ਆਪਣੇ ਭੋਜਨ ’ਚੋਂ ਫਾਸਟ ਫੂਡ ਤੇ ਜੰਕ ਫੂਡ ਨੂੰ ਕੱਢੋ
ਗਰਮੀ ਦੀ ਮਾਰ ਨੂੰ ਝੱਲਣਾ ਬਹੁਤ ਮੁਸ਼ਕਲ ਹੰੁਦਾ ਹੈ ਅਤੇ ਅਜਿਹੇ ’ਚ ਜੇਕਰ ਤੁਹਾਨੂੰ ਘਰੋਂ ਬਾਹਰ ਨਿੱਕਲਣਾ ਪਵੇ ਤਾਂ ਇਹ ਬੜੀ ਵੱਡੀ ਮੁਸੀਬਤ ਬਣ ਜਾਂਦਾ ਹੈ ਕਿਉਕਿ ਇਸ ਦੌਰਾਨ ਬਾਹਰ ਜਾਣ ਨਾਲ ਤੁਹਾਡੀ ਚਮੜੀ ਹਾਨੀਕਾਰਨ ਕਿਰਨਾਂ ਨਾਲ ਟੈਨਿੰਗ ਤਾਂ ਹੋਵੇਗੀ ਹੀ ਨਾਲ ਹੀ ਪਸੀਨਾ ਆਉਣ ਕਾਰਨ ਸਰੀਰ ਵੀ ਡੀਹਾਈਡ੍ਰੇਟ ਹੋ ਜਾਵੇਗਾ ਪਰ ਕੁਝ ਆਹਾਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦਾ ਸੇਵਨ ਕਰਨ ਨਾਲ ਨਾ ਸਿਰਫ਼ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ ਸਗੋਂ ਇਹ ਤੁਹਾਨੂੰ ਦਿਨ ਭਰ ਹਾਈਡ੍ਰੇਟ ਅਤੇ ਊਰਜਾਵਾਨ ਵੀ ਰੱਖਣਗੇ ਤਾਂ ਗਰਮੀ ਦੇ ਮੌਸਮ ’ਚ ਫਾਸਟ ਅਤੇ ਜੰਕ ਫੂਡ ਦੀ ਬਜਾਇ ਇਨ੍ਹਾਂ ਆਹਾਰਾਂ ਨੂੰ ਆਪਣੀ ਡਾਈਟ ’ਚ ਸ਼ਾਮਿਲ ਕਰੋ
ਪਾਲਕ ਖਾਓ
ਗਰਮੀਆਂ ਦੇ ਮੌਸਮ ’ਚ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਨੂੰ ਹਾਈਡ੍ਰੇਟ ਰੱਖਦੀਆਂ ਹਨ ਨਾਲ ਹੀ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਪਾਲਕ ਇਸ ਲਈ ਇੱਕ ਬਿਹਤਰ ਬਦਲ ਹੈ, ਇਹ ਤੁਹਾਡੇ ਸਰੀਰ ਨੂੰ ਪੋਸ਼ਣ ਵੀ ਦਿੰਦੀ ਹੈ ਅਤੇ ਤੁਹਾਨੂੰ ਹਾਈਡ੍ਰੇਟ ਵੀ ਰੱਖਦੀ ਹੈ।
ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਇੱਕ ਅਜਿਹੀ ਸਬਜ਼ੀ ਹੈ ਜਿਸ ਵਿੱਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਇਹ ਗਰਮੀਆਂ ’ਚ ਤੁਹਾਡੀ ਪਿਆਸ ਵੀ ਬੁਝਾ ਸਕਦੀ ਹੈ ਹਰੀ ਸ਼ਿਮਲਾ ਮਿਰਚ ’ਚ ਆਪਣੇ ਦੂਸਰੇ ਰੂਪਾਂ ਜਿਵੇਂ ਲਾਲ ਤੇ ਪੀਲੀ ਸ਼ਿਮਲਾ ਮਿਰਚ ਤੋਂ ਵੀ ਕਈ ਗੁਣਾ ਜ਼ਿਆਦਾ ਪਾਣੀ ਹੁੰਦਾ ਹੈ ਇਸ ਨੂੰ ਰਾਤ ਦੇ ਖਾਣੇ ’ਚ ਜਾਂ ਫਿਰ ਸਵੇਰ ਦੇ ਨਾਸ਼ਤੇ ’ਚ ਖਾਣਾ ਚੰਗਾ ਬਦਲ ਹੋ ਸਕਦਾ ਹੈ
ਫਾਇਦੇਮੰਦ ਟਮਾਟਰ
ਇਸ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਹਾਈਡ੍ਰੇਟ ਰੱਖਦੀ ਹੈ ਅਤੇ ਪੋਸ਼ਣ ਵੀ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਟਮਾਟਰ ਵਿੱਚ ਲਾਈਕੋਪੀਨ ਨਾਮਕ ਐਂਟੀਆਕਸੀਡੈਂਟ ਹੁੰਦਾ ਹੈ, ਜੋ ਤੁਹਾਡੇ ਚਿਹਰੇ ਤੋਂ ਝੁਰੜੀਆਂ ਨੂੰ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਤੁਹਾਡੀ ਚਮੜੀ ਨੂੰ ਚਮਕਦਾਰ ਅਤੇ ਦਾਗ ਰਹਿਤ ਬਣਾਉਂਦਾ ਹੈ।
ਖੀਰਾ ਅਤੇ ਮੂਲੀ
ਖੀਰਾ ਇੱਕ ਅਜਿਹਾ ਭੋਜਨ ਪਦਾਰਥ ਹੈ, ਜਿਸ ਵਿਚ ਲਗਭਗ 97 ਪ੍ਰਤੀਸ਼ਤ ਪਾਣੀ ਹੁੰਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਇਸ ਨੂੰ ਸਲਾਦ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੂਲੀ ’ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਨੂੰ ਲੰਬੇ ਸਮੇਂ ਤੱਕ ਹਾਈਡ੍ਰੇਟ ਰੱਖ ਕੇ ਬਿਮਾਰੀਆਂ ਤੋਂ ਬਚਾਉਂਦੇ ਹਨ। ਮੂਲੀ ਦੀ ਜੜ੍ਹ ਤੋਂ ਇਲਾਵਾ ਇਸ ਦੇ ਪੱਤੇ ਨੂੰ ਵੀ ਖਾਧਾ ਜਾ ਸਕਦਾ ਹੈ।
ਬ੍ਰੋਕਲੀ
ਇਹ ਬਹੁਤ ਹੀ ਕੁਰਕੁਰੀ ਅਤੇ ਹਾਈਡ੍ਰੇਟਿੰਗ ਹੈ ਅਤੇ ਗਰਮੀਆਂ ਵਿੱਚ ਪਿਆਸ ਬੁਝਾਉਣ ਲਈ ਕਾਫੀ ਵਧੀਆ ਹੈ। ਬ੍ਰੋਕਲੀ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਵਿੱਚ ਵਿਟਾਮਿਨ-ਏ ਅਤੇ ਸੀ ਵੀ ਪਾਇਆ ਜਾਂਦਾ ਹੈ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਫੁੱਲ ਗੋਭੀ ਖਾਓ
ਫੁੱਲ ਗੋਭੀ ਦਾ ਰੰਗ ਥੋੜ੍ਹਾ ਫਿੱਕਾ ਹੋ ਸਕਦਾ ਹੈ, ਪਰ ਇਹ ਯਕੀਨੀ ਤੌਰ ’ਤੇ ਤੁਹਾਨੂੰ ਗਰਮੀਆਂ ਦੀ ਉਦਾਸੀ ਤੋਂ ਬਾਹਰ ਆਉਣ ਵਿਚ ਮੱਦਦ ਕਰੇਗਾ। ਫੁੱਲ ਗੋਭੀ ’ਚ 93 ਫੀਸਦੀ ਤੱਕ ਪਾਣੀ ਹੁੰਦਾ ਹੈ, ਜੋ ਕੈਂਸਰ ਤੋਂ ਵੀ ਬਚਾਉਂਦਾ ਹੈ।
ਤਰਬੂਜ ਅਤੇ ਖਰਬੂਜਾ
ਤਰਬੂਜ ਅਤੇ ਖਰਬੂਜਾ ਦੋਵੇਂ ਰਸੀਲੇ ਫਲ ਹਨ, ਇਨ੍ਹਾਂ ਨੂੰ ਤੁਸੀਂ ਦਿਨ ਦੇ ਕਿਸੇ ਵੀ ਸਮੇਂ ਖਾ ਸਕਦੇ ਹੋ। ਖਰਬੂਜੇ ਦਾ ਇੱਕ ਚੌਥਾਈ ਹਿੱਸਾ ਤੁਹਾਡੇ ਰੋਜ਼ਾਨਾ ਵਿਟਾਮਿਨ ਏ ਅਤੇ ਸੀ ਦੀ ਖ਼ਪਤ ਨੂੰ ਪੂਰਾ ਕਰਦਾ ਹੈ ਅਤੇ ਇਹ ਤੁਹਾਡੀ ਖੁਰਾਕ ਵਿੱਚ ਸਿਰਫ 50 ਕੈਲੋਰੀਜ਼ ਸ਼ਾਮਲ ਕਰਦਾ ਹੈ। ਯਾਨੀ ਇਸ ਨੂੰ ਖਾਣ ਨਾਲ ਮੋਟਾਪੇ ਦਾ ਡਰ ਨਹੀਂ ਰਹੇਗਾ। ਇਸ ਵਿੱਚ ਲਾਈਕੋਪੀਨ ਹੁੰਦਾ ਹੈ ਜੋ ਕੈਂਸਰ ਨੂੰ ਫੈਲਣ ਤੋਂ ਰੋਕਦਾ ਹੈ।
ਲੋੜੀਂਦਾ ਪਾਣੀ ਪੀਓ
ਗਰਮੀਆਂ ਦੇ ਮੌਸਮ ਵਿੱਚ ਪਾਣੀ ਤੋਂ ਵਧੀਆ ਦੋਸਤ ਨਹੀਂ ਹੋ ਸਕਦਾ। ਗਰਮੀਆਂ ਵਿਚ ਤਿਹਾਏ ਨਹੀਂ ਰਹਿਣਾ ਚਾਹੀਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ