ਰਾਫ਼ੇਲ ਸਮਝੌਤੇ ‘ਚ ਅਜਿਹੀ ਕੰਪਨੀ ਸ਼ਾਮਲ ਜੋ ਬਣੀ ਹੀ ਨਹੀਂ ਸੀ | Private Company
- ਕੰਪਨੀ ਸਮਝੌਤੇ ਦੇ ਸਮੇਂ ਹੋਂਦ ‘ਚ ਹੀ ਨਹੀਂ ਸੀ | Private Company
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅੱਜ ਦੋਸ਼ ਲਾਇਆ ਕਿ ਉਨ੍ਹਾਂ ਜਨਤਕ ਖੇਤਰ ਦੀ ਹਿੰਦੁਸਤਾਨ ਏਰੋਨਟਿਕਸ ਲਿਮਿਟਡ (ਐਲਏਐਲ) ਨਾਲ ਹੋਏ ਸਮਝੌਤੇ ਨੂੰ ਰੱਦ ਕਰਕੇ ਨਿੱਜੀ ਖੇਤਰ ਦੀ ਅਜਿਹੀ ਕੰਪਨੀ ਨੂੰ ਠੇਕਾ ਦਿੱਤਾ ਜੋ ਸਮਝੌਤੇ ਦੇ ਸਮੇਂ ਧਰਤੀ ‘ਤੇ ਸੀ ਹੀ ਨਹੀਂ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਪਾਰਟੀ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ‘ਚ ‘ਚ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ ਇਸ ਸੌਦੇ ਤਹਿਤ ਫਰਾਂਸ ਦੀ ਕੰਪਨੀ ਡਸਾਲਟ ਏਵੀਏਸ਼ਨ ਦੇ ਨਾਲ ਸਾਂਝੇ ਉਪਕ੍ਰਮ ‘ਚ ਐਚਏਐਲ ਨੂੰ ਤਕਨੀਕੀ ਦਖਲ ਲਈ ਸਾਂਝੀਦਾਰ ਬਣਾਇਆ ਸੀ ਮੋਦੀ ਸਰਕਾਰ ਨੇ ਇਸ ਸਮਝੌਤੇ ਨੂੰ ਰੱਦ ਕਰ ਦਿੱਤਾ ਤੇ ਹੁਣ ਰਿਲਾਇੰਸ ਡਿਫੇਂਸ ਲਿਮਿਟਡ ਨਾਂਅ ਦੀ ਕੰਪਨੀ ਨੇ ਡਸਾਲਟ ਏਵੀਏਸ਼ਨ ਦੇ ਨਾਲ ਸਾਂਝੀ ਉਪਕ੍ਰਮ ਬਣਾਇਆ ਹੈ ਕੰਪਨੀ ਸਮਝੌਤੇ ਦੇ ਸਮੇਂ ਹੋਂਦ ‘ਚ ਹੀ ਨਹੀਂ ਸੀ ਇਹ ਕੰਪਨੀ ਰਾਫੇਲ ਸੌਦਾ ਹੋਣ ਦੇ 14 ਦਿਨਾਂ ਬਾਅਦ ਬਣੀ ਹੈ।
ਉਨ੍ਹਾਂ ਕਿਹਾ ਕਿ ਰਿਲਾਇੰਸ ਸਮੂਹ ਦੀ ਕੰਪਨੀ ਨੇ ਜਦੋਂ ਇਸ ਸੌਦੇ ਦੇ ਲਈ ਬਿਨੇ ਕੀਤਾ ਸੀ ਉਸ ਸਮੇਂ ਤੱਕ ਉਸ ਦੇ ਕੋਲ ਨਾ ਲਾਇਸੰਸ ਸੀ ਤੇ ਨਾ ਹੀ ਆਪਣੀ ਕੋਈ ਜ਼ਮੀਨ ਤੇ ਨਾ ਹੀ ਢਾਂਚਾਗਤ ਵਿਵਸਥਾ ਸੀ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੰਪਨੀ ਨੇ ਗੁਜਰਾਤ ਦੇ ਅਮਰੇਨੀ ਦਾ ਜੋ ਪਤਾ ਦਿੱਤਾ ਹੈ ਉਸ ਜਗ੍ਹਾ ਕੋਈ ਹੋਰ ਕੰਪਨੀ ਸੰਚਾਲਿਤ ਹੋ ਰਹੀ ਹੈ ਉਸ ਕੰਪਨੀ ਦਾ ਮਾਲਕ ਵੀ ਕੋਈ ਹੋਰ ਹੀ ਹੈ।