ਰਾਸ਼ਟਰਪਤੀ ਭਾਰਤੀ ਨੇਵਲ ਏਵੀਏਸ਼ਨ ਨੂੰ ਕਰਨਗੇ ਝੰਡਾ ਪ੍ਰਦਾਨ
ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਗੋਆ ’ਚ ਆਈਐਨਐਸ ਹੰਸ ’ਤੇ ਹੋਈ ਇੱਕ ਰਸਮੀ ਪਰੇਡ ’ਚ ਛੇ ਸਤੰਬਰ ਨੂੰ ਭਾਰਤੀ ਨੇਵਲ ਏਵੀਏਸ਼ਨ ਨੂੰ ‘ਰਾਸ਼ਟਰਪਤੀ ਦਾ ਝੰਡਾ’ ਪ੍ਰਦਾਨ ਕਰਨਗੇ। ਇਸ ਮੌਕੇ ’ਤੇ ਡਾਕ ਵਿਭਾਗ ‘ਸਪੈਸ਼ਨ ਡੇ ਕਵਰ’ ਵੀ ਜਾਰੀ ਕਰੇਗਾ। ਸਮਾਰੋਹ ’ਚ ਵੋਆ ਦੇ ਰਾਜਪਾਲ, ਰੱਖਿਆ ਮੰਤਰੀ, ਗੋਆ ਦੇ ਮੁੱਖ ਮੰਤਰੀ, ਸਮੁੰਦਰੀ ਫੌਜ ਮੁਖੀ, ਫੌਜ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਅਨੇਕ ਵਿਸ਼ੇਸ਼ ਵਿਅਕਤੀਆਂ ਦੇ ਵੀ ਮੌਜ਼ੂਦ ਰਹਿਣ ਦੀ ਸੰਭਾਵਨਾ ਹੈ।
ਦੇਸ਼ ਦੀ ਬੇਮਿਸਾਲ ਸੇਵਾ ਲਈ ਕਿਸੇ ਵੀ ਫੌਜ ਇਕਾਈ ਨੂੰ ਪ੍ਰਦਾਨ ਕੀਤਾ ਜਾਣ ਵਾਲਾ ‘ਰਾਸ਼ਟਰਪਤੀ ਦਾ ਝੰਡਾ’ ਸਵਰਉੱਚ ਸਨਮਾਨ ਹੁੰਦਾ ਹੈ ਭਾਰਤੀ ਹਥਿਆਰ ਬਲਾਂ ’ਚ ਭਾਰਤੀ ਸਮੁੰਦਰੀ ਫੌਜ ਨੂੰ ਸਭ ਤੋਂ ਪਹਿਲਾਂ ਇਹ ਸਨਮਾਨ ਤੱਤਕਾਲੀਨ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ 27 ਮਈ 1951 ਨੂੰ ਪ੍ਰਦਾਨ ਕੀਤਾ ਸੀ ਉਸ ਤੋਂ ਬਾਅਦ ‘ਰਾਸ਼ਟਰਪਤੀ ਦਾ ਝੰਡਾ’ ਸਮੁੰਦਰੀ ਫੌਜ ਦੀ ਦੱਖਣੀ ਕਮਾਨ, ਪੂਰਬੀ ਕਮਾਨ, ਪੱਛਮੀ ਕਮਾਨ, ਪੂਰਬੀ ਬੇੜੇ, ਪੱਛਮੀ ਬੇੇੜੇ, ਪਣਡੁੱਬੀ ਇਕਾਈ, ਆਈਐਨਐਸ ਸ਼ਿਵਾਜੀ ਤੇ ਭਾਰਤੀ ਸਮੁੰਦਰੀ ਫੌਜ ਅਕਾਦਮੀ ਨੂੰ ਵੀ ਪ੍ਰਦਾਨ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ