Traditional Diets: ਅੱਜ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ ਨੇ ਸਾਡੇ ਖਾਣ-ਪੀਣ ਦੀਆਂ ਆਦਤਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਫਾਸਟ ਫੂਡ ਅਤੇ ਜੰਕ ਫੂਡ ਦੇ ਵਧਦੇ ਰੁਝਾਨ ਨੇ ਨਾ ਸਿਰਫ਼ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਸਾਡੀ ਸਿਹਤ ’ਤੇ ਵੀ ਗੰਭੀਰ ਅਸਰ ਪਾਇਆ ਹੈ। ਇਹ ਫਾਸਟ ਫੂਡ ਸਾਡੀ ਸਿਹਤ ਨੂੰ ਵਿਗਾੜਨ ਦੇ ਨਾਲ-ਨਾਲ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਅਜਿਹੇ ਵਿਚ ਸਾਨੂੰ ਆਪਣੇ ਰਿਵਾਇਤੀ ਖਾਣਿਆਂ ਵੱਲ ਮੁੜਨ ਦੀ ਲੋੜ ਹੈ, ਕਿਉਂਕਿ ਇਹੀ ਸਾਡੀ ਸਿਹਤ ਨੂੰ ਬਣਾਈ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
Read Also : ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਂਅ ਵੀ ਤਾਂ ਨਹੀਂ ਸ਼ਾਮਲ
ਸਾਡੇ ਬਜ਼ੁਰਗਾਂ ਨੇ ਸਦੀਆਂ ਤੋਂ ਕੁਦਰਤੀ ਅਤੇ ਸੰਤੁਲਿਤ ਖੁਰਾਕ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਸੀ, ਜੋ ਸਾਡੇ ਸਰੀਰ ਲਈ ਲੋੜੀਂਦੇ ਪੋਸ਼ਕ ਤੱਤਾਂ ਨਾਲ ਭਰਪੂਰ ਸੀ। ਦਾਲ, ਰੋਟੀ, ਹਰੀਆਂ ਸਬਜ਼ੀਆਂ, ਮਟਰ, ਚੌਲ, ਘਿਓ, ਦੁੱਧ, ਦਹੀਂ, ਫ਼ਲ ਤੇ ਮਸਾਲੇ, ਇਨ੍ਹਾਂ ਦਾ ਸੇਵਨ ਨਾ ਸਿਰਫ਼ ਸਿਹਤ ਪੱਖੋਂ ਸਹੀ ਸੀ, ਸਗੋਂ ਇਹ ਸਾਡੇ ਸਰੀਰ ਨੂੰ ਊਰਜਾ, ਪੋਸ਼ਣ ਤੇ ਤਾਕਤ ਵੀ ਪ੍ਰਦਾਨ ਕਰਦੇ ਸਨ। ਇਨ੍ਹਾਂ ਖੁਰਾਕੀ ਪਦਾਰਥਾਂ ਦਾ ਲਗਾਤਾਰ ਸੇਵਨ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਸੀ ਤੇ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਸੀ। Traditional Diets
ਉੱਥੇ, ਅੱਜ ਦੇ ਫਾਸਟ ਫੂਡ ਵਿਚ ਜ਼ਿਆਦਾ ਮਾਤਰਾ ਵਿਚ ਫੈਟ, ਖੰਡ ਅਤੇ ਨਮਕ ਪਾਇਆ ਜਾਂਦਾ ਹੈ, ਜੋ ਸਿਹਤ ਲਈ ਨੁਕਸਾਨਦੇਹ ਹੈ। ਆਯੁਰਵੇਦ ਵਿਚ ਵੀ ਪੁਰਾਤਨ ਖੁਰਾਕ ਨੂੰ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਗਿਆ ਹੈ, ਜਿੱਥੇ ਖੁਰਾਕ ਨੂੰ ਵਿਅਕਤੀ ਦੀ ਉਮਰ, ਸਿਹਤ ਅਤੇ ਮੌਸਮ ਦੇ ਹਿਸਾਬ ਨਾਲ ਸੰਤੁਲਿਤ ਕਰਨ ਦੀ ਗੱਲ ਕੀਤੀ ਜਾਂਦੀ ਹੈ। ਅੱਜ-ਕੱਲ੍ਹ ਦੇ ਨੌਜਵਾਨਾਂ ਨੂੰ ਆਪਣੀਆਂ ਰਿਵਾਇਤੀ ਖਾਣ-ਪੀਣ ਦੀਆਂ ਆਦਤਾਂ ਨੂੰ ਆਪਨਾਉਣ ਦੀ ਲੋੜ ਹੈ।
ਸਾਨੂੰ ਆਪਣੀ ਖੁਰਾਕ ਵਿਚ ਤਾਜ਼ੇ ਤੇ ਕੁਦਰਤੀ ਖੁਰਾਕੀ ਪਦਾਰਥਾਂ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਜੰਕ ਫੂਡ ਤੋਂ ਦੂਰੀ ਬਣਾਉਣੀ ਹੋਵੇਗੀ। ਰਿਵਾਇਤੀ ਖਾਣ-ਪੀਣ ਹੀ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਇੱਕ ਸਿਹਤਮੰਤ ਅਤੇ ਮਜ਼ਬੂਤ ਜੀਵਨ ਜਿਉਣ ਦੀ ਦਿਸ਼ਾ ਵਿਚ ਮੱਦਦ ਕਰ ਸਕਦਾ ਹੈ।