Punjab Kisan News: ਪੰਜਾਬ ਸਰਕਾਰ ਦੀ ਨਵੀਂ ਪਹਿਲ, ਪਰਾਲੀ ਡੀਕੰਪੋਜਰ ਨਾਲ ਸੰਭਾਲੀ ਜਾਵੇਗੀ ਪਰਾਲੀ

Punjab Kisan News
ਫਾਜ਼ਿਲਕਾ: ਪਰਾਲੀ ਡੀਕੰਪੋਜਰ ਨਾਲ ਸੰਭਾਲੀ ਜਾਨ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ : ਰਜਨੀਸ਼ ਰਵੀ

(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਵਿਚ ਪਰਾਲੀ ਪ੍ਰਬੰਧਨ ਸਬੰਧੀ ਇਕ ਨਵੀਂ ਪਹਿਲ ਕਦਮੀ ਕੀਤੀ ਹੈ। ਇਸ ਤਹਿਤ ਫਾਜਿਲਕਾ ਜਿਲ੍ਹੇ ਵਿਚ 10 ਹਜਾਰ ਏਕੜ ਰਕਬੇ ਵਿਚ ਪਰਾਲੀ ਪ੍ਰਬੰਧਨ ਲਈ ਪੁਸਾ ਡੀਕੰਪੋਜਰ ਦੀ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦਿੱਤੀ ਹੈ। Punjab Kisan News

ਇਹ ਵੀ ਪੜ੍ਹੋ: Punjab Air Pollution: ਦੀਵਾਲੀ ਮਗਰੋਂ ਹਵਾ ਪ੍ਰਦੂਸ਼ਣ ਨੇ ਸਾਹ ਕੀਤੇ ਔਖੇ, ਲਾਮ ਲਸ਼ਕਰ ਨਾਲ ਖੇਤਾਂ ’ਚ ਪਹੁੰਚ ਰਿਹਾ ਪ੍ਰ…

ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦੱਸਿਆ ਕਿ ਸਰਕਾਰ ਇਹ ਡੀਕੰਪੋਜਰ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਕਿਸਾਨ ਆਪਣੇ ਬਲਾਕ ਖੇਤੀਬਾੜੀ ਦਫਤਰਾਂ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਪਾਊਡਰ ਦੇ ਰੂਪ ਵਿਚ ਦਵਾਈ ਹੈ ਅਤੇ 750 ਗ੍ਰਾਮ ਦੇ ਪੈਕਟ ਵਿਚ ਉਪਲੱਬਧ ਹੈ। ਇਕ ਪੈਕਟ ਯਾਨੀ ਕਿ 750 ਗ੍ਰਾਮ ਦਵਾਈ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਰੀਪਰ ਮਾਰ ਕੇ ਇਹ ਦਵਾਈ ਛਿੜਕ ਕੇ ਖੇਤ ਵਿਚ ਹੱਲ ਚਲਾ ਦਿੱਤਾ ਜਾਂਦਾ ਹੈ ਤਾਂ ਜੋ ਪਰਾਲੀ ਨੂੰ ਮਿੱਟੀ ਲੱਗ ਜਾਵੇ। ਇਹ ਡੀਕੰਪੋਜਰ ਜੀਵਾਣੂ ਖਾਦ ਹੈ ਅਤੇ ਇਸਦੇ ਜੀਵਾਣੂ ਪਰਾਲੀ ਨੂੰ ਤੇਜ਼ੀ ਨਾਲ ਮਿੱਟੀ ਵਿਚ ਮਿੱਟੀ ਹੋਣ ਵਿਚ ਸਹਾਈ ਕਰਦੇ ਹਨ ਅਤੇ ਆਮ ਦੇ ਮੁਕਾਬਲੇ ਪਰਾਲੀ ਜਲਦੀ ਮਿੱਟੀ ਵਿਚ ਜ਼ਬਤ ਹੋ ਜਾਂਦੀ ਹੈ। ਡਾ: ਰਿਣਵਾਂ ਨੇ ਦੱਸਿਆ ਕਿ ਇਸ ਵਿਧੀ ਨਾਲ ਪੌਸ਼ਕ ਤੱਤਾਂ ਨਾਲ ਭਰਪੂਰ ਪਰਾਲੀ ਸਾਡੇ ਖੇਤ ਦੀ ਮਿੱਟੀ ਵਿਚ ਹੀ ਰਹਿ ਜਾਂਦੀ ਹੈ ਜਿਸ ਕਾਰਨ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਕਿਉਂਕਿ ਪਰਾਲੀ ਦੇ ਪੋਸ਼ਕ ਤੱਤ ਵੀ ਜ਼ਮੀਨ ਵਿਚ ਹੀ ਰਲ ਜਾਂਦੇ ਹਨ। Punjab Kisan News

ਉਨ੍ਹਾਂ ਨੇ ਜਿਲ੍ਹੇ ਦੇ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਉਨ੍ਹਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਕੇ ਇਸਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ।

LEAVE A REPLY

Please enter your comment!
Please enter your name here