ਕਿਹਾ, ਤਨਖਾਹਾਂ ਸਮੇਂ ਸਿਰ ਦੇਣ ਤੇ ਸਰਕਾਰ ਤੁਰੰਤ ਮੀਟਿੰਗਾਂ ‘ਚ ਕੀਤੇ ਵਾਅਦੇ ਅਮਲ ‘ਚ ਲਿਆਵੇ | Adarsh Schools
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪਬਲਿਕ ਪ੍ਰਾਈਵੇਟ ਪਾਰਟਨਰਸਿਪ ਯੋਜਨਾ ਅਧੀਨ ਪੰਜਾਬ ਅੰਦਰ ਖੁੱਲ੍ਹੇ ਆਦਰਸ਼ ਸਕੂਲਾਂ ਦੇ ਇੱਕੋ ਆਹੁਦੇ ਤੇ ਸਾਮਾਨ ਵਿੱਦਿਅਕ ਯੋਗਤਾ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਪਰਸਪਰ ਵਿਆਪਕ ਵਖਰੇਵੇਂ ਹਨ। ਇਹ ਤਨਖਾਹਾਂ ਦੀ ਵੱਡੇ ਪੱਧਰ ਤੇ ਕਾਣੀ ਵੰਡ ਆਦਰਸ਼ ਸਕੂਲਾਂ (Adarsh Schools) ਵਿੱਚ ਕਿਵੇਂ ਪੈਦਾ ਹੋਈ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ । ਜਿਸ ਦਾ ਆਰਥਿਕ ਤੇ ਮਾਨਸਿਕ ਖਮਿਆਜ਼ਾ ਨਿਰੰਤਰ ਕਿਰਤ ਕਰਦੇ ਬੇਦੋਸ਼ੇ ਕਰਮਚਾਰੀ ਭੁਗਤ ਰਹੇ ਹਨ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ, ਮੀਡੀਆ ਇੰਚਾਰਜ ਸਲੀਮ ਮੁਹੰਮਦ, ਪ੍ਰਚਾਰ ਸਕੱਤਰ ਅਮਨਦੀਪ ਸ਼ਾਸਤਰੀ ਅਤੇ ਮੀਤ ਪ੍ਰਧਾਨ ਵਿਸ਼ਾਲ ਭਠੇਜਾ ਨੇ ਮੀਡੀਆ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ਹੈ। ਆਗੂਆਂ ਨੇ ਕਿਹਾ ਹੈ ਕਿ ਇੱਕੋ ਆਹੁਦੇ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚਲਾ ਫ਼ਰਕ ਅਤੇ ਤਨਖਾਹਾਂ ਸਿੱਧੀਆਂ ਸਿੱਖਿਆ ਵਿਭਾਗ ਵੱਲੋਂ ਜਾਰੀ ਕਰਨ ਸਮੇਤ ਹੋਰ ਮੰਗਾਂ ਨੂੰ ਲੈਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਗਿਆਰਾਂ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ। ਮੁਲਾਕਾਤਾਂ ਵਿੱਚ ਮੰਗਾਂ ਮੰਨਣ ਪ੍ਰਤੀ ਹੁੰਗਾਰਾ ਵੀ ਹਾਂ ਪੱਖੀ ਮਿਲਦਾ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਸਪੈਸ਼ਲ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫ਼ਰਮਾਨ ਅਤਿ-ਨਿੰਦਣਯੋਗ : ਵਿਨੋਦ ਗੁਪਤਾ
ਪਰ ਅਮਲ ਵਿੱਚ ਲਾਗੂ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਮਾਯੂਸੀ ਤੇ ਨਿਰਾਸ਼ਤਾ ਪਾਈ ਜਾ ਰਹੀ ਹੈ।ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਘੇਰਨ ਦੀ ਯੂਨੀਅਨ ਵੱਲੋਂ ਵਿਉਂਤਬੰਦੀ ਬਣਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਹੈ ਕਿ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਵਖਰੇਵੇਂ ਦੂਰ ਕਰਨ, ਵਿਭਾਗ ਵੱਲੋਂ ਸਿੱਧੀਆਂ ਤਨਖਾਹਾਂ ਜਾਰੀ ਕਰਨ, ਤਨਖਾਹਾਂ ਸਮੇਂ ਸਿਰ ਦੇਣ (ਮਹੀਨਾਵਾਰ) ਆਦਿ ਮੰਗਾਂ ਪੂਰੀਆਂ ਕਰਨ ਦਾ ਸਰਕਾਰ ਤੁਰੰਤ ਮੀਟਿੰਗਾਂ ਚ ਕੀਤੇ ਵਾਅਦੇ ਅਮਲ ਚ ਲਿਆਵੇ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਮੈਡਮ ਮੀਨੂੰ, ਪਰਮਿੰਦਰ ਕੌਰ, ਵੀਰਪਾਲ ਕੌਰ,ਹਰਦੀਪ ਸ਼ਰਮਾ,ਓਮਾ ਮਾਧਵੀ, ਹਰਪ੍ਰੀਤ ਕੌਰ ਪੱਕਾ, ਗਗਨਦੀਪ ਮਹਾਜਨ, ਜਗਤਾਰ ਗੰਢੂਆਂ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਗੁਰਜਿੰਦਰ ਸਿੰਘ ਰਾਮ, ਰਛਪਾਲ ਸਿੰਘ ਆਦਿ ਆਗੂਆਂ ਦੇ ਨੇ ਸ਼ਾਮਲ ਹਨ।