Corona ਤੋਂ ਸੰਕ੍ਰਮਿਤ ਵਿਅਕਤੀਆਂ ਦੀ ਗਿਣਤੀ 60 ਹੋਈ
ਨਵੀਂ ਦਿੱਲੀ (ਏਜੰਸੀ)। ਘਾਤਕ ਵਾਇਰਸ ਕਰੋਨਾ ਕੋਵਿਡ 19 (Corona) ਦੇ ਸੰਕ੍ਰਮਣ ਨਾਲ ਕੇਰਲ ‘ਚ ਨਵੇਂ ਅੱਠ ਅਤੇ ਰਾਜਸਥਾਨ ਤੇ ਦਿੱਲੀ ‘ਚ ਇੱਕ-ਇੱਕ ਨਵੇਂ ਮਾਮਲੇ ਦੀ ਪੁਸ਼ਟੀ ਹੋਣ ਨਾਲ ਦੇਸ਼ ‘ਚ ਇਸ ਤੋਂ ਸੰਕ੍ਰਮਿਤ ਹੋਏ ਵਿਅਕਤੀਆਂ ਦੀ ਗਿਣਤੀ ਸੱਠ ‘ਤੇ ਪਹੁੰਚ ਗਈ ਹੈ।ਕੀਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਪੂਰੇ ਦੇਸ਼ ‘ਚ ਕਰੋਨਾ ਸੰਕ੍ਰਮਣ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ ਅੱਠ ਕੇਰਲ ਤੋਂ ਤੇ ਦਿੱਲੀ ਤੇ ਰਾਜਸਥਾਨ ‘ਚੋਂ ਇੱਕ-ਇੱਕ ਹਨ। ਇਸ ਦੇ ਨਾਲ ਹੀ ਪੂਰੇ ਦੇਸ਼ ‘ਚ ਕਰੋਨਾ ਵਾਇਰਸ ਤੋਂ ਸੰਕ੍ਰਮਿਤ ਵਿਅਕਤੀਆਂ ਦੀ ਗਿਣਤੀ 60 ਹੋ ਗਈ ਹੈ। ਕੱਲ੍ਹ ਤੱਕ ਦੇਸ਼ ‘ਚ ਕਰੋਨਾ ਵਾਇਰਸ ਤੋਂ ਸੰਕ੍ਰਮਿਤ ਕੁੱਲ 50 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਦੇਸ਼ ‘ਚ ਕਰੋਨਾ ਸੰਕ੍ਰਮਣ ਨਾਲ ਮੌਤ ਦਾ ਕੋਈ ਮਾਮਲਾ ਨਹੀਂ ਹੈ। ਦੇਸ਼ ‘ਚ ਆਉਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਵਾਈ ਅੱਡਿਆਂ ‘ਤੇ ਸਵੈ ਘੋਸ਼ਣਾ ਪੱਤਰ ਭਰਦੇ ਸਮੇਂ ਆਪਣੀ ਯਾਤਰਾ ਦੀ ਪੂਰੀ ਜਾਣਕਾਰੀ ਸਪੱਸ਼ਟ ਰੂਪ ‘ਚ ਦੇਣ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਸੰਕ੍ਰਮਣ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ ਯਤਨਾਂ ਦੀ ਸਮੀਖਿਆ ਕਰ ਰਹੇ ਹਨ। ਸਿਹਤ ਸਕੱਤਰ ਵੀ ਰਾਜ ਸਰਕਾਰਾਂ ਅਤੇ ਸੰਘ ਸਾਸ਼ਿਤ ਪ੍ਰਦੇਸ਼ਾਂ ਦੇ ਨਾਲ ਸੰਪਰਕ ਕਰ ਕੇ ਨਿਯਮਿਤ ਰੂਪ ‘ਚ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਇਸ ਦਰਮਿਆਨ ਇਰਾਨ ‘ਚ ਫਸੇ ਭਾਰਤੀਆਂ ਨੂੰ ਲਿਆਉਣ ਦੇ ਅਭਿਆਨ ਤਹਿਤ 58 ਵਿਅਕਤੀਆਂ ਦਾ ਪਹਿਲਾ ਜਥਾ ਮੰਗਲਵਾਰ ਨੂੰ ਹਿੰਡਨ ਏਅਰਬੇਸ ਪਹੁੰਚਿਆ।
- ਇਰਾਨ ‘ਚ ਕਰੋਨਾ ਵਾਇਰਸ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ।
- ਉੱਥੇ 243 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
- ਇਰਾਨ ‘ਚ ਕਰੀਬ 2000 ਭਾਰਤੀ ਨਾਗਰਿਕ ਹਨ।
- ਇਰਾਨ ਤੋਂ ਵਤਨ ਲਿਆਂਦੇ ਗਏ ਸਾਰੇ ਨਾਗਰਿਕ ਧਾਰਮਿਕ ਯਾਤਰਾ ‘ਤੇ ਗਏ ਸਨ।
- ਉੱਥੇ ਕਰੋਨਾ ਵਾਇਰਸ ਕਦਾ ਪ੍ਰਕੋਪ ਵਧਣ ਨਾਲ ਸਰਕਾਰ ਨੂੰ ਵਾਪਸ ਬੁਲਾਉਣ ਦੀ ਅਪੀਲ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














