ਜ਼ਿਲ੍ਹੇ ਦੇ ਹਰੇਕ ਥਾਣੇ ਨੂੰ 7-7 ਟੈਬਲੇਟ, 6-6 ਸਮਾਰਟ ਫੋਨ ਅਤੇ ਸਿੱਮ ਦਿੱਤੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੇ ਥਾਣਿਆਂ ਦੇ ਨਵੀਨੀਕਰਨ ਸਮੇਤ ਤਫ਼ਤੀਸ ਨੂੰ ਉੱਚ ਪੱਧਰੀ ਬਣਾਉਣ ਲਈ ਪੰਜਾਬ ਦੇ ਡੀਜੀਪੀ ਵੱਲੋਂ ਲਗਾਤਾਰ ਵਿਸ਼ੇਸ ਕਦਮ ਚੁੱਕੇ ਜਾ ਰਹੇ ਹਨ। (Pilot Project) ਇਸੇ ਤਹਿਤ ਹੀ ਜ਼ਿਲ੍ਹਾ ਪਟਿਆਲਾ ਅੰਦਰ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੱਲੋਂ ਜ਼ਿਲ੍ਹੇ ਦੇ ਹਰੇਕ ਥਾਣੇ ਨੂੰ 7-7 ਟੈਬਲੇਟ ਸਮੇਤ 6-6 ਸਮਾਰਟ ਫੋਨ ਅਤੇ ਸਿਮ ਕਾਰਡ ਮੁਹੱਈਆਂ ਕਰਵਾਏ ਗਏ ਹਨ।
ਪੁਲਿਸ ਕ੍ਰਾਈਮ ਨੂੰ ਆਧੁਨਿਕ ਅਤੇ ਟੈਨਕੀਕਲ ਉਪਕਰਨਾਂ ਨਾਲ ਨਜਿੱਠੇਗੀ-ਐਸਐਸਪੀ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੱਧਰ ਤੇ ਸੀਸੀਟੀਐਨਐਸ ਪ੍ਰੋਜੈਕਟ, ਖੋਜ ਐਪਲੀਕੇਸ਼ਨ ਦੀ ਵਰਤੋਂ ਲਈ ਜ਼ਿਲ੍ਹਾ ਪਟਿਆਲਾ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਚੁਣਿਆ ਗਿਆ ਹੈ। ਜਿਸ ਦੇ ਮੱਦੇਨਜ਼ਰ ਜਿਲ੍ਹਾ ਪਟਿਆਲਾ ਦੇ ਥਾਣਿਆਂ ਵਿੱਚ ਸੀਸੀਟੀਐਨਐਸ ਪ੍ਰੋਜੈਕਟ, ਖੋਜ ਐਪਲੀਕੇਸ਼ਨ ਅਤੇ ਥਾਣਿਆਂ ਦੇ ਤਫਤੀਸ਼ੀ ਅਫ਼ਸਰਾਂ ਨੂੰ ਤਫਤੀਸ਼ ਦਾ ਕੰਮ ਪੂਰਾ ਕਰਨ ਲਈ ਅੱਜ 7-7 ਟੈਬਲੇਟ ਅਤੇ 6-6 ਫੋਨ ਸਮੇਤ ਸਿਮ ਕਾਰਡ ਹਰ ਇੱਕ ਥਾਣੇ ਨੂੰ ਸਪੁਰਦ ਕੀਤਾ ਗਿਆ, ਤਾਂ ਜੋ ਪੰਜਾਬ ਪੁਲਿਸ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕਰਕੇ ਪੁਲਿਸ ਦੇ ਕੰਮ ਕਾਜ ਪੂਰੀ ਤਰ੍ਹਾਂ ਨਾਲ ਡਿਜੀਟਲਾਇਜ਼ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਤਪਦੀ ਗਰਮੀ ਤੋਂ ਮੀਂਹ ਪੈਣ ਨਾਲ ਮਿਲੀ ਰਾਹਤ
ਉਨ੍ਹਾਂ ਦੱਸਿਆ ਕਿ ਅੱਜਕੱਲ ਦੇ ਟੈਕਨੀਕਲ ਅਤੇ ਡਿਜੀਟਲ ਮਾਹੌਲ ਵਿਚ ਕ੍ਰਾਈਮ ਵੀ ਉਸੇ ਤਰ੍ਹਾਂ ਦੇ ਹੋ ਰਹੇ ਹਨ, ਜਿਨ੍ਹਾਂ ਨੂੰ ਟ੍ਰੇਸ ਕਰਨ ਲਈ ਪੰਜਾਬ ਪੁਲਿਸ ਕੋਲ ਅਜਿਹੇ ਅਜਿਹੇ ਆਧੁਨਿਕ ਟੈਕਨੀਕਲ ਉਪਕਰਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਟਿਆਲਾ ਪੁਲਿਸ ਦੇ ਥਾਣਿਆਂ ਨੂੰ ਮੁੱਹਈਆ ਕਰਵਾਏ ਗਏ ਇਨ੍ਹਾਂ ਟੈਬਲੇਟ ਅਤੇ ਫੋਨਾਂ ਵਿੱਚ ਸੀਸੀਟੀਐਨਐਸ, ਖੋਜ ਅਤੇ ਜੀ ਬੋਰਡ ਜਿਹੀਆਂ ਪੁਲਿਸ ਦੇ ਕੰਮ ਵਿਚ ਮੱਦਦਗਾਰ ਸਾਬਿਤ ਹੋਣ ਵਾਲੀਆਂ ਕਈ ਐਪਲੀਕੇਸ਼ਨਾ ਪਹਿਲਾਂ ਤੋਂ ਹੀ ਇੰਸਟਾਲ ਹਨ ਅਤੇ ਕਈ ਤਰ੍ਹਾਂ ਦੇ ਪੋਰਟਲ ਪਹਿਲਾਂ ਤੋਂ ਬੁੱਕਮਾਰਕ ਕਰਕੇ ਭੇਜੇ ਗਏ ਹਨ, ਜੋਂ ਕਿ ਥਾਣੇ ਅਤੇ ਤਫਤੀਸ਼ੀ ਅਫ਼ਸਰਾਂ ਦੇ ਲੰਬੇ ਕੰਮ ਕਾਰ ਨੂੰ ਜਲਦੀ ਨਿਪਟਾਉਣ ਵਿਚ ਮੱਦਦਗਾਰ ਹੋਣਗੇ।
ਜ਼ਿਲ੍ਹਾ ਪਟਿਆਲਾ ਨੂੰ ਇਹ ਪਾਇਲਟ ਪ੍ਰੋਜੈਕਟ ਸੌਂਪ ਕੇ ਇਸ ਨੂੰ ਕਾਮਯਾਬ ਬਣਾਉਣ ਦੀ ਵੱਡੀ ਜਿੰਮੇਵਾਰੀ (Pilot Project)
ਇਨ੍ਹਾਂ ਟੈਬਲੇਟ ਅਤੇ ਫੋਨਾਂ ਵਿੱਚ ਇੰਟਰਨੈਟ ਕੁਨੈਕਟੀਵਿਟੀ ਹੋਣ ਨਾਲ ਸੀਸੀਟੀਐਨਐਸ ਤੋਂ ਸੰਬੰਧਿਤ ਹਰ ਕੰਮ ਕਿਤੇ ਵੀ ਬੈਠੇ ਆਨਲਾਈਨ ਅੱਪਲੋਡ ਕੀਤਾ ਜਾ ਸਕਦਾ ਹੈ, ਇਸੇ ਤਰ੍ਹਾਂ ਹੀ ਖੋਜ ਐਪਲੀਕੇਸ਼ਨ ਦੀ ਮੱਦਦ ਤਫ਼ਤੀਸ਼ੀ ਅਫ਼ਸਰ ਕਿਤੇ ਵੀ ਬੈਠ ਕੇ ਗੱਡੀਆਂ ਦੇ ਨੰਬਰ ਅਤੇ ਹੋਰ ਕਈ ਜਾਣਕਾਰੀਆਂ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਟੈਬਲੇਟ ਅਤੇ ਫੋਨਾਂ ਦੀ ਮੱਦਦ ਨਾਲ ਭਾਸ਼ਾ ਵਿਚ ਆਉਣ ਵਾਲੀ ਔਖ ਵੀ ਦੂਰ ਕਰ ਦਿੱਤੀ ਗਈ ਹੈ। ਜੀ ਬੋਰਡ ਐਪਲੀਕੇਸ਼ਨ ਦੀ ਮੱਦਦ ਨਾਲ ਤਫ਼ਤੀਸ਼ੀ ਅਫ਼ਸਰ ਕਿਸੇ ਵੀ ਸਥਾਨ ’ਤੇ ਜਾ ਮੌਕੇ ’ਤੇ ਗੁਗਲ ਵਾਇਸ ਟਾਈਪ ਰਾਹੀਂ ਬੋਲ ਕੇ ਆਪਣੀ ਮਿਸਲ ਕਿਸੇ ਵੀ ਭਾਸ਼ਾ ਵਿਚ ਲਿਖ ਸਕਦਾ ਹੈ ਅਤੇ ਉਸ ਦਾ ਅਨੁਵਾਦ ਵੀ ਕਰ ਸਕਦਾ ਹੈ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪਟਿਆਲਾ ਨੂੰ ਇਹ ਪਾਇਲਟ ਪ੍ਰੋਜੈਕਟ ਸੌਂਪ ਕੇ ਇਸ ਨੂੰ ਕਾਮਯਾਬ ਬਣਾਉਣ ਦੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ ਸਾਰੇ ਥਾਣਿਆਂ ਨੂੰ ਟੈਬਲੇਟ ਅਤੇ ਸਮਾਰਟ ਫੋਨ ਮੁੱਹਈਆ ਕਰਵਾ ਦਿੱਤੇ ਜਾਣਗੇ, ਤਾਂ ਜੋ ਜਲਦੀ ਤੋਂ ਜਲਦੀ ਇਸ ਪ੍ਰੋਜੈਕਟ ਨੂੰ ਹੋਂਦ ਵਿੰਚ ਲਿਆਂਦਾ ਜਾ ਸਕੇ।