ਾਮਿਲ ਹੋਏ ਸਨ, ਦੂਜਾ ਚੰਡੀਗੜ੍ਹ ਵਿੱਚ ਹੋਇਆ ਜਿਸ ਵਿੱਚ 36 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ। ਉਂਜ ਹੀ ਤੀਸਰੇ, ਚੌਥੇ ਤੇ ਪੰਜਵੇਂ ਪ੍ਰੋਗਰਾਮ ਵਿੱਚ ਲੋਕਾਂ ਨੇ ਵਧ- ਚੜ੍ਹਕੇ ਹਿੱਸਾ ਲਿਆ। ਇਸ ਵਾਰ ਦਾ ਸਾਮੂਹਿਕ ਯੋਗ ਅਭਿਆਸ ਪ੍ਰੋਗਰਾਮ ਰਾਂਚੀ ਵਿੱਚ ਕੀਤਾ ਗਿਆ ਇਸ ਵਿੱਚ 51 ਹਜਾਰ ਲੋਕ ਸ਼ਾਮਿਲ ਹੋਏ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਯੂਸ਼ ਮੰਤਰਾਲੇ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਸਖ਼ਤ ਮਿਹਨਤ ਕੀਤੀ, ਜਿਸਦਾ ਨਤੀਜਾ ਸਾਹਮਣੇ ਹੈ।
ਰਾਂਚੀ ਤੋਂ ਇਲਾਵਾ ਦੇਸ਼ ਦੀਆਂ ਦੂਜੀਆਂ ਥਾਵਾਂ ਦੀ ਕਿਹੋ-ਜਿਹੀ ਰਿਪੋਰਟ ਆਈ?
ਪ੍ਰਧਾਨ ਮੰਤਰੀ ਦੀ ਆਗਿਆ-ਅਨੁਸਾਰ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਨੇਤਾਵਾਂ ਨੂੰ ਆਪਣੇ – ਆਪਣੇ ਜਿਲ੍ਹਿਆਂ ਵਿੱਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਮੰਤਰੀ ਅਤੇ ਵਿਧਾਇਕਾਂ ਨੇ ਆਪਣੇ-ਆਪਣੇ ਚਾਰਜ ਵਾਲੇ ਖੇਤਰਾਂ ਵਿੱਚ ਰਹਿ ਕੇ ਯੋਗ ਅਭਿਆਸ ਪ੍ਰੋਗਰਾਮ ਕੀਤਾ। ਮੰਤਰੀਆਂ ਨੇ ਆਪਣੇ ਚਾਰਜ ਵਾਲੇ ਖੇਤਰਾਂ ਵਿੱਚ ਵਰਕਰਾਂ ਅਤੇ ਆਮ ਲੋਕਾਂ ਦੇ ਨਾਲ ਯੋਗ ਵਿੱਚ ਹਿੱਸਾ ਲਿਆ। ਪੁਰਾਣੇ ਦਿੱਗਜ ਮੰਤਰੀਆਂ ਤੋਂ ਲੈ ਕੇ ਨਵੇਂ ਅਤੇ ਪਹਿਲੀ ਵਾਰ ਮੰਤਰੀ ਬਣੇ ਸਾਰੇ ਇਸ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਕੰਮ ਦੀ ਜਿੰਮੇਵਾਰੀ ਸੰਗਠਨ ਮਹਾਮੰਤਰੀਆਂ ਨੂੰ ਸੌਂਪੀ ਗਈ ਸੀ। 21 ਤਰੀਕ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਯੋਗ ਦਿਵਸ ਦੀਆਂ ਤਿਆਰੀਆਂ ਦਾ ਬਕਾਇਦਾ ਜਾਇਜਾ ਵੀ ਲਿਆ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਜ਼ਰੂਰੀ ਦਿਸ਼-ਾਨਿਰਦੇਸ਼ ਦਿੱਤੇ ਸਨ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸਾਰੇ ਪਾਰਟੀ ਵਰਕਰਾਂ ਨੂੰ ਯੋਗ ਕਰਨ ਨੂੰ ਕਹਿਣ।
ਪ੍ਰੋਗਰਾਮ ‘ਚ ਖਰਚ ਵੀ ਕਾਫ਼ੀ ਆਇਆ ਹੋਵੇਗਾ?
ਸਾਮੂਹਿਕ ਯੋਗ ਅਭਿਆਸ ‘ਤੇ ਲਗਭਗ 50 ਕਰੋੜ ਦੇ ਆਸ-ਪਾਸ ਖਰਚ ਦਾ ਅਨੁਮਾਨ ਲਾਇਆ ਹੈ। ਇਸ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਨੂੰ ਸਰਕਾਰ ਵੱਲੋਂ ਟੀ-ਸ਼ਰਟਾਂ ਮੁਹੱਈਆ ਕਰਵਾਈਆਂ ਗਈਆਂ। ਯੋਗ ਦਾ ਬਜਟ ਸਿਹਤ ਬਜਟ ਨਾਲ ਅਟੈਚ ਹੈ। ਸਾਮੂਹਿਕ ਯੋਗ ਅਭਿਆਸ ਲਈ ਦੇਸ਼ ਦੇ ਅਣਗਿਣਤ ਐਨਜੀਓ ਨੂੰ ਸ਼ਾਮਿਲ ਕੀਤਾ ਗਿਆ ਸੀ। ਆਯੁਰਵੇਦ, ਕੁਦਰਤੀ ਚਿਕਿਤਸਾ, ਯੂਨਾਨੀ, ਬਾਬਾ ਰਾਮਦੇਵ ਦੀ ਪੂਰੀ ਟੀਮ ਅਤੇ ਹੋਮੀਓਪੈਥੀ ਸਾਰੀਆਂ ਸਿਹਤ ਵਿਧਾਵਾਂ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਜਿੰਮੇਵਾਰੀ ਦਿੱਤੀ ਗਈ ਸੀ। ਪੰਜਵੇਂ ਯੋਗ ਪ੍ਰੋਗਰਾਮ ਲਈ ਜਨ-ਸਮੂਹ ਦਾ ਉਮੜਨਾ ਦੱਸਦਾ ਹੈ ਕਿ ਸਿਹਤ ਦੇ ਪ੍ਰਤੀ ਲੋਕ ਕਿੰਨੇ ਜਾਗਰੂਕ ਹੋ ਰਹੇ ਹਨ। ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਦੇ 13 ਕਰੋੜ ਲੋਕਾਂ ਨੇ ਯੋਗ ਨੂੰ ਨਿਯਮਿਤ ਤੌਰ ‘ਤੇ ਅਪਣਾ ਲਿਆ ਹੈ। ਭਾਰਤ ਸਰਕਾਰ ਦੇ ਮਾਧਿਅਮ ਨਾਲ ਪੂਰੇ ਸੰਸਾਰ ਵਿੱਚ ਯੋਗ ਦੀ ਅਲਖ ਜਾਗੀ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।
ਯੋਗ ‘ਤੇ ਹੁਣ ਸਿਆਸੀ ਰੰਗ ਵੀ ਚੜ੍ਹਨ ਲੱਗਾ ਹੈ?
ਇਹ ਇਸ ਲਈ ਕਹਿ ਸਕਦੇ ਹਾਂ ਕਿ ਵਿਰੋਧੀ ਪਾਰਟੀਆਂ ਯੋਗ ਦਿਵਸ ਦੇ ਦਿਨ ਖੁਦ ਨੂੰ ਦੂਰ ਰੱਖਦੀਆਂ ਹਨ। ਜ਼ਿਆਦਾ ਰੂਚੀ ਨਹੀਂ ਲੈਂਦੀਆਂ। ਜਦੋਂ ਕਿ ਕਾਇਦਾ ਤਾਂ ਇਹੀ ਬਣਦਾ ਹੈ ਸਿਹਤ ਨਾਲ ਜੁੜੀ ਚੀਜਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ ਹੈ। ਮੋਦੀ ਸਰਕਾਰ ਯੋਗ ਦੇ ਮਾਧਿਅਮ ਨਾਲ ਪੂਰੇ ਭਾਰਤ ਨੂੰ ਅਰੋਗ ਕਰਨਾ ਚਾਹੁੰਦੀ ਹੈ। ਸਮਾਜ ਵਿੱਚ ਇੱਕ ਸਿਹਤਮੰਦ ਸੁਨੇਹੇ ਦਾ ਪ੍ਰਚਾਰ ਹੋ ਰਿਹਾ ਹੈ। ਪਾਰਟੀ ਨਾਲ ਜੁੜਨ ਵਾਲੇ ਨਵੇਂ ਲੋਕ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਉਨ੍ਹਾਂ ਦੇ ਨਾਲ ਯੋਗ ਕਰਦੇ ਹਨ ਜੋ ਉਨ੍ਹਾਂ ਦਾ ਨਿੱਜੀ ਮਸਲਾ ਕਿਹਾ ਜਾਵੇਗਾ। ਪਰ ਇੰਨਾ ਤੈਅ ਹੈ ਇਸਦੀ ਆੜ ਵਿੱਚ ਸਾਡਾ ਰਾਜਨੀਤੀ ਕਰਨ ਦਾ ਕੋਈ ਵੀ ਮਕਸਦ ਨਹੀਂ ਹੈ।
ਹੁਣ ਤੱਕ ਸੰਭਾਲੇ ਗਏ ਅਹੁਦੇ
1988-90: ਜਨਰਲ ਸਕੱਤਰ, ਭਾਜਪਾ ਗੋਆ ਪ੍ਰਦੇਸ਼
1990-95: ਪ੍ਰਧਾਨ, ਭਾਰਤੀ ਜਨਤਾ ਪਾਰਟੀ, ਗੋਆ
1995-96: ਨੇਤਾ, ਭਾਜਪਾ ਵਿਧਾਇਕ ਦਲ
1999: 13ਵੀਂ ਲੋਕ ਸਭਾ ਲਈ ਚੁਣੇ ਗਏ
2001: ਕੇਂਦਰੀ ਰਾਜ ਮੰਤਰੀ, ਖੇਤੀਬਾੜੀ
2004: 14ਵੀਂ ਲੋਕ ਸਭਾ ਲਈ ਮੁੜ ਚੁਣੇ ਗਏ
2007: ਮੈਂਬਰ, ਸੰਸਦ ਮੈਂਬਰ ਸਥਾਨਕ ਖੇਤਰੀ ਵਿਕਾਸ ਯੋਜਨਾ ਦੇ ਮੈਂਬਰ ਕਮੇਟੀ
2009: 15ਵੀਂ ਲੋਕ ਸਭਾ ਲਈ ਮੁੜ ਚੁਣੇ ਗਏ
2012-13: ਮੈਂਬਰ, ਲੋਕ ਲੇਖਾ ਕਮੇਟੀ
2014: ਕੇਂਦਰੀ ਰਾਜ ਮੰਤਰੀ (ਆਜਾਦ ਚਾਰਜ) ਆਯੁਰਵੇਦ, ਯੋਗ ਅਤੇ ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਆਯੂਸ਼ ਮੰਤਰਾਲਾ; ਕੇਂਦਰੀ ਰਾਜ ਮੰਤਰੀ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ
2019: ਕੇਂਦਰੀ ਰਾਜ ਮੰਤਰੀ (ਆਜਾਦ ਚਾਰਜ) ਰੱਖਿਆ ਮੰਤਰਾਲਾ
ਪਹਿਲੀ ਵਾਰ ਕਿਸੇ ਸਰਕਾਰ ਨੇ ਯੋਗ ਨੂੰ ਉਤਸ਼ਾਹ ਦੇਣ ਲਈ ਇੱਕ ਮੰਤਰਾਲੇ ਦਾ ਗਠਨ ਕੀਤਾ ਹੈ, ਜਿਸਦਾ ਨਾਂਅ ਆਯੂਸ਼ ਮੰਤਰਾਲਾ ਹੈ ਅਤੇ ਉਸਦਾ ਮਾਣ ਸਾਨੂੰ ਪ੍ਰਾਪਤ ਹੈ। ਆਯੂਸ਼ ਮੰਤਰਾਲੇ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਸੰਚਾਲਨ ਦਾ ਕੰਮ ਦਿੱਤਾ ਹੈ। ਅੱਜ ਯੋਗ ਦਿਵਸ ਦੇਸ਼ ਵਿੱਚ ਹੀ ਨਹੀਂ, ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ। ਯੋਗ ਨੇ ਲੋਕਾਂ ਦੀ ਜੀਵਨਸ਼ੈਲੀ ਵਿੱਚ ਇੱਕ ਵੱਡਾ ਸਕਾਰਾਤਮਿਕ ਬਦਲਾਅ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।