ਅਣਗਹਿਲੀਆਂ ਦਾ ਖ਼ਾਮਿਆਜ਼ਾ

Neglect, Neglected

ਅਣਗਹਿਲੀਆਂ ਦਾ ਖ਼ਾਮਿਆਜ਼ਾ

ਦਿੱਲੀ ਦੀ ਅਨਾਜ ਮੰਡੀ ਇਲਾਕੇ ‘ਚ ਵਾਪਰੇ ਭਿਆਨਕ ਅਗਨੀਕਾਂਡ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਨੇ ਬੀਤੇ ਸਮੇਂ ‘ਚ ਵਾਪਰੀਆਂ ਘਟਨਾਵਾਂ ਤੋਂ ਸਬਕ ਨਹੀਂ ਲਿਆ ਇਸ ਹਾਦਸੇ ‘ਚ 43 ਜਾਨਾਂ ਚਲੀਆਂ ਗਈਆਂ ਹਨ। ਮੁਆਵਜਾ ਦਿੱਤਾ ਜਾਵੇਗਾ ਤੇ ਜਾਂਚ ਹੋਵੇਗੀ ਵਰਗੇ ਸ਼ਬਦ ਹੀ ਕਿਸੇ ਦੁਰਘਟਨਾ ਤੋਂ ਬਾਅਦ ਸੁਣੇ ਜਾਂਦੇ ਹਨ ਤੇ ਸਾਰੀ ਗੱਲ ਇੱਥੇ ਹੀ ਮੁੱਕ ਜਾਂਦੀ ਹੈ ਤੇ ਫਿਰ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ‘ਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ। ਬਟਾਲੇ ‘ਚ ਇੱਕ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੀ ਆਤਿਸ਼ਬਾਜੀ ਦੀ ਫੈਕਟਰੀ ‘ਚ 2017 ‘ਚ ਅੱਗ ਲੱਗੀ ਸੀ ਤੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ।

ਜੇਕਰ ਉਸ ਘਟਨਾ ਤੋਂ ਸਬਕ ਲਿਆ ਹੁੰਦਾ ਤਾਂ ਬਟਾਲੇ ਦੀ ਉਸੇ ਫੈਕਟਰੀ ‘ਚ 2019 ‘ਚ  2 ਸਾਲ ਬਾਅਦ ਦੁਬਾਰਾ ਹਾਦਸਾ ਨਾ ਵਾਪਰਦਾ ਜਦੋਂ 23 ਜਾਨਾਂ ਚਲੀਆਂ ਗਈਆਂ 23 ਜਾਨਾਂ ਜਾਣ ਤੋਂ ਬਾਅਦ ਵੀ ਜਾਂਚ ਤੇ ਕਾਰਵਾਈ ਇੰਨੀ ਢਿੱਲੀ ਸੀ ਕਿ ਘਟਨਾ ਤੋਂ 75 ਦਿਨਾਂ ਬਾਅਦ ਤਿੰਨ ਮੁਲਜ਼ਮ ਮੁਅੱਤਲ ਕੀਤੇ ਗਏ ਰਿਹਾਇਸ਼ੀ ਖੇਤਰ ‘ਚ ਗੈਰ-ਕਾਨੂੰਨੀ ਤੌਰ ‘ਤੇ ਫੈਕਟਰੀਆਂ ਲੱਗਣ ਕਾਰਨ ਹਾਦਸਾ ਤੈਅ ਹੀ ਹੁੰਦਾ ਹੈ ਦਿੱਲੀ ‘ਚ ਅਨਾਜ ਮੰਡੀ ਤੋਂ ਇਲਾਵਾ ਕਿੰਨੀਆਂ ਫੈਕਟਰੀਆਂ ਰਿਹਾਇਸ਼ੀ ਖੇਤਰ ‘ਚ ਲੱਗੀਆਂ ਹਨ, ਜਿਹਨਾਂ ਬਾਰੇ ਗੌਰ ਕਰਨ ਦੀ ਜ਼ਰੂਰਤ ਹੈ।

ਖਾਨਾਪੂਰਤੀ ਲਈ ਵੱਡੇ-ਵੱਡੇ ਐਲਾਨ

ਬਾਹਰਲੇ ਮੁਲਕਾਂ ਤੇ ਸਾਡੇ ਮੁਲਕ ‘ਚ ਸਰਕਾਰਾਂ ਦੀ ਕਾਰਜ ਸ਼ੈਲੀ ‘ਚ ਬੁਨਿਆਦੀ ਫਰਕ ਹੀ ਇਹੀ ਹੈ ਕਿ ਉੱਥੇ ਕਾਨੂੰਨ-ਕਾਇਦੇ ਲਾਗੂ ਹੁੰਦੇ ਹਨ ਤੇ ਜਰਾ ਜਿੰਨੀ ਭਿਣਕ ਪੈਣ ‘ਤੇ ਕਾਰਵਾਈ ਹੁੰਦੀ ਹੈ। ਸਾਡੇ ਦੇਸ਼ ‘ਚ ਲੋਕ ਪੁਲਿਸ ਜਾਂ ਸਬੰਧਿਤ ਵਿਭਾਗ ਨੂੰ ਸ਼ਿਕਾਇਤਾਂ ਦੇ-ਦੇ ਕੇ ਥੱਕ ਜਾਂਦੇ ਹਨ ਮੀਡੀਆ ‘ਚ ਖ਼ਬਰਾਂ ਵੀ ਛਪਦੀਆਂ ਹਨ ਫਿਰ ਵੀ ਕਾਰਵਾਈ ਲਈ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤੇ ਹਾਦਸਾ ਵਾਪਰ ਜਾਂਦਾ ਹੈ ਫਿਰ ਖਾਨਾਪੂਰਤੀ ਲਈ ਵੱਡੇ-ਵੱਡੇ ਐਲਾਨ ਜ਼ਰੂਰ ਹੁੰਦੇ ਹਨ।

ਕਾਰਜਸ਼ੈਲੀ ਬਦਲਣ ਦੀ ਜ਼ਰੂਰਤ

ਸਰਕਾਰਾਂ ਨੂੰ ਕਾਰਜਸ਼ੈਲੀ ਬਦਲਣ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਆਮ ਲੋਕਾਂ ਜਾਂ ਫੈਕਟਰੀਆਂ ‘ਚ ਕੰਮ ਕਰਦੇ ਕਰਮਚਾਰੀਆਂ ਤੇ ਮਜ਼ਦੂਰਾਂ ਨੂੰ ਵੀ ਸੁਰੱਖਿਆ ਦੇ ਨਿਯਮਾਂ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਨਿਯਮਾਂ ਦਾ ਪਾਲਣ ਸਾਡੀ ਮਾਨਸਿਕਤਾ ਦਾ ਅੰਗ ਹੋਣਾ ਚਾਹੀਦਾ ਹੈ। ਕਈ ਵਾਰ ਨਿਯਮਾਂ ਦੀ ਉਲੰਘਣਾ ਕਰਨ ਨੂੰ ਹੀ ਲੋਕ ਆਪਣੀ ਸ਼ਾਨ ਮੰਨਣ ਲੱਗ ਜਾਂਦੇ ਹਨ। ਸਰਕਾਰਾਂ ਮੁਆਵਜ਼ਾ ਦੇ ਕੇ  ਸੰਤੁਸ਼ਟ ਹੋਣ ਦੀ ਬਜਾਇ ਇਸ ਮਸਲੇ ਦਾ ਪੱਕਾ ਹੱਲ ਕੱਢਣ। ਫੈਕਟਰੀਆਂ ਨੂੰ ਰਿਹਾਇਸ਼ੀ ਇਲਾਕਿਆਂ ‘ਚੋਂ ਕੱਢਣ ਲਈ ਕੋਈ ਰਾਸ਼ਟਰੀ ਪੱਧਰ ‘ਤੇ ਯੋਜਨਾ ਬਣਾਉਣ। ਇਸ ਹਾਦਸੇ ਨੂੰ ਬੀਤੇ ਸਮੇਂ ‘ਚ ਵਾਪਰੇ ਹਾਦਸਿਆਂ ਵਾਂਗ ਭੁੱਲਣਾ ਖਤਰਨਾਕ ਹੋਵੇਗਾ ਕਿÀਂਕਿ ਆਬਾਦੀ ਨੇ ਵੀ ਵਧਣਾ ਤੇ ਫੈਕਟਰੀਆਂ ਵੀ ਜ਼ਰੂਰੀ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।